More Punjabi Kahaniya  Posts
ਦੇਸੀ ਘੀ


ਗੱਲ ਕੁਝ ਸਾਲ ਪੁਰਾਣੀ ਹੈ ਬਿੰਦਰੀ ਦੇ ਵੱਡੇ ਭੂਆ ਜੀ ਦੇ ਘਰ ਖੁਸ਼ੀ ਚ ਅਖੰਡ ਪਾਠ ਕਰਵਾਇਆ ਸੀ। ਬਿੰਦਰੀ ਹੁਰੀਂ ਅਖੰਡ ਪਾਠ ਦੇ ਵਿਚਕਾਰਲੇ ਦਿਨ ਉੱਥੇ ਚਲੇ ਗਏ। ਬਾਕੀ ਰਿਸ਼ਤੇਦਾਰ ਵੀ ਹੌਲੀ ਹੌਲੀ ਪਹੁੰਚ ਰਹੇ ਸੀ।
ਬਿੰਦਰੀ ਹੁਰਾਂ ਨੇ ਜਾਂਦੇ ਹੀ ਕੰਮ ਕਾਰ ਸਾਂਭ ਲਿਆ ਕਿਉਕਿ ਅਗਲੇ ਦਿਨ ਇੱਕਠ ਕਾਫੀ ਹੋਣਾ ਸੀ ਸਾਰੇ ਜਣੇ ਰੁੱਝ ਗਏ ਕੰਮਾਂ ਚ ਸਵੇਰ ਤੋਂ ਸ਼ਾਮ ਹੁੰਦੀ ਦਾ ਪਤਾ ਹੀ ਨੀ ਲੱਗਿਆ। ਠੰਡ ਦੇ ਮੌਸਮ ਚ ਪੰਜ ਕੇ ਵਜ਼ੇ ਹੀ ਹਨੇਰਾ ਜਾ ਹੋ ਜਾਂਦਾ ਹੈ। ਸ਼ਾਮ ਨੂੰ ਮੱਕੀ ਦੀ ਰੋਟੀ ਨਾਲ ਸਾਰੇ ਰਿਸ਼ਤੇਦਾਰਾਂ ਲਈ ਸਾਗ ਦਾ ਪ੍ਰਬੰਧ ਸੀ। ਸਲਾਦ ਵਜ਼ੋ ਮੂਲੀ ਨੂੰ ਗੋਲ ਕੱਟ ਕੇ ਪਲੇਟ ਚ ਪਰੋਸਿਆ ਜਾ ਰਿਹਾ ਸੀ।
ਬਿੰਦਰੀ ਦੀ ਦੂਜੀ ਭੂਆ ਦਾ ਮੁੰਡਾ ਗਿੰਦਰੀ(ਭਰਾ)ਵੀ ਸ਼ਾਮ ਨੂੰ ਉੱਥੇ ਪਹੁੰਚ ਗਿਆ। ਸਾਰੇ ਜਣੇ ਰੋਟੀ ਖਾ ਰਹੇ ਗਿੰਦਰੀ ਨੂੰ ਵੀ ਕਹਿੰਦੇ ਤੂੰ ਵੀ ਰੋਟੀ ਖਾ ਲਾ ਬੈਠ ਕੇ।
ਗਿੰਦਰੀ ਨੂੰ ਜਦੋਂ ਪਲੇਟ ਚ ਰੋਟੀ ਪਾ ਕੇ ਜਦੋਂ ਦੇਣ ਲੱਗੇ ਮੂਲੀਆਂ ਪਲੇਟ ਚ ਰੱਖਦੇ ਹੋਏ ਗਿੰਦਰੀ ਦੀ ਸਾਗ ਵਾਲੀ ਕੋਲੀ ਚ ਮੂਲੀ ਦਾ ਗੋਲ ਪੀਸ ਡਿੱਗ ਪਿਆ ਤੇ ਪਲੇਟ ਗਿੰਦਰੀ ਕੋਲ ਉਵੇਂ ਹੀ ਪਹੁੰਚ ਗਈ।
ਗਿੰਦਰੀ ਮੂਲੀ ਨੂੰ ਦੇਸੀ ਘੀ ਸਮਝ ਕੇ ਉਹਦੇ ਤੇ ਰੋਟੀ ਦੀ ਬੁਰਕੀ ਘਸਾ ਕੇ ਖਾ ਲਿਆ ਕਰੇ। ਦੋ ਰੋਟੀਆਂ ਖਾਣ ਤੋਂ ਬਾਅਦ ਉਹਨੇ ਕੋਲੀ ਚ ਗਰਮ ਸਾਗ ਹੋਰ ਪਵਾ ਲਿਆ ਕਿ ਸ਼ਾਇਦ ਹੁਣ ਘੀ ਖੁਰ ਜਾਵੇ ਜੇਕਰ ਘੀ...

ਹੋਵੇ ਤਾਂ ਖੁਰੇ ਮੂਲੀ ਨੇ ਕੀ ਖੁਰਨਾ। ਬਿੰਦਰੀ ਹੁਰੀਂ ਨਾਲ ਬੈਠੇ ਸਾਰਾ ਵਰਤਾਰਾ ਦੇਖ ਰਹੇ ਸੀ ਬਿੰਦਰੀ ਹੁਰੀਂ ਵੀ ਹੈਰਾਨ ਕਿ ਇਹਦੀ ਕੋਲੀ ਚ ਘੀ ਖੁਰ ਕਿਓ ਨੀ ਰਿਹਾ।
ਉਹ ਬੁਰਕੀ ਤੋੜਿਆ ਕਰੇ ਤੇ ਮੂਲੀ ਨਾਲ ਖਸਾ ਕੇ ਖਾ ਲਿਆ ਕੇ ਜਦੋਂ ਅਖਰੀਲੀ ਰੋਟੀ ਖਾਣ ਲੱਗਿਆ ਤਾਂ ਗਿੰਦਰੀ ਨੇ ਚਮਚੇਂ ਦੀ ਮੰਗ ਕੀਤੀ ਕਹਿੰਦਾ ਘੀ ਖੁਰ ਹੀ ਨਹੀਂ ਰਿਹਾ। ਏਨਾ ਕਿੰਨਾ ਕ ਠੰਡਾ ਘੀ ਆ ਜਿਹੜਾ ਟਸ ਤੋਂ ਮਸ ਨੀ ਹੋਇਆ।
ਮੈਂ ਤਾਂ ਕਹਿੰਦਾ ਘੀ ਦੇ ਚੱਕਰ ਚ ਰੋਟੀ ਵੀ ਇੱਕ ਵੱਧ ਖਾ ਗਿਆ। ਏਨੇ ਨੂੰ ਚਮਚਾ ਆ ਗਿਆ ਜਦੋਂ ਉਹਨੇ ਚਮਚਾ ਪਾ ਕੇ ਕੱਢਿਆ ਘੀ ਬਾਹਰ। ਕਹਿੰਦਾ ਓ ਤੇਰੀ ਮੈਂ ਵੀ ਸੋਚੀਂ ਜਾਂਦਾ ਕਿ ਘੀ ਸਾਲਾ ਖੁਰ ਕਿਓ ਨੀ ਰਿਹਾ ਓ ਤੇਰੀ ਇਹ ਤਾਂ ਮੂਲ਼ੀ ਆ ਮੈਂ ਤਾਂ ਘੀ ਸਮਝ ਕੇ ਹੀ ਇਸ ਤੇ ਰੋਟੀ ਘਸਾ ਘਸਾ ਖਾਈ ਗਿਆ। ਬਿੰਦਰੀਂ ਕਹਿੰਦਾ ਅਸੀਂ ਤਾਂ ਆਪ ਸੋਚੀਂ ਜਾਂਦੇ ਆ ਕਿ ਘੀ ਨੂੰ ਵਾਲੀ ਠੰਡ ਲੱਗ ਰਹੀ ਆ। ਸਾਰੇ ਹੱਸ ਹੱਸ ਕਮਲੇ ਹੋ ਗਏ।
ਲਿਖਤਮ:- ਰਾਜਿੰਦਰ ਸੱਗੂ
19/07/2021
9592524242

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)