More Punjabi Kahaniya  Posts
ਸੁੰਦਰਤਾ


ਛੋਟੇ ਹੁੰਦੇ ਇਕ ਕਹਾਣੀ ਪੜ੍ਹੀ ਸੀ ਕਿ ਇਕ ਵਾਰ ਇਕ ਬਾਰਾਂਸਿੰਗਾ ਪਾਣੀ ਪੀਣ ਲੱਗਾ ਤੇ ਪਾਣੀ ਵਿੱਚ ਆਪ ਦਾ ਪਰਛਾਵਾਂ ਦੇਖ ਕੇ ਆਪ ਦੇ ਸਿੰਗ ਦੇਖ ਕੇ ਬੜਾ ਖੁਸ਼ ਹੋਇਆ ਤੇ ਨਾਲ ਹੀ ਆਪ ਦੀਆਂ ਲੱਤਾਂ ਦੇਖ ਕਿ ਨਿਰਾਸ ਹੋਇਆ ਤੇ ਸੋਚਦਾ ਕਿ ਕਾਸ਼ ਮੇਰੀਆਂ ਲੱਤਾਂ ਵੀ ਸੋਹਣੀਆਂ ਹੁੰਦੀਆਂ ! ਸ਼ਾਇਦ ਉਹਨੂੰ ਆਪ ਦੀਆਂ ਲੱਤਾਂ ਪਸੰਦ ਨਹੀਂ ਸੀ ! ਉਦੋਂ ਹੀ ਸ਼ਿਕਾਰੀ ਕੁੱਤੇ ਉਹਦੇ ਮਗਰ ਪੈ ਗਏ ਤੇ ਉਹ ਤੇਜ਼ ਦੌੜ ਕੇ ਬਚ ਗਿਆ ਉਹਦੀਆਂ ਲੱਤਾਂ ਉਹਨੂੰ ਬਚਾ ਕੇ ਲੈ ਗਈਆਂ ਤੇ ਅੱਗੇ ਜਾ ਕੇ ਬਚਣ ਲਈ ਇਕ ਝਾੜੀ ਚ ਵੜ ਗਿਆ ਜਿੱਥੇ ਉਹਦੇ ਸਿੰਗ ਦਰਖ਼ਤ ਦੀ ਟਾਹਣੀ ਚ ਫਸ ਗਏ ਤੇ ਉਹ ਮਾਰਿਆ ਗਿਆ ਤੇ ਉਹ ਵੀ ਸਿਰਫ ਸਿੰਗਾਂ ਕਰਕੇ ਜਿਹਦੇ ਤੇ ਉਹ ਨਾਜ਼ ਕਰਦਾ ਸੀ ! ਗੱਲ ਬਚਪਨੇ ਚ ਕਹਾਣੀ ਦੇ ਰੂਪ ਵਿੱਚ ਕਈ ਵਾਰ ਸੱਚੀ ਜਾਪਦੀ ਹੈ ਤੇ ਇਹਦਾ ਅਸਲ ਮਕਸਦ ਕੁਝ ਹੋਰ ਹੁੰਦਾ !
ਦੁਨੀਆਂ ਵਿੱਚ 7 ਅਰਬ ਦੀ ਅਬਾਦੀ ਹੈ ਤੇ ਕੁਝ ਦਹਾਕਿਆਂ ਤੱਕ ਇਹ 10 ਅਰਬ ਤੱਕ ਪਹੁੰਚ ਜਾਵੇਗੀ ਤੇ ਇੰਨੇ ਕੁ ਮਨੁੱਖ ਇਸ ਧਰਤੀ ਤੋਂ ਜਾ ਚੁੱਕੇ ਹਨ ! ਗੁਰਬਾਣੀ ਤੇ ਸਾਇੰਸ ਦੇ ਅਨੁਸਾਰ ਕਿਸੇ ਮਨੁੱਖ ਦੀ ਸ਼ਕਲ ਹੀ ਨਹੀਂ ਸਗੋਂ ਉਹਦੀ ਅਵਾਜ਼ ਹੱਸਣਾ ਰੋਣਾ ਖੰਘਣਾ ਚੱਲਣਾ ਬੈਠਣਾ ਤੇ ਉਹਦੀ ਸੋਚ ਉਹਦੇ ਨੈਣ ਨਕਸ਼ ਉਹਦੀਆਂ ਰੇਖਾ ਕਦੀ ਨਹੀਂ ਮਿਲੀਆਂ ਤੇ ਨਾ ਹੀ ਮਿਲਣੀਆਂ ! ਕਮਾਲ ਦੀ ਕੁਦਰਤ ਦੀ ਕਾਰਾਗਰੀ ! ਜੈਬਰਾ ਦੇ ਸਰੀਰ ਤੇ ਧਾਰੀਆਂ ਨਹੀਂ ਮਿਲਦੀਆਂ ! ਪੰਛੀ ਸਾਨੂੰ ਇੱਕੋ ਜਹੇ ਲੱਗਦੇ ਹਨ ਉਹ ਆਪ ਦੇ ਪਛਾਣ ਲੈਂਦੇ ਹਨ ! ਹੈਰਾਨੀ ਇਸ ਗੱਲ ਦੀ ਹੈ ਕਿ ਮਨੁੱਖ ਦਾ ਸਰੀਰ ਬਾਕੀ ਸਾਰੀਆਂ ਜੂਨਾਂ ਤੋਂ ਅਤਿ ਉੱਤਮ ਮੰਨਿਆ ਗਿਆ ਹੈ ਕਿਉਂਕਿ ਇਹਦੇ ਕੋਲ ਖਿਆਲ ਹੈ ਲੰਮੀ ਯਾਦਦਾਸ਼ਤ ਹੈ ! ਤੇ ਕਲਪਨਾ ਹੈ ! ਹਰ ਅੜਚਨ ਲਈ ਹੱਲ ਕਰਨ ਦੀ ਯੋਗਤਾ ਹੈ ! ਪਰ ਫੇਰ ਵੀ ਦੁਨੀਆ ਤੇ ਕੋਈ ਵਿਰਲਾ ਮਨੁੱਖ ਹੈ ਜੋ ਆਪ ਦੇ ਸਰੀਰ ਤੋਂ ਖੁਸ਼ ਹੈ ! ਕਿਸੇ ਨੂੰ ਆਪ ਦੀਆਂ ਅੱਖਾਂ ਪਸੰਦ ਨਹੀਂ ਕਿਸੇ ਨੂੰ ਕੰਨ ਕਿਸੇ ਨੂੰ ਲੱਤਾਂ ਕਿਸੇ ਨੂੰ ਬਾਹਾਂ ਕਿਸੇ ਨੂੰ ਸਿਰ ਵੱਡਾ ਲਗਦਾ ਕਿਸੇ ਨੂੰ ਪੈਰ ਵੱਡੇ ਲੱਗਦੇ ਕਿਸੇ ਨੂੰ ਕੱਦ ਛੋਟਾ ਲਗਦਾ ਕਿਸੇ ਨੂੰ ਲੰਮਾ ਕਿਸੇ ਨੂੰ ਭਾਰਾ ਕਿਸੇ ਨੂੰ ਪਤਲਾ ! ਕੋਈ ਗੋਰੀ ਚਮੜੀ ਨੂੰ ਕਾਲਾ ਕਰਨ ਲਈ ਧੁੱਪੇ ਬੈਠਦਾ ਤੇ ਕੋਈ ਕਾਲੇ ਨੂੰ ਗੋਰਾ ਕਰਨ ਲਈ ਲੱਖਾਂ ਡਾਲਰ ਖ਼ਰਚਦਾ ਮਾਈਕਲ ਜੈਕਸਨ ਜਿੰਨੇ ਪੈਸੇ ਕੌਣ ਖਰਚਦਾ ? ਉਹ ਵੀ ਬਹੁਤਾ ਚਿਰ ਸੁੰਦਰ ਨਹੀਂ ਰਹਿ ਸਕਿਆ ! ਮਨੁੱਖ ਕਿਸੇ ਨਾ ਕਿਸੇ ਤਰਾਂ ਆਪ ਦੇ ਅੰਦਰ ਸਰੀਰ ਪ੍ਰਤੀ ਕਰੂਪਤਾ ਜਾਂ ਕੰਮਜੋਰੀ ਲਈ ਹਰ ਸਮੇ ਯਤਨਸ਼ੀਲ ਹੈ ! ਸ਼ੀਸ਼ੇ ਚ ਆਪ ਦੇ ਨੰਗੇ ਸਰੀਰ ਨੂੰ ਦੇਖ ਕੇ ਕੋਈ ਵਿਰਲਾ ਹੀ ਖੁਸ਼ ਹੁੰਦਾ ਹੋਵੇਗਾ ! ਮਰਦ ਬਹੁਤਾ ਤਕੜਾ ਤੇ ਜੁਆਨ ਹੋਣਾ ਲੋਚਦੇ ਹਨ ਤੇ ਔਰਤ ਆਕਰਸ਼ਕ !
ਦੁਨੀਆਂ ਭਰ ਵਿਚ ਬਹੁਤੀਆਂ ਔਰਤਾਂ ਆਪ ਦੀਆਂ ਛਾਤੀਆਂ ਤੋ ਖੁਸ਼ ਨਹੀ ਹਨ ! ਹੁਣ ਤੱਕ ਇਕ ਕਰੋੜ ਦੇ ਕਰੀਬ ਔਰਤਾਂ ਆਪ ਦੀਆਂ ਛਾਤੀਆਂ ਦੇ ਸਾਈਜ਼ ਵੱਡੇ ਕਰਨ ਲਈ ਉਹਦੇ ਅੰਦਰ ਪਲਾਸਟਿਕ ਭਰ ਚੁਕੀਆਂ ਹਨ ! ਅਮਰੀਕਾ ਵਿੱਚ 4 ਲੱਖ ਤੋਂ ਉਪਰ ਹਰ ਸਾਲ ਔਰਤਾਂ ਇਹ ਸਰਜਰੀ ਕਰਾਉਂਦੀਆਂ ਹਨ ਤੇ ਲੱਖ ਦੇ ਕਰੀਬ ਦੁਬਾਰਾ ਕਢਾਉਂਦੀਆਂ ਹਨ ਜਾਂ ਤਾਂ ਕੈਂਸਰ ਦਾ ਡਰ ਹੋ ਜਾਂਦਾ ਤੇ ਜਾਂ ਉਨਾਂ ਦੇ ਭਾਰ ਵਧਣ ਘਟਣ...

ਨਾਲ ਉਨਾਂ ਦੀ ਖ਼ੂਬਸੂਰਤੀ ਸਹੀ ਨਹੀਂ ਜਾਪਦੀ !
ਪਿੱਛੇ ਜਹੇ ਪੈਰਿਸ ਵਿੱਚ ਇਕ ਮਰਦ ਅਪਰੇ਼ਸ਼ਨ ਕਰਾਉਂਦਾ ਮਰ ਗਿਆ ਜਿਸ ਨੂੰ ਆਪ ਦੀ ਇੰਦਰੀ ਪਸੰਦ ਨਹੀਂ ਸੀ ਤੇ ਪਿਛਲੇ ਹਫ਼ਤੇ ਭਾਰਤ ਵਿੱਚ ਸਿਰ ਤੇ ਵਾਲ ਲੁਆਂਉਦਾ ਮਰ ਗਿਆ ! ਇਹ ਅੰਕੜੇ ਸਹੀ ਨਹੀਂ ਤੇ ਪਤਾ ਨਹੀਂ ਕਿੰਨੇ ਕੁ ਹੋਰ ਨੇ ਜੋ ਸਰੀਰ ਦੀ ਛੇੜ-ਛਾੜ ਕਰਨ ਨਾਲ ਹੁਣ ਨਰਕ ਭੋਗ ਰਹੇ ਹਨ ! ਐਥਲੀਟ ਸਰੀਰ ਨੂੰ ਛੇਤੀ ਦੇਣੀ ਜ਼ਿਆਦਾ ਤਾਕਤਵਰ ਬਣਾਉਣ ਲਈ ਅੰਦਰ ਸਟੈਅਰੋਡ ਖਾ ਖਾ ਕੇ ਮੈਦਾਨ ਵਿੱਚ ਆਉਂਦੇ ਹਨ ਤੇ ਪਤਾ ਉਦੋਂ ਲਗਦਾ ਜਦੋਂ ਕੁਝ ਸਮੇਂ ਬਾਅਦ ਸਰੀਰ ਇਕਦਮ ਡਿਗ ਪੈਂਦਾ !
ਸਰੀਰ ਇਕ ਰੱਬੀ ਦਾਤ ਹੈ ! ਹੋ ਸਕਦਾ ਕੋਈ ਨੁਕਸ ਕੁਦਰਤੀ ਹੋਵੇ ਜਿਵੇਂ ਕੋਈ ਸਹੀ ਚੱਲ ਨਹੀਂ ਸਕਦਾ ਕਿਸੇ ਨੂੰ ਸੁਣਦਾ ਨਹੀਂ , ਦਿਖਦਾ ਨਹੀਂ ਹੈ ਇਹਦਾ ਇਲਾਜ ਕਰਨਾ ਜਾਇਜ ਹੈ ਪਰ ਜੇ ਬਾਰਾਂਸਿੰਗੇ ਵਾਂਗ ਸ਼ੀਸ਼ੇ ਵਿੱਚ ਦੇਖ ਕੇ ਜਾਂ ਕਿਸੇ ਦੂਜੇ ਮਰਦ ਜਾਂ ਔਰਤ ਕਰਕੇ ਸਰੀਰ ਨਾਲ Compare ਕਰਕੇ ਆਪ ਦੇ ਸਰੀਰ ਨਾਲ ਛੇੜ-ਛਾੜ ਕਰਾਂਗੇ , ਹੋ ਸਕਦਾ ਥੋੜੇ ਸਮੇਂ ਲਈ ਅਸੀਂ ਕਾਮਯਾਬ ਵੀ ਹੋ ਜਾਈਏ ਪਰ ਇਹਦਾ ਅੰਤ ਬੜਾ ਮਾੜਾ ਹੁੰਦਾ ! ਕੰਨਾ ਵਿੱਚ ਕੀਤੀਆਂ ਗਲ਼ੀਆਂ ਜੋ ਪਿੰਨ ਜਿੰਨੀਆਂ ਹੁੰਨੀਆ ਉਹੀ ਬੁਢਾਪੇ ਵੇਲੇ ਕੰਨਾਂ ਵਿੱਚ ਬੜੀਆਂ ਭੈੜੀਆਂ ਲੱਗਦੀਆਂ ! ਸਰੀਰ ਤੇ ਖੁਣਵਾਏ ਟੈਟੂ ਕੁਝ ਹੋਰ ਹੀ ਬਣ ਜਾਂਦੇ ਨੇ
ਕੁਦਰਤ ਦੀ ਸੁੰਦਰਤਾ ਕਦੀ ਇਕ ਥਾਂ ਤੇ ਵਾਸ ਨਹੀਂ ਕਰਦੀ ਤੇ ਇਕ ਥਾਂ ਤੇ ਸਦੀਵੀਂ ਵੀ ਨਹੀਂ ।
ਜੋ ਤੁਹਾਡਾ ਆਪਣਾ ਹੈ ਉਹਨੂੰ ਜਿੰਨਾ ਤੁਹਾਡਾ ਸਰੀਰ ਜੁਆਨੀ ਵੇਲੇ ਸੋਹਣਾ ਜਾਪਦਾ ਸੀ ਬੁਢਾਪੇ ਵੇਲੇ ਵੀ ਉਨਾਂ ਹੀ ਸੋਹਣਾ ਲਗਦਾ ! ਝੁਰੜੀਆਂ ਵਿੱਚ ਮੁਸਕਾਨ ਉਮਰ ਭਰ ਦੇ ਰਿਸ਼ਤੇ ਦੀ ਲਿਖੀ ਕਿਤਾਬ ਹੁੰਦੀ ਹੈ !
ਸਰੀਰ ਨੂੰ ਸਹੀ ਖ਼ੁਰਾਕ ਤੇ ਸਹੀ ਤਰੀਕੇ ਨਾਲ ਰੋਜ ਵਰਜਿਸ਼ ਕਰਨੀ ਹੀ ਇਹਦੀ ਸੁੰਦਰਤਾ ਦਾ ਰਾਜ਼ ਹੈ ਜੋ ਸਾਰੀ ਉਮਰ ਨਾਲ ਰਹੇਗੀ ! ਪੈਸੇ ਨਾਲ ਖਰੀਦੀ ਸੁੰਦਰਤਾ ਕਦੀ ਵੀ ਸਦੀਵੀ ਨਹੀਂ ਹੁੰਦੀ ! ਬਿਊਟੀ ਪਾਰਲਰ ਵਾਲੀ ਕਦੀ ਰਾਤ ਨੂੰ ਉਤਰ ਜਾਂਦੀ ਹੈ ਤੇ ਕਦੀ ਦੋ ਹਫ਼ਤੇ ਬਾਅਦ ! ਜੋ ਵਾਰ ਵਾਰ ਕਰਨੀ ਪਵੇ ਉਹ ਸੁੰਦਰਤਾ ਨਹੀਂ ਹੁੰਦੀ । ਆਪ ਦੇ ਅੰਦਰ ਇਕ ਆਪਣੇ ਸਰੀਰ ਪ੍ਰਤੀ ਮਨ ਦੀ ਕੰਮਜੋਰੀ ਹੁੰਦੀ ਹੈ ਜੋ ਮਨੁੱਖ ਹੱਟੀ ਤੋਂ ਖਰੀਦਣ ਜਾਂਦਾ ! ਸੁੰਦਰਤਾ ਤੁਹਾਡੇ ਅੰਦਰ ਹੈ !
ਸੋਹਣੀ ਸੋਚ ਵਾਲੇ ਮਨੁੱਖ ਹਮੇਸ਼ਾ ਸੋਹਣੇ ਹੁੰਦੇ ਹਨ ਉਹ ਭਾਵੇਂ ਅਸਟਾਵਾਕਰ ਹੋਵੇ ਤੇ ਚਾਹੇ ਸੂਰਦਾਸ !
ਸਟੀਵਨ ਹਾਅਕਿੰਗ ਨੂੰ ਕੌਣ ਨਹੀਂ ਜਾਣਦਾ ? ਉਹ ਅਪਾਹਜ਼ ਹੋਣ ਤੇ ਵੀ ਉਹ ਕੁਝ ਕਰ ਗਿਆ ਜੋ ਦੁਨੀਆਂ ਚ ਸੋਹਣੇ ਮਨੁੱਖ ਨਹੀਂ ਕਰ ਸਕੇ !
ਹੈਲਨ ਐਡਮਜ ਕੈਲਰ ਦੀ ਕਦੀ ਜ਼ਿੰਦਗੀ ਵਾਰੇ ਪੜ ਕੇ ਦੇਖਿਉ !ਜੋ ਜਨਮ ਤੋਂ ਅੰਨੀ ਤੇ ਬੋਲ੍ਹੀ ਸੀ ! ਉਹਨੇ ਪੜ੍ਹਾਈ ਵਿੱਚ ਡਿਗਰੀ ਕੀਤੀ ! ਮੈ ਉਹਦੀ ਇੱਕੋ ਗੱਲ ਨਾਲ ਆਰਟੀਕਲ ਬੰਦ ਕਰਦਾਂ ! ਉਹ ਲਿਖਦੀ ਹੈ ਕਿ
ਦੁਨੀਆਂ ਵਿੱਚ ਸੱਭ ਤੋਂ ਸੋਹਣੀਆਂ ਚੀਜ਼ਾਂ ( ਸੁੰਦਰਤਾ ) ਨੂੰ ਨਾਂ ਦੇਖਿਆ ਜਾ ਸਕਦਾ ਤੇ ਨਾ ਹੀ ਛੋਹਿਆ ਜਾ ਸਕਦਾ !
ਉਹ ਸਿਰਫ ਦਿਲ ਵਿੱਚ ਮਹਿਸੂਸ ਕੀਤੀ ਜਾ ਸਕਦੀ ਹੈ !
——
ਸੇਈ ਸੁੰਦਰ ਸੋਹਣੇ ॥
ਸਾਧਸੰਗਿ ਜਿਨ ਬੈਹਣੇ ॥

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)