More Punjabi Kahaniya  Posts
ਮਾੜਾ ਰਿਵਾਜ


ਇਸਾਈ ਧਰਮ ਵਿੱਚ ਵਿਆਹ ਨੂੰ ਪੂਰਨ ਪੁਰਾਤਨ ਰੀਤੀ ਰਿਵਾਜ਼ਾਂ ਮੁਤਾਬਕ ਨਿਭਾਇਆ ਜਾਂਦਾ ਹੈ
ਲੜਕੀ ਨੇ ਚਿੱਟੇ ਰੰਗ ਦੀ ਸੱਭਿਆਚਾਰਕ ਪੁਸ਼ਾਕ ਪਾਈ ਹੁੰਦੀ ਹੈ
ਕੋਈ ਵੀ ਗਹਿਣਾ ਨਹੀਂ ਪਾਇਆ ਹੁੰਦਾ
ਲੜਕੇ ਨੇ ਕਾਲੇ ਰੰਗ ਦਾ ਪੈਂਟ ਕੋਟ ਟਾਈ ਸਮੇਤ ਪਾਇਆ ਹੁੰਦਾ ਹੈ
ਇਹ ਵਿਆਹ ਉਨ੍ਹਾਂ ਦੇ ਧਾਰਮਿਕ ਸਥਾਨ ਚਰਚ ਵਿਚ ਧਾਰਮਿਕ ਰੀਤੀ ਰਿਵਾਜਾਂ ਨਾਲ ਖ਼ਾਸ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਹੁੰਦਾ ਹੈ
ਇੱਥੇ ਕਹਿੰਦੇ ਹਨ ਕੋਈ ਬਹੁਤਾ ਖਾਣਾ ਪੀਣਾ ਅਤੇ ਹੋਰ ਤਰ੍ਹਾਂ ਦਾ ਖਰਚ ਨਹੀਂ ਕੀਤਾ ਜਾਂਦਾ
ਇਸ ਜੋੜੀ ਨੂੰ ਕੋਈ ਪੈਸੇ ਨਹੀ ਦਿੱਤੇ ਜਾਂਦੇ
ਵਿਆਹ ਚ ਸ਼ਾਮਿਲ ਲੋਕ ਗੁਲਦਸਤੇ ਫਡ਼ ਕੇ ਜੋੜੀ ਨੂੰ ਨਵੇਂ ਭਵਿੱਖ ਲਈ ਅਸ਼ੀਰਵਾਦ ਦਿੰਦੇ ਹਨ
ਦੂਜੇ ਪਾਸੇ ਸਾਡੇ ਲੋਕ ਪਹਿਲਾਂ ਤਾਂ ਵਿਆਹ ਹੀ ਆਪਣੇ ਤਰੀਕੇ ਨਾਲ ਕਰਦੇ ਹਨ
ਸਾਨੂੰ ਵਿਆਹ ਵਾਲੇ ਘਰੋਂ ਪੁੱਛਣਾ ਪੈਂਦਾ ਹੈ
ਤੁਹਾਡਾ ਪ੍ਰੋਗਰਾਮ ਕੀ ਹੈ
ਅਸੀਂ ਕਦੋਂ ਆਈਏ
ਕਿਊਕਿ ਸਾਡੇ ਲੋਕਾਂ ਦਾ ਕੋਈ ਇਕ ਰੀਤੀ ਰਿਵਾਜ ਨਹੀਂ
ਹਰ ਕੋਈ ਆਪਣੇ ਹੀ ਢੰਗ ਨਾਲ ਵਿਆਹ ਦਾ ਪਰੋਗਰਾਮ ਕਰਦਾ ਹੈ
ਕੁਝ ਲੋਕ ਪੈਸੇ ਦੀ ਨੁਮਾਇਸ਼ ਨੂੰ ਵਿਆਹ ਲੰਬਾ ਕਰਕੇ ਦਿਖਾਉਂਦੇ ਹਨ
ਪੈਸੇ ਅਤੇ ਸਾਧਨਾਂ ਦਾ ਉਜਾੜਾ ਕੀਤਾ ਜਾਂਦਾ ਹੈ
ਧਾਰਮਿਕ ਰੀਤੀ ਰਿਵਾਜਾਂ ਦੀ ਇਕ ਹਿਸਾਬ ਨਾਲ ਤੁਹੀਨ ਹੀ ਕੀਤੀ ਜਾਂਦੀ ਹੈ
ਪੰਜਾਬੀ ਵਿਆਹਾਂ ਵਿੱਚ ਰਸਮਾਂ ਨੂੰ ਦੋ ਸਾਲ ਬਾਅਦ ਬਦਲ ਦਿੱਤਾ ਜਾਂਦਾ ਹੈ
ਇਸ ਦੇ ਨਾਲ ਹੀ ਹਰ ਸਾਲ ਵਿਆਹ ਮਹਿੰਗੇ ਹੁੰਦੇ ਜਾ ਰਹੇ ਹਨ
ਆਮ ਜੇ ਘਰੇਲੂ ਵਿਆਹ ਤੇ ਵੀ...

ਵੀਹ ਪੱਚੀ ਲੱਖ ਰੁਪਿਆ ਲਾਇਆ ਜਾਂਦਾ ਹੈ
ਉਸ ਵਿਆਹ ਦਾ ਕਰਜ਼ਾ ਲਾਉਂਦਿਆਂ ਹੀ ਜੋੜੀ ਦੀ ਅੱਧੀ ਉਮਰ ਨਿਕਲ ਜਾਂਦੀ ਹੈ
ਦੂਜੇ ਪਾਸੇ ਦੇਖਿਆ ਜਾਵੇ ਤਾਂ ਵਿਦੇਸ਼ ਤੋਂ ਆਏ ਪੰਜਾਬੀ ਦੂਜੀਆਂ ਕੌਮਾਂ ਤੋਂ ਚੰਗੀਆਂ ਗੱਲਾਂ ਸਿੱਖਣ ਦੀ ਬਜਾਏ ਪੰਜਾਬ ਵਿੱਚ ਆ ਕੇ ਬਹੁਤਾ ਪੈਸਾ ਲਾ ਕੇ ਵਿਆਹ ਕਰਦੇ ਹਨ
ਪੰਜਾਬ ਵਿੱਚ ਬੈਠੇ ਲੋਕਾਂ ਨੂੰ ਸਗੋਂ ਗ਼ਲਤ ਆਦਤਾਂ ਵੱਲ ਲਾ ਕੇ ਜਾਂਦੇ ਹਨ
ਵਿਆਹਾਂ ਨੂੰ ਲੈ ਕੇ ਵੀ ਸਾਡੇ ਸਮਾਜ ਚ ਨਵੇਂ ਨਵੇਂ ਕਾਰੋਬਾਰ ਆ ਰਹੇ ਹਨ
ਮਹਿੰਗੀ ਤੋਂ ਮਹਿੰਗੀ ਕਾਰ ਨੂੰ ਡੋਲੀ ਵਿੱਚ ਲੈ ਕੇ ਜਾਣਾ
ਵਿਆਹ ਤੋਂ ਬਾਅਦ ਭਾਵੇਂ ਜੋੜੀ ਟੁੱਟੇ ਜਿਹੇ ਮੋਟਰਸਾਈਕਲ ਤੇ ਚੜ੍ਹੀ ਹੋਵੇ
ਪੈਲਸਾਂ ਅਤੇ ਔਡੀਟੋਰੀਅਮ ਵਿੱਚ ਸਜਾਵਟਾਂ ਅਤੇ ਵੱਖੋ ਵੱਖ ਤਰ੍ਹਾਂ ਦੇ ਰੰਗੀਨ ਨਮੂਨੇ ਪੇਸ਼ ਕਰਨ ਦੇ ਕਾਰੋਬਾਰ
ਵਿਆਹਾਂ ਵਿੱਚ ਪਹਿਲਾਂ ਫੋਟੋਆਂ ਇਕ ਯਾਦਗਾਰ ਵਜੋਂ ਖਿੱਚੀਆਂ ਜਾਣ ਲੱਗੀਆਂ
ਹੁਣ ਵਿਆਹ ਤੋਂ ਪਹਿਲਾਂ ਪ੍ਰੀ ਵੈਡਿੰਗ ਸ਼ੂਟ ਉਨ੍ਹਾਂ ਦਾ ਲੋਕੇਸ਼ਨਾਂ ਉੱਤੇ ਜਾ ਕੇ ਮੋਟੇ ਪੈਸੇ ਦੇ ਕੇ ਫਿਲਮਾਂਕਣ ਕਰਨਾ
ਕਈ ਕਾਰੋਬਾਰੀ ਦਿਮਾਗਾਂ ਦੀ ਖੋਜ ਨੇ ਲੋਕਾਂ ਨੂੰ ਦਿਨੋਂ ਦਿਨ ਸੱਭਿਆਚਾਰਕ ਅਤੇ ਆਰਥਿਕ ਤੌਰ ਤੇ ਗਰਕਣ ਲਈ ਮਜਬੂਰ ਕੀਤਾ
ਵੱਡੇ ਪੈਲੇਸ ਕਿਰਾਏ ਤੇ ਕਰ ਉੱਥੇ ਵੱਧ ਤੋਂ ਵੱਧ ਭੀੜ ਇਕੱਠੀ ਕਰਨੀ
ਆਪਣੀ ਫੋਕੀ ਲੋਕਾਚਾਰੀ ਨੂੰ ਦਿਖਾਉਣਾ
ਸਾਡੇ ਸਮਾਜ ਦਾ ਇੱਕ ਮਾੜਾ ਰਿਵਾਜ ਬਣ ਚੁੱਕਿਆ ਹੈ
ਕੁਲਦੀਪ ਸਿੰਘ ਗੁਰਾਇਆ

...
...



Related Posts

Leave a Reply

Your email address will not be published. Required fields are marked *

One Comment on “ਮਾੜਾ ਰਿਵਾਜ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)