More Punjabi Kahaniya  Posts
ਸਿਆਸਤਦਾਨ


ਉਹ ਕੀ ਹਾਲ ਆ ਬਲਦੇਵ ਸਿਹਾਂ ?
ਬਹੁਤ ਵਧੀਆ ਲਾਲਾ ਜੀ।ਤੁਸੀਂ ਦੱਸੋ ਕੀ ਹਾਲ ਚਾਲ ਨੇ?
ਸਭ ਕਿਰਪਾ ਮਾਤਾ ਰਾਣੀ ਦੀ।ਦੋਵੇਂ ਮੁੰਡੇ ਅਮਰੀਕਾ ਚਲੇ ਗਏ ਨੇ , ਤੇ ਅਸੀਂ ਦੋਵੇਂ ਜੀਅ ਵਧੀਆ ਤੋਰੀ ਫੁਲਕਾ ਖਾਈ ਜਾ ਰਹੇ ਹਾਂ।
ਲਾਲਾ ਜੀ ਮੁੰਡੇ ਦੇ ਕੰਮਕਾਰ ਨੂੰ ਲੈ ਕੇ ਤੇ ਮੈਂ ਬੜੀ ਦੁਬਿਧਾ ਚ ਆ ।
ਕਿਉਂ ! ਕੀ ਗੱਲ ਹੋਗੀ ਬਈ ?
ਲਾਲਾ ਜੀ ਮੁੰਡੇ ਨੂੰ ਏਨਾ ਪੜ੍ਹਾ ਲਿਖਾ ਤਾਂ ਦਿੱਤਾ ਏ, ਪਰ ਹੁਣ ਕੋਈ ਕੰਮ ਕਰਦਾ ਸਿਲਸਿਲਾ ਜਿਹਾ ਨਹੀਂ ਬਣ ਰਿਹਾ।
ਲੈ ! ਬਲਦੇਵ ਸਿੰਹਾ, ਇਸ ਚ ਦੁਬਿਧਾ ਵਾਲੀ ਕਿਹੜੀ ਗੱਲ ਐ ਭਲਾ? ਲਾ ਅਾਪਣੇ ਜੀਟੀ ਰੋਡ ਵਾਲੇ ਦੋ ਕਿੱਲੇ ਕਿਸੇ ਬਿਲੇ ਤੇ ਮੁੰਡੇ ਨੂੰ ਠੀਕ ਠਾਕ ਜਿਹਾ ਹਸਪਤਾਲ ਖੋਲ ਦੇ । ਪੈਸੇ ਤਾਂ ਤੇਰੇ ਸਾਲ ਚ ਮੁੜ ਆਊ।
ਪਰ ਲਾਲਾ ਜੀ ! ਮੁੰਡੇ ਨੂੰ ਤਾਂ ਡਾਕਟਰੀ ਦਾ ਅਲਫ਼ ਬੇ ਨਹੀਂ ਆਉਂਦਾ, ਫਿਰ ਹਸਪਤਾਲ ਕਿਵੇਂ ਖੋਲ ਦਿਆਂ ।
ਲੈ , ਹੈ ਕਮਲਾ! ਸਾਰੇ ਵੱਡੇ ਵੱਡੇ ਹਸਪਤਾਲਾਂ ਦੇ ਮਾਲਕ ਆਪ ਕਿਤੇ ਡਾਕਟਰ ਥੋੜ੍ਹਾ ਆ । ਤਨਖਾਹਾਂ ਤੇ ਸਟਾਫ਼ ਰੱਖਿਆ ਏ , ਤੇ ਜਦੋਂ ਕੋਈ ਖ਼ਾਸ ਆਪ੍ਰੇਸ਼ਨ ਕਰਨਾ ਹੋਵੇ ਤਾਂ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨੂੰ ਬੁਲਾ ਲੈਂਦੇ ਨੇ ਖਰਚਾ ਦੇ ਕੇ।
ਲਾਲਾ ! ਕੰਮ ਤਾਂ ਵਧੀਆ ਇਹ ਵੈਸੇ , ਪਰ ਸ਼ੁਰੂ ਚ ਖਰਚਾ ਮੋਟਾ ਲੱਗ ਜਾਣਾ , ਕੋਈ ਹੋਰ ਕੰਮ ਦੀ ਸਲਾਹ ਦਿਓ ਹਾਂ ਫੇਰ।
ਬਲਦੇਵ ਸਿੰਹੁ ! ਫਿਰ ਇਵੇਂ ਕਰ , ਕੇ ਕਾਕੇ ਨੂੰ ਪ੍ਰਾੲੀਵੇਟ ਸਕੂਲ ਖੋਲ ਦੇ। ਪੈਸਾ ਕਿਧਰੋਂ ਕਿਧਰੋਂ ਆਉਂਦਾ ਪਤਾ ਈ ਨੀ ਲਗਦਾ | ਜਦੋ ਮਰਜੀ ਜੋ ਮਰਜੀ ਬਿਲ ਲਾ ਕੇ ਭੇਜ ਦਿਓ ਬੱਚਿਆਂ ਦੇ ਮਾਪਿਆਂ ਨੂੰ , ਦੇਣੇ ਹੀ ਪੈਣੇ ਨੇ । ਸਕੂਲ ਦੀ ਹਰ ਸ਼ੈਅ ਚੋ ਕਮਾਈ ਆ ਬਲਦੇਵ ਸਿਆਂ । ਕਾਪੀਆਂ ਕਿਤਾਬਾਂ ਚੋ ਕਮੀਸ਼ਨਾ , ਨਿਆਣਿਆਂ ਦੀਆ ਬਰਦੀਆਂ ਵੀ ਆਪਣੇ ਮਨ ਮਰਜੀ ਦੇ ਰੇਟਾਂ ਤੇ ਵੇਚਿਓ ਭਾਵੇ ।
ਨਈ ਲਾਲਾ ਜੀ ! ਖਰਚਾ ਤਾ ਏਸ ਕਮ ਚ ਵੀ ਚੋਖਾ ਲਗ ਜਾਣਾ । ਕੋਈ ਹੋਰ ਕੰਮ ਦੀ ਸਲਾਹ ਦਿਓ ਹਾਂ ।
ਤਾਂ ਫੇਰ ਸਰਪੰਚੀ ਲੜਾ ਦੇ ਕਾਕੇ ਨੂੰ । ਏਸ ਕਾਰੋਬਾਰ ਚ ਵੀ ਪੈਸਾ ਈ ਪੈਸਾ ਆ l ਇਕ ਅੱਧ ਗ੍ਰਾੰਟ ਲਾ ਛੱਡੀ ਪਿੰਡ , ਤੇ ਬਾਕੀ ਆਪਣਾ ਘਰ ਭਰੀ ਜਾਓ । ਜੇੜ੍ਹੀ ਮਰਜੀ ਸ਼ਾਮਲਾਟ ਨੂੰ ਆਪਣੇ ਨਾਵੇਂ ਚਾੜ ਲਵੀਂ , ਕਿੰਨੇ ਪੁੱਛਣਾ...

। ਦਿਲ ਕੀਤਾ ਤਾ ਕਿਸੇ ਨੂੰ ਬੁਢਾਪਾ ਪੈਨਸ਼ਨ ਦੇ ਛੱਡੀ , ਨਈ ਤਾਂ ਉਹ ਵੀ ਆਪਣੇ ਖਾਤੇ ਚਾੜ੍ਹੀ ਜਾਇਓ ।
ਲਾਲਾ ਜੀ ! ਇਹ ਕੰਮ ਤਾਂ ਵਧੀਆ ਲੱਗਾ ਮੈਨੂੰ , ਪਰ ਮਨ ਨੂੰ ਧੁੜਕੂ ਜਿਹਾ ਵੀ ਆ ਕਿ ਕਿਸੇ ਦੀ ਹਾਅ ਈ ਨਾ ਲੱਗ ਜਾਏ।
ਓ ਕਮਲਿਆ ! ਸਿਆਸਤਦਾਨਾਂ ਨੂੰ ਕਦੇ ਕਿਸੇ ਦੀ ਹਾਅ ਨਹੀਂ ਲੱਗਦੀ ਹੁੰਦੀ।ਇਨ੍ਹਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਦੀਆਂ ਸੌਂਹਾਂ ਖਾਣੀਆਂ ਜਾਂ ਬੇਅਦਬੀਆਂ ਕਰਵਾਉਣਾ ਆਮ ਜਿਹੀ ਗੱਲ ਆ ਭੋਲਿਆ।
ਵੈਸੇ ਬਲਦੇਵ ਸਿਹਾਂ!ਆਹ ਬਾਬਿਆਂ ਵਾਲਾ ਕੰਮ ਵੀ ਬੜਾ ਵਧੀਆ ਈ। ਸਾਲ ਕੁ ਲਾ ਕੇ ਕਿਸੇ ਬਾਬੇ ਨਾਲ , ਤੇ ਥੋੜ੍ਹੇ ਜਿਹੇ ਗੁਰ ਸਿੱਖ ਜਾਏ ਸਈਂ ਬੰਦਾ , ਬੱਸ ਫੇਰ ਆਪਣਾ ਡੇਰਾ ਖੋਲ੍ਹ ਲਵੇ। ਓਨੇ ਚਡ਼੍ਹਾਵੇ ਤਾਂ ਮੰਤਰੀਆਂ ਸੰਤਰੀਆਂ ਨੂੰ ਨਹੀਂ ਚੜ੍ਹਦੇ ਜਿੰਨੇ ਇਨ੍ਹਾਂ ਡੇਰਿਆਂ ਤੇ ਚੜ੍ਹਦੇ ਆ। ਹੋਰ ਸੁਣ !ਕੀ ਮੰਤਰੀ , ਕੀ ਅਫ਼ਸਰ , ਸਾਰੇ ਹਾਜ਼ਰੀ ਭਰਿਆ ਕਰਨਗੇ ਆ ਕੇ। ਕੋਈ ਵੱਡੇ ਤੋਂ ਵੱਡਾ ਕੰਮ ਅੜਦਾ ਹੋਵੇ ,ਬਸ ਡੇਰੇ ਤੋਂ ਇਕ ਫੋਨ ਜਾਣਾ ਤੇ ਕੰਮ ਨੇਪਰੇ। ਤੇ ਲੋਕ ਰੱਬ ਤੋਂ ਵੱਧ ਪੂਜਾ ਕਰਦੇ ਨੇ। ਬਾਬਿਆਂ ਦੇ ਮੂੰਹੋਂ ਨਿਕਲਿਆ ਨਿੱਕੇ ਤੋਂ ਨਿੱਕਾ ਬੋਲ ਡੇਰੇ ਦੇ ਲੋਕਾਂ ਲਈ ਰੱਬ ਦਾ ਹੁਕਮ ਬਣ ਜਾਂਦਾ।
ਅੱਛਾ ! ਬਾਬਾ ਜੀ ?
ਤੇ ਹੋਰ ਕੀ ! ਬਲਦੇਵ ਸਿੰਹਾਂ ।
ਚੰਗਾ ਲਾਲਾ ਜੀ ਫਿਰ । ਮੈਨੂੰ ਜ਼ਰਾ ਛੇਤੀ ਆ, ਮੈਂ ਚਲਦਾਂ।
ਉਹ ਹੁਣੇ ਤੈਨੂੰ ਕਾਹਦੀ ਕਾਹਲੀ ਪੈ ਗਈ ?
ਲਾਲਾ ਜੀ ਮੈਂ ਬਸ ਕਿਸੇ ਵਧੀਆ ਜਿਹੇ ਬਾਬੇ ਦਾ ਪਤਾ ਕਰਨ ਚੱਲਿਆਂ ਆ। ਮੁੰਡੇ ਨੂੰ ਕੱਲ੍ਹ ਹੀ ਭੇਜਦਾ ਹਾਂ ਡੇਰੇ , ਆਹ ਬਾਬਿਆਂ ਵਾਲਾ ਕੰਮ ਸਿੱਖਣ ਨੂੰ ।
ਸਮਾਪਤ
ਸਰਬ ਸੰਧੂ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)