More Punjabi Kahaniya  Posts
ਬਾਬੇ ਨਾਨਕ ਵਾਲਾ ਡੱਬਾ


ਨਿੱਕੇ ਹੁੰਦਿਆਂ ਅਸੀ ਕੱਠੇ ਹੋ ਕੇ ਗਲੀ ਦੇ ਮੋੜ ਤੇ ਪੰਸਾਰੀ ਦੀ ਹੱਟੀ ਤੇ ਬੈਠੇ ਟੌਫੀਆਂ ਵਾਲੇ ਬਾਬਾ ਜੀ ਕੋਲ ਚਲੇ ਜਾਇਆ ਕਰਦੇ..!
ਫੇਰ ਪੁੱਛੀ ਜਾਣਾ..ਫਲਾਣੇ ਡੱਬੇ ਵਿਚ ਕੀ ਏ..ਓਹਨਾ ਆਖਣਾ ਹਲਦੀ..ਫੇਰ ਦੂਜੇ ਵੱਲ..ਉਸ ਵਿਚ ਕੀ..?
ਉਹਨਾ ਆਖਣਾ ਪੁੱਤਰ ਮਗਾਂ..ਫੇਰ ਹੋਰ ਵੀ ਕਿੰਨਾ ਕੁਝ..ਇਹ ਸਿਲਸਿਲਾ ਸ਼ਾਮ ਤੱਕ ਇੰਝ ਹੀ ਚਲਦਾ ਰਹਿੰਦਾ..ਓਹਨਾ ਜੁਆਬ ਦਿੰਦੇ ਰਹਿਣਾ ਤੇ ਅਸੀ ਪੁੱਛਦੇ ਰਹਿਣਾ..!
ਸਾਨੂੰ ਸਭ ਕੁਝ ਪਤਾ ਹੁੰਦਾ ਸੀ ਕੇ ਹਰੜਾਂ ਵਾਲਾ ਡੱਬਾ..ਬਦਾਮ..ਕਿਸ਼ਮਿਸ਼..ਸੌਂਗੀ ਕਿਥੇ..ਆਥਣ ਵੇਲੇ ਤੱਕ ਅਸੀਂ ਥੱਕ ਜਾਣਾ ਪਰ ਉਹ ਜੁਆਬ ਦਿੰਦੇ ਕਦੀ ਵੀ ਨਾ ਥੱਕਦੇ..!
ਪਰ ਜਦੋਂ ਵੀ ਖੂੰਝੇ ਵਿਚ ਪਏ ਇੱਕ ਪੂਰਾਣੇ ਜਿਹੇ ਡੱਬੇ ਬਾਰੇ ਪੁੱਛਦੇ ਤਾਂ ਉਹ ਸੋਚੀਂ ਪੈ ਜਾਇਆ ਕਰਦੇ..ਫੇਰ ਆਖਦੇ ਇਸ ਵਿਚ ਬਾਬਾ ਨਾਨਕ ਏ..!
ਅਸੀਂ ਹੈਰਾਨ ਹੋ ਕੇ ਲਾਗੇ ਟੰਗੇ ਕਲੰਡਰ ਵੱਲ ਇਸ਼ਾਰਾ ਕਰਨਾ ਤੇ ਪੁੱਛ ਲੈਣਾ ਏਹੀ ਨਾਨਕ ਜਿਹੜੇ ਖੇਤਾਂ ਵਿਚ ਹੱਲ ਚਲਾ ਰਹੇ ਨੇ..ਓਹਨਾ ਆਖਣਾ ਹਾਂ ਹਾਂ ਪੁੱਤਰੋ ਬਸ ਏਹੀ ਨਾਨਕ..!
ਫੇਰ ਅਸੀਂ ਖਹਿੜੇ ਪੈ ਜਾਣਾ ਸਾਨੂੰ ਡੱਬਾ ਖੋਲ ਕੇ ਵਿਖਾਓ..ਅਸੀਂ ਬਾਬਾ ਨਾਨਕ ਵੇਖਣੇ ਨੇ..!
ਓਹਨਾ ਆਖਣਾ ਪੁੱਤਰੋ ਵੱਡੇ ਹੋਵੇਗੇ ਤਾਂ ਫੇਰ ਵਿਖਾਊਂ..ਅਜੇ ਨਾ ਤਾਂ ਤੁਹਾਨੂੰ ਦਿਸਣੇ ਨੇ ਤੇ ਨਾ ਹੀ ਤੁਹਾਨੂੰ ਕਿਸੇ ਗੱਲ ਦੀ ਸਮਝ ਈ ਆਉਣੀ ਏ..!
ਅਖੀਰ ਅਸੀ ਰੁੱਸ ਕੇ ਏਨੀ ਗੱਲ ਆਖ ਘਰੇ ਤੁਰ ਜਾਣਾ ਕੇ ਤੁਸੀਂ ਸਾਨੂੰ ਬਾਬਾ ਨਾਨਕ ਨਹੀਂ ਵਿਖਾਉਂਦੇ ਅਸੀ ਨਹੀਂ ਬੋਲਦੇ ਤੁਹਾਡੇ ਨਾਲ..ਹੁਣ ਇਥੇ ਕਦੀ ਨਹੀਂ ਆਉਣਾ..!
ਪਰ ਅਗਲੇ ਦਿਨ ਫੇਰ ਓਹੀ ਸਿਲਸਿਲਾ ਇੱਕ ਵਾਰ ਫੇਰ ਸ਼ੁਰੂ ਹੋ ਜਾਣਾ..!
ਏਨੇ ਵਰ੍ਹਿਆਂ ਬਾਅਦ ਅਮਰੀਕਾ ਤੋਂ ਪਿੰਡ ਗਿਆ ਤਾਂ ਬੋਹੜ ਹੇਠ ਓਸੇ ਹੱਟੀ ਦੇ ਬਾਹਰ ਬੈਠੇ ਬਾਬਾ ਜੀ...

ਵੱਲ ਵੇਖ ਕਦਮ ਰੁਕ ਗਏ..ਵੱਡਾ ਪੁੱਤ ਗੱਲੇ ਤੇ ਬੈਠਾ ਸੀ ਤੇ ਆਪ ਬਾਹਰ ਕੁਰਸੀ ਡਾਹ ਕੇ ਆਉਂਦੇ ਜਾਂਦੇ ਵੱਲ ਵੇਖੀ ਜਾ ਰਹੇ ਸਨ..!
ਪੈਰੀ ਹੱਥ ਲਾਇਆ..ਫੇਰ ਕੋਲ ਬੈਠ ਕਿੰਨੀਆਂ ਸਾਰੀਆਂ ਗੱਲਾਂ ਹੋਈਆਂ..!
ਅਚਾਨਕ ਮੇਰਾ ਧਿਆਨ ਉਸ ਡੱਬੇ ਵੱਲ ਚਲਾ ਗਿਆ..ਓਹੀ ਡੱਬਾ ਐਨ ਓਸੇ ਥਾਂ ਤੇ ਅਜੇ ਵੀ ਅਡੋਲ ਪਿਆ ਸੀ..!
ਬੇਨਤੀ ਕੀਤੀ ਕੇ ਅੱਜ ਤੇ ਵਖਾ ਦਿਓ ਬਾਬੇ ਨਾਨਕ ਵਾਲਾ ਡੱਬਾ..!
ਹੱਸ ਪਏ ਤੇ ਮੁੰਡੇ ਨੂੰ ਸੈਨਤ ਮਾਰ ਓਹੀ ਡੱਬਾ ਪੜਛੱਤੀ ਤੋਂ ਲੁਹਾ ਲਿਆ..ਫੇਰ ਜ਼ੋਰ ਜਿਹਾ ਲਾ ਕੇ ਢੱਕਣ ਖੋਲਿਆ ਤਾਂ ਕੀ ਵੇਖਿਆ ਡੱਬਾ ਅੰਦਰੋਂ ਬਿਲਕੁਲ ਖ਼ਾਲਮ ਖਾਲੀ..!
ਬਾਬਾ ਜੀ ਦੇ ਬੋਲਾਂ ਨੂੰ ਸਾਇੰਸ ਦੀ ਕਸਵੱਟੀ ਤੇ ਰੱਖ ਵੈਸੇ ਹੀ ਹਾਸੇ ਜਿਹੇ ਨਾਲ ਪੁੱਛ ਲਿਆ..ਬਾਬਾ ਜੀ ਭਲਾ ਏਨੇ ਕੂ ਛੋਟੇ ਜਿਹੇ ਖਾਲੀ ਡੱਬੇ ਵਿਚ ਬਾਬਾ ਨਾਨਕ ਕਿੱਦਾਂ ਆ ਸਕਦੇ ਨੇ..?
ਆਖਣ ਲੱਗੇ ਪੁੱਤਰਾਂ ਬਾਬਾ ਨਾਨਕ ਦੁਨੀਆਂ ਦੇ ਕਿਸੇ ਵੀ ਨਿੱਕੇ ਤੋਂ ਨਿੱਕੇ ਵਜੂਦ,ਸ਼ਖਸ਼ੀਅਤ ਅਤੇ ਸ਼ੈ ਅੰਦਰ ਸਮਾਂ ਜਾਣ ਦੀ ਸਮਰੱਥਾ ਰੱਖਦਾ ਏ ਬਸ਼ਰਤੇ ਉਹ ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ ਵਾਲੇ ਵਿਸ਼ੇ-ਵਿਕਾਰਾਂ ਤੋਂ ਪੂਰੀ ਤਰਾਂ ਖਾਲੀ ਹੋਵੇ..ਬਿਲਕੁਲ ਇਸ ਡੱਬੇ ਵਾਂਙ..ਖਾਲਮ ਖਾਲੀ!
ਦੋਸਤੋ ਸੱਚ ਜਾਣਿਓ ਮੈਂ ਗਿਆ ਤਾਂ ਸਾਂ ਸਿਰਫ ਬਾਬਾ ਜੀ ਦੇ ਦਰਸ਼ਨ ਕਰਨ ਪਰ ਓਹਨਾ ਅੱਗਿਓਂ ਮੇਰੇ ਸਿਰ ਤੇ ਬਾਬੇ ਨਾਨਕ ਦੇ ਫਲਸਫੇ ਵਾਲੀ ਬਹੁਮੁੱਲੀ ਜਿਹੀ ਪੰਡ ਚੁਕਾ ਮੈਨੂੰ ਘਰੇ ਤੋਰ ਦਿੱਤਾ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)