More Punjabi Kahaniya  Posts
ਨੂੰਹਾਂ ਵੀ ਧੀਆਂ ਹੀ ਹੁੰਦੀਆਂ


ਨੂੰਹਾਂ ਵੀ ਧੀਆਂ ਹੀ ਹੁੰਦੀਆਂ ਸੱਚ ਪੁੱਛੋ ਤਾਂ ਅਸਲ ਵਿੱਚ ਨੂੰਹਾਂ ਹੀ ਧੀਆਂ ਹੁੰਦੀਆਂ। ਧੀਆਂ ਨੂੰ ਤਾਂ ਵਿਆਹ ਕਰ ਕੇ ਅਗਲੇ ਘਰ ਤੋਰ ਦੇਈਦਾ ਉਹਨਾਂ ਨੇ ਅਗਲੇ ਘਰ ਦੀਆਂ ਜ਼ਿਮੇਵਾਰੀਆਂ ਵੀ ਸਾਂਭਣੀਆਂ ਹੁੰਦੀਆ ਤੇ ਕਈ ਵਾਰ ਚਾਹ ਕੇ ਵੀ ਮਾਪਿਆਂ ਦੀ ਦੇਖਭਾਲ ਨਹੀਂ ਕਰ ਸਕਦੀਆਂ। ਨੂੰਹਾਂ ਹੀ ਹੁੰਦੀਆਂ ਜੌ ਹਰ ਵੇਲੇ ਤੁਹਾਡੇ ਕੋਲ ਹਾਜ਼ਿਰ ਹੁੰਦੀਆਂ ਬੱਸ ਲੋੜ ਹੁੰਦੀ ਹੈ ਇੱਕ ਦੂਜੀ ਨੂੰ ਸਮਝਣ ਦੀ ਕਈ ਵਾਰ ਸੱਸਾਂ ਵੀ ਕਾਹਲੀ ਕਰ ਜਾਂਦੀਆਂ ਨੂੰਹ ਤੇ ਠੱਪਾ ਲਾਉਣ ਦੀ ਤੇ ਨੂੰਹਾਂ ਵੀ ਇਹ ਨਹੀਂ ਸਮਝ ਸਕਦੀਆਂ ਕਿ ਸੱਸ ਝਿੜਕਦੀ ਜਾ ਗੁੱਸੇ ਵੀ ਹੁੰਦੀ ਆ ਤਾਂ ਉਹਦੇ ਪਿੱਛੇ ਇਕ ਕਾਰਨ ਇਹ ਵੀ ਛੁਪਿਆ ਹੁੰਦਾ ਕਿ ਮੇਰੀ ਨੂੰਹ ਦੀ ਸਾਰੇ ਸਿਫ਼ਤ ਕਰਨ ਕੋਈ ਉਸ ਨੂੰ ਨਿੰਦ ਨਾ ਜਾਵੇ ਉਹਨੂੰ ਘਰ ਪਰਿਵਾਰ ਦੇ ਕਾਇਦੇ ਕਨੂੰਨ ਜੌ ਹਰ ਘਰ ਦੇ ਵੱਖਰੇ ਹੁੰਦੇ ਹਨ ਸੱਸ ਨੇ ਹੀ ਸਮਝਾਓਣੇ ਹੁੰਦੇ ਹਨ ।ਕਈ ਵਾਰ ਕਿਤੇ ਸੱਸ ਨਾ ਹੋਵੇ ਤਾਂ ਸਰੀਕਾ ਨਵੀਂ ਵਿਆਹੀ ਨੂੰ ਕਮਲ ਲਾਉਣ ਚ ਕੋਈ ਕਸਰ ਨਹੀਂ ਛੱਡਦਾ।ਸੋ ਮੇਰੇ ਖਿਆਲ ਚ ਨੂੰਹ ਸੱਸ ਇੱਕ ਦੂਜੇ ਦੀਆਂ ਪੂਰਕ ਹੁੰਦੀਆਂ ਜੈ ਦੋਵੋਂ ਇੱਕ ਦੂਜੇ ਨੂੰ ਸਮਝਣ ਲਈ ਸਹੀ ਸਮਾਂ ਦੇਣ ਤਾਂ ।ਵੈਸੇ ਵੀ ਸੱਸ ਨਾ ਠੀਕ ਹੋਵੇ ਤਾਂ ਨੂੰਹ ਸੱਸ ਵਾਲੇ ਕੰਮ...

ਕਾਰ ਦੇਖਦੀ ਅਾ ਤੇ j ਨੂੰਹ ਠੀਕ ਨਾ ਹੋਵੇ ਤਾਂ ਸੱਸ ਵੀ ਬੱਚਿਆਂ ਦੀ ਦੇਖ ਭਾਲ ਕਰਦੀ ਸਕੂਲ ਤੋਰਦੀ ਹੈ। ਲੋੜ ਹੈ ਧੀਆਂ ਨੂੰ ਇਹ ਸਿੱਖਿਆ ਦੇਈਏ ਕਿ ਅਸਲ ਮਾਂ ਸੱਸ ਹੀ ਹੁੰਦੀ ਹੈ ਬਜਾਏ ਇਸ ਦੇ ਕੇ ਸ਼ੁਰੂ ਤੋਂ ਹੀ ਇਹ ਜਹਿਰ ਭਰਦੇ ਰਹੀਏ ਕਿ ਆਵਦੀ ਸੱਸ ਤੋਂ ਬਚ ਕੇ ਰਹੀਂ। ਸੱਸਾਂ ਵੀ ਨੂੰਹ ਨੂੰ ਨਵੇਂ ਤੌਰ ਤਰੀਕੇ ਨਵਾਂ ਮਾਹੌਲ ਸਮਝਣ ਦਾ ਥੋੜਾ ਟਾਇਮ ਦੇਣ ਤੇ ਨੂੰਹਾਂ ਵੀ ਕੋਸ਼ਿਸ਼ ਕਰਨ ਕਿ ਹੁਣ ਸਹੁਰੇ ਘਰ ਦੇ ਰਸਮ ਰਿਵਾਜ ਤੇ ਅਸੂਲਾਂ ਨੂੰ ਦਿਲੋਂ ਅਪਣਾਈਏ। ਤਾਂ ਸੱਚ ਜਾਣੋ ਇਸ ਰਿਸ਼ਤੇ ਵਰਗਾ ਗੂੜ੍ਹਾ ਤੇ ਪਿਆਰਾ ਰਿਸ਼ਤਾ ਹੋਰ ਕੋਈ ਨਹੀਂ ਹੋ ਸਕਦਾ ਇਸ ਦੁਨੀਆ ਤੇ। ਨੂੰਹਾਂ ਧੀਆਂ ਦੇ ਤੁਰ ਜਾਣ ਬਾਅਦ ਘਰ ਦੀ ਅਸਲ ਰੋਣਕ ਹੁੰਦੀਆਂ ਤੇ ਜੈ ਧੀ ਨਾ ਹੋਵੇ ਤਾਂ ਨੂੰਹਾਂ ਦੇ ਆਉਣ ਨਾਲ ਹੀ ਰੋਣਕ ਹੁੰਦੀਆ, ਇਹਨਾਂ ਨਾਲ ਹੀ ਘਰ ਵੱਸਦੇ ਹਨ।
ਇਹ ਮੇਰੇ ਵਿਚਾਰ ਹਨ ਤੁਹਾਡੀ ਸਹਿਮਤੀ ਅਸਹਿਮਤੀ ਦੋਵੇਂ ਹੋ ਸਕਦੀਆਂ ਹਨ ਸੋ ਆਪਣੇ ਵਿਚਾਰ ਜਰੂਰ ਦੇਵੋ।
ਅਮਰਜੀਤ ਕੋਰ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)