More Punjabi Kahaniya  Posts
ਬੱਤੀ


(ਬੱਤੀ)
ਇਹ ਗੱਲ ਤਕਰੀਬਨ 1990 ਦੀ ਹੈ। ਉਦੋਂ ਮੈਂ ਅੰਬਾਲੇ ਸਾਈਡ ਇੱਕ ਭੱਠੇ ਤੇ ਨੌਕਰੀ ਕਰਦਾ ਸੀ। ਉੱਥੇ ਜਿਸ ਘਰ ਅਸੀਂ ਕਿਰਾਏ ਤੇ ਰਹਿੰਦੇ ਸੀ,ਉਸ ਘਰ ਵਿਚ ਇੱਕ ਇੱਕਲੀ ਬੁਜੁਰਗ ਮਾਤਾ ਰਹਿੰਦੀ ਸੀ ਜਿਸ ਨੂੰ ਸਾਰੇ ਬੀਜੀ ਕਹਿੰਦੇ ਸੀ।ਉਹੀ ਮਕਾਨ ਮਾਲਕਣ ਸੀ। ਮੈਂ ਮੇਰੀ ਪਤਨੀ ਤੇ ਮੇਰੀਆਂ ਦੋਵੇਂ ਨਿੱਕੀਆਂ ਨਿੱਕੀਆਂ ਬੇਟੀਆਂ। ਅਸੀਂ ਸਮੇਤ ਬਿਜਲੀ ਖਰਚਾ ਕਿਰਾਇਆ ਵਿਚੇ ਕਰ ਲਿਆ ਸੀ। ਉਦੋਂ ਸੌ ਵਾਟ ਦੇ ਬੱਲਵ ਲੱਗੇ ਹੁੰਦੇ ਸਨ,ਜੋ ਰੌਸ਼ਨੀ ਵੀ ਬਹੁਤ ਕਰਦੇ ਤੇ ਸਰਦੀਆਂ ਵਿਚ ਉਨ੍ਹਾਂ ਦਾ ਨਿੱਘ ਵੀ
ਆਉਂਦਾ ਅਤੇ ਮੀਟਰ ਵੀ ਬਹੁਤ ਘਮਾਉਂਦੇ।
ਜਦੋਂ ਵੀ ਅਸੀਂ ਸਾਂਮ ਨੂੰ ਰੋਟੀ ਤਿਆਰ ਕਰਕੇ ਕਮਰੇ ਅੰਦਰ ਜਾਣਾ ਤਾਂ ਬੀਜੀ ਬੋਲਦੇ, “ਬਾਹਰਲੀ ਬੱਤੀ ਬੰਦ ਕਰੋ”।
ਜਦੋਂ ਕਈ ਵਾਰ ਬਾਹਰ ਨਿਕਲ ਕੇ ਬੈਠ ਜਾਣਾ ਤਾਂ ਉਹਨੇ ਕਹਿਣਾ,”ਅੰਦਰਲੀ ਬੱਤੀ ਬੰਦ ਕਰੋ”। ਇਹ ਸਿਲਸਲਾ ਤਕਰੀਬਨ ਮਹੀਨਾ ਭਰ ਚਲਦਾ ਰਿਹਾ, ਫਿਰ ਜਿਵੇਂ ਸਾਡਾ ਕੋਰਸ ਪੱਕ ਗਿਆ ਸੀ।
ਇੱਕ ਦਿਨ ਮੇਰੀ ਨਿੱਕੀ ਕੁੜੀ ਜਿਸ ਨੇ ਤੀਜੇ ਵਰੇ ਵਿਚ ਪੈਰ ਧਰਿਆ ਸੀ ਅਤੇ ਉਸ...

ਨੇ ਤੁਤਲਾ ਕੇ ਬੋਲਣਾ ਸ਼ੁਰੂ ਹੀ ਕੀਤਾ ਸੀ। ਜਿਸ ਦੇ ਫਰਾਕ ਪਾਈ ਹੁੰਦੀ ਜਿਸ ਨਾਲ ਉਹ ਬਹੁਤ ਸੁੰਦਰ ਲਗਦੀ। ਉਹਨੇ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਗਿੱਧਾ ਪਾਉਣ ਵਾਂਗ ਗੁਨਗੁਨਾਉਣਾ ਸ਼ੁਰੂ ਕਰ ਦਿੱਤਾ,
“ਬੀਜੀ ਕੇਹਂਦੀ ਐ
ਅੰਦਲੀ ਬੰਦ ਕਲੋ
ਬਾਹਲੀ ਬੰਦ ਕਲੋ
ਬੱਤੀਆਂ ਬੰਦ ਕਲੋ”
ਇਹ ਤਮਾਸ਼ਾ ਬੀਜੀ ਵੀ ਕੋਲ਼ ਖੜ੍ਹੀ ਵੇਖ ਰਹੀ ਸੀ,”ਨੀ ਤੂੰ ਬੜੀ ਹੁਸ਼ਿਆਰ ਨਿੱਕਲੀ,ਮੇਰਾ ਸਾਂਗ ਲਾਹ ਕੇ ਰੱਖ ਦਿੱਤਾ” ਇਹ ਸੁਣ ਸਾਰੇ ਬਹੁਤ ਹੱਸੇ ਤੇ ਦੂਜੇ ਕਮਰੇ ਵਾਲੇ ਵੀ ਆ ਕੇ ਵੇਖਣ ਲੱਗ ਪਏ। ਇਸ ਤੋਂ ਬਾਅਦ ਫਿਰ ਕਦੇ ਵੀ ਬੀਜੀ ਨੇ ਸਾਨੂੰ ਨਾ ਟੋਕਿਆ।
ਹੁਣ ਜਦੋਂ ਮੇਰੀ ਉਹੀ ਬੇਟੀ ਵਿਆਹ ਵਰਨ ਤੋਂ ਤਿੰਨ ਸਾਲ ਬਾਅਦ ਗੋਦੀ ਆਪਣਾ ਨਿੱਕਾ ਨਿਆਣਾ ਚੁੱਕੀ ਮਿਲਣ ਆਈ, ਘਰ ਦੇ ਵਿਹੜੇ ਵਿਚ ਦਾਖਲ ਹੋਈ ਤਾਂ ਗਲਤੀ ਨਾਲ ਬਾਹਰਲਾ ਬੱਲਵ ਜਗ ਰਿਹਾ ਸੀ ਤਾਂ ਉਹ ਹੱਸਦੀ ਹੋਈ ਬੋਲੀ,”ਬਾਹਰਲੀ ਬੱਤੀ ਬੰਦ ਕਰੋ”। ਮੈਂ ਉਹਨੂੰ ਭੱਜ ਕੇ ਬੁੱਕਲ਼ ਵਿਚ ਲੈ ਲਿਆ, ਜਿਵੇਂ ਉਹ ਮੈਂਨੂੰ ਬਹੁਤ ਨਿੱਕੀ ਜਿਹੀ ਜਾਪ ਰਹੀ ਸੀ,ਜਿਸ ਦੇ ਕੁੱਛੜ ਨਿੱਕਾ ਜਿਹਾ ਖਿਡਾਉਣਾ ਗੁੱਡਾ ਚੁੱਕਿਆ ਹੋਵੇ।
(ਪਰਗਟ ਭੂਰ)24/04/2022

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)