More Punjabi Kahaniya  Posts
ਜੋਸ਼


ਮੇਰੀ ਡਿਊਟੀ ਸਕਾਉਟ ਕੈਂਪ ਵਿੱਚ ਤਾਰਾਦੇਵੀ (ਸ਼ਿਮਲਾ) ਲੱਗ ਗਈ ਮੇਰੇ ਪਤੀ ਕਹਿਣ ਲੱਗੇ ਇਂਨੀ ਦੂਰ ਜਾਣਾ ਤੇਰੇ ਲਈ ਮੁਸ਼ਕਲ ਹੈ। ਤੂੰ ਨਹੀਂ ਜਾ ਸਕਦੀ। ਡਿਊਟੀ ਤਾਂ ਨਿਭਾਨੀ ਪੈਣੀ ਸੀ। ਮਨ ਵਿੱਚ ਸ਼ਿਮਲਾ ਘੁੰਮਣ ਦਾ ਚਾਅ ਵੀ ਬਹੁਤ ਸੀ। ਕੁਦਰਤ ਦੇ ਸੁੰਦਰ, ਮਨਮੋਹਕ ਨਜ਼ਾਰੇ ਅੱਖਾਂ ਸਾਹਮਣੇ ਘੁੰਮਣ ਲੱਗੇ।
ਪਤੀ ਦੀ ਅਵਾਜ਼ ਨੇ ਮੇਰਾ ਮਨ ਉਦਾਸ ਕਰ ਦਿੱਤਾ, ਤੈਨੂੰ ਪਤਾ ਨਹੀਂ ਸਕਾਉਟਸ ਦਫਤਰ ਪਹਾੜੀ ਦੀ ਗੋਦ ਵਿੱਚ ਬਹੁਤ ਉਚਾਈ ਤੇ ਹੈ। ਤੂੰ ਉੱਥੇ ਪਹੁੰਚ ਨਹੀਂ ਸਕਦੀ। ਤੈਨੂੰ ਡਿਉਟੀ ਕੈਸਲ ਕਰਵਾ ਲੈਣੀ ਚਾਹੀਦੀ ਸੀ। ਪਰ………….ਡਿਉਟੀ ਤਾਂ ਕੱਟੀ ਨਹੀਂ ਗਈ,ਹੁਣ ਜਾਣਾ ਤਾਂ ਪੈਣਾ ਹੀ ਸੀ।
ਦੂਜੇ ਸਕੂਲ ਦੀ ਟੀਚਰ ਦਾ ਫੋਨ ਆਇਆ। ਉਸ ਦੀ ਡਿਊਟੀ ਸਕਾਉਟਸ ਕੈਪ ਵਿੱਚ ਲੱਗੀ ਸੀ। ਸਾਨੂੰ ਦੋਨਾ ਨੂੰ ਇਕ ਦੂਜੇ ਦਾ ਸਹਾਰਾ ਹੋ ਗਿਆ।
ਅਸੀਂ ਤਾਰਾ ਦੇਵੀ ਬਸ ਸਟੈਡ ਪਹੁੰਚ ਗਏ। ਇਕਦਮ ਮੋਸਮ ਨੇ ਮਿਜਾਜ ਬਦਲ ਲਏ ਬਹੁਤ ਤੇਜ਼ ਮੀਂਹ ਪੈਣ ਲੱਗਾ। ਪਹਾੜ ਤੇ ਚੜ੍ਹਨ ਲੱਗੇ ਉਪਰ ਪੈਰ ਰੱਖੀਏ, ਇਵੇ ਲੱਗੇ ਹੇਠਾਂ ਫਿਸਲ ਰਹੇ ਹਾਂ ਸਾਡੇ ਭਾਰੀ ਬੈਗ ਸਾਡੇ ਚੱਲਣ ਵਿੱਚ ਰੁਕਾਵਟ ਬਣ ਰਹੇ ਸਨ। ਉਸ ਸਮੇਂ ਇਕ ਸੁੰਦਰ ਅਧਖੜ੍ਹ ਉਮਰ ਦੀ ਅੌਰਤ...

ਮਿਲੀ ਜੋ ਮਿੱਠੀ ਅਵਾਜ਼ ਵਿੱਚ ਬੋਲੀ “ਮੈਂ ਆਪਕੀ ਮਦੱਦ ਕਰ ਸਕਤੀ ਹੂ ਮੈਡਮ। “ਉਸ ਇਕੱਲੀ ਅੌਰਤ ਨੇ ਸਾਡੇ ਦੋਨਾਂ ਦੇ ਦੋ-ਦੋ ਬੈਗ ਚੁੱਕ ਲਏ ।ਉਹ ਸਾਡੇ ਤੋਂ ਕਾਫੀ ਅੱਗੇ ਨਿਕਲ ਗਈ ।ਅਸੀਂ ਅਵਾਜ਼ ਦੇ ਕੇ ਰੋਕਿਆ, ਸਾਡੇ ਨਾਲ -ਨਾਲ ਚੱਲੋ।
“ਮੈਂ ਦਸ ਦਸ ਬੈਗ ਲੈਂ ਕੇ ਤੇਜ਼ ਚਾਲ ਸੇ ਪਹਾੜੀਆਂ ਚੜਤੀ ਥੀ ਪੰਦਰਾਂ ਦਿਨ ਪਹਿਲੇ ਮੇਰਾ ਅਪ੍ਰਰੇਸ਼ਨ ਹੂਆ ਅਬ ਚਾਲ ਕਮ ਹੋ ਗਈ। “ਉਸਦਾ ਜੋਸ਼ ਦੇਖਕੇ ਸਾਡਾ ਜੋਸ਼ ਦੁਗਨਾ ਹੋ ਗਿਆ।
ਹਨੇਰਾ ਹੋਣ ਤੋਂ ਪਹਿਲਾਂ ਅਸੀਂ ਸਕਾਉਟਸ ਦਫਤਰ ਪਹੁੰਚ ਗਏ। ਉਸਦੇ ਬਣਦੇ ਪੈਸੇਂ ਦੇ ਕੇ ਉਸਨੂੰ ਵਿਦਾ ਕੀਤਾ। ਉਚੀਆਂ-ਉਚੀਆਂ ਸੁੰਦਰ ਮਨਮੋਹਕ ਪਹਾੜੀਆਂ ਨੇ ਮਨ ਮੋਹ ਲਿਆ।
ਮੋਬਾਇਲ ਦੀ ਬੈਲ ਵੱਜੀ। ਦੇਖਿਆ, ਮੇਰੇ ਪਤੀ ਦੇਵ ਦਾ ਫੋਨ ਸੀ।ਮੈਂ ਹਸਦੇ ਹੋਏ ਕਿਹਾ ,”ਅਸੀਂ ਪਹੁੰਚ ਗਏ।”
“ਹਾਂ ਸੱਚ! ਅੌਰਤਾਂ ਸਰੀਰਕ ਤੌਰ ਤੇ ਮਰਦਾਂ ਤੋ ਕਮਜੋਰ ਹੁੰਦੀਆਂ ਹਨ ਪਰ ਮਾਨਸਿਕ ਤੌਰ ਤੇ ਬਹੁਤ ਮਜਬੂਤ ਹੁੰਦੀਆਂ ਹਨ। ” ਕਹਿੰਦੇ, ਹਸਦੇ ਹੋਏ ਫੋਨ ਬੰਦ ਕਰ ਦਿੱਤਾ।
ਭੁਪਿੰਦਰ ਕੌਰ ਸਢੌਰਾ

...
...



Related Posts

Leave a Reply

Your email address will not be published. Required fields are marked *

One Comment on “ਜੋਸ਼”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)