ਮਹੀਨੇ ਦੇ ਉਹ ਪੰਜ ਸੱਤ ਦਿਨ ਜੋ ਹਰ ਔਰਤ ਲਈ ਦਰਦ ਭਰੇ ਹੁੰਦੇ ਨੇ ਮੈਨੂੰ ਅਜ ਵੀ ਯਾਦ ਆ ਜਦੋ ਇਹ ਦਿਨ ਮੇਰੇ ਤੇ ਪਹਿਲੀ ਵਾਰ ਆਏ ਸਨ। ਆਪਣੀ ਮਾ ਦੇ ਚਲੇ ਜਾਣ ਤੋ ਬਾਦ ਮੈ ਆਪਣੇ ਬਾਪੂ ਜੀ ਦੇ ਜਿਆਦਾ ਕਰੀਬ ਰਹੀ ਸੀ।।
ਇਕ ਦਿਨ ਸੁਖਵਤੇ ਹੀ ਮੇਰੀ ਅੱਖ ਖੁੱਲ ਗਈ ਇਕਦਮ ਪੇਟ ਵਿੱਚ ਦਰਦ ਉਠਿਆ,ਬੈੱਡ ਦੀ ਸਫੈਦ ਚਾਦਰ ਤੇ ਮੇਰੇ ਕਪੜੇ ਖੂਨ ਨਾਲ ਲਥਪਥ ਹੋ ਗਏ ਸਨ। ਪੇਟ ਵਿੱਚ ਦਰਦ ਏਦਾਂ ਹੋ ਰਿਹਾ ਸੀ ਜਿਵੇ ਕੋਈ ਮੁੱਕੀਆਂ ਮਾਰਦਾ ਹੋਵੇ।
ਵਾਰ-2 ਰੋਣ ਨਿਕਲ ਰਿਹਾ ਸੀ ਤੇ ਉਪਰੋਂ ਡਰ ਵੀ ਜੇ ਕੀਤੇ ਬੈੱਡ ਦੀ ਚਾਦਰ ਬਾਰੇ ਬਾਪੂ ਨੂੰ ਪਤਾ ਚਲ ਗਿਆ ਤਾ ਪਤਾ ਨਹੀ ਮੇਰੇ ਨਾਲ ਕੀ ਕਰਨਗੇ। ਮੈ ਅਕਸਰ ਜਲਦੀ ਉਠਣ ਵਾਲੀ ਸੀ ਪਰ ਉਸ ਦਿਨ ਮੇਰੇ ਤੋ ਚਾਉਦੇ ਹੋਏ ਵੀ ਨਾ ਉਠਿਆ ਗਿਆ। ਬਾਪੂ ਇਕ ਸਰਕਾਰੀ ਮੁਲਾਜਮ ਸਨ ।
ਸਵੇਰ ਦੀ ਪਹਿਲੀ ਚਾਹ ਉਹ ਮੇਰੇ ਹੀ ਹੱਥ ਦੀ ਪੀਂਦੇ ਸਨ ਜੇ ਮਾ ਹੁੰਦੀ ਤਾ ਸ਼ਾਇਦ ਇਹ ਸਭ ਸਮਝ ਪਾਉਂਦੀ ਪਰ ਬਾਪੂ ਨੂੰ ਕਿਵੇ ਦੱਸਾਂ ਏਹੋ ਸਭ ਹੀ ਮੇਰੇ ਦਿਮਾਗ ਵਿੱਚ ਘੁੰਮ ਰਿਹਾ ਸੀ।
ਘਰ ਵਿੱਚ ਲੱਗੇ ਟੈਲੀਫੋਨ ਤੋ ਆਪਣੀ ਇਕ ਸਹੇਲੀ ਨੂੰ ਫੋਨ ਕੀਤਾ ਤੇ ਸਾਰਾ ਕੁਝ ਬਿਆਨ ਕਰ ਦਿੱਤਾ ਤਾ ਅਗੋਂ ਆਖਿਆ…ਯਾਰ ਮੈਨੂੰ ਵੀ ਇਸ ਬਾਰੇ ਕੁਝ ਨੀ ਪਤਾ ਜਦੋ ਵੀ ਮੇਰੇ ਨਾਲ ਇਹ ਸਭ ਹੁੰਦਾ ਤਾ ਮਾ ਹੀ ਸੰਭਾਲ ਦੀ ਆ ਪਰ ਅਫਸੋਸ ਤੇਰੀ ਮਾ ਨਹੀ ਤੂੰ ਆਪਣੇ ਬਾਪੂ ਜੀ ਨੂੰ ਕੁਝ ਨਾ ਦੱਸੀ ਤੇ ਉਹ ਚਾਦਰ ਧੋ ਦੇਵੀ ਕਹਿ ਕੇ ਫੋਨ ਕੱਟ ਦਿੱਤਾ।
ਬੜੀ ਅਜੀਬ ਕਸ਼ਮਕਸ਼ ਵਿਚ ਫਸ ਗਈ ਸੀ ਆਖਿਰ ਕਰਾਂ ਤਾ ਕੀ ਕਰਾਂ ਨਾ ਬਾਪੂ ਨੂੰ ਦਸ ਸਕਦੀ ਸੀ ਨਾ ਕਿਸੇ ਹੋਰ ਨੂੰ। ਥੋੜੀ ਕੁ ਦੇਰ ਬਾਦ ਬਾਪੂ ਜੀ ਦਰਵਾਜਾ ਖੜਕਾ ਕੇ ਅੰਦਰ ਆ ਗਏ ਤੇ ਮੈ ਲਾਲ ਥੱਬੇ ਨੂੰ ਕੰਬਲ ਨਾਲ ਢੱਕ ਲਿਆ।
ਬਾਪੂ ਜੀ ਨੇ ਪਿਆਰ ਨਾਲ ਕਿਹਾ…ਕੀ ਗਲ ਜੀਤ ਪੁੱਤ ਨਾ ਚਾਹ ਬਣਾਈ ਤੇ ਨਾ ਸਕੂਲ ਜਾਣ ਲਈ ਅਜੇ ਤੱਕ ਤਿਆਰ ਹੋਈ ਤਾ ਅਗੋਂ ਕਿਹਾ…ਬਾਪੂ ਜੀ ਅਜ ਤਬੀਅਤ ਠੀਕ ਨਹੀ ਮੈ ਸਕੂਲ ਨਹੀ ਜਾਣਾ ਕਿਉ ਕੀ ਹੋਇਆ ਕਹਿੰਦੇ ਹੋਏ ਬਾਪੂ ਨੇ ਮੱਥੇ ਉਤੇ ਲਾ ਕੇ ਦੇਖਿਆ।
ਧੀਏ ਸਰੀਰ ਦਾ ਤਾਪਮਾਨ ਤਾ ਨੋਰਮਲ ਆ ਨਹੀ ਬਾਪੂ ਅਜ ਮੇਰਾ ਜੀ ਨੀ ਕਰਦਾ…ਚਲ ਠੀਕ ਆ ਧੀਏ ਮੈ...
ਰੋਟੀ ਤਿਆਰ ਕਰ ਦਿੱਤੀ ਆ ਨਹਾ ਧੋ ਕੇ ਖਾਣ ਵਲੀ। ਕਹਿ ਕੇ ਬਾਪੂ ਜੀ ਚਲੇ ਗਏ ਉਹਨਾ ਦੇ ਜਾਣ ਤੋ ਬਾਦ ਮੇਰਾ ਬੁਰਾ ਹਾਲ ਹੋ ਗਿਆ ਸੀ।
ਪੇਟ ਵਿੱਚ ਹੁੰਦੇ ਦਰਦ ਤੇ ਉਪਰੋਂ ਇਹ ਖੂਨ ਦੇ ਥੱਬੇ ਏਨਾ ਸਭ ਬਾਰੇ ਸੋਚ ਕੇ ਮੇਰਾ ਬੁਰਾ ਹਾਲ ਹੋ ਰਿਹਾ ਸੀ। ਕੁਝ ਸਮੇ ਬਾਦ ਬਾਪੂ ਜੀ ਫਿਰ ਮੇਰੇ ਕਮਰੇ ਵਿੱਚ ਆਏ ਇਸ ਵਾਰ ਉਹਨਾ ਦੇ ਹੱਥ ਵਿੱਚ ਇਕ ਲਿਫਾਫਾ ਤੇ ਚਾਹ ਦਾ ਕੱਪ ਸੀ।
ਕੋਲ ਆਏ ਤੇ ਲਿਫਾਫਾ ਫੜਾਉਦੇ ਹੋਏ ਮੇਰੇ ਕੋਲ ਹੀ ਬੈਠ ਗਏ ਮੱਥੇ ਉਤੇ ਪਿਆਰ ਨਾਲ ਹੱਥ ਫੇਰਦੇ ਹੋਏ ਬੋਲੇ….ਮੈ ਜਾਣ ਗਿਆ ਮੇਰੀ ਧੀ ਰਾਣੀ ਨੂੰ ਕੀ ਤਕਲੀਫ ਆ ਪਰ ਬੇਟਾ ਇਸ ਵਿੱਚ ਡਰਨ ਵਾਲੀ ਕੋਈ ਗਲ ਨੀ ਇਹ ਪਰੋਬਲਮ ਹਰ ਔਰਤ ਨੂੰ ਆਉਦੀ ਹੈ ਮਹੀਨੇ ਦੇ ਪੰਜ-ਸੱਤ ਮੈ ਜਾਣਦੇ ਹਾ ਬੜੇ ਦਰਦ ਭਰੇ ਹੁੰਦੇ ਨੇ।
ਮੈਨੂੰ ਪਤਾ ਇਹ ਸਭ ਤੇਰੇ ਲਈ ਪਹਿਲੀ ਵਾਰ ਹੈ ਜੇ ਤੇਰੀ ਮਾ ਹੁੰਦੀ ਤਾ ਤੂੰ ਉਸ ਨੂੰ ਖੁਦ ਦਸ ਦੇਣਾ ਸੀ ਪਰ ਉਹ ਤਾ ਨਹੀ ਹੈਗੀ ਹੁਣ ਮੈਨੂੰ ਆਪ ਹੀ ਤੇਰੀ ਪਰੋਬਲਮ ਨੂੰ ਸਮਝਣਾ ਪੈਣਾ।
ਨਹਾ ਲੈ ਤੇ ਇਹਨਾ ਦਾ ਇਸਤੇਮਾਲ ਕਰੀ(ਲਿਫਾਫਾ ਫੜਾਉਦੇ ਹੋਏ ਮੈਨੂੰ ਕਿਹਾ) ਨਾਲੇ ਜਿਆਦਾ ਨਾ ਸੋਚੀ ਕੁਝ ਨੀ ਹੁੰਦਾ ਇਕ ਗਲ ਹੋਰ ਚਾਦਰ ਮੈ ਆਪੇ ਧੋ ਲਵਾਂਗਾ ਤੂੰ ਬਸ ਆਪਣਾ ਧਿਆਨ ਰੱਖੀ। ਉਸ ਦਿਨ ਬਾਪੂ ਜੀ ਦੇ ਵਿਚੋਂ ਮੈ ਪਹਿਲੀ ਵਾਰ ਆਪਣੀ ਮਾ ਨੂੰ ਦੇਖਿਆ ਸੀ।
ਬਾਪੂ ਜੀ ਦੇ ਕਹੇ ਇਹਨਾ ਸਬਦਾਂ ਨੇ ਮੇਰੇ ਪੇਟ ਵਿੱਚ ਉਠ ਰਹੇ ਦਰਦ ਨੂੰ ਇਕਦਮ ਸਾਂਤ ਕਰ ਦਿੱਤਾ।
ਸਚਮੁੱਚ ਇਕ ਧੀ ਦਾ ਦਰਦ ਇਕ ਬਾਪ ਹੀ ਸਮਝ ਸਕਦਾ।
ਅਜ ਭਾਵੇ ਮੇਰੇ ਬਾਪੂ ਜੀ ਇਸ ਦੁਨੀਆਂ ਵਿੱਚ ਨਹੀ ਹਨ ਪਰ ਉਹਨਾ ਦੁਆਰਾ ਦਿੱਤੀ ਸਿੱਖਿਆ ਤੇ ਉਹਨਾ ਦਿਨਾ ਵਿੱਚ ਉਹਨਾ ਨੇ ਜੋ ਮੇਰੇ ਲਈ ਕੀਤਾ ਸੀ ਮੈਨੂੰ ਹਮੇਸ਼ਾ ਯਾਦ ਰਹੇਗਾ। ਅਜ ਮੈ ਖੁਦ ਵੀ ਇਕ ਧੀ ਦੀ ਮਾ ਬਣ ਗਈ ਆ। ਆਪਣੀ ਦੀ ਹਰ ਸਮੱਸਿਆ ਹੁਣ ਮੈ ਆਪਣੇ ਬਾਪੂ ਜੀ ਵਾਂਗ ਉਸਦੇ ਕਹੇ ਬਿਨਾਂ ਹੀ ਸਮਝ ਲੈ ਨੀ ਆ।
ਕੁਲਦੀਪ ਰਾਮ ✍✍✍
ਪੇਜ਼ ਅਫ਼ਸਾਨੇ ਇੱਕ ਪੁਰਾਣੀ ਕਹਾਣੀ
Director Gagan Cheema
please send your contact number sir, your story is very nice,