More Punjabi Kahaniya  Posts
ਦਾਣਾ ਫਿੱਕਾ ਨਿਕਲਿਆ


ਸੰਨ ਸਤਾਸੀ ਅਠਾਸੀ ਦੀ ਗੱਲ ਹੈ..
ਛੁਟੀਆਂ ਵਿਚ ਨਾਨਕੇ ਪਿੰਡ ਦਾ ਸਬੱਬ ਬਣ ਗਿਆ..!
ਸਾਡੀ ਬੱਸ ਅਜੇ ਬਟਾਲੇ ਤੋਂ ਮਸਾਂ ਕੁਝ ਕਿਲੋਮੀਟਰ ਦੂਰ ਕਾਦੀਆਂ ਕੋਲ ਹੀ ਅੱਪੜੀ ਹੋਵੇਗੀ ਕੇ ਦੁਹਾਈ ਮੱਚ ਗਈ..ਸ਼ਹਿਰ ਕਰਫ਼ਿਯੂ ਲੱਗ ਗਿਆ!
ਅਗਲੇ ਦਿਨ ਵਾਪਿਸ ਸ਼ਹਿਰ ਮੁੜਨ ਵਾਲਾ ਯੱਬ ਹੀ ਮੁੱਕ ਗਿਆ..
ਬੱਸਾਂ ਟਾਂਗੇ ਘੜੁੱਕੇ ਟਰੈਕਟਰ ਟਰਾਲੀਆਂ ਸਕੂਟਰ ਸਾਈਕਲ..ਸਭ ਕੁਝ ਬੰਦ!
ਨਾਨਕੇ ਪਿੰਡ ਤੋਂ ਵੱਡੀ ਮਾਸੀ ਦਾ ਪਿੰਡ ਕੋਈ ਪੰਜ ਕੁ ਕਿਲੋਮੀਟਰ ਦੀ ਦੂਰੀ ਤੇ ਹੀ ਸੀ..
ਪਰ ਡਾਂਡੇ ਮੀਂਡੇ ਪੈ ਕੇ ਸ਼ੋਟ ਕੱਟ ਮਾਰ ਇਹ ਵਿਥ ਕੋਈ ਡੇਢ ਕੂ ਕਿਲੋਮੀਟਰ ਦੀ ਹੀ ਰਹਿ ਜਾਂਦੀ ਸੀ!
ਚਾਰ ਦਿਨ ਨਾਨਕੇ ਪਿੰਡ ਪੂਰੀਆਂ ਮੌਜਾਂ ਮਾਣਨ ਮਗਰੋਂ ਮਾਸੀ ਪਿੰਡ ਨੂੰ ਹੋ ਤੁਰੇ!
ਦੋ ਭੈਣ ਭਰਾ ਅਸੀਂ ਤੇ ਇੱਕ ਮਾਮੇ ਦਾ ਮੁੰਡਾ ਤੇ ਮਾਸੀ..ਕੁਝ ਘੜੀਆਂ ਬੈਠ ਟਾਂਗੇ ਦੀ ਉਡੀਕ ਕੀਤੀ..
ਪਰ ਜਦੋਂ ਕੁਝ ਵੀ ਆਉਂਦਾ ਨਾ ਦਿਸਿਆ ਤਾਂ ਨਹਿਰ ਕੰਢੇ ਬਣੀ ਪਟੜੀ ਤੇ ਪੈ ਸਾਰਾ ਕਾਫ਼ਿਲਾ ਰਵਾਂ ਰਵੀਂ ਪੈਦਲ ਹੀ ਮਾਸੀ ਦੇ ਪਿੰਡ ਨੂੰ ਹੋ ਤੁਰਿਆ!
ਸਾਨੂੰ ਲੈਣ ਆਈ ਮਾਸੀ ਨੇ ਕੱਪੜੇ ਦੇ ਕਿੰਨੇ ਸਾਰੇ ਪੋਣੇ ਨਲਕੇ ਤੋਂ ਗਿੱਲੇ ਕਰ ਸਾਰਿਆਂ ਦੇ ਸਿਰ ਢੱਕ ਦਿੱਤੇ!
ਕੁਝ ਦੂਰ ਤੱਕ ਤੇ ਹੱਸਦੇ ਖੇਡਦੇ ਤੁਰੇ ਗਏ ਪਰ ਜਦੋਂ ਗਰਮੀਂ ਨੇ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਤ੍ਰੇਹ ਲੱਗ ਗਈ!
ਅਗਲੇ ਪੁਲ ਤੋਂ ਹੇਠਾਂ ਲੱਗੇ ਨਲਕੇ ਤੋਂ ਰੱਜ ਰੱਜ ਠੰਡਾ ਪਾਣੀ ਪੀਤਾ ਹੀ ਸੀ ਕੇ ਸਾਰਿਆਂ ਦੀ ਨਜਰ ਸੜਕ ਕੰਡੇ ਲੱਗੇ ਹੱਦਵਾਣਿਆ ਦੇ ਢੇਰ ਤੋਂ ਜਾ ਪਈ!
ਮਾਸੀ ਬਥੇਰਾ ਆਖਿਆ ਕੇ ਪਾਣੀ ਪੀਣ ਮਗਰੋਂ ਹਦਵਾਣਾ ਨਹੀਂ ਖਾਈਦਾ..ਹੈਜਾ ਹੋ ਜਾਂਦਾ ਏ ਪਰ ਨਿਆਣਿਆਂ ਦੇ ਵੱਗ ਅੱਗੇ ਇੱਕ ਨਾ ਚੱਲੀ!
ਇੱਕ ਗਰੀਬ ਜਿਹਾ ਪਰਿਵਾਰ ਹੱਦਵਾਣਿਆ ਦੇ ਢੇਰ ਲਾਗੇ ਮੰਜੀ ਡਾਹ ਕੇ ਗ੍ਰਾਹਕਾਂ ਦਾ ਇੰਤਜਾਰ ਕਰ ਰਿਹਾ ਸੀ!
ਸਾਨੂੰ ਦੇਖ ਓਹਨਾ ਦੀ ਹਿਲਜੁਲ ਵੱਧ ਗਈ!
ਮਾਸੀ ਪੁੱਛਣ ਲੱਗੀ ਕੇ ਕਿੰਨੇ ਦਾ ਇੱਕ?
ਸਸਤੇ ਜਮਾਨੇ ਤੇ ਵੱਡੇ ਦਿਲਾਂ ਵਾਲੇ ਰਿਸ਼ਤਿਆਂ ਦੀ ਕਦਰ ਕਰਨ ਵਾਲੇ ਸਰਲ ਸਪਸ਼ਟ ਲੋਕ..!

/> ਆਖਣ ਲੱਗਾ ਭੈਣੇ ਪਛਾਣ ਲਿਆ..ਸੂਬੇਦਾਰਾਂ ਦੀ ਧੀ ਏਂ..ਤੇਰੇ ਨਾਲ ਕਾਹਦਾ ਭਾਅ..ਜਿੰਨੇ ਮਰਜੀ ਦੇ ਦੇਵੀਂ..ਬਾਕੀਆਂ ਨੂੰ ਦਸਾਂ ਦਾ ਇੱਕ ਦਿੱਤਾ..ਤੂੰ ਪਿੰਡ ਦੀ ਧੀ ਧਿਆਣੀ..ਅੱਠ ਰੁਪਈਏ ਦੇ ਦੇਵੀ”
ਦੋ ਮੁਰੱਬਿਆਂ ਦੀ ਮਾਲਕ ਮਾਸੀ ਦੀ ਇੱਕ ਅਜੀਬ ਆਦਤ ਹੋਇਆ ਕਰਦੀ ਸੀ..
ਰੇਹੜੀ ਤੋਂ ਕੇਲੇ ਲੈਣ ਲੱਗਿਆਂ ਅਤੇ ਰਿਕਸ਼ੇ ਤੇ ਚੜਨ ਲੱਗਿਆਂ ਭਾਅ ਜਰੂਰ ਕਰਨਾ..
ਪਰਸ ਚੋਂ ਪੰਜਾਂ ਦਾ ਨੋਟ ਕੱਢ ਫੜਾਉਂਦੀ ਹੋਈ ਆਖਣ ਲੱਗੀ ਕੇ ਭਾਈ ਟੁੱਟੇ ਹੈਨੀ ਏਨੇ ਹੀ ਰੱਖ ਲੈ!
ਉਸਨੇ ਅੱਗੋਂ ਹੱਸਦੇ ਹੋਏ ਨੇ ਸੱਤ ਬਚਨ ਆਖ ਪੰਜਾਂ ਦਾ ਨੋਟ ਫੜਿਆ..ਮੱਥੇ ਨੂੰ ਲਾਇਆ ਤੇ ਪਾਟੇ ਹੋਏ ਕੁੜਤੇ ਦੀ ਜੇਬ ਵਿਚ ਪਾ ਲਿਆ..
ਫੇਰ ਨਹਿਰ ਵਿਚ ਠੰਡੇ ਕਰਨ ਖਾਤਰ ਚਾਦਰ ਵਿਚ ਬੰਨ ਪਾਣੀ ਵਿਚ ਲਮਕਾਏ ਹੋਏ ਦਾਣਿਆਂ ਵਿਚੋਂ ਇੱਕ ਮੋਟਾ ਤਾਜਾ ਹਦਵਾਣਾ ਕੱਟ ਸਾਡੇ ਸਾਮਣੇ ਰੱਖ ਦਿੱਤਾ..!
ਉੱਤੋਂ ਬੜੇ ਹੀ ਅਪਣੱਤ ਭਰੇ ਲਹਿਜੇ ਵਿਚ ਆਖਣ ਲੱਗਾ “ਭੈਣੇ ਜੇ ਮਿੱਠਾ ਨਾ ਨਿੱਕਲਿਆਂ ਤਾਂ ਸੰਗੀ ਨਾ ਦੱਸ ਦੇਵੀਂ..ਮੈਂ ਹੋਰ ਦੇ ਦੂੰ..”!
ਅੱਜ ਏਨੇ ਵਰ੍ਹਿਆਂ ਮਗਰੋਂ ਕਨੇਡਾ ਦੇ ਇੱਕ ਵੱਡੇ ਸਾਰੇ ਸਟੋਰ ਦੀ ਖੁਸ਼ਕ ਜਿਹੀ ਗੋਰੀ ਨੂੰ ਹਦੁਆਣੇ ਦੇ ਅੱਠ ਡਾਲਰ ਪੇ ਕਰਦਿਆਂ ਤੀਹ ਸਾਲ ਪਹਿਲਾਂ ਮਾਸੀ ਦੇ ਪਰਸ ਵਾਲਾ ਪੰਜਾਂ ਦਾ ਨੋਟ ਬੜਾ ਹੀ ਯਾਦ ਆਇਆ!
ਹੱਦ ਓਦੋਂ ਹੋ ਗਈ ਜਦੋਂ ਘਰ ਪਹੁੰਚ ਫਿਕੇ ਹਦਵਾਣੇ ਦਾ ਪਹਿਲਾਂ ਪੀਸ ਅੰਦਰ ਲੰਘਾਉਂਦਿਆ ਹੀ ਦਿਲ ਜਿਹਾ ਕੀਤਾ ਕੇ ਉੱਡ ਕੇ ਨਾਨਕਿਆਂ ਵਾਲੀ ਉਸ ਨਹਿਰ ਕੰਢੇ ਲੱਗੇ ਦਾਣਿਆਂ ਦੇ ਢੇਰ ਕੋਲ ਅੱਪੜ ਜਾਵਾਂ ਤੇ ਆਖਾਂ ਭਾਈ ਤੇਰਾ ਦਾਣਾ ਫਿੱਕਾ ਨਿਕਲਿਆ..ਇੱਕ ਹੋਰ ਦੇ ਦੇ..!
ਪਰ ਅਗਲੇ ਹੀ ਪਲ ਖਿਆਲ ਆਇਆ ਕੇ ਭਲਾ ਪੁਲਾਂ ਥੱਲਿਓਂ ਲੰਘੇ ਪਾਣੀ ਤੇ ਜਹਾਨੋਂ ਤੁਰ ਗਏ ਮਿੱਤਰ ਪਿਆਰੇ ਵੀ ਕਦੀ ਮੁੜ ਕੇ ਵਾਪਿਸ ਪਰਤੇ ਨੇ..ਸ਼ਾਇਦ ਕਦੀ ਨਹੀਂ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)