More Punjabi Kahaniya  Posts
ਰੱਬ ਦਾ ਰੂਪ


ਰੱਬ ਦਾ ਰੂਪ
ਕੁਝ ਸਾਲ ਪਹਿਲਾਂ ਹਰਜੋਤ ਸਿੰਘ ਨੇ ਸਾਡੇ ਸਕੂਲ ਵਿੱਚ ਬਾਰਵੀਂ ਪਾਸ ਕੀਤੀ ਸੀ ।ਬੜਾ ਹੋਣਹਾਰ ਮੁੰਡਾ ਸੀ ।ਬਹੁਤਾ ਹੀ ਸਾਊ ਜਿਹਾ …. ਕੁੜੀਆਂ ਵਰਗਾ ਮੁੰਡਾ ਸੀ ।ਹਰ ਮੁਕਾਬਲੇ ਵਿੱਚ ਭਾਗ ਲੈਣਾ ਤੇ ਅੱਵਲ ਆਉਣਾ । ਮੈਂ ਹਰਜੋਤ ਦੇ ਪਰਿਵਾਰ ਵਾਰੇ ਬਹੁਤਾ ਨਹੀ ਸੀ ਜਾਣਦਾ ….ਪਰ ਏਨਾ ਕੁ ਪਤਾ ਸੀ ਕਿ ਨਾਲ ਹੀ ਪੰਜ-ਸੱਤ ਕਿੱਲੋਮੀਟਰ ਤੇ ਉਹਦਾ ਪਿੰਡ ਸੀ ।ਰਾਜਪੂਤਾਂ ਦਾ ਮੁੰਡਾ ਸੀ ਇੱਕ ਆਮ ਜਿਹੇ ਘਰ ਦਾ ।
ਜਦੋਂ ਵੀ ਸਕੂਲ ਵਿੱਚ ਮਾਪੇ ਅਧਿਆਪਕ ਮਿਲਣੀ ਹੋਣੀ ਤਾਂ ਮੈਂ ਅਕਸਰ ਇੱਕ ਔਰਤ 40-45 ਕੁ ਸਾਲ ਦੀ ਸੀ ,ਜੋ ਸ਼ਾਇਦ ਉਹਦੀ ਮਾਤਾ ਸੀ ,ਨੂੰ ਹੀ ਸਕੂਲ ਆਉਂਦਾ ਦੇਖਦਾ ।ਹਰਜੋਤ ਬਾਰਵੀਂ ਪਾਸ ਕਰਕੇ ਚਲਾ ਗਿਆ ।
ਦੋ-ਤਿੰਨ ਸਾਲ ਬਾਦ ਉਹਦੀ ਛੋਟੀ ਭੈਣ ਮਹਿਕਦੀਪ ਨੇ ਸਾਇੰਸ ਗਰੁੱਪ ਵਿੱਚ ਦਾਖਲਾ ਲੈ ਲਿਆ ।ਮਹਿਕਦੀਪ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ।ਆਪਣੇ ਭਰਾ ਵਾਂਗ ਹੀ ਮਹਿਕਦੀਪ ਵੀ ਹਰ ਮੁਕਾਬਲੇ ਵਿੱਚ ਅੱਵਲ ਆਉਂਦੀ ।
ਮਹਿਕਦੀਪ ਵੀ ਬੇਹੱਦ ਸਾਊ ਤੇ ਮਿੱਠ-ਬੋਲੜੀ ਸੀ ।ਮਹਿਕਦੀਪ ਲਈ ਵੀ ਉਹਦੀ ਮਾਤਾ ਹੀ ਸਕੂਲ ਆਉਂਦੀ ।
ਬਾਰਵੀਂ ਦੇ ਨਤੀਜੇ ਵਿੱਚ ਮਹਿਕਦੀਪ ਪੰਜਾਬ ਦੀ ਮੈਰਿਟ ਵਿੱਚ ਆਈ ਸੀ ..ਸਾਰੇ ਬਹੁਤ ਖੁਸ਼ ਸਨ ।ਇੱਕ ਦਿਨ ਮਹਿਕਦੀਪ ਆਪਣੀ ਮਾਤਾ ਨਾਲ ਸਕੂਲ ਵਿੱਚੋਂ ਸਰਟੀਫਿਕੇਟ ਲੈਣ ਆਈ ਸੀ । ਮੈਂ ਵੀ ਉਹਦੀ ਮਾਤਾ ਜੀ ਨੂੰ ਵਧਾਈਆਂ ਦੇਣ ਚਲਾ ਗਿਆ ।ਮਹਿਕਦੀਪ ਸ਼ਾਇਦ ਆਪਣੇ ਕਲਾਸ ਇਨਚਾਰਜ ਕੋਲ ਗਈ ਉਹਦੇ ਮਾਤਾ ਜੀ ਇਕੱਲੇ ਹੀ ਸੀ ।
ਮੈਂ ਕਿਹਾ ਭੈਣ ਜੀ “ਵਧਾਈਆਂ” ਤੁਹਾਡੀ ਬੇਟੀ ਬਹੁਤ ਹੋਣਹਾਰ ਹੈ …ਤੁਸੀ ਬਹੁਤ ਵਧੀਆ ਪਰਵਰਿਸ਼ ਕੀਤੀ ਹੈ । ਤਾਂ ਉਹਦੀ ਮਾਤਾ ਦੇ ਅੱਖਾਂ ਵਿੱਚ ਅੱਥਰੂ ਆ ਗਏ …ਚੁੰਨੀ ਨਾਲ ਅੱਖਾਂ ਪੋਚਦੀ ਕਹਿੰਦੀ …ਸਰ ਮੈਂ ਇਹਦੀ ਮਾਂ ਨਹੀ ..ਮੈਂ ਇਹਦੀ “ਤਾਈ“ ਹਾਂ ।ਮਹਿਕਦੀਪ ਤੇ ਹਰਜੋਤ ਮੇਰੇ ਦਿਉਰ ਦੇ ਬੱਚੇ ਨੇ ..ਜਦੋਂ ਇਹ ਦੋਵੇਂ ਪੰਜ ਤੇ ਦੋ ਸਾਲ ਦੇ ਸੀ ਤਾਂ ਇੱਕ ਹਾਦਸੇ ਵਿੱਚ ਘਰੇ ਕਰੰਟ ਲੱਗਣ ਕਰਕੇ ਇਹਨਾਂ ਦੇ ਮਾਂ-ਬਾਪ ਦੋਵਾਂ ਦੀ ਹੀ ਮੌਤ ਗਈ ਸੀ ।
ਜਦੋਂ ਤੋਂ ਸੁਰਤ ਸੰਭਾਲੀ ਆ ਇਹਨਾਂ ਨੇ ਇਹ ਦੋਵੇਂ ਮੈਨੂੰ ਵੱਡੀ ਮੰਮੀ ਕਹਿੰਦੇ ਨੇ …ਆਪਣੇ ਮਾਂ-ਬਾਪ ਦੇ ਜਿਉਂਦੇ ਜੀਅ ਵੀ ਮੇਰੇ ਨਾਲ ਹੀ ਰਾਤ ਨੂੰ ਪੈਂਦੇ ਹੁੰਦੇ ਸੀ …ਆਪਣੀ ਮਾਂ ਨਾਲ ਰੌਲਾ ਪਾ...

ਕੇ ..ਅਖੇ ਅਸੀਂ ਰਾਤ ਨੂੰ ਆਪਣੀ ਵੱਡੀ ਮੰਮੀ ਨਾਲ ਹੀ ਪੈਣਾ ।
ਇਹਨਾਂ ਦੇ ਨਾਨਕੇ ਆ ਗਏ ਜੀ ਭੋਗ ਤੇ ਕਿ ਅਸੀ ਇਹਨਾਂ ਨੂੰ ਲੈ ਜਾਂਦੇ ਹਾਂ ..ਇੱਥੇ ਕੌਣ ਪਾਲੂ ਹੁਣ ਇਹਨਾਂ ਨੂੰ….,, ਜਦੋਂ ਨਾਨਕੇ ਲੈ ਕੇ ਜਾਣ ਲੱਗੇ ਤਾਂ ਰੋਂਦੇ ਰੋਂਦੇ ਭੱਜ ਕੇ ਵੱਡੀ ਮੰਮੀ ਵੱਡੀ ਮੰਮੀ ਕਰਕੇ ਮੇਰੀਆਂ ਲੱਤਾਂ ਨਾਲ ਚੰਬੜ ਗਏ ….ਬੱਸ ਸੀ ਮੇਰੀਆਂ ਤਾਂ ਭੁੱਬਾਂ ਨਿਕਲ ਗਈਆਂ …ਮੈਂ ਇਹਨਾਂ ਦੇ ਨਾਨਕਿਆਂ ਨੂੰ ਜਬਾਬ ਦੇ ਤਾ ਕਿ ਤੁਸੀ ਜਾਓ …ਮੇਰੇ ਜਵਾਕ ਨੇ ਮੈਂ ਆਪ ਪਾਲੂ …ਉਹਨਾਂ ਨੂੰ ਸੀ ਕਿ ਸ਼ਾਇਦ ਛੇ ਮਹੀਨੇ-ਸਾਲ ਬਾਦ ਮੇਰਾ ਮਨ ਬਦਲ ਜੇ ..ਪਰ ਵਾਹਿਗੁਰੂ ਦੀ ਕਿਰਪਾ ਨਾਲ ਮੇਰਾ ਇਹਨਾਂ ਨਾਲ ਮੋਹ ਘਟਿਆ ਨਹੀ ਸਗੋਂ ਇਹ ਤਾਂ ਵੱਧਦਾ ਹੀ ਜਾਂਦਾ ।
ਇਹ ਦੋਵੇਂ ਜੀ ਫੇਰ ਮੈਂ ਹੀ ਪਾਲੇ ਨੇ ..ਮੇਰੇ ਵੀ ਇੱਕ ਬੇਟਾ ਹੈ ਜੀ ।ਮੈਨੂੰ ਕਦੇ ਲੱਗਿਆ ਹੀ ਨਹੀ ਜੀ ਕਿ ਇਹ ਮੇਰੀ ਕੁੱਖੋਂ ਨੀ ਜੰਮੇ …ਇਹਨਾਂ ਦਾ ਚਾਚਾ ਮੰਡੀਗੋਬਿੰਦਗੜ੍ਹ ਲੋਹਾ ਮਿਲ ਵਿੱਚ ਕਰਦਾ …..ਘਰ ਦਾ ਗੁਜ਼ਾਰਾ ਪੂਰਾ ਸੂਰਾ ਹੀ ਹੁੰਦਾ .. ਪਰ ਮੈਨੂੰ ਬੜਾ ਚਾਅ ਸੀ ਕਿ ਮੈਂ ਇਹਨਾਂ ਨੂੰ ਦੱਬ ਕੇ ਪੜ੍ਹਾਉਣਾ ….ਵਾਹਿਗੁਰੂ ਜੀ ਨੇ ਮੇਰੀ ਸੁਣ ਲਈ ਜੀ ਬਹੁਤੇ ਲਾਇਕ ਨਿੱਕਲੇ ਨੇ ਦੋਵੇਂ ।
ਹੁਣ ਮਹਿਕਦੀਪ ਕਹਿੰਦੀ ਮੈਂ ਅੱਗੇ ਪੜ੍ਹਨਾ ….ਖਰਚ ਪੱਖੋਂ ਹੈਗਾ ਤਾਂ ਔਖਾ ਹੀ ਹੈ ਜੀ ..ਪਰ ਕੋਈ ਨਾ ਮੈਂ ਪਿੰਡ ਵਿੱਚ ਇੱਕ ਘਰ ਕੰਮਕਾਰ ਲਈ ਗੱਲ ਕਰ ਲਈ ਹੈ….ਉੱਥੋਂ ਜਿਹੜੀ ਤਨਖਾਹ ਮਿਲੂ …ਮੈਂ ਇਹਦੀ ਪੜ੍ਹਾਈ ਤੇ ਲਾ ਦੇਣੀ ਹੈ ।
ਏਨੇ ਨੂੰ ਮਹਿਕਦੀਪ ਆ ਗਈ…ਤਾਂ ਉਹਦੀ ਤਾਈ ਤੇ ਉਹ ਮੈਨੂੰ ਫਤਿਹ ਬੁਲਾ ਕੇ ਚਲੀਆਂ ਗਈਆਂ ।
ਮੈਂ ਕਿੰਨਾ ਚਿਰ ਮਨ ਹੀ ਮਨ ਹਰਜੋਤ ਤੇ ਮਹਿਕਦੀਪ ਦੀ “ਤਾਈ “ ਦੀ ਰੱਜੀ ਹੋਈ ਦਰਵੇਸ਼ ਰੂਹ ਨੂੰ ਨਮਸਕਾਰ ਕਰਦਾ ਰਿਹਾ ਕਿ ਸੱਚੀ ਰੱਬ ਦੇ ਕਈ ਰੂਪ ਹੁੰਦੇ ਨੇ .. “ਰੱਬ ਇਹੀ ਹੈ” …ਇਸ ਤੋਂ ਸੋਹਣਾ ਰੂਪ ਰੱਬ ਦਾ ਕੋਈ ਹੋਰ ਹੀ ਨਹੀ ਹੋ ਸਕਦਾ ।
ਹਰਵਿੰਦਰ ਸਿੰਘ ਭੱਟੋਂ
94640-00070

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)