More Punjabi Kahaniya  Posts
ਹਮਸਫਰ


ਹਰੇਕ ਵਾਂਙ ਮੇਰਾ ਵੀ ਇੱਕ ਅਤੀਤ ਸੀ..
ਕੌੜੀਆਂ ਮਿੱਠੀਆਂ ਯਾਦਾਂ ਨਾਲ ਜੜਿਆ ਹੋਇਆ ਇੱਕ ਅਜੀਬ ਜਿਹਾ ਅਤੀਤੀ ਪੰਨਾ..ਪਰ ਉਸ ਅਤੀਤ ਨੂੰ ਇੱਕ ਡੂੰਗੇ ਟੋਏ ਵਿਚ ਦੱਬ ਮੈਂ ਇੱਕ ਨਵੇਂ ਸਫ਼ਰ ਤੇ ਨਿੱਕਲ ਪਈ..!
ਵਿਆਹ ਵਾਲੇ ਰਿਸ਼ਤੇ ਕਾਰਨ ਨਾਲ ਬੱਝ ਗਏ ਉਸ ਹਸੀਨ ਹਮਸਫਰ ਬਾਰੇ ਹਰ ਕੋਈ ਆਖਦਾ ਕੇ ਸਮੁੰਦਰ ਵਰਗਾ ਵਿਸ਼ਾਲ ਹਿਰਦਾ ਏ ਉਸਦਾ..!
ਸਫ਼ਰ ਚੱਲਦਾ ਗਿਆ..ਫੇਰ ਅਚਾਨਕ ਹੀ ਇੱਕ ਤੂਫ਼ਾਨ ਜਿਹਾ ਆਗਿਆ..!
ਕਿਸੇ ਵੇਲੇ ਡੂੰਘਾ ਦੱਬ ਦਿੱਤਾ ਉਹ ਅਤੀਤ ਉਸ ਦਿਨ ਮੇਰੇ ਸਾਮਣੇ ਆਣ ਖਲੋਤਾ..ਔਖਾ ਜਿਹਾ ਸਵਾਲ ਬਣ..ਹਮੇਸ਼ਾਂ ਸਮਝੌਤਾ ਕਰਨ ਲਈ ਜ਼ੋਰ ਪਾਉਂਦਾ ਹੋਇਆ..!
ਮੇਰੀ ਨਵੀਂ ਵਿਆਹੀ ਨਨਾਣ ਦੇ ਸਹੁਰੇ ਵੱਲੋਂ ਕੋਈ ਰਿਸ਼ਤੇਦਾਰੀ ਸੀ ਉਸਦੀ..!
ਬਹਾਨੇ ਜਿਹੇ ਨਾਲ ਸਾਮਣੇ ਆਣ ਖਲੋਂਦਾ..!
ਅਜੀਬ ਸਬੱਬ ਤੇ ਹੁੰਦੇ ਹੀ ਆਏ ਸਨ ਮੇਰੀ ਜਿੰਦਗੀ ਨਾਲ ਪਰ ਇਸ ਵੇਰ ਇਹ ਡਰਾਉਣਾ ਸਬੱਬ ਮੇਰੇ ਹਾਸੇ ਖੁਸ਼ੀਆਂ ਖੇੜੇ ਸਭ ਕੁਝ ਖਾ ਗਿਆ..!
ਮੈਂ ਹਮੇਸ਼ਾਂ ਗਵਾਚੀ ਗਵਾਚੀ ਰਹਿੰਦੀ..ਸੋਚਦੀ ਰਹਿੰਦੀ..ਆਉਣ ਵਾਲੇ ਉਸ ਜਵਾਰਭਾਟੇ ਬਾਰੇ..ਜਿੰਨਾ ਡਰਦੀ ਉਹ ਓਨਾ ਹੀ ਵੱਧ ਡਰਾਵੇ ਦਿੰਦਾ..ਰਾਜ ਖੋਲਣ ਦੀ ਧਮਕੀ ਵੀ ਮਿਲਦੀ ਰਹਿੰਦੀ..ਪਿਛਲੇ ਰਾਜ ਜੱਗ ਜਾਹਰ ਹੋਣ ਦੇ ਤੌਖਲੇ ਮੇਰੀ ਜਾਨ ਹੀ ਕੱਢ ਲੈਂਦੇ..!
ਫੇਰ ਇੱਕ ਦਿਨ ਫੈਸਲਾ ਲਿਆ..!
ਆਪਣੇ ਹਮਸਫਰ ਨੂੰ ਸਾਰਾ ਕੁਝ ਸਾਫ ਸਾਫ ਦੱਸ ਦਿੱਤਾ..ਇੱਕ ਇੱਕ ਗੱਲ..ਇੰਨ...

ਬਿੰਨ..ਫੇਰ ਅੱਖੀਆਂ ਮੀਟ ਇੰਤਜਾਰ ਕਰਨ ਲੱਗੀ ਕੇ ਹੁਣ ਕਦੋਂ ਬਿਜਲੀ ਡਿੱਗਦੀ..!
ਉਹ ਸੋਚੀਂ ਪਿਆ ਹੋਇਆ ਸੀ..ਫੇਰ ਏਨੀ ਗੱਲ ਆਖ ਕਲਾਵੇ ਵਿੱਚ ਲੈ ਲਿਆ ਕੇ ਦੁਨੀਆਂ ਦਾ ਸਭ ਤੋਂ ਵੱਧ ਝੂਠਾ ਇਨਸਾਨ ਉਹ ਹੈ ਜੋ ਏਨੀ ਗੱਲ ਆਖਦਾ ਕੇ ਉਸਤੋਂ ਕਦੀ ਗਲਤੀ ਨਹੀਂ ਹੋਈ..!
ਉਸ ਦਿਨ ਮੇਰੇ ਅਤੀਤ ਦੇ ਸਮੁੰਦਰ ਵਿਚੋਂ ਪ੍ਰਕਟ ਹੋ ਗਈ ਉਹ ਡਰਾਉਣੀ ਜਿਹੀ ਸ਼ਾਰਕ ਮੱਛੀ ਕਿਧਰੇ ਅਲੋਪ ਹੋ ਗਈ..ਸਦਾ ਲਈ..!
ਅੱਜ ਏਨੇ ਵਰ੍ਹਿਆਂ ਬਾਅਦ ਅਕਸਰ ਸੋਚਦੀ ਹਾਂ ਕੇ ਕੁਝ ਦਹਾਕੇ ਪਹਿਲਾਂ ਗਲਤ ਮੰਨੀਆਂ ਜਾਂਦੀਆਂ ਕਿੰਨੀਆਂ ਸਾਰੀਆਂ ਜੀਵਨ ਸ਼ੈਲੀਆਂ ਬੇਸ਼ੱਕ ਅੱਜ ਰਿਵਾਜ ਬਣ ਜਿੰਦਗੀ ਦਾ ਹਿੱਸਾ ਬਣ ਗਈਆਂ ਨੇ ਪਰ ਫੇਰ ਵੀ ਸਮੁੰਦਰਾਂ ਵਰਗੇ ਉਹ ਖੁੱਲੇ ਵਿਸ਼ਾਲ ਹਿਰਦੇ ਹਰੇਕ ਧੀ ਦੀ ਕਿਸਮਤ ਵਿੱਚ ਲਿਖੇ ਜਾਣੋਂ ਕਦੀ ਵੀ ਬੰਦ ਨਾ ਹੋਵਣ..!
ਕਿਓੰਕੇ ਹਲਕੀ ਜਿਹੀ ਹਵਾ ਵਗਣ ਤੇ ਵੀ ਕਿੰਨਾ ਸਾਰਾ ਨੁਕਸਾਨ ਕਰ ਜਾਂਦੀਆਂ ਨਿੱਕੀਆਂ ਝੀਲਾਂ ਦੇ ਕਿੰਨਿਆਂ ਸਾਰੇ ਕੰਢਿਆਂ ਤੇ ਅਜੇ ਵੀ ਕੁਲਹਿਣੀ ਜਿਹੀ ਸੁੰਞ ਜੂ ਪਸਰੀ ਹੋਈ ਏ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)