ਨੀਕਰ ਵਿੱਚ ਮੁੜਕਾ ***
ਕੇਰਾਂ ਖਾਧੀ ਪੀਤੀ ਵਿੱਚ ਸਾਡੇ ਪਿੰਡ ਦੇ ਇੱਕ ਬੰਦੇ ਨੇ ਰਾਤ ਨੂੰ 10 ਕੁ ਵਜ਼ੇ ਕਿਸੇ ਨੂੰ ਫੋਨ ਲਾ ਲਿਆ ਤੇ ਲੱਗ ਪਿਆ ਧਮਕੀਆਂ ਦੇਣ ਕਿ ਤੈਨੂੰ ਮੈਂ ਚੁੱਕ ਕੇ ਲੈ ਜੂੰ । ਹੋਰ ਵੀ ਕਈ ਕੁਝ ਕਹਿ ਗਿਆ । ਪਰ ਫੋਨ ਅਸਲ ਵਿੱਚ ਭੁਲੇਖੇ ਨਾਲ ਕਿਸੇ ਥਾਣੇਦਾਰ ਨੂੰ ਲੱਗ ਗਿਆ ਸੀ । ਥਾਣੇਦਾਰ ਵਿਚਾਰੇ ਨੂੰ ਸਾਰੀ ਰਾਤ ਨੀਂਦ ਨਾ ਆਈ ਕਿ ਪਤਾ ਨਹੀਂ ਕਿਹੜੀ ਬੁਲਾ ਗਲ ਪੈ ਗਈ । ਦਿਨ ਚੜ੍ਹਦਿਆਂ ਹੀ ਥਾਣੇਦਾਰ ਨੇ ਰਾਤ ਵਾਲੇ ਫੋਨ ਨੰਬਰ ਤੇ ਫੋਨ ਕੀਤਾ ਤੇ ਕਿਹਾ ਕਿ ਮੈਂ ਥਾਣੇਦਾਰ...
ਫਲਾਣਾ ਸਿੰਘ ਬੋਲਦਾਂ । ਰਾਤ ਧਮਕੀਆਂ ਦਿੰਦਾ ਸੀ , ਹੁਣ ਦੱਸ ਕੌਣ ਆ । ਬਸ ਫੇਰ ਤਾਂ ਫੇਰ ਤਾਂ ਸਾਡੇ ਪਿੰਡ ਆਲੇ ਨੂੰ ਨੀਕਰ ਵਿੱਚ ਹੀ ਮੁੜਕਾ ਆਈ ਜਾਵੇ ਤੇ ਭੱਜਿਆ ਫਿਰੇ । ਪੰਚਾਇਤ ਮੈਂਬਰ ਤੇ ਦੋ ਚਾਰ ਹੋਰ ਮੋਹਤਬਰਾਂ ਨੂੰ ਨਾਲ ਲੈ ਕੇ ਸ਼ਹਿਰ ਗਿਆ ਤੇ ਥਾਣੇਦਾਰ ਦੀ ਮਿੰਨਤ ਕਰਕੇ ਮਸਾਂ ਖਹਿੜਾ ਛੁਡਾਇਆ ।
—————————–
ਸੁਖਪਾਲ ਸਿੰਘ ਢਿੱਲੋਂ
9815288208