More Punjabi Kahaniya  Posts
ਆਤਮਾ ਦਾ ਬੋਧ


ਇਕ ਮੁਸਲਮਾਨ ਫ਼ਕੀਰ ਤੋਂ ਕਿਸੇ ਨੇ ਪੁੱਛਿਆ ਕਿ ਜਦੋਂ ਕਰਾਇਸਟ ਨੂੰ ਸੂਲੀ ਟੰਗਿਆ ਗਿਆ, ਉਸ ਨੂੰ ਤਕਲੀਫ਼ ਨਹੀ ਹੋਈ, ਜਦੋ ਮਨਸੂਰ ਨੂੰ ਲੋਕਾਂ ਨੇ ਕੁਟਿਆ , ਕੀ ਉਸਨੂੰ ਪੀੜਾ ਨਹੀ ਹੋਈ?

ਫ਼ਕੀਰ ਕੋਲ ਨਾਰੀਅਲ ਪਏ ਸਨ ! ਉਸ ਨੇ ਇਕ ਗਿੱਲਾ ਨਾਰੀਅਲ ਦਿੱਤਾ ਤੇ ਕਿਹਾ ਕਿ ਇਹ ਗਿੱਲਾ ਨਾਰੀਅਲ ਹੈ ! ਇਸ ਨੂੰ ਤੋੜੋ! ਨਾਰੀਅਲ ਦੇ ਉਪਰਲੇ ਖੋਲੵ ਦਾ ਨਾਲ ਨਾਲ ਅੰਦਰਲੀ ਗਿਰੀ ਵੀ ਟੁੱਟ ਗਈ!ਫ਼ਕੀਰ ਨੇ ਕਿਹਾ, ਦੇਖ ਇੱਕ ਤਰੵਾਂ ਦਾ ਮਨੁੱਖ ਹੈ ਕਿ ਜੇਕਰ ਸਰੀਰ ਤੇ ਸੱਟ ਮਾਰੀ ਜਾਵੇ, ਉਸ ਦੀ ਆਤਮਾ ਤੇ ਵੱਜਦੀ ਹੈ!ਕਿਉਂਕਿ ਸਰੀਰ ਤੇ ਆਤਮਾ ਜੁੜੇ ਹੋਏ ਹਨ!

ਫਿਰ ਫਕੀਰ ਨੇ ਇਕ ਸੁੱਕਾ ਨਾਰੀਅਲ ਦਿੱਤਾ ਤੇ ਉਸਨੂੰ ਤੋੜਿਆ ਗਿਆ ਤਾਂ ਉੱਪਰਲਾ ਖੋਲ ਟੁੱਟ ਗਿਆ, ਪਰ ਅੰਦਰੋ ਗਿਰੀ ਸਾਬਤ ਨਿਕਲੀ!ਫ਼ਕੀਰ ਨੇ ਕਿਹਾ...

ਕਿ ਦੂਜੀ ਤਰੵਾਂ ਦੇ ਉਹ ਮਨੁੱਖ ਹਨ, ਜਿਹਨਾਂ ਦੇ ਸਰੀਰ ਤੇ ਆਤਮਾ ਅਲੱਗ ਅਲੱਗ ਹਨ! ਜਿੰਨੵਾ ਮਰਜੀ ਸਰੀਰ ਤੇ ਸੱਟ ਮਾਰੋ, ਆਤਮਾ ਤੱਕ ਨਹੀ ਪਹੁੰਚਦੀ!

ਬੰਦਗੀ ਵਾਲ਼ੀਆਂ ਰੂਹਾਂ ਰੱਬ ਦੇ ਪਿਆਰਿਆਂ ਨੂੰ ਨਿੰਦਿਆ ਚੁਗ਼ਲੀ ਦਾ ਏਸੇ ਕਰਕੇ ਅਸਰ ਨੀ ਹੁੰਦਾ ਉਹ ਆਪਣੀ ਮਸਤ ਚਾਲ ਚੱਲਦੇ ਰਹਿੰਦੇ ਨੇ ਤੇ ਅੰਦਰਲੇ ਰੰਗਾਂ ਨੂੰ ਮਾਣਦੇ ਨੇ ,,ਸੰਸਾਰ ਚ ਰਹਿਕੇ ਵੀ ਸੰਸਾਰੀ ਨੀ ਹੁੰਦੇ ,,ਕਿਉਂਕਿ ਤਾਰਾ ਅੰਦਰੋਂ ਜੂੜੀਆਂ ਹੁੰਦੀਆਂ

!! ਜਦ ਆਤਮਾ ਦਾ ਬੋਧ ਹੋ ਜਾਂਦਾ ਹੈ ਤਾਂ ਸਰੀਰ ਸਿਰਫ ਮਿੱਟੀ ਰਹਿ ਜਾਂਦਾ ਹੈ!!

ਜਸਪਿੰਦਰ ਸਿੰਘ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)