More Punjabi Kahaniya  Posts
ਪੰਜਾਬੀ ਦੀਆਂ ਯੱਭਲੀਆਂ


ਪੰਜਾਬੀ ਦੀਆਂ ਯੱਭਲੀਆਂ**–ਜਸਵਿੰਦਰ ਪੰਜਾਬੀ
———————————————–
ਮੇਰੇ ਚਾਚੀ ਜੀ ਸਨ,ਸਵਿੱਤਰੀ ਦੇਵੀ । ਓਹਨਾਂ ਨੂੰ ਕਿਸੇ ਮਰਗਤ ‘ਤੇ ਰੋਣਾ ਨਹੀਂ ਸੀ ਆਉਂਦਾ । ਆਮ ਤੌਰ ‘ਤੇ ਮਰਗ ਵੇਲੇ ਬੁੜ੍ਹੀਆਂ ਨੂੰ ਇੱਕ ਦੂਸਰੇ ਦੇ ਗਲ਼ ਲੱਗ ਕੇ ਰੋਣ ਦੀ ਰੀਤ ਜਿਹੀ ਹੈ । ਮੇਰੇ ਚਾਚੀ ਜੀ ਨੂੰ ਸਾਰੀਆਂ ਈ ਬੁੜ੍ਹੀਆਂ ਝਿੜ੍ਹਕਦੀਆਂ ਕਿ, ‘ਮਾੜਾ ਮੋਟਾ ਬੋਲ ਕੱਢ ਲਿਆ ਕਰ,ਭਾਵ ਵੈਣ ਪਾ ਲਿਆ ਕਰ ।‘ ਪਰ ਉਹ ਹਰ ਵਾਰ ਇਹੀ ਆਖਦੇ,”ਮੈਂ ਕੀ ਕਰਾਂ,ਜੈ ਵੱਢੇ ਦਾ ਜਦੋਂ ਮੈਨੂੰ ਬੋਲ ਕੱਢਣਾ ਈ ਨਹੀਂ ਆਉਂਦਾ !”
ਸਾਡੀ ਰਿਸ਼ਤੇਦਾਰੀ ਵਿੱਚ ਇੱਕ ਕਾਫੀ ਬਜੁਰਗ ਮਾਤਾ ਦੀ ਮੌਤ ਹੋ ਗਈ । ਬਹੁਤ ਵੱਡਾ ਪਰਵਾਰ । ਪੁੱਤ,ਪੋਤੇ-ਪੋਤੀਆਂ,ਪੜੋਤੇ-ਪੜੋਤੀਆਂ,ਪੋਤ ਨੂੰਹਾਂ,ਦੋਹਤੇ ਦੋਹਤੀਆਂ ਵਿਆਹੀਆਂ ਵਰੀਆਂ ਤੇ ਅੱਗੋਂ ਓਹਨਾਂ ਦੇ ਬੱਚੇ ਵਿਆਹੇ ਹੋਏ । ਮਰਨ ਵਾਲੀ ਮਾਤਾ,ਸਾਡੀ ਦਾਦੀ ਦੀ ਥਾਂ...

ਲੱਗਦੀ ਸੀ ਤੇ ਸਾਡੇ ਚਾਚੀ/ਮੇਰੇ ਮਾਤਾ ਹੁਰਾਂ ਦੀ ਸੱਸ ਦੀ ਥਾਂ । ਭੋਗ ਵੇਲੇ ਲੰਗਰ ਤੋਂ ਸਿਵਾ,ਲੱਡੂ ਜਲੇਬੀਆਂ ਚੱਲ ਰਹੀਆਂ ਸਨ । ਮੇਰੇ ਚਾਚੀ ਜੀ ਆਪਣੀ ਆਦਤ ਅਨੁਸਾਰ ਚੁੱਪ ਜਿਹੇ ਈ ਬੈਠੇ ਸਨ । ਹੋਰ ਔਰਤਾਂ ਆਪਣੀ ਰੀਤ ਅਨੁਸਾਰ ਰੋ ਰਹੀਆਂ ਸਨ । ਚਾਚੀ ਜੀ ਨੂੰ ਕਿਸੇ ਔਰਤ ਨੇ ਹੌਲੀ ਦੇਣੀਂ ਕਿਹਾ,”ਨੀ ਸਵਿੱਤਰੀਏ,ਭਾਈਆਂ ਦੀਏ,ਏਥੇ ਤਾਂ ਮਾੜਾ ਮੋਟਾ ਬੋਲ ਕੱਢ ਲੈ ।”…..ਤੇ ਜਦੋਂ ਚਾਚੀ ਜੀ ਨੇ ਬੋਲ ਕੱਢਿਆ ਤਾਂ ਸਾਰੀਆਂ ਔਰਤਾਂ ਦਾ ਮੱਲੋ-ਜੋਰੀ ਹਾਸਾ ਨਿੱਕਲ ਗਿਆ । ਚਾਚੀ ਜੀ ਨੇ ਉੱਚੀ ਦੇਣੀਂ ਕਿਹਾ,”ਹਾਇ ਨੀ ਅੰਮੜੀਏ….ਹੁਣ ਤੇਰੇ ਬਿਨ੍ਹਾਂ ਲੱਡੂ ਕੌਣ ਖਾਊ ਨੀ..ਹਾਏ..ਏ..ਏ..ਏ ।”

...
...



Related Posts

Leave a Reply

Your email address will not be published. Required fields are marked *

One Comment on “ਪੰਜਾਬੀ ਦੀਆਂ ਯੱਭਲੀਆਂ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)