More Punjabi Kahaniya  Posts
ਤੇਰਾਂ ਤੇਰਾਂ


ਮਨ ਕਿਸੇ ਗੱਲੋਂ ਦੁਖੀ ਸੀ..ਸੋਚਿਆ ਦਰਬਾਰ ਸਾਹਿਬ ਮੱਥਾ ਟੇਕ ਆਵਾਂ..!
ਵਾਪਿਸ ਪਰਤਦੇ ਹੋਏ ਕੀ ਵੇਖਿਆ..ਸਿਰ ਤੇ ਇੱਕ ਭਾਰੀ ਜਿਹੀ ਪੰਡ ਰੱਖੀ ਉਹ ਧਰਮ ਸਿੰਘ ਮਾਰਕੀਟ ਨਾਲ ਨਾਲ ਤੁਰੀ ਜਾ ਰਹੀ ਸੀ..!
ਚੰਗੇ ਘਰੋਂ ਲੱਗਦੀ ਵੱਲ ਵੇਖ ਮਨ ਹੀ ਮਨ ਸੋਚਿਆ ਕੇ ਐਸੀ ਵੀ ਕਾਹਦੀ ਕੰਜੂਸੀ..ਰਿਕਸ਼ਾ ਹੀ ਕਰ ਲੈਂਦੀ!
ਏਨੇ ਨੂੰ ਰਸ਼ ਘਟ ਗਿਆ ਤੇ ਗੱਡੀਆਂ ਤੁਰ ਪਈਆਂ..ਪਰ ਪਤਾ ਨੀ ਕਿਓਂ ਮੈਥੋਂ ਅੱਗੇ ਨਾ ਤੁਰਿਆ ਗਿਆ..ਇੰਝ ਲੱਗੇ ਵਖਤਾਂ ਮਾਰੇ ਕਿਸੇ ਮਨ ਵਿਚੋਂ ਨਿਕਲੀ ਇੱਕ ਵੇਦਨਾ ਨੇ ਰਾਹ ਜਿਹਾ ਡੱਕ ਲਿਆ ਹੋਵੇ!
ਉਸਦੇ ਅੱਗੇ ਬ੍ਰੇਕ ਮਾਰ ਲਈ ਤੇ ਪੁੱਛਿਆ ਕਿਥੇ ਜਾਣਾ?
ਆਖਣ ਲੱਗੀ ਜੀ ਬੱਸ ਅੱਡੇ..ਆਖਿਆ ਮੇਰੇ ਮਗਰ ਬੈਠ ਜਾ ਲਾਹ ਦਿੰਨੀ ਹਾਂ..!
ਉਸਨੇ ਭਾਰੀ ਜਿਹੀ ਗਠੜੀ ਮੇਰੇ ਪੈਰਾਂ ਵਿਚ ਟਿਕਾ ਦਿੱਤੀ ਅਤੇ ਦੂਸਰੀ ਆਪਣੇ ਕਲਾਵੇ ਵਿਚ ਲੈ ਕੇ ਮਗਰ ਬੈਠ ਗਈ..!
ਕੁਝ ਪਲਾਂ ਦੀ ਚੁੱਪ ਮਗਰੋਂ ਪੁੱਛ ਲਿਆ ਕਿਹੜੇ ਸ਼ਹਿਰ ਜਾਣਾ..?
ਅੱਗਿਓਂ ਹੱਸ ਪਈ ਆਖਣ ਲੱਗੀ ਸੁਲਤਾਨਪੁਰ ਲੋਧੀ..ਓਹੀ ਸੁਲਤਾਨ ਪੁਰ ਜਿੱਥੇ ਮੋਦੀ ਖਾਨੇ ਬੈਠਾ ਬਾਬਾ ਨਾਨਕ ਕਿਸੇ ਵੇਲੇ ਤੇਰਾ ਤੇਰਾ ਆਖ ਸਭ ਕੁਝ ਲੋੜਵੰਦਾਂ ਦੀ ਝੋਲੀ ਵਿਚ ਪਾਈ ਜਾਇਆ ਕਰਦਾ ਸੀ..!
ਬਾਬੇ ਨਾਨਕ ਦਾ ਜਿਕਰ ਆਉਂਦਿਆਂ ਹੀ ਮੈਂ ਅਜੀਬ ਜਿਹੇ ਰੂਹਾਨੀ ਸੁਕੂਨ ਨਾਲ ਭਰ ਜਿਹੀ ਗਈ..!
ਉਸਦੀ ਅਗਲੀ ਕਹਾਣੀ ਕੁਝ ਇੰਝ ਦੀ ਸੀ..ਉੰਨੀਆਂ ਸਾਲਾਂ ਦੀ ਨਿੱਕੀ ਉਮਰੇ ਵਿਆਹੀ ਗਈ ਉਹ ਬਾਈਆਂ ਤੱਕ ਅੱਪੜਦੀ-ਅੱਪੜਦੀ ਦੋ ਬੱਚਿਆਂ ਦੀ ਮਾਂ ਵੀ ਬਣ ਗਈ..!
ਪਿਛਲੇ ਸਾਲ ਪਹਿਲੋਂ ਘਰਵਾਲਾ ਦਿਲ ਦੇ ਦੌਰੇ ਨਾਲ ਚੱਲ ਵੱਸਿਆ...

ਤੇ ਮੁੜਕੇ ਜਵਾਈ ਦੇ ਗਮ ਵਿਚ ਮੇਰਾ ਡੈਡੀ..!
ਡੈਡੀ ਦਾ ਜਿਕਰ ਆਉਂਦਿਆਂ ਹੀ ਪਿੱਛੇ ਬੈਠੀ ਦਾ ਗੱਚ ਜਿਹਾ ਭਰ ਆਇਆ..!
ਮੈਂ ਫਰੂਟ ਦੀ ਰੇਹੜੀ ਕੋਲ ਬ੍ਰੇਕ ਮਾਰ ਲਈ..!
ਫੇਰ ਜੂਸ ਦਾ ਗਿਲਾਸ ਪੀਂਦੀ ਹੋਈ ਦੱਸਣ ਲੱਗੀ..ਦੋ ਨਿੱਕੇ ਨਿੱਕੇ ਬੱਚੇ ਅਤੇ ਬੁੱਢੇ ਸੱਸ ਸਹੁਰਾ..ਚੁੱਲ੍ਹਾ ਬਲਦਾ ਰੱਖਣ ਲਈ ਜਲੰਧਰੋਂ ਥੋਕ ਵਿਚ ਲਿਆਂਦੇ ਕੱਪੜੇ ਲਿਆ ਕੇ ਵੇਚਣੇ ਸ਼ੁਰੂ ਕਰ ਦਿਤੇ..ਪਰ ਵਿਚੋਂ ਕੁਝ ਨਹੀਂ ਸੀ ਬਚਦਾ..ਕਿਸੇ ਸਲਾਹ ਦਿੱਤੀ ਅੰਮ੍ਰਿਤਸਰੋਂ ਸਸਤਾ ਮਿਲਦਾ ਏ..ਪਰ ਮਿਲਿਆ ਤੇ ਇਥੇ ਵੀ ਬਹੁਤ ਮਹਿੰਗਾ..ਸਵਾਏ ਬੱਸ ਦੇ ਕਿਰਾਏ ਤੋਂ ਹੋਰ ਕੁਝ ਵੀ ਨਹੀਂ ਬਚਿਆ..!
ਮੇਰੇ ਵੱਲੋਂ ਦਿੱਤਾ ਪੰਜ ਸੋ ਦਾ ਨੋਟ ਵਾਪਿਸ ਮੋੜਦੀ ਹੋਈ ਆਖਣ ਲੱਗੀ ਦੀਦੀ ਜੇ ਹੋ ਸਕੇ ਤਾਂ ਕਿਧਰੋਂ ਸਸਤੇ ਭਾਅ ਵਿਕਦੇ ਕੱਪੜੇ ਦੀ ਕੋਈ ਦੁਕਾਨ ਹੀ ਲੱਭ ਦਿਓ..!
ਹੋਰ ਕਿੰਨੀਆਂ ਗੱਲਾਂ ਦੱਸਣ ਮਗਰੋਂ ਵਾਪਿਸ ਮੁੜਦੀ ਹੋਈ ਨੂੰ ਵੇਖ ਇੰਝ ਲੱਗ ਰਿਹਾ ਸੀ ਜਿੱਦਾਂ ਬਾਬੇ ਨਾਨਕ ਦਾ ਘੱਲਿਆ ਹੋਇਆ ਇੱਕ ਐਸਾ ਦੂਤ ਮੁੜ ਰਿਹਾ ਹੋਵੇ ਜਿਹੜਾ ਸੁਲਤਾਨਪੁਰ ਲੋਧੀਓਂ ਸਿਰਫ ਏਨੀ ਗੱਲ ਪਤਾ ਕਰਨ ਆਇਆ ਸੀ ਕੇ ਸਿੱਖੀ ਦਾ ਧੁਰਾ ਆਖੀ ਜਾਂਦੀ ਅੰਮ੍ਰਿਤਸਰ ਨਾਮ ਦੀ ਇਸ ਪਵਿੱਤਰ ਨਗਰੀ ਵਿੱਚ “ਤੇਰਾਂ ਤੇਰਾਂ” ਦਾ ਹੋਕਾ ਦਿੰਦੇ ਕਿੰਨੇ ਕੂ ਮੋਦੀ ਖ਼ਾਨੇ ਅਜੇ ਵੀ ਬਾਕੀ ਬਚੇ ਨੇ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)