ਇਕ ਯਹੂਦੀ ਫਕੀਰ ਹੋਇਆ ਬਾਲਸੇਨ ਨਾਮ ਦਾ
ਵਿਦਰੋਹੀ ਵਿਕਤੀਤਵ ਦਾ ਮਾਲਕ ਸੀ
ਇੱਕ ਦਿਨ ਸਵੇਰੇ-ਸਵੇਰੇ ਪਿੰਡ ਦਾ ਇੱਕ ਆਦਮੀ ਬਾਲਸੇਨ ਕੋਲ ਆਇਆ ਤੇ ਕਿਹਾ ਕਿ ਮੈਂ ਬੜੀ ਮੁਸ਼ਕਿਲ ਵਿੱਚ ਪਿਆ ਹਾਂ। ਮੈਂ ਬਹੁਤ ਦੀਨ, ਦਰਿਦਰ, ਗਰੀਬ ਹਾਂ।
ਇੱਕ ਛੋਟਾ ਜਿਹਾ ਕਮਰਾ ਹੈ ਮੇਰੇ ਕੋਲ। ਪਤਨੀ ਹੈ, ਪਿਤਾ ਹੈ, ਮਾਂ ਹੈ, ਸੱਤ ਮੇਰੇ ਬੱਚੇ ਹਨ। ਅਸੀਂ ਸਾਰੇ ਉਸ ਛੋਟੇ ਜਿਹੇ ਕਮਰੇ ਵਿੱਚ ਹੀ ਰਹਿੰਦੇ ਹਾਂ। ਨਰਕ ਬਣ ਗਿਆ ਹੈ ਬਿਲਕੁਲ। ਪੀੜ ਦਾ ਕੋਈ ਅੰਤ ਨਹੀਂ। ਆਤਮ ਹੱਤਿਆ ਦੀ ਸੋਚਦਾ ਹਾਂ। ਕੋਈ ਉਪਾਅ ਦੱਸੋ?
ਬਾਲਸੇਨ ਨੇ ਕਿਹਾ, ਬੱਸ ਇੰਨੇ ਹੀ ਹਨ? ਤੇਰੇ ਘਰ ਵਿੱਚ ਲੋਕ। ਤੇਰੇ ਕੋਲ ਬੱਕਰੀ ਨਹੀਂ ਹੈ। ਉਸ ਨੇ ਕਿਹਾ ਮੇਰੇ ਕੋਲ ਦੋ ਬੱਕਰੀਆਂ ਹਨ। ਬਾਲਸੇਨ ਨੇ ਕਿਹਾ ਉਨ੍ਹਾਂ ਨੂੰ ਵੀ ਤੂੰ ਕਮਰੇ ਦੇ ਅੰਦਰ ਕਰ ਲੈ। ਉਸ ਨੇ ਕਿਹਾ ਬਾਬਾ ਦਿਮਾਗ਼ ਤੁਹਾਡਾ ਖਰਾਬ ਹੋਇਆ ਹੈ?
ਮੈਂ ਪੁੱਛਣ ਆਇਆ ਸੀ, ਕਿ ਕਿਵੇਂ ਇਸ ਛੋਟੇ ਕਮਰੇ ਨੂੰ ਵੱਡਾ ਕਰਾਂ? ਤੂੰ ਉਸ ਨੂੰ ਵੀ ਛੋਟਾ ਕਰਵਾ ਰਿਹਾ ਹੈ। ਦੋ ਬੱਕਰੀਆਂ ਨੂੰ ਹੋਰ ਅੰਦਰ ਕਰ ਵਾ ਰਹਿਆ; ਸੱਤ ਬੱਚੇ ਨੇ , ਪਤਨੀ ਹੈ, ਮਾਂ ਬਾਪ ਹਨ। ਛੋਟਾ ਜਿਹਾ ਕਮਰਾ ਹੈ। ਮੈਂ ਹਾਂ, ਇੰਚ ਭਾਰ ਬੈਠਣ ਦੀ ਥਾਂ ਨਹੀਂ। ਫਕੀਰ ਨੇ ਕਿਹਾ ਮੇਰੀ ਮੰਨ ।
ਬਾਲਸੇਨ ਵੱਡਾ ਆਦਮੀ ਸੀ। ਉਹ ਗਰੀਬ ਆਦਮੀ ਉਸਦੀ ਆਗਿਆ ਟਾਲ ਵੀ ਨਾ ਸਕਿਆ। ਉਸ ਨੇ ਦੋਵੇਂ ਬੱਕਰੀਆਂ ਆਪਣੇ ਘਰ ਦੇ ਅੰਦਰ ਕਰ ਲਈਆਂ। ਉਸ ਦਿਨ ਤੋਂ ਤਾ ਘਰ ਮਹਾ ਨਰਕ ਬਣ ਗਿਆ।
ਸੱਤ ਦਿਨਾਂ ਬਾਅਦ ਪਹੁੰਚਿਆ ਕਿ ਛੁਟਕਾਰਾ ਦਿਵਾ। ਉਹ ਬੱਕਰੀਆਂ ਬਾਹਰ ਕਰਵਾ ਦੇ।
ਬਾਲਸੇਨ ਨੇ ਕਿਹਾ ਹੋਰ ਕੀ ਹੈ ਤੇਰੇ ਕੋਲ? ਉਸ ਨੇ ਕਿਹਾ ਚਾਰ ਮੁਰਗੀਆਂ ਵੀ ਹਨ। ਬਾਲਸੇਨ ਨੇ...
ਕਿਹਾ ਉਨ੍ਹਾਂ ਨੂੰ ਵੀ ਤੂੰ ਅੰਦਰ ਕਰ ਲੈ। ਉਸ ਨੇ ਕਿਹਾ ਕੀ ਮੇਰੀ ਜਾਨ ਹੀ ਲੈਣ ਤੇ ਉਤਾਰੂ ਹੇਏ ਹੋ। ਮਰ ਜਾਵਾਂਗੇ , ਸਾਰੀ ਹੱਤਿਆ ਤੇਰੇ ਸਿਰ ਲੱਗੇਗੀ। ਬਾਲਸੇਨ ਨੇ ਕਿਹਾ ਉਸ ਦੀ ਤੂੰ ਫਿਕਰ ਨਾ ਕਰ ਮੁਰਗੀਆਂ ਨੂੰ ਅੰਦਰ ਕਰ ਲੈ। ਸੱਤ ਦਿਨਾ ਬਾਅਦ ਆਵੀ।
ਸੱਤਾਂ ਦਿਨਾਂ ਪਿੱਛੋਂ ਉਹ ਆਦਮੀ ਆਇਆ। ਅੱਧਾ ਰਹਿ ਗਿਆ ਸੀ। ਨਾ ਸੌਂ ਸਕਿਆ ਸੀ। ਨਾ ਖਾ ਪੀ ਸਕਿਆ ਸੀ। ਉਸ ਨੇ ਕਿਹਾ, ਸੁਣਿਆ ਸੀ ਕਿ ਨਰਕ ਹੁੰਦਾ ਹੈ। ਤੂੰ ਦਿਖਾ ਦਿੱਤਾ।
ਇੰਨੀ ਹੀ ਕਿਰਪਾ ਕਰ ਕੁਝ ਉਪਾਅ ਦੱਸ?
ਉਸ ਨੇ ਕਿਹਾ ਤਾਂ ਫਿਰ ਇਓ ਕਰ ਦੋਹਾਂ ਬੱਕਰੀਆਂ ਨੂੰ ਬਾਹਰ ਕਰਦੇ। ਉਸ ਨੇ ਗਹਿਰਾ ਠੰਡਾ ਸਾਹ ਲਿਆ। ਉਸ ਨੇ ਕਿਹਾ ਕਿ ਬੜੀ ਕਿਰਪਾ ਹੈ। ਬਾਬਾ ਸੋਚ ਕੇ ਹੀ ਮਨ ਪ੍ਰਸੰਨ ਹੁੰਦਾ ਹੈ। ਤਾਂ ਬਾਲਸੇਨ ਨੇ ਕਿਹਾ ਕਿ ਤਾਂ ਫਿਰ ਚਾਰੇ ਮੁਰਗੀਆਂ ਨੂੰ ਵੀ ਬਾਹਰ ਕਰਦੇ। ਉਹ ਇੱਕ ਦਮ ਪੈਰਾਂ ਤੇ ਡਿੱਗ ਪਿਆ। ਆਨੰਦ ਦੇ ਹੰਝੂ ਵਹਿਣ ਲੱਗੇ। ਉਸ ਤੇ ਅਜਿਹਾ ਲੱਗਦਾ ਹੈ , ਕਿ ਸਵਰਗ ਵਿੱਚ ਵਾਪਸ ਜਾ ਰਿਹਾ ਹਾਂ।
ਉਹੀ ਘਰ ਸੀ।
ਐਪਰ ਵੱਡਾ ਦੁੱਖ ਛੋਟੇ ਦੁੱਖ ਨੂੰ ਸੁੱਖ ਬਣਾ ਦਿੰਦਾ ਹੈ। ਅਤੇ ਇਹ ਸਮਝੋ ਕਿ ਜੇ ਸਾਰੀ ਦੁਨੀਆ ਦੇ ਦੁੱਖ ਸਾਰੀਆਂ ਮੁਰਗੀਆਂ ਤੇ, ਸਾਰੀਆਂ ਬੱਕਰੀਆਂ ਤੁਸੀਂ ਆਪਣੇ ਹੀ ਘਰ ਦੇ ਅੰਦਰ ਕਰ ਲਵੋ। ਤਾਂ ਤੁਹਾਡਾ ਦੁੱਖ ਕਿੱਥੇ ਹੈ? ਉਹ ਖੋਹ ਗਿਆ ਹੈ। ਅਤੇ ਉਸ ਦੁੱਖ ਦੇ ਨਾਲ ਤੁਸੀਂ ਵੀ ਖੋ ਗਏ ।
ਓਸ਼ੋ ।