More Punjabi Kahaniya  Posts
ਪਿਆਰ ਦਾ ਸੁਨੇਹਾ


ਮੈ ਹਰ ਰੋਜ਼ ਕੰਮ ਤੇ ਜਾਣ ਤੋ 30 ਜਾ 40 ਮਿੰਟ ਪਹਿਲਾਂ ਹੀ ਉੱਠਦਾ ਹੁੰਦਾਂ ਪਰ ਅੱਜ ਦਾ ਦਿਨ ਬਹੁਤ ਖਾਸ ਹੁੰਦਾ ਮੇਰੇ ਲਈ ਸਾਲ ਬਾਅਦ ਇਹ ਭਾਗਾਂ ਵਾਲਾ ਦਿਨ ਆਉਂਦਾ। ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਵਾਲਾ ਦਿਨ, ਹਰ ਸਾਲ ਦੀ ਤਰਾਂ ਅੱਜ ਵੀ ਮੈ ਜਲਦੀ ਉੱਠਿਆ, ਨਹਾ ਧੋ ਕੇ ਜਪੁਜੀ ਸਾਹਿਬ ਦਾ ਪਾਠ ਕਰਕੇ ਕੰਮ ਤੇ ਚਲਾ ਗਿਆ, ਮਨ ਉਦਾਸ ਸੀ ਥੋੜਾ ਕਿਉਂਕਿ ਕੋਰੋਨਾ ਵਾਇਰਸ ਕਰਕੇ ਸਰਕਾਰ ਨੇ ਬਹੁਤ ਪਾਬੰਦੀਆਂ ਲਗਾਈਆਂ ਸਨ। ਇੱਥੇ ਵਿਦੇਸ਼ ਵਿੱਚ ਗੁਰੂ ਘਰ ਵੀ ਬੰਦ ਸਨ, ਇਸ ਦਿਨ ਮੈ ਕਿਸੇ ਵੀ ਜਗਾ ਤੇ ਹੋਵਾਂ ਗੁਰੂ ਘਰ ਜਰੂਰ ਜਾਦਾਂ ਹੁੰਦਾ, ਖੈਰ ਮਨ ਚ ਇੱਕ ਉਦਾਸੀ ਲਈ ਚਲਾ ਗਿਆ , ਮੈ ਕੰਮ ਤੇ, ਜਦੋ ਮੈ ਆਪਣੀ ਸਾਈਟ (ਕੰਮ ਵਾਲੀ ਜਗਾਂ) ਤੇ ਪਹੁੰਚਿਆ ਤਾਂ ਉੱਥੇ ਇੱਕ ਪੰਜਾਬੀ ਮੁੰਡਾ ਸਕਿਉਰਿਟੀ ਦੀ ਜੋਬ ਕਰਦਾ ਸੀ ਗੁਰਪੁਰਬ ਦੀ ਵਧਾਈ ਅਤੇ ਫਤਿਹ ਬੁਲਾਉਣ ਮਗਰੋ ਉਸਨੇ ਮੈਨੂੰ ਕਿਹਾ ਭਾਜ਼ੀ ਅੱਜ ਮੈਨੂੰ 7 ਵਜ਼ੇ ਸ਼ਾਮ ਨੂੰ ਗੁਰੂ ਘਰ ਛੱਡ ਦਿਉ ਮੈ ਦਰਸ਼ਨ ਕਰਨ ਜਾਣਾ!! ਮੈ ਉਸ ਨੂੰ ਕਿਹਾ ਵੀਰ ਗੁਰੂਘਰ ਤਾਂ ਬੰਦ ਹੈ। ਤਾਂ ਉਸਨੇ ਮੈਨੂੰ ਕਿਹਾ ਨਹੀ,ਭਾਜ਼ੀ ਗੁਰੂਘਰ ਖੁੱਲਾ ਹੈ ਅਤੇ ਕਰੋਨਾਂ ਦੀਆਂ ਪਾਂਬੰਦੀਆਂ ਕਰਕੇ 2 ਘੰਟੇ ਸਵੇਰੇ ਤੇ 2 ਘੰਟੇ ਸ਼ਾਮ ਨੂੰ ਖੁੱਲਦਾ ਹੈ ਅਤੇ ਸਾਡੀ ਸਾਈਟ ਤੋ ਤਕਰੀਬਨ 5 ਕਿ•ਮੀ ਉੱਤੇ ਹੀ ਗੁਰੂਘਰ ਹੈ। ਮੈ ਇਹ ਸੁਣ ਕੇ ਬਹੁਤ ਖੁਸ਼ ਹੋਇਆ , ਮੈ ਉਸ ਵੀਰ ਨੂੰ ਧੰਨਵਾਦ ਕਿਹਾ ਅਤੇ ਸ਼ਾਮ ਨੂੰ ਉਸਨੂੰ ਗੁਰੂਘਰ ਛੱਡਣ ਦਾ ਪੱਕਾ ਵਾਅਦਾ ਕਰਕੇ ਉਥੋਂ ਨਿਕਲ ਗਿਆ :- ਗੁਰੂਘਰ ਵਾਸਤੇ। ਜਦੋ ਮੈ ਗੁਰੂਘਰ ਪੁੱਜਾ ਮੇਰੀ ਰੂਹ ਨੂੰ ਬਹੁਤ ਸਕੂਨ ਮਹਿਸੂਸ ਹੋਇਆ । ਕਾਫੀ ਦੇਰ ਬਾਅਦ ਮੈ ਅੱਜ ਗੁਰੂਘਰ ਦਰਸ਼ਨ ਕਰਨ ਆਇਆ । ਮੈ ਜਿਦਾਂ ਹੀ ਦਰਬਾਰ ਸਾਹਿਬ...

ਅੰਦਰ ਮੱਥਾਂ ਟੇਕਣ ਲਈ ਦਾਖਲ ਹੋਇਆ । ਭਾਈ ਸਾਹਿਬ ਕਥਾ ਕਰ ਰਹੇ ਸਨ ਅਤੇ ਗੁਰਬਾਣੀ ਦਾ ਬਹੁਤ ਹੀ ਪਿਆਰਾ ਸ਼ਬਦ ਉਹਨਾਂ ਨੇ ਉਚਾਰਨ ਕੀਤਾ :- ਜਿਨ ਪਰੇਮ ਕੀੳ ਤਿਨ ਹੀ ਪ੍ਰਭ ਪਾਇਓ । ਭਾਵ ਪਿਆਰ ਤੋ ਬਿਨਾਂ ਤੁਸੀ ਰੱਬ ਨੂੰ ਨਹੀ ਪਾ ਸਕਦੇ। ਪਹਿਲ਼ਾ ਉਸ ਦੀ ਬਣਾਈ ਹੋਈ ਧਰਤੀ, ਪਰਾਣੀ ਅਤੇ ਇਨਸਾਨਾਂ ਨੂੰ ਪਿਆਰ ਕਰਨ ਦੀ ਲੋੜ ਹੈ। ਫਿਰ ਹੀ ਤੁਸੀ ਰੱਬ ਨੂੰ ਪਾ ਸਕਦੇ ਹੋ। ਮੱਥਾ ਟੇਕਣ ਤੋ ਬਾਅਦ ਮੈ ਸਭ ਲਈ ਅੱਜ ਦਾ ਦਿਨ ਖੁਸ਼ੀਆਂ ਲੈ ਕੇ ਆਵੇ ,ਕਿਸਾਨਾਂ ਨੂੰ ਉਹਨਾਂ ਦੇ ਹੱਕ ਮਿਲਣ ਉਹਨਾਂ ਨੂੰ ਫਤਿਹ ਪਰਵਾਨ ਕਰੀ ਸੱਚੇ ਪਾਤਸ਼ਾਹ ,ਪੰਜਾਬ, ਪੰਜਾਬੀਅਤ, ਅਤੇ ਸਰਬੱਤ ਦੇ ਭਲ਼ੇ ਲਈ ਅਰਦਾਸ ਕੀਤੀ। ਫੇਰ ਜਦੋ ਮੈ ਮੱਥਾ ਟੇਕ ਕੇ ਵਾਪਸ ਕੰਮ ਤੇ ਜਾ ਰਿਹਾ ਸੀ ਤਾਂ ਭਾਈ ਸਾਹਿਬ ਦੁਆਰਾ ਉਚਾਰੇ ਸ਼ਬਦ ਵਾਰ ਵਾਰ ਮੇਰੇ ਮਨ ਵਿੱਚ ਆਈ ਜਾਣ :- ਜਿਨ ਪਰੇਮ ਕੀੳ ਤਿਨ ਹੀ ਪ੍ਰਭ ਪਾਇਓ । ਇਹ ਸ਼ਬਦ ਜਿਸ ਤਰਾਂ ਮੇਰੇ ਦਿਲ ਵਿੱਚ ਘਰ ਕਰ ਗਏ ਹੋਣ। ਮੈ ਸੋਚਣ ਲੱਗਾਂ:- ਸੱਚੀ ਅੱਜ ਮਾਨਵਤਾਂ ਨੂੰ ਪਿਆਰ ਦੀ ਹੀ ਜ਼ਰੂਰਤ ਹੈ। ਕਿਉਂਕਿ ਇੱਕ ਪਿਆਰ ਹੀ ਹੈ ਜਿਸ ਨਾਲ ਤੁਸੀ ਹਰ ਚੀਜ਼ ਪਾ ਸਕਦੇ ਹੋ ਅਤੇ ਜਿਥੇ ਪਿਆਰ ਹੁੰਦਾ ਉੱਥੇ ਰੱਬ ਆਪ ਵਾਸ ਕਰਦਾ । ਉਸਦੇ ਬਣਾਏ ਮਨੁੱਖ ਨੂੰ ਜਦੋ ਅਸੀ ਪਿਆਰ ਕਰਾਗੇ ਤਾਂ ਇਹ ਭੇਦ-ਭਾਵ ਆਪਣੇ ਆਪ ਖਤਮ ਹੋ ਜਾਣਗੇ ਅਤੇ ਸਾਨੂੰ ਜਿੰਦਗੀ ਬਹੁਤ ਖੂਬਸੂਰਤ ਲੱਗੇਗੀ।
ਜਿਨ ਪਰੇਮ ਕੀੳ ਤਿਨ ਹੀ ਪ੍ਰਭ ਪਾਇਓ !!
:- ਗੁਰੂ ਗੋਬਿੰਦ ਸਿੰਘ ਜੀ.

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)