More Punjabi Kahaniya  Posts
ਬਚਪਨ ਤੋਂ ਬੁਢਾਪੇ ਤੱਕ


ਬਚਪਨ ਖੇਡਣ ਦੇ ਚਾਅ ਵਿੱਚ ਹੀ ਲੰਘ ਗਿਆ ਤੇ ਫਿਰ ਜਵਾਨੀ ਨੇ ਆ ਸਾਡੇ ਵਿਹੜੇ ਦਸਤਕ ਦਿੱਤੀ। ਵਿੱਚੇ ਪੜਾਈ ਦਾ ਰਾਮਰੌਲਾ ਚੱਲੀ ਜਾਂਦਾ ਸੀ। ਪੜਾਈ ਤੇ ਜਵਾਨੀ ਵਿੱਚ ਜ਼ਿੰਦਗੀ ਦੇ ਦਿਨ ਕਦੋਂ ਲੰਘ ਗਏ, ਪਤਾ ਹੀ ਨਾ ਲੱਗਿਆ। ਗੱਲ ਕੀ ਵੀਹ ਸਾਲ ਨੂੰ ਟੱਪਿਆ ਬੰਦਾ ਵਿਆਹ ਦੇ ਨੇੜੇ ਆ ਢੁੱਕਦਾ ਹੈ? ਦੋ ਚਾਰ ਸਾਲ ਪੱਕ-ਠੱਕ ਵਿੱਚ ਹੀ ਲੰਘ ਜਾਂਦੇ ਨੇ। ਹੁਣ ਜਦੋਂ ਵਿਆਹ ਹੋ ਗਿਆ ਤੇ ਪਤਾ ਨਹੀਂ ਕਦੋਂ ਕੋਹਲੂ ਦੇ ਬੈਲ ਵਾਂਗੂੰ ਘੁੰਮਦੇ-ਘੁੰਮਦੇ ਸਾਰੀ ਜ਼ਿੰਦਗੀ ਲੰਘਾਉਣ ਦੇ ਨੇੜੇ ਆ ਢੁੱਕੇ। ਜ਼ਿੰਮੇਵਾਰੀਆਂ ਦੇ ਭਾਰ ਨੇ ਕਮਰ ਵਿੱਚ ਸੌ ਵਲ ਪਾ ਦਿੱਤੇ। ਕੰਮ ਮਕਾਉਣ ਦੇ ਚੱਕਰ ਵਿੱਚ ਆਪ ਮੁੱਕਣ ਵਾਲੇ ਹੋ ਗਏ ਪਰ ਇਹ ਚੰਦਰਾ ਕੰਮ ਨਹੀਂ ਮੁੱਕਿਆ ਤੇ ਉੱਤੇ ਪੈਸੇ ਦੀ ਦੌੜ ਨੇ ਚੈਨ ਨਾ ਲੈਣ ਦਿੱਤਾ। ਬੰਦਾ ਬਿਨਾਂ ਰੱਸੀ ਤੋਂ ਮੋਹ ਦੇ ਜਾਲ ਵਿੱਚ ਬੱਧਾ ਇੱਕ ਪਲ ਵੀ ਸਾਹ ਨਹੀਂ ਲੈਂਦਾ। ਜ਼ਿੰਦਗੀ ਨੂੰ ਮਾਣਨ ਦਾ ਇਹਨੂੰ ਮੌਕਾ ਹੀ ਨਹੀਂ ਮਿਲਦਾ। ਹਰ ਪਲ ਚੌਰਾਸੀ ਵਾਲੇ ਗੇੜ ਵਿੱਚ ਪਿਆ ਲੇਲੜੀਆਂ ਕੱਢਦਾ ਫਿਰਦਾ ਹੈ। ਜਦੋਂ ਅਤੀਤ ਵੱਲ ਨਿਗ੍ਹਾ ਮਾਰਦਾ ਹੈ ਤਾਂ ਆਏਂ ਲੱਗਦਾ ਜਿਵੇਂ ਕੱਲ੍ਹ ਦੀ ਗੱਲ ਹੋਵੇ। ਹਰ ਵਕਤ ਵੱਧ ਤੋਂ ਵੱਧ ਜਿਉਣ ਦੀ ਲਾਲਸਾ ਤੇ ਵਿਸ਼ੇ ਭੋਗ ਬੰਦੇ ਨੂੰ ਟਿਕਣ ਕਿੱਥੇ ਦਿੰਦੇ ਹਨ। ਮੇਰਾ ਆ ਵੀ ਹੋਜੇ, ਮੇਰਾ ਉਹ ਵੀ ਹੋਜੇ ਦੇ ਗਦੀਗੇੜ ਵਿੱਚ ਜ਼ਿੰਦਗੀ ਦੇ ਰਹੱਸ ਤੋਂ ਕੋਰਾ ਹੀ ਰਹਿੰਦਾ ਹੈ। ਇਹੀ ਸਭ ਨਾਲ ਵਾਪਰਦਾ ਹੈ ਤੇ ਇਹੀ ਮੇਰੇ ਨਾਲ ਵਾਪਰਿਆ। ਭਾਵੇਂ ਸਭ ਕੁੱਝ ਨਹੀਂ ਵੀ ਪਰ ਜਿੰਨਾ ਮਿਲਿਆ, ਉਹ ਹੈ ਤੇ ਠੀਕ ਸੀ ਪਰ ਸੰਤੁਸ਼ਟੀ ਜਿਹੀ ਨਹੀਂ ਮਿਲੀ। ਜ਼ਿੰਦਗੀ ਵਿੱਚ ਖਾਲੀਪਣ ਤੇ ਖਲਾਅ ਜਿਹਾ ਅੰਦਰ ਨੂੰ ਹਲੂਣ ਸੁੱਟਦਾ। ਆਏਂ ਲੱਗਦਾ ਜਿਵੇਂ ਕਿਸੇ ਚੀਜ਼ ਦੀ ਘਾਟ ਹੋਵੇ। ਦੁਨੀਆਂ ਵੱਲ ਵੇਖਦਾ ਤਾਂ ਸਾਰਿਆਂ ਦਾ ਹਸ਼ਰ ਇੱਕੋ ਜਿਹਾ ਹੀ ਸੀ। ਪੈਸੇ ਦੀ ਘਾਟ ਵਾਲਿਆਂ ਨੂੰ ਦੇਖਦਾ ਤਾਂ ਉਹਨੂੰ ਨੂੰ ਆਏਂ ਲੱਗਦਾ ਸੀ ਕਿ ਪੈਸਾ ਹੀ ਰੱਬ ਹੈ। ਪੁੱਤ ਵਿਹੂਣੇ ਪੁੱਤਾਂ ਦੀ ਪ੍ਰਾਪਤੀ ਨੂੰ ਰੱਬ ਮੰਨੀ ਬੈਠੇ ਸਨ। ਛੋਟੇ ਅਹੁਦੇ ਵਾਲੇ ਉੱਚੇ ਅਹੁਦਿਆਂ ਵਾਲਿਆਂ ਨੂੰ ਦੇਖ ਕੇ ਝੁਰੀ ਜਾਂਦੇ ਸਨ। ਕੋਈ ਬਾਹਰ ਜਾਣ ਦੀ ਲਾਲਸਾ ਨੂੰ...

ਵੱਡੀ ਗੱਲ ਸਮਝੀ ਬੈਠਾ ਸੀ। ਕੋਈ ਮੰਤਰੀ-ਸੰਤਰੀ ਹੋ ਕੇ ਰੱਬ ਬਣਨ ਦਾ ਭੁਲੇਖਾ ਪਾਉਂਦਾ ਸੀ ਤੇ ਕੋਈ ਪ੍ਰਸਿੱਧੀ ਪਾ ਕੇ ਊਣਾ ਹੀ ਜਾਪਦਾ ਸੀ। ਗੱਲ ਕੀ ਕਿਸੇ ਚੀਜ ਵਿੱਚ ਵੀ ਰਸ ਨਹੀਂ ਸੀ। ਬੱਸ ਕਿਸੇ ਗੱਲ ਨੂੰ ਨਾ ਜਾਣਨ ਦਾ ਭੁਲੇਖਾ ਸੀ। ਪੜਦੇ ਪਿੱਛੇ ਬੰਦਾ ਸੌ ਗੱਲਾਂ ਦਾ ਐਂਵੇ ਅਨੁਮਾਨ ਲਾ ਲੈਂਦਾ ਹੈ। ਪਰ ਹੈ ਅੰਦਰੋਂ ਸਾਰੇ ਖਾਲੀ ਹੀ ਹਨ। ਬਥੇਰਾ ਇਸ ਰਹੱਸ ਨੂੰ ਆਪਣੀਆਂ ਮੱਤਾਂ ਨਾਲ ਜਾਣਨ ਦੀ ਕੋਸ਼ਿਸ਼ ਕੀਤੀ ਪਰ ਸਮਝ ਨਾ ਆਈ। ਮਨ ਵਿੱਚ ਵਿਚਾਰ ਆਉਂਦਾ ਕਿ ਜੇ ਭਲਾਂ ਬੰਦੇ ਨੇ ਇੱਥੋਂ ਖਾਲੀ ਹੀ ਜਾਣਾ ਹੈ ਤਾਂ ਫਿਰ ਭੱਜ ਦੌੜ ਕਾਹਦੀ। ਨਾਲੇ ਫਿਰ ਭੱਜ ਦੌੜ ਵੀ ਅਖੇ ਉਹੀ ਗੱਲ ਹੋਈ ਕਿ ਹੱਥ ਪੁਰਾਣੇ ਖੌਸੜੇ ਬਸੰਤੇ ਹੋਰੀਂ ਆਏ। ਨਾ ਫਿਰ ਅਸਲੀ ਮੰਜ਼ਿਲ ਤਾਂ ਨਾ ਮਿਲੀ, ਜਿੱਥੇ ਬੰਦਾ ਸੰਤੁਸ਼ਟੀ ਜਾਂ ਅਨੰਦ ਪ੍ਰਾਪਤ ਕਰ ਸਕੇ। ਇੱਕ ਗੱਲ ਦੀ ਮੈਨੂੰ ਸਮਝ ਆ ਗਈ ਸੀ ਕਿ ਕੋਈ ਘਾਟ ਜਰੂਰ ਹੈ ਜਿਹੜੀ ਮਨ ਵਿੱਚ ਰੜਕਦੀ ਹੈ ਪਰ ਪਤਾ ਨਹੀਂ ਲੱਗਦਾ ਸਾਨੂੰ ਦੁਨੀਆਂਦਾਰਾਂ ਨੂੰ। ਬਚਪਨ ਤੋਂ ਲੈ ਕੇ ਬੁਢਾਪੇ ਤੱਕ ਦਾ ਸਫਰ ਫਿਲਮੀ ਰੀਲ ਵਾਂਗ ਅੱਖਾਂ ਅੱਗੋਂ ਲੰਘ ਜਾਂਦਾ ਹੈ ਪਰ ਇਹ ਰਹੱਸ ਸਾਰੀ ਉਮਰ ਸਮਝ ਵਿੱਚ ਨਹੀਂ ਆਉਂਦਾ। ਇਹ ਜ਼ਿੰਦਗੀ ਮੈਨੂੰ ਭੇਡ ਚਾਲ ਲੱਗਦੀ ਜਿੱਥੇ ਹਰ ਕੋਈ ਇੱਕ ਦੂਜੇ ਨੂੰ ਦੇਖ ਕੇ ਅਰਥਹੀਨ ਜੀਵਨ ਬਤੀਤ ਕਰੀ ਜਾਂਦਾ ਹੋਵੇ। ਪਰ ਇਹ ਸਮਝ ਵੀ ਬੰਦੇ ਨੂੰ ਓਦੋਂ ਆਉਂਦੀ ਹੈ ਜਦੋਂ ਉਹ ਮਰਨ ਕੰਢੇ ਹੋਵੇ। ਬਹੁਤਿਆਂ ਨੂੰ ਤਾਂ ਸਾਰੀ ਉਮਰ ਭਾਵ ਕਈ ਜਨਮਾਂ ਤੱਕ ਨਹੀਂ ਆਉਂਦੀ। ਅੱਜ ਸੁਭਾ ਤੋਂ ਹੀ ਮੇਰਾ ਮਨ ਵਿਚਲਤ ਸੀ ਤੇ ਭੈੜੇ-ਭੈੜੇ ਮੈਨੂੰ ਖਿਆਲ ਆ ਰਹੇ ਸਨ। ਗੁਰਦੁਆਰੇ ਵਿੱਚ ਗ੍ਰੰਥੀ ਬਾਬਾ ਫ਼ਰੀਦ ਜੀ ਦਾ ਇਹ ਸਲੋਕ ਪੜੵਦਾ ਮੈਨੂੰ ਸੁਣਾਈ ਦੇ ਰਿਹਾ ਸੀ —-
ਦੇਖੁ ਫਰੀਦਾ ਜੁ ਥੀਆ, ਦਾੜੀ ਹੋਈ ਭੂਰ॥
ਅਗਹੁ ਨੇੜਾ ਆਇਆ, ਪਿਛਾ ਰਹਿਆ ਦੂਰਿ॥

ਸਰਬਜੀਤ ਸਿੰਘ ਜਿਉਣ ਵਾਲਾ, ਫਰੀਦਕੋਟ
ਮੋਬਾਇਲ — 9464412761

...
...



Related Posts

Leave a Reply

Your email address will not be published. Required fields are marked *

2 Comments on “ਬਚਪਨ ਤੋਂ ਬੁਢਾਪੇ ਤੱਕ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)