More Punjabi Kahaniya  Posts
ਇੱਕ ਕਹਾਣੀ ( ਭਾਗ : ਦੂਸਰਾ )


ਸਵੇਰੇ ਹੀ ਮੀਂਹ ਪੈਣਾਂ ਸ਼ੁਰੂ ਹੋ ਗਿਆ ਤੇ ਗਿਆਰਾਂ ਵਜੇ ਤੀਕ ਰੁਕਣ ਦਾ ਨਾਂ ਹੀ ਨਾ ਲਿਆ, ਥੋੜ੍ਹਾ ਕੁ ਖੇਤ ਵੀ ਕੰਮ ਸੀ ਜਿਸ ਕਰਕੇ ਸੁਖ ਅੱਜ ਸ਼ਹਿਰ ਨਾ ਗਿਆ, ਅਲਫ਼ਨੂਰ ਦੇ ਸਵੇਰੇ ਦੇ ਦੋ ਤਿੰਨ ਫੋਨ ਆ‌ ਚੁੱਕੇ ਸਨ ਤੇ ਮੈਸ਼ਜਾਂ ਦਾ ਤਾਂ ਕੋਈ ਅੰਤ ਹੈ ਹੀ ਨਹੀਂ ਸੀ,ਸੁਖ ਨੇ ਕੁਝ ਸਮਾਂ ਕੱਢ ਅਲਫ਼ਨੂਰ ਨੂੰ ਫੋਨ ਕਰਕੇ ਦੱਸ ਦਿੱਤਾ ਕਿ ਉਹ ਖੇਤ ਕੰਮ ਕਰ ਰਿਹਾ ਹੈ ਜਿਸ ਕਰਕੇ ਉਹ ਬਾਅਦ ਵਿੱਚ ਖੁਦ ਹੀ ਫੋਨ ਕਰ ਲਵੇਗਾ, ਸੁਖ ਖੇਤੋਂ ਤਿੰਨ ਕੁ ਵਜੇ ਕੰਮ ਨਿਬੇੜ ਘਰ ਨੂੰ ਚੱਲ‌ ਪਿਆ, ਰਿਸ਼ਤੇ ਵਿੱਚ ਹੀ ਉਸਨੂੰ ਖ਼ਿਆਲ ਆਇਆ ਕਿ ਕੱਲ੍ਹ ਨੂੰ ਐਤਵਾਰ ਹੈ ਤੇ ਸਾਰਾ‌ ਬਜ਼ਾਰ ਬੰਦ ਹੋਊ,ਨਾ ਹੀ ਘਰ ਕੋਈ ਕੰਮ‌ ਹੈ ਤੇ ਚੰਨਨ ਨੇ ਵੀ ਫੋਨ ਨਹੀਂ ਕੀਤਾ ਹਲੇ ਤੀਕ, ਕਿਉਂ ਨਾ ਘਰ‌‌ ਜਾ ਮਾਂ ਨੂੰ ਕਿਸੇ ਕੰਮ‌ ਦਾ ਬਹਾਨਾ ਲਾ ਅਲਫ਼ਨੂਰ ਕੋਲ਼ ਚਲਾ ਜਾਵਾਂ… ਸੋਚਦਾ‌ ਸੋਚਦਾ ਸੁਖ ਘਰ ਪਹੁੰਚ ਗਿਆ,ਘਰ ਪਹੁੰਚਦੇ ਹੀ ਮਾਂ ਨੂੰ ਕਹਿ ਦਿੱਤਾ ਕਿ ਮਾਂ ਅੱਜ ਕੰਪਨੀ ਵਾਲਿਆਂ ਦਾ ਫੋਨ ਆਇਆ ਸੀ ਉਹਨਾਂ ਨੇ ਜ਼ਰੂਰੀ ਮੀਟਿੰਗ ਲਈ ਬੁਲਾਇਆ ਹੈ ਤੇ ਮੈਨੂੰ ਅੱਜ ਹੀ ਜਾਣਾਂ ਪੈਣਾਂ ਹੈ, ਮਾਂ ਨੇ ਕਿਹਾ ਕੋਈ ਨਹੀਂ ਪੁੱਤ ਮੈਂ ਤੇਰੇ ਕੱਪੜੇ ਲੀੜੇ ਬੈੱਗ ਵਿਚ ਸੈੱਟ ਕਰ ਦੇਣੀ ਆ ਤੇ ਤੂੰ ਨਹਾ ਆ, ਨਾਲ਼ੇ ‌ਮੈਂ‌ ਦੁਪਹਿਰ ਦੀ ਰੋਟੀ ਬਣਾਉਣ ਹੀ‌ ਲੱਗਦੀ ਸੀ ਤੂੰ ਗਰਨ ਦਿੰਨੇ ਨਹਾ ਕੇ ਆ ਕੇ ਖਾ ਲਵੀਂ,ਸੁਖ ਨਹਾਉਣ ਚਲਾ‌ ਗਿਆ, ਮਾਂ ਨੇ ਮੋਟੀ ਮੋਟੀ ਪ੍ਰੈਸ ਮਾਰ ਦੋ ਸੂਟ ਸੁਖ ਦੇ ਪ੍ਰੈੱਸ ‌ਕਰ ਦਿੱਤੇ...

ਤੇ ਰੋਟੀ ਬਣਾਉਣ ਲੱਗ ਗਈ,ਐਨੇ ਵਿਚ ਸੁਖ ਨਹਾ ਕੇ ਆ ਗਿਆ, ਮਾਂ ਨੇ ਕਿਹਾ ਪੁੱਤ ਕੱਪੜੇ ਬੈੱਡ ਤੇ ਹੀ ਪਏ‌ ਨੇ, ਤੂੰ ਪਹਿਲਾਂ ਰੋਟੀ ਖਾ ਲਾ, ਸੁਖ ਨੇ ਜ਼ਲਦੀ ਜ਼ਲਦੀ ਰੋਟੀ ਖਾਈ‌ ਤੇ‌ ਚਾਰ ਵਜੇ ‌ਵਾਲੀ ਸਿੱਧੀ ਬੱਸ ਫੜ ਲਈ ਜੋ ਕਿ ਚਾਰ ਪੰਜ ਘੰਟੇ ਵਿਚ ਹੀ ਪਹੁੰਚਾ ਦੇਂਦੀ ਸੀ,ਬੱਸ ਵਿਚ ਕਾਫ਼ੀ ਭੀੜ ਸੀ, ਪਰ ਬਿਲਕੁਲ ਮਗਰ ਇੱਕ ਸੀਟ ਖ਼ਾਲੀ ਸੀ, ਚਾਰੇ ਪਾਸੇ ਤੋਂ ਬੰਦ ਤੇ ਪਰਦੇ ਲੱਗੇ ਹੋਣ ਕਰਕੇ ਦਿਨ ਵਿਚ ਰਾਤ ਵਾਂਗ ਲੱਗਦਾ ਸੀ ਤੇ ਉੱਪਰੋਂ ਏ.ਸੀ ਚੱਲ ਰਿਹਾ ਸੀ,ਅੱਧੇ ਕੁ ਘੰਟੇ ਬਾਅਦ ਹੀ ਨੀਂਦ ਆਉਣੀ ਸ਼ੁਰੂ ਹੋ ਗਈ,ਪਰ ਅਜੇ ਅੱਖ ਲੱਗੀ ਹੀ ਸੀ ਕਿ ਅਲਫ਼ਨੂਰ ਦਾ ਮੈਸਜ਼ ਆ ਗਿਆ
ਅਲਫ਼ਨੂਰ : ਹੈਲੋ ਜੀ…ਹੋ ਗਏ‌ ਵੇਹਲੇ
ਸੁਖ ਅਜੇ ਜਵਾਬ ਦੇਣ ਹੀ ਲੱਗਦਾ ਸੀ ਕਿ ਚੰਨਨ ਦਾ ਫੋਨ ਆ ਗਿਆ,

ਪੂਰੀ ਕਹਾਣੀ ਪੜ੍ਹਨ ਲਈ ਤੁਸੀਂ ਹੇਠ ਲਿਖੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ

***

ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏🙏🙏

✍️ ਸੁਖਦੀਪ ਸਿੰਘ ਰਾਏਪੁਰ

ਨੋਟ : ਇਸ ਕਹਾਣੀ ਬਾਰੇ ਆਪਣੇ ਵਿਚਾਰ ਅਤੇ ਇਸ ਕਹਾਣੀ ਦਾ ਅਗਲਾ ਭਾਗ ਪੜਨ ਲਈ ਤੇ ਹੋਰਨਾਂ ਕਹਾਣੀਆਂ ਨੂੰ ਪੜਨ ਲਈ ਤੁਸੀਂ ਸਾਡੇ ਇਹਨਾਂ ਨੰਬਰਾਂ ਤੇ ਸੰਪਰਕ ਜਾਂ ਵਾੱਸਟਆੱਪ ਮੈਸਜ ਕਰ ਸਕਦੇ ਹੋ।

ਸੁਖਦੀਪ ਸਿੰਘ ਰਾਏਪੁਰ ( 8699633924 )

ਈ-ਮੇਲ : writersukhdeep@gmail.com

ਇੰਸਟਾਗ੍ਰਾਮ : @im_sukhdep

...
...



Related Posts

Leave a Reply

Your email address will not be published. Required fields are marked *

2 Comments on “ਇੱਕ ਕਹਾਣੀ ( ਭਾਗ : ਦੂਸਰਾ )”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)