More Punjabi Kahaniya  Posts
ਮਜਬੂਰੀ ਦਾ ਫਾਇਦਾ ਚੁੱਕਣਾ (ਭਾਗ ੨)


ਭਾਗ ਦੂਜਾ
ਮਜਬੂਰੀ ਦਾ ਫਾਇਦਾ ਚੁੱਕਣਾ
ਇਸ ਕਹਾਣੀ ਨੂੰ ਦਵਾਰਾ ਲਿਖਣਾ ਜਰੂਰੀ ਸੀ
ਮੇਰੇ ਸੰਗਰੂਰ ਤੋਂ ਵਾਪਸ ਆਉਣ ਤੋਂ ਬਾਦ ਮੈਨੂੰ ਓਹਨਾ ਵਾਰੇ ਹੀ ਖਿਆਲ ਆਈਗੇ ਮੈ ਉਸ ਔਰਤ ਤੇ ਉਸ ਦੀ ਬੇਟੀ ਨੂਰ ਬਾਰੇ ਹੀ ਸੋਚਦਾ ਰਿਆ ਓਹਨਾਂ ਦੀ ਬੇਟੀ ਦਾ ਨਾਮ ਨੂਰ ਸੀ।।

ਫਿਰ ਮੈ ਸੋਚਿਆ ਕਿਉ ਨਾ ਮੈ ਇਹਨਾ ਦੀ ਕੋਈ ਮਦਦ ਕਰਾ ਓਹਨਾ ਦੀ ਮਦਦ ਕਰਨ ਵਾਰੇ ਮੈ ਬਾਈ ਨਾਲ ਗੱਲ ਕੀਤੀ ਤਾਂ ਓਹਨਾ ਨੇ ਕਿਆ ਵੀ ਮਨੀ ਯਰ ਆਪਾ ਕਿ ਕਰ ਸਕਦੇ ਅਾ ਇਦਾ ਤਾਂ ਬਹੁਤ ਦੁਨੀਆ ਦੁੱਖੀ ਆ ਤੇ ਮਜਬੂਰ ਵੀ ਅਾ ਤੂੰ ਕੀਹਦੀ ਕੀਹਦੀ ਮਦਦ ਕਰੇਗਾ ਜਦ ਮੈ ਬਾਈ ਨੂੰ ਇਕੋ ਗੱਲ ਕਹੀ ਗਿਆ ਤਾਂ ਬਾਈ ਨੇ ਮੇਰੀ ਗੱਲ ਮੰਨ ਲਈ ਤੇ ਓਹਨਾਂ ਨੇ ਵੀ ਮੇਰੀ ਗੱਲ ਨੂੰ ਸਮਜੀਆ ਕਿਉਂਕਿ ਮੈ ਓਹਨਾ ਦੀ ਮਦਦ ਹੀ ਕਰਨਾ ਚਾਉਂਦਾ ਸੀ।।

ਮੈ ਚਲੋ ਜਿਨਾ ਵੀ ਹੋ ਸਕਿਆ ਓਹਦੀ ਦੀ ਮਦਦ ਕੀਤੀ ਕਿਉ ਕੇ ਮੇਰੇ ਕੋਲ ਵੀ ਜਾਦਾ ਪੈਸੇ ਨਹੀਂ ਸੀ ਮੈ ਆਪ ਪੜ੍ਹਦਾ ਸੀ ਨਾਂ ਮੈ ਕੋਈ ਕੰਮ ਲਗਿਆ ਹੋਇਆ ਸੀ ਚੱਲੋ ਜਿਨ੍ਹਾਂ ਹੋ ਸਕਿਆ ਕਮਲ ਬਾਈ ਨੇ ਵੀ ਓਹਨਾਂ ਦੀ ਮਦਦ ਕੀਤੀ ਮੈਨੂੰ ਵੀ ਬਹੁਤ ਵਧਿਆ ਲੱਗਿਆ ਦਿਲ ਨੂੰ ਇਕ ਜ਼ਿੰਗਦੀ ਜੀਨ ਦਾ ਅਹਿਸਾਸ ਜਾਂ ਹੋਇਆ ਮੈ ਬਹੁਤ ਖੁਸ ਸੀ ਉਸ ਦਿਨ।।

ਪਰ ਦੁਵਾਰਾ ਫਿਰ ਮੈ ਸੋਚਿਆ ਸਾਡੀ ਕੀਤੀ ਮਦਦ ਨਾਲ 15 ਦਿਨ ਲੰਘ ਸਕਦੇ ਜਾ ਵੱਧ ਤੋਂ ਵੱਧ ਇਕ ਮਹੀਨਾ ਲੰਘ ਜਾਣਾ ਇਸ ਤੋਂ ਬਾਦ ਫਿਰ ਇਹ ਕਿ ਕਰਨਗੇ ਮੇਰਾ ਦਿਮਾਗ ਫਿਰ ਦੁਵਾਰਾ ਓਹਨਾਂ ਬਲ ਹੀ ਘੁੰਮੀ ਗਿਆ।।
ਮੈ ਬਾਈ ਨਾਲ ਸਾਰੀ ਦਿਲ ਦੀ ਗੱਲ ਕਰ ਲੈਂਦਾ ਸੀ ਮੈ ਓਹਨਾ ਨਾਲ ਗੱਲ ਕੀਤੀ ਤਾਂ ਓਹਨਾ ਨੇ ਮੈਨੂੰ ਪੁੱਛਿਆ ਤੂੰ ਕਰਨਾ ਕਿ ਚਉਣਾ ਇਹਨਾ ਲਈ ਮੈ ਬਾਈ ਨੂੰ ਕਿਆ ਜਾਦਾ ਤਾਂ ਖੁਸ ਮੈਨੂੰ ਵੀ ਨਹੀਂ ਪਤਾ ।। ਪਰ ਕੋਈ ਇਹੋ ਜਾ ਕੰਮ ਕਰਨਾ ਤਾਂ ਕਿ ਇਹ ਵੀ ਅਪਦੀ ਜਿੰਗਦੀ ਜਿਓਣ ਨਾ ਕਿ ਕਟਣ ਤੇ ਨਾਲੇ ਹੀ ਇਹਨਾ ਦੀ ਹਰ ਪਾਸੇ ਓ ਮਦਦ ਕਰਾਗੇ ਨਾਲੇ ਇਹਨਾ ਨੂੰ ਕਿਸੇ ਗੰਦੇ ਲੋਕਾਂ ਨਾਲ ਕੰਮ ਨਾ ਕਰਨਾ ਪਾਵੇ ।।

ਤਾਂ ਬਾਈ ਨੇ ਸੋਚਦੇ ਸੋਚਦੇ ਕਿਆ ਕਿ ਆਪਾ ਇਹਨਾ ਦੀ ਬੇਟੀ ਨੂਰ ਦੀ ਪੜਾਈ ਦਾ ਖਰਚਾ ਚੱਕ ਲੈਨੇ ਅਾ ਬਾਕੀ ਕੱਪੜੇ ਲੀੜੇ ਤੋਂ...

ਖਾਣ ਪੀਣ ਦਾ ਵੀ ਸਾਰਾ ਖਰਚਾ ਚੱਕ ਲਿਆ ਅਸੀ ਸੋਚਿਆ ਕਿ ਇਹਨਾਂ ਦੀ ਬੇਟੀ ਪਡ਼ ਲਿੱਖਕੇ ਚਲੋ ਕਿਸੇ ਵਧੀਆ ਨੌਕਰੀ ਤੇ ਲੱਗ ਜਾਉ ਤੇ ਅਸੀ ਓਹਨਾ ਦੀ ਬੇਟੀ ਨੂੰ ਹੋਸਟਲ ਵਿੱਚ ਪਟਿਆਲੇ ਦਾਖਲਾ ਕਰਵਾ ਦਿੱਤਾ ਤੇ ਨਾਲ ਹੀ ਨੂਰ ਦੀ ਮੰਮੀ ਨੂੰ ਖਰਚਾ ਦਿੰਦੇ ਰਹਿੰਦੇ ਸੀ ਜੋਂ ਵੀ ਜਿਨਾ ਵੀ ਸਾਡੇ ਤੋਂ ਹੋਇਆ।।

ਚੱਲੋ ਸਮਾਂ ਲਗਦੇ ਲਗਦੇ ਕਈ ਸਾਲ ਲੰਘ ਗਏ ਤੇ ਨੂਰ ਮੈਨੂੰ ਅਪਦਾ ਭਰਾ ਮੰਨਦੀ ਸੀ ਤੇ ਮੈ ਵੀ ਉਹਨੂੰ ਆਪਦੀ ਸਕੀ ਭੈਣ ਜਿਨ੍ਹਾਂ ਹੀ ਪਿਆਰ ਕਰਦਾ ਸੀ ਨੂਰ ਅਪਦੀ ਪੜਾਈ ਦੇ ਨਾਲ ਹੀ ਛੋਟੇ ਬੱਚਿਆਂ ਨੂੰ ਪੜਾਉਣ ਲੱਗ ਪਾਈ ਤੇ ਓਹ ਕੁੱਝ ਖਰਚਾ ਅਪਦਾ ਆਪ ਹੀ ਚੱਕਨ ਲੱਗ ਪਈ ਮੈਨੂੰ ਵੀ ਉਹਦੇ ਵੱਲ ਦੇਖ ਕੇ ਵਧਿਆ ਲਗਦਾ ਸੀ ਮੈ ਸੋਚਦਾ ਸੀ ਵੀ ਚੱਲ ਮੇਰੀ ਭੈਣ ਦੀ ਜ਼ਿੰਦਗੀ ਬਣਗੀ ਨਈਂ ਤਾਂ ਇਹਨੇ ਵੀ ਕੀਤੇ ਕੰਮ ਲੱਗ ਜਾਣਾ ਸੀ ਤੇ ਲੋਕਾਂ ਦੀਆ ਮਾੜੀਆ ਨਜਰਾ ਇਹਨੂੰ ਹਰ ਰੋਜ ਤੰਗ ਕਰਦਿਆ ਚਲੋ ਇਹਨਾ ਗੱਲਾ ਤੋਂ ਓਹਨੂੰ ਬਚਾ ਲਿਆ ਨੂਰ ਵੀ ਬਹੁਤ ਮਿਹਨਤੀ ਸੀ ਛੋਟੇ ਬੱਚਿਆਂ ਨੂੰ ਪੜਾਕੇ ਓਹਨੂੰ ਜੋਂ ਵੀ ਪੈਸੇ ਮਿਲਦੇ ਕੁੱਝ ਉਹ ਅਪਦੇ ਕੋਲ ਰੱਖਦੀ ਤੇ ਕੁੱਝ ਅਪਦੀ ਮੰਮੀ ਨੂੰ ਪੈਸੇ ਦੇ ਦਿੰਦੀ ਸੀ।।

ਸਮਾਂ ਲੰਘਦੇ ਲਗਦੇ ਚਲੋ ਨੂਰ ਇਕ ਸਰਕਾਰੀ ਟੀਚਰ ਦੀ ਨੌਕਰੀ ਮਿਲਗੀ ਤੇ ਉਹ ਬਹੁਤ ਖੁਸ਼ ਹੋਈ ਤੇ ਮੈਨੂੰ ਉਹਦੇ ਤੋਂ ਵੀ ਵੱਧ ਖੁਸੀ ਹੋਈ ਇਸ ਗੱਲ ਤੇ ਬਾਈ ਨੇ ਵੀ ਬਹੁਤ ਮਾਣ ਕੀਤਾ ।ਨੂਰ ਦੀ ਜ਼ਿੰਦਗੀ ਬਣ ਗਈ ਤੇ ਓਹਨਾਂ ਦਾ ਕੰਮ ਕਾਰ ਸਾਰਾ ਠੀਕ ਹੋਗਿਆ।।

ਸ਼ਾਯਰ
ਡਿੱਗਣ ਨੀ ਦਿੰਦਾ ਬਾਬਾ ਮਿਹਨਤ ਨਾਲ ਕੀਤੇ ਹੋਏ ਕਾਜਾ ਨੂੰ
ਰੱਬ ਦੀ ਰਜਾ ਵਿੱਚ ਹੱਸਦਾ ਰਿਹ ਫੱਕਰਾ ਫਲ ਲੱਗਣੇ ਨੇ ਮੁਰਦਾ ਨੂੰ

ਬਾਕੀ ਅਗਲੇ ਭਾਗ ਵਿੱਚ ????
✍️ Manny Gill
Instagram.. Manny Gill 0061

...
...



Related Posts

Leave a Reply

Your email address will not be published. Required fields are marked *

4 Comments on “ਮਜਬੂਰੀ ਦਾ ਫਾਇਦਾ ਚੁੱਕਣਾ (ਭਾਗ ੨)”

  • Waiting for Next Part …. 👍

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)