More Punjabi Kahaniya  Posts
ਜਰੂਰੀ ਬੇਨਤੀ


ਇਹ ਕਹਾਣੀ ਨਹੀਂ ਇੱਕ ਮੈਸੇਜ ਹੈ ਇਸਨੂੰ ਵੱਧ ਤੋਂ ਵੱਧ ਸ਼ੇਅਰ ਕਰੋ …
ਇੱਥੇ ਕਰੋਨਾ ਕਰਕੇ ਲੋਕਾਂ ਦੀ ਕਿੰਨੀ ਬੁਰੀ ਹਾਲਤ ਹੈ, ਇਹ ਹਰ ਰੋਜ਼ ਮੈਂ ਅੱਖੀਂ ਦੇਖ ਰਿਹਾ ਹਾਂ । ਸਰਕਾਰ ਨੂੰ ਤੁਹਾਡੇ ਬਿਮਾਰ ਹੋਣ ਤੇ ਮਰਨ ਤੇ ਕੋਈ ਫਰਕ ਨਹੀਂ ਪੈਣਾ। ਤੁਸੀਂ ਤੇ ਮੈਂ ਹਸਪਤਾਲ ਦਾ ਖਰਚਾ ਨਹੀਂ ਚੁੱਕ ਸਕਦੇ ਜੋ ਹਜਾਰਾਂ ਤੋਂ ਸੁਰੂ ਹੋ ਕੇ ਲੱਖਾਂ ਤੱਕ ਜਾਂਦਾ ਹੈ। ਹਸਪਤਾਲਾਂ ਵਿੱਚ ਆਮ ਬੰਦੇ ਲਈ ਬੈੱਡ ਆਕਸੀਜਨ ਨਹੀਂ ਹੈਗੀ। ਮੈਂ ਅਹਿਮਦਾਬਾਦ ਵਿੱਚ ਸ਼ਮਸ਼ਾਨ ਘਾਟਾਂ ਵਿੱਚ ਸਸਕਾਰ ਕਰਨ ਲਈ ਵੀ ਪਰਿਵਾਰਾਂ ਨੂੰ ਅੱਠ ਅੱਠ ਘੰਟੇ ਬਾਅਦ ਵਾਰੀ ਮਿਲਦੀ ਦੇਖੀ ਹੈ। ਇਥੇ ਗੁਜਰਾਤ ਦੇ ਪਿੰਡਾਂ ਵਿੱਚ ਵੀ ਰੋਜ਼ਾਨਾ 4-5 ਮੋਤਾਂ ਹੋ ਰਹੀਆਂ ਨੇ, ਇਥੇ ਤਾਂ ਹਸਪਤਾਲ ਵੀ ਵਧੀਆ ਨੇ। ਪੰਜਾਬ ਵਿੱਚ ਸਰਕਾਰੀ ਹਸਪਤਾਲਾਂ ਦੀ ਹਾਲਤ ਤੁਹਾਨੂੰ ਪਤਾ ਹੀ ਹੈ। ਦੇਸ਼ ਦੇ ਸਾਰੇ ਵੱਡੇ ਸਹਿਰਾਂ ਦਾ ਇਹੀ ਹਾਲ ਹੈ। ਨਿਕੰਮੀ ਸਰਕਾਰ ਦੇ ਨਿਕੰਮੇ ਮੰਤਰੀ ਵੋਟਾਂ ਲਈ ਰੋਜ਼ਾਨਾ ਲੱਖਾਂ ਦਾ ਇਕੱਠ ਕਰ ਰਹੇ ਨੇ, ਉਹਨਾਂ ਦਾ ਇਲਾਜ਼ ਤਾਂ ਹੋ ਜਾਣਾ , ਸਾਡੀ ਕਿਸੇ ਬਾਤ ਨਹੀਂ ਪੁੱਛਣੀ । ਜੋ ਕਹਿੰਦੇ ਬਿਮਾਰੀ ਨਹੀਂ ਹੈਗੀ, ਉਹਨਾਂ ਨੂੰ ਬੇਨਤੀ ਹੈ ਸਹਿਰਾਂ ਦੇ ਹਸਪਤਾਲਾਂ ਤੇ ਸ਼ਮਸ਼ਾਨ ਘਾਟਾਂ ਤੇ ਗੇੜਾ ਜਰੂਰ ਮਾਰ ਆਉਣ, ਸਾਰੇ ਵਹਿਮ ਦੂਰ ਦੂਰ ਹੋ ਜਾਣਗੇ ।
ਸਾਡੇ ਪੰਜਾਬ ਦੇ ਪਿੰਡ ਅਜੇ ਬਚੇ ਨੇ ਇਸ ਬਿਮਾਰੀ ਤੋਂ, ਪਰ ਜੇ ਅਸੀਂ ਧਿਆਨ ਨਾ ਰੱਖਿਆ ਤਾਂ ਹਾਲਤ ਕਿੰਨੇ ਮਾੜੇ ਹੋ ਸਕਦੇ ਅਸੀਂ ਸੋਚ ਵੀ ਨਹੀਂ ਸਕਦੇ ।
ਇਸ ਲਈ ਹੇਠ ਲਿਖੀਆਂ ਬੇਨਤੀਆਂ ਨੂੰ ਜਰੂਰ ਮੰਨੋ।
1. ਰੋਜ਼ਾਨਾ 2-3 ਵਾਰ ਜਿਆਦਾ ਗਰਮ ਪਾਣੀ ਜਰੂਰ ਪੀਵੋ।
2. ਵੱਡੇ ਸਹਿਰਾਂ ਨੂੰ ਨਾ ਘੱਟ ਤੋਂ ਘੱਟ ਜਾਉ, ਜੇਕਰ ਜਾਣਾ ਵੀ ਪਵੇ ਤਾਂ ਮਾਸਕ ਜਰੂਰ ਪਾਉ।
3. ਮਾਸਕ ਤੇ ਨੱਕ ਮੂੰਹ...

ਨੂੰ ਗੰਦੇ ਹੱਥ ਨਹੀਂ ਲਗਾਉਣੇ।
4. ਮਾਸਕ ਨੂੰ ਰੋਜ਼ਾਨਾ ਧੋਵੋ। ਗੰਦੇ ਮਾਸਕ ਨਾਲ ਤੁਹਾਨੂੰ ਹੋਰ ਵੀ ਕਈ ਬਿਮਾਰੀਆਂ ਲੱਗ ਸਕਦੀਆਂ ਨੇ।
5. ਬਜੁਰਗਾਂ, ਬੱਚਿਆਂ ਤੇ ਬਿਮਾਰਾਂ ਨੂੰ ਘਰ ਵਿੱਚ ਹੀ ਰੱਖੋ।
6. ਖੁਰਾਕ ਵਧੀਆ ਰੱਖੋ, ਦੁੱਧ ਵਿੱਚ ਅਦਰਕ ਇਲਾਚੀ ਤੇ ਹਲਦੀ ਪਾ ਕੇ ਪੀਉ।
7. ਜੇ ਹੋ ਸਕੇ ਤਾਂ ਘਰ ਵਿੱਚ ਭਾਫ/ਸਟੀਮ ਵਾਲੀ ਮਸ਼ੀਨ ਲਿਆਉ, ਜੋ 250-300 ਵਿੱਚ ਮਿਲ ਜਾਂਦੀ ਹੈ ਤੇ ਰੋਜ਼ਾਨਾ ਇੱਕ ਵਾਰ ਤਾਂ ਜਰੂਰ ਵਰਤੋ।
8. ਬਾਜ਼ਾਰੀ ਖਾਣਾ ਨਾ ਖਾਉ, ਘਰੇ ਬਣੇ ਖਾਣੇ ਵਿੱਚ ਦੇਸੀ ਘਿਉ ਵੀ ਵਰਤੋ।
9. 5 ਬਦਾਮ ਰੋਜ਼ ਖਾਉ ।
10. ਜੁਕਾਮ ਬੁਖਾਰ ਹੋਣ ਤੇ ਦਵਾਈ ਜਰੂਰ ਖਾਉ ਤੇ ਬਾਕੀ ਜੀਆਂ ਕੋਲੋਂ ਦੂਰੀ ਬਣਾਈ ਰੱਖੋ।
11. ਪਾਠ ਕਰੋ ਗੁਰਬਾਣੀ ਸੁਣੋ, ਉਹ ਤੁਹਾਨੂੰ ਅੰਦਰੋਂ ਮਜ਼ਬੂਤ ਬਣਾਈ ਰੱਖੇਗੀ ।
12. ਟੀਵੀ ਤੇ ਖਬਰਾਂ ਨਾ ਦੇਖੋ ਤੇ ਅਖਬਾਰ ਵੀ ਨਾ ਪੜੋ।
13. ਰਿਸ਼ਤੇਦਾਰੀਆਂ ਵਿੱਚ ਵੀ ਘੱਟ ਜਾਉ ।
14. ਜੇ ਬੁਖਾਰ ਜਾਂ ਸਾਹ ਆਦਿ ਬਿਮਾਰੀ ਠੀਕ ਨਹੀਂ ਹੋ ਰਹੀ ਤਾਂ ਡਾਕਟਰ ਦੀ ਸਲਾਹ ਜਰੂ ਲਵੋ।
15. ਬਿਮਾਰ ਹੋਣ ਤੇ ਰੋਟੀ ਪਾਣੀ ਘੱਟ ਨਹੀਂ ਕਰਨਾ, ਚੰਗੀ ਖੁਰਾਕ ਨਾਲ ਹੀ ਜਲਦੀ ਠੀਕ ਹੋਵੋਗੇ ।
ਸਭ ਤੋਂ ਜਰੂਰੀ ਤਾਂ ਇਹੀ ਹੈ ਕਿ ਆਪਣੇ ਘਰ ਹੀ ਰਹੋ, ਔਖਾ ਸਮਾਂ ਹੈ, ਨਿਕਲ ਜਾਣਾ ਇਹ ਵੀ, ਲੋੜ ਹੈ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖਣ ਦੀ। ਵਾਹਿਗੁਰੂ ਸਾਰਿਆਂ ਦਾ ਭਲਾ ਕਰਨ ।
ਹੋਰਾਂ ਆਪਣੇ ਜਾਣਕਾਰਾਂ ਨਾਲ ਵੀ ਸ਼ੇਅਰ ਕਰਨਾ ਜੀ ।
ਮਲਕੀਅਤ ਸਿੰਘ ਬ੍ਰਹਮਪੁਰਾ

...
...



Related Posts

Leave a Reply

Your email address will not be published. Required fields are marked *

One Comment on “ਜਰੂਰੀ ਬੇਨਤੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)