More Punjabi Kahaniya  Posts
ਮੁਹੱਬਤ ਸ਼ਬਦ


ਦੋਹਾਂ ਨੂੰ ਮੁਹੱਬਤ ਸ਼ਬਦ ਤੋਂ ਸਖਤ ਚਿੜ ਸੀ..
ਦੋਹਾ ਦੀ ਜਦੋਂ ਆਪਸੀ ਰਿਸ਼ਤੇ ਦੀ ਗੱਲ ਚੱਲੀ ਤਾਂ ਇੰਝ ਵਿਵਹਾਰ ਕੀਤਾ ਜਿਦਾਂ ਦੋਹਾਂ ਨੂੰ ਇਹ ਬੰਧਨ ਕਿਸੇ ਕੀਮਤ ਤੇ ਵੀ ਮਨਜੂਰ ਨਹੀਂ ਸੀ..ਦੋਵੇਂ ਵੱਖੋ ਵੱਖ ਹਾਲਾਤਾਂ ਦੇ ਬੁਰੀ ਤਰਾਂ ਡੰਗੇ ਹੋਏ ਸਨ..!
ਕੁੜੀ ਦੀ ਵੱਡੀ ਭੈਣ ਤਲਾਕ ਤੋਂ ਬਾਅਦ ਪੇਕੇ ਘਰ ਹੀ ਰਿਹਾ ਕਰਦੀ..!
ਅਗਲੇ ਘਰ ਕਿੰਨੀਆਂ ਸਾਰੀਆਂ ਰੋਕਾਂ ਟੋਕਾਂ,ਪਾਬੰਦੀਆਂ ਅਤੇ ਗੁੰਝਲਦਾਰ ਪਰਿਵਾਰਿਕ ਝਮੇਲਿਆਂ ਤੋਂ ਬਾਅਦ ਸ਼ਾਇਦ ਉਸਨੇ ਆਪਣੇ ਵਿਵਾਹਿਕ ਜੀਵਨ ਨੂੰ ਸਦਾ ਲਈ ਅਲਵਿਦਾ ਆਖ ਦਿੱਤਾ ਸੀ..!
ਇਸੇ ਗੱਲ ਦਾ ਅਸਰ ਹੀ ਉਸ ਤੋਂ ਨਿੱਕੀ ਤੇ ਵੀ ਹੋ ਗਿਆ ਤੇ ਉਸਨੇ ਵੀ ਸਾਰੀ ਜਿੰਦਗੀ ਮੁਹੱਬਤ ਅਤੇ ਵਿਆਹ ਵਾਲੀ ਦੁਨੀਆ ਤੋਂ ਦੂਰ ਰਹਿਣ ਦਾ ਫੈਸਲਾ ਕਰ ਲਿਆ ਸੀ!
ਦੂਜੇ ਪਾਸੇ ਉਸ ਮੁੰਡੇ ਦਾ ਵੀ ਆਪਣਾ ਇੱਕ ਅਤੀਤ ਸੀ..
ਉਸਦੇ ਆਪਣੇ ਨਾਲ ਪੜਾਉਂਦੀ ਇੱਕ ਕੁੜੀ ਜਿਸਨੂੰ ਉਸਨੇ ਆਪਣਾ ਸਾਰਾ ਕੁਝ ਮੰਨ ਕਿੰਨੇ ਸਾਰੇ ਕੌਲ ਕਰਾਰ ਕੀਤੇ ਸਨ..ਇੱਕ ਦਿਨ ਚੁੱਪ ਚੁਪੀਤੇ ਮਾਲਦਾਰ ਮੁੰਡੇ ਨਾਲ ਫੇਰੇ ਲੈ ਕੇ ਅਮਰੀਕਾ ਜਾ ਵੱਸੀ..!
ਅਖੀਰ ਪਰਿਵਾਰਾਂ ਦੇ ਦਬਾਓ ਮਗਰੋਂ ਦੋਹਾਂ ਨੇ ਅਣਮੰਨੇ ਮਨ ਨਾਲ ਵਿਆਹ ਵਾਲੇ ਵਰਕੇ ਤੇ ਸਹੀ ਪਾ ਦਿੱਤੀ..!
ਦੋਹਾਂ ਨੇ ਆਪੋ ਆਪਣੀਆਂ ਤਲਖ਼ ਹਕੀਕਤਾਂ ਇੱਕ ਦੂਜੇ ਨਾਲ ਪਹਿਲੇ ਦਿਨ ਹੀ ਸਾਂਝੀਆਂ ਕਰ ਦਿੱਤੀਆਂ..ਕੁਝ ਆਪਸੀ ਸਮਝੌਤੇ ਕੀਤੇ..ਇੱਕ ਦੂਜੇ ਨੂੰ ਆਪਣੇ ਹਿਸਾਬ ਨਾਲ ਜਿੰਦਗੀ ਜੀਣ ਦੀ ਖੁੱਲ ਵੀ ਦੇ ਦਿੱਤੀ..!
ਕੁੜੀ ਨੇ ਸਾਫ ਸਾਫ ਆਖ ਦਿੱਤਾ ਕੇ ਉਸਦੀ ਆਪਣੀ ਜਿੰਦਗੀ ਏ..ਆਪਣਾ ਮਨਪਸੰਦ ਪਹਿਰਾਵਾ ਏ..ਪੰਜਾਬੀ ਸੂਟ ਵਾਸਤੇ ਮਜਬੂਰ ਨਾ ਕੀਤਾ ਜਾਵੇ..ਉਹ ਆਪਣੀਆਂ ਸਹੇਲੀਆਂ ਕੋਲ ਜਦੋਂ ਮਰਜੀ ਬਿਨਾ ਕਿਸੇ ਰੋਕ ਟੋਕ ਤੋਂ ਆ ਜਾ ਸਕਦੀ ਹੈ..ਓਸਤੇ ਆਪਣੇ ਨਾਮ ਦੇ ਨਾਲ ਕਿਸੇ ਹੋਰ ਦਾ ਨਾਮ ਜੋੜਨ ਲਈ ਦਬਾਓ ਨਾ ਪਾਇਆ ਜਾਵੇ..ਬੱਚੇ ਨੂੰ ਜਨਮ ਦੇਣਾ ਨਾ ਦੇਣਾ..ਇਸ ਮੁੱਦੇ ਤੇ ਕਦੀ ਵੀ ਕੋਈ ਬਹਿਸ ਨਹੀਂ ਕੀਤੀ ਜਾਵੇਗੀ..!
ਦੂਜੇ ਪਾਸੇ ਮੁੰਡਾ ਵੀ ਕਈ ਵਾਰ ਅੱਧੀ ਅੱਧੀ ਰਾਤ ਨੂੰ ਕੰਮ ਤੋਂ ਮੁੜਦਾ..ਸਰਕਾਰੀ ਟੂਰ ਤੇ ਕਿੰਨੇ ਕਿੰਨੇ ਦਿਨ ਬਾਹਰ ਵੀ ਰਹਿੰਦਾ..ਫੋਨ ਤੇ ਦੋਸਤਾਂ ਨਾਲ ਕਿੰਨੀ ਦੇਰ ਗੱਲ ਕਰਦਾ ਰਹਿੰਦਾ..ਉਹ ਬਿਲਕੁਲ ਵੀ ਇਤਰਾਜ ਨਾ ਕਰਦੀ..!
ਦੋਵੇਂ ਇਸ ਰਹਿਣੀ ਬਹਿਣੀ ਨਾਲ ਪੂਰੀ ਤਰਾਂ ਖੁਸ਼ ਸਨ..!
ਛੇ ਮਹੀਨੇ ਮਗਰੋਂ ਦੋਹਾਂ ਨੇ ਇੱਕ ਦੂਜੇ ਨਾਲ ਅੰਦਰ ਦੀਆਂ ਕੁਝ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ..!
ਕਦੀ ਕਦੀ ਕੁਝ ਡੂੰਘੇ ਮਸਲਿਆਂ ਤੇ ਸਕਾਰਾਤਮਿਕ...

ਜਿਹੀ ਬਹਿਸ ਵੀ ਹੋ ਜਾਂਦੀ..!
ਉਹ ਇੱਕ ਦੂਜੇ ਤੇ ਕੁਝ ਬਰਦਾਸ਼ਤ ਯੋਗ ਟਿੱਪਣੀਆਂ ਵੀ ਕਰ ਲਿਆ ਕਰਦੇ..ਪਰ ਪਹਿਲੇ ਦਿਨ ਤੋਂ ਵਾਹ ਦਿੱਤੀ ਲਸ਼ਮਣ ਰੇਖਾ ਕਦੀ ਵੀ ਪਾਰ ਨਾ ਕਰਦੇ..!
ਅਖੀਰ ਵਿਆਹ ਦੀ ਪਹਿਲੀ ਵਰੇ ਗੰਢ ਨੂੰ ਦੋਹਾਂ ਦੇ ਪਰਿਵਾਰ ਇੱਕਠੇ ਹੋਏ..!
ਕੁੜੀ ਦੇ ਜ਼ਿਹਨ ਤੇ ਅੱਜ ਇੱਕ ਵੱਖਰੀ ਜਿਹੀ ਮਾਨਸਿਕਤਾ ਭਾਰੂ ਸੀ..ਉਸਨੇ ਅੱਜ ਪਹਿਲੀ ਵਾਰ ਪੰਜਾਬੀ ਸੂਟ ਪਾਇਆ..ਪਹਿਲੀ ਵਾਰ ਹੀ ਨਾਲਦੇ ਨੂੰ ਫੋਨ ਕਰਕੇ ਪੁੱਛਿਆ ਕੇ ਘਰੇ ਕਦੋਂ ਆਉਣਾ?
ਅਚਨਚੇਤ ਫੇਸਬੂਕ ਅਕਾਊਂਟ ਵਿਚ ਵੀ ਆਪਣੇ ਨਾਮ ਨੂੰ ਐਡਿਟ ਕਰਕੇ ਇੱਕ ਨਾਮ ਹੋਰ ਜੋੜ ਦਿੱਤਾ..!
ਮੁੰਡੇ ਨੇ ਵੀ ਘਰੇ ਆਉਂਦੇ ਹੋਏ ਨਾਲਦੀ ਦੇ ਮਨਪਸੰਦ ਵਾਲਾ ਪੀਜਾ ਆਡਰ ਕਰ ਦਿੱਤਾ..ਪਹਿਲੀ ਵਾਰ ਅੱਜ ਆਪਣੀਆਂ ਫਾਈਲਾਂ ਦਾ ਵੱਡਾ ਸਾਰਾ ਢੇਰ ਦਫਤਰ ਹੀ ਛੱਡ ਕੇ ਆਇਆ..!
ਫੇਰ ਦੇਰ ਰਾਤ ਤੱਕ ਰੌਣਕ ਮੇਲੇ ਵਾਲਾ ਸਿਲਸਿਲਾ ਚੱਲਦਾ ਰਿਹਾ..!
ਤੁਰੇ ਫਿਰਦਿਆਂ ਦੀਆਂ ਨਜਰਾਂ ਮਿਲਦੀਆਂ ਅਤੇ ਫੇਰ ਝੁਕ ਜਾਂਦੀਆਂ..ਦੋਹਾਂ ਨੇ ਥੋੜਾ ਬਹੁਤ ਹਾਸਾ ਮਜਾਕ ਵੀ ਕਰ ਲਿਆ..ਇੰਝ ਲੱਗ ਰਿਹਾ ਸੀ ਜਿੱਦਾਂ ਪਿਛਲੇ ਦਿੰਨੀ ਆਪਸ ਵਿਚ ਹੋ ਗਈ ਥੋੜੀ ਬਹੁਤ ਦੋਸਤੀ ਅੱਜ ਮੁਹੱਬਤ ਵਿਚ ਤਬਦੀਲ ਹੋ ਚੁਕੀ ਸੀ..ਓਸੇ ਮੁਹੱਬਤ ਜਿਸ ਦਾ ਤਕਰੀਬਨ ਇੱਕ ਸਾਲ ਪਹਿਲਾਂ ਸਰਸਰੀ ਜਿਹਾ ਜਿਕਰ ਆਉਂਦਿਆਂ ਹੀ ਦੋਹਾਂ ਦੇ ਮੱਥਿਆਂ ਤੇ ਡੂੰਗੀਆਂ ਤਿਉੜੀਆਂ ਜਿਹੀਆਂ ਪੈ ਜਾਇਆਂ ਕਰਦੀਆਂ!
ਫੇਰ ਲੰਮੀਂ ਔੜ ਮਗਰੋਂ ਉਸ ਰਾਤ ਪਹਿਲੀ ਵੇਰ ਖੂਬ ਬੱਦਲ ਗਰਜੇ..ਹਨੇਰੀ ਆਈ ਤੇ ਮਗਰੋਂ ਰੱਜ ਕੇ ਮੀਂਹ ਵੀ ਪਿਆ ਅਤੇ ਅਗਲੀ ਸੁਵੇਰ ਕਿੰਨੀ ਦੇਰ ਤੋਂ ਕੁਲ ਕਾਇਨਾਤ ਤੇ ਚੜੀ ਹੋਈ ਘੱਟੇ-ਮਿੱਟੀ ਦੀ ਮੋਟੀ ਜਿਹੀ ਪਰਤ ਸਾਫ ਜਿਹੀ ਹੋ ਗਈ ਲੱਗੀ..!
ਲੰਘੀ ਰਾਤ ਦੇ ਇਸ ਕ੍ਰਿਸ਼ਮਈ ਘਟਨਾ ਕਰਮ ਤੋਂ ਬਾਅਦ ਸਾਫ ਸੁਥਰੀ ਕੁਦਰਤ ਦੋਹਾਂ ਦੇ ਕੰਨ ਵਿਚ ਏਨੀ ਗੱਲ ਆਖਦੀ ਹੋਈ ਪ੍ਰਤੀਤ ਹੋ ਰਹੀ ਸੀ ਕੇ ਬੱਚਿਓ ਜਿੰਦਗੀ ਵਿਚ ਹੋਏ ਕਿਸੇ ਧੋਖੇ ਫਰੇਬ ਦਾ ਅਸਰ ਜ਼ਿਹਨ ਤੇ ਕਦੇ ਵੀ ਚਿਰ ਸਦੀਵੀਂ ਨਹੀਂ ਰਹਿੰਦਾ ਅਤੇ “ਸਮੇਂ” ਨਾਮ ਦੇ ਇੱਕ ਵਚਿੱਤਰ ਪੰਛੀ ਵਿਚ ਜਮੀਰ ਤੇ ਪਾ ਦਿੱਤੇ ਗਏ ਵੱਡੇ ਤੋਂ ਵੱਡੇ ਫੱਟਾਂ ਨੂੰ ਵੀ ਭਰਨ ਦੀ ਸਮਰੱਥਾ ਹੁੰਦੀ ਏ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)