More Punjabi Kahaniya  Posts
ਮੇਜਰ ਸ਼ਫੀਕ


ਜਦੋਂ 1991 ਵਿੱਚ ਮੇਰਾ ਵਿਆਹ ਸ਼ਫੀਕ ਗੌਰੀ ਨਾਲ ਹੋਇਆ ਤਾਂ ਮੇਰੀ ਉਮਰ 19 ਸਾਲ ਦੀ ਸੀ । ਉਹਨਾਂ ਦੇ ਤਬਾਦਲੇ ਹੁੰਦੇ ਰਹਿੰਦੇ ਸੀ ਅਤੇ ਉਹ ਮੇਰੇ ਤੋਂ ਲੰਬੇ ਸਮੇਂ ਲਈ ਦੂਰ ਵੀ ਰਹਿੰਦੇ ਸੀ । ਸ਼ੁਰੂਆਤ ਵਿੱਚ ਮੇਰੇ ਲਈ ਇਹ ਬਹੁਤ ਮੁਸ਼ਕਿਲ ਸੀ, ਪਰ ਉਹ ਮੈਨੂ ਸਮਝਾਉਂਦੇ ਸੀ ਕਿ ਸੈਨਿਕ ਦੀ ਪਤਨੀ ਹੋਣਾ ਕੀ ਹੁੰਦਾ ਹੈ । ਉਸ ਜਮਾਨੇ ਵਿੱਚ ਮੋਬਾਇਲ ਫੋਨ ਨਹੀਂ ਹੁੰਦੇ ਸਨ । ਮੈਂ ਘੰਟਿਆ ਬੱਧੀ ਫੋਨ ਕੋਲ ਬੈਠ ਕੇ ਉਹਨਾਂ ਦੀ ਕਾਲ ਦਾ ਇੰਤਜ਼ਾਰ ਕਰਿਆ ਕਰਦੀ ।
ਅਸੀਂ ਦੋਨੋ ਇੱਕ ਦੂਜੇ ਨੂੰ ਚਿੱਠੀ ਲਿਖਿਆ ਕਰਦੇ । ਮੇਰੇ ਪਤੀ ਮੈਨੂੰ ਕਹਿੰਦੇ ਹੁੰਦੇ ਸੀ ਕਿ ਰੋਜ ਮੈਨੂੰ ਚਿੱਠੀ ਪ੍ਰਾਪਤ ਹੋਵੇ ਤਾਂ ਮੈਂ ਉਹਨਾਂ ਲਈ ਛੋਟੇ – ਛੋਟੇ ਨੋਟ ਲਿਖਿਆ ਕਰਦੀ ਸੀ । ਉਹਨਾਂ ਦੇ ਸਮਾਨ ਵਿੱਚ ਛੋਟੇ- ਛੋਟੇ ਸਰਪਰਾਈਜ਼ ਛੁਪਾ ਦਿੰਦੀ । ਅਗਲੇ ਕੁਝ ਸਾਲ ਉਹਨਾਂ ਦੀ ਪੋਸਟਿੰਗ ਖਤਰਨਾਕ ਇਲਾਕਿਆਂ ਵਿੱਚ ਹੋਈ । ਉਸ ਸਮੇਂ ਪੰਜਾਬ ਅਤੇ ਕਈ ਉੱਤਰੀ ਇਲਾਕੇ ਖਤਰਨਾਕ ਹੋਇਆ ਕਰਦੇ ਸਨ । ਉਹਨਾਂ ਦੀ ਪੋਸਟਿੰਗ ਸ੍ਰੀਨਗਰ, ਤ੍ਰਿਪੁਰਾ ਅਤੇ ਪੰਜਾਬ ਹੋ ਚੁੱਕੀ ਸੀ । ਉਹ ਕਈ ਦਿਨਾਂ ਤੱਕ ਘਰੋਂ ਬਾਹਰ ਰਹਿੰਦੇ । ਪਰ ਮੈਂ ਉਦੋਂ ਤੱਕ ਖੁਦ ਨੂੰ ਮਜਬੂਤ ਕਰ ਲਿਆ । ਮੈਂ ਆਪਣੀ ਅਤੇ ਬੱਚਿਆਂ ਦੀ ਦੇਖ਼ਭਾਲ ਕਰਨ ਲੱਗੀ ।
ਮੈਂ ਇਹ ਜਾਣ ਚੁੱਕੀ ਸੀ ਕਿ ਉਹਨਾਂ ਦਾ ਪਹਿਲਾ ਪਿਆਰ ਉਹਨਾਂ ਦਾ ਦੇਸ਼ ਹੈ । ਪਤਨੀ ਅਤੇ ਬੱਚੇ ਦੂਜੇ ਨੰਬਰ ਤੇ ਆਉਂਦੇ ਹਨ ।
1999 ਵਿੱਚ ਉਹ ਸ੍ਰੀਨਗਰ ਫੀਲਡ ਪੋਸਟਿੰਗ ਤੇ ਸਨ । ਉਹ ਇੱਕ ਖਤਰਨਾਕ ਇਲਾਕਾ ਸੀ ਇਸ ਲਈ ਪਰਿਵਾਰ ਨੂੰ ਨਾਲ ਰਹਿਣ ਦੀ ਇਜਾਜ਼ਤ ਨਹੀਂ ਸੀ । ਮੈਂ ਬੈਂਗਲੋਰ ਵਿੱਚ ਰਹਿਣ ਲੱਗੀ ।
28 ਜੂਨ 2001 ਨੂੰ ਅਸੀਂ ਆਖਰੀ ਵਾਰ ਗੱਲ ਕੀਤੀ । ਉਹਨਾਂ ਨੇ ਮੇਰੀ ਖੈਰ ਪੁੱਛੀ ਅਤੇ ਮੈਨੂੰ ਦੱਸਿਆ ਕਿ ਉਹ ਜੰਗਲ ਵਿੱਚ ਸੈਨਿਕ ਟਰੇਨਿੰਗ ਵਿੱਚ ਹਨ । ਉਹ ਬੱਚਿਆਂ ਨਾਲ ਗੱਲ ਕਰਨਾ ਚਾਹੁੰਦੇ ਹਨ ਪਰ ਉਹ ਆਪਣੇ ਕਜ਼ਨਜ਼ ਨਾਲ ਖੇਡ ਰਹੇ ਸਨ ਅਤੇ ਬਹੁਤ ਸ਼ੋਰ ਸ਼ਰਾਬਾ ਵੀ ਸੀ । ਮੈਂ ਉਹਨਾਂ ਨੂ ਕਿਹਾ ਕਿ ਉਹ ਬੇਸ ਤੇ ਪਹੁੰਚ ਕੇ ਗੱਲ ਕਰਨ । ਮੈਨੂ ਅੱਜ ਵੀ ਆਪਣੀ ਇਸ ਗੱਲ ਤੇ ਬਹੁਤ ਅਫਸੋਸ ਹੁੰਦਾ ਹੈ ।
1 ਜੁਲਾਈ 2001 ਨੂੰ ਸ਼ਾਮ ਕਰੀਬਨ ਸਾਢੇ 6 ਵਜੇ ਕੁਝ ਸੈਨਾ ਦੇ ਅਧਿਕਾਰੀ ਅਤੇ ਉਹਨਾਂ ਦੀਆਂ ਪਤਨੀਆਂ ਮੇਰੇ ਘਰ ਆਈਆਂ । ਅਚਾਨਕ ਇੱਕ ਔਰਤ ਨੇ...

ਮੈਨੂੰ ਬਿਠਾਇਆ ਤੇ ਦੱਸਿਆ ਕਿ ਮੇਜਰ ਗੌਰੀ ਹੁਣ ਨਹੀਂ ਰਹੇ ।
ਉਹ ਆਪਣੀ ਗੱਲ ਕਹਿ ਚੁੱਕੀ ਸੀ ਪਰ ਮੈਨੂੰ ਲੱਗਿਆ ਕਿ ਮੈਂ ਗਲਤ ਸੁਣਿਆ ਹੈ । ਸ਼ਾਇਦ ਕੋਈ ਗਲਤੀ ਹੋਈ ਹੈ । ਉਹਨਾਂ ਦੱਸਿਆ ਕਿ ਉਹ ਸਵੇਰ ਤੋਂ ਮੈਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਫੋਨ ਲਾਈਨਾਂ ਵਿੱਚ ਦਿੱਕਤ ਦੀ ਵਜਹ ਕਰਕੇ ਨਹੀਂ ਕਰ ਪਾਏ ।
Operation Rakshak ਦੌਰਾਨ ਹੋਈ ਆਹਮੋ ਸਾਹਮਣੇ ਦੀ ਦੀ ਲੜਾਈ ਵਿੱਚ ਮੇਜਰ ਗੌਰੀ ਸ਼ਹੀਦ ਹੋ ਗਏ ਸਨ । ਉਹਨਾਂ ਦੇ ਨਾਲ ਹੀ ਮੇਰੀ ਪੂਰੀ ਜ਼ਿੰਦਗੀ ਰੁਕ ਜੀ ਗਈ । ਮੇਰੇ ਨੇੜੇ-ਤੇੜੇ ਜੋ ਵੀ ਸੀ ਇਓਂ ਲੱਗਿਆ ਸਭ ਖਤਮ ਹੋ ਗਿਆ । ਉਹ ਆਖਰੀ ਦਿਨ ਸੀ ਜਦੋਂ ਮੈਨੂੰ ਉਹਨਾਂ ਵੱਲੋਂ ਚਿੱਠੀ ਪ੍ਰਾਪਤ ਹੋਈ । ਅਗਲੇ ਦਿਨ ਮੈਂ ਏਅਰਪੋਰਟ ਗਈ, ਉਹਨਾਂ ਨੂੰ ਆਖਰੀ ਵਾਰ ਰਿਸੀਵ ਕਰਨ । ਇਸ ਵਾਰ ਉਹ ਇੱਕ ਬਕਸੇ ਵਿੱਚ ਆਏ, ਤਿਰੰਗੇ ਵਿੱਚ ਲਿਪਟੇ ਹੋਏ । ਮੈਂ ਬਹੁਤ ਰੋਈ । ਉਹਨਾਂ ਨੇ ਮੈਨੂੰ ਹਮੇਸ਼ਾ ਮਜਬੂਤ ਰਹਿਣ ਲਈ ਕਿਹਾ । ਜਦੋਂ ਉਹਨਾਂ ਨੇ ਆਖਰੀ ਵਾਰ ਗੱਲ ਕੀਤੀ ਤਾਂ ਵੀ ਮੈਨੂੰ ਮਜਬੂਤ ਰਹਿਣ ਲਈ ਕਿਹਾ ਸੀ ਪਰ ਮੈਂ ਉਹਨਾਂ ਤੋਂ ਬਿਨਾਂ ਜੀਓਣ ਦੀ ਕਲਪਨਾ ਵੀ ਨਹੀਂ ਸੀ ਕੀਤੀ ।
ਮੈਂ ਉਹਨਾਂ ਦੇ ਕੱਪੜਿਆਂ ਅਤੇ ਵਰਦੀ ਨੂੰ ਇੱਕ ਬਕਸੇ ਵਿੱਚ ਰੱਖ ਦਿੱਤਾ । ਮੈਂ ਅੱਠ ਸਾਲਾਂ ਤੱਕ ਉਹਨਾਂ ਦੇ ਕੱਪੜਿਆਂ ਨੂੰ ਨਹੀਂ ਧੋਇਆ ਕਿਉਂਕਿ ਮੈਂ ਉਸ ਅਹਿਸਾਸ ਤੇ ਭਾਵਨਾਵਾਂ ਦੇ ਨਾਲ ਰਹਿਣਾ ਚਾਹੁੰਦੀ ਸੀ । ਉਹਨਾਂ ਦੇ ਪੈਸੇ ਹਜੇ ਵੀ ਉਹਨਾਂ ਦੇ violet ਚ ਪਏ ਹਨ । ਮੈਂ ਅੱਜ ਵੀ ਉਹਨਾਂ ਦੀਆਂ ਚਿੱਠੀਆਂ ਪੜ੍ਹਦੀ ਹਾਂ । ਮੈਂ ਇੱਕ ਮਾਂ ਅਤੇ ਪਿਤਾ ਦਾ ਰੋਲ ਨਿਭਾਉਣ ਦੀ ਕੋਸ਼ਿਸ਼ ਕਰਦੀ ਹਾਂ । ਅੱਜ ਮੈਂ ਕਰਨਾਟਕਾ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਅਤੇ ਸ਼ਹੀਦਾਂ ਦੀਆਂ ਵਿਧਵਾਵਾਂ ਦੀ ਬਿਹਤਰੀ ਲਈ ਕੰਮ ਕਰਦੀ ਹਾਂ ।
ਜਦੋਂ ਮੇਜਰ ਸ਼ਫੀਕ ਸ਼ਹੀਦ ਹੋਏ ਸਨ ਤਾਂ ਮੇਰੀ ਉਮਰ 29 ਸਾਲ ਸੀ । ਲੋਕਾਂ ਨੇ ਮੈਨੂੰ ਜ਼ਿੰਦਗੀ ‘ਚ ਅੱਗੇ ਵਧਣ ਲਈ ਕਿਹਾ ਪਰ ਉਹ ਮੇਰੇ ਨਾਲ ਸਨ, ਮੇਰੇ ਨਾਲ ਹਨ ਅਤੇ ਹਮੇਸ਼ਾ ਰਹਿਣਗੇ ।

ਸਲਮਾ ਸ਼ਫੀਕ ਗੌਰੀ,
ਤਸਵੀਰ – ਸੇਂਥਿਲ ਕੁਮਾਰ (via- being you)

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)