More Punjabi Kahaniya  Posts
ਮੇਰੀ ਰਾਨੋ ਮਾਸੀ


ਮੇਰੀ ਰਾਨੋ ਮਾਸੀ❤️
ਮਾਸੀ ਮਾਂ ਹੀ ਹੁੰਦੀ ਹੈ । ਕਈ ਵਾਰੀ ਮਾਂ ਨਾਲੋ ਵੀ ਵੱਧ ਪਿਆਰ ਦੇ ਜਾਂਦੀ ਹੈ । ਮੈਂ ਖੁਸ਼ਨਸੀਬ ਸੀ ਕਿ ਮੇਰੀ ਰਾਨੋ ਮਾਸੀ ਦਾ ਘਰ ਸਾਡੇ ਘਰ ਦੇ ਕੋਲ ਹੀ ਸੀ । ਮੇਰੀ ਮਾਂ ਤੇ ਮੇਰੀ ਮਾਸੀ ਵਿੱਚ ਉਮਰ ਦਾ ਜਿਆਦਾ ਫਰਕ ਸੀ । ਮਾਸੀ ਮਾਂ ਨਾਲੋ ਬਹੁਤ ਛੋਟੀ ਸੀ । ਦੋਨੋਂ ਭੈਣਾਂ ਵਿੱਚ ਅੰਤਾਂ ਦਾ ਪਿਆਰ ਸੀ । ਦੋਨਾਂ ਦਾ ਰਿਸ਼ਤਾ ਸਾਡੇ ਸਾਰੇ ਗੁਵਾਂਢੀਆਂ ਲਈ ਮਿਸਾਲ ਸੀ । ਹਰ ਦੁੱਖ ਸੁੱਖ ਵਿੱਚ ਇੱਕ ਦੂਜੇ ਦੇ ਘਰ ਭੱਜ ਕੇ ਜਾਂਦੀਆਂ ਸੀ । ਦੁੱਖ ਵੇਲੇ ਅਸੀਂ ਮਾਸੀ ਨੂੰ ਗਲ ਲਾ ਲੈਂਦੇ। ਮਾਸੀ ਸਾਡੇ ਨਾਲੋਂ ਵੀ ਵੱਧ ਰੋਂਦੀ ਸੀ । ਸੁੱਖ ਵੇਲੇ ਉਹ ਸਾਡੇ ਤੋਂ ਵੀ ਵੱਧ ਖੁਸ਼ ਨਜ਼ਰ ਆਉਂਦੀ ਸੀ । ਕਿੱਥੇ ਮਿਲਦੇ ਨੇ ਅੱਜਕਲ ਦੇ ਸਮੇਂ ਵਿੱਚ ਅਜਿਹੇ ਰਿਸ਼ਤੇ । ਮਾਸੀ ਤਕਰੀਬਨ ਘਰ ਦਾ ਕੰਮ ਸਵੇਰੇ ਹੀ ਨਿਪਟਾ ਕੇ ਜਿੰਦੇ ਕੁੰਡੇ ਲਗਾ ਕੇ ਸਾਡੇ ਕੋਲ ਹੀ ਆ ਜਾਂਦੀ ਹੁੰਦੀ ਸੀ । ਕਿੰਨੇ ਕਿੰਨੇ ਘੰਟੇ ਅਸੀਂ ਗਲਾਂ ਕਰਦੇ ਰਹਿੰਦੇ । ਮੈਂ ਹੁਣ ਜਾਣੀ ਹਾਂ … ਮੈਂ ਹੁਣ ਜਾਣੀ ਹਾਂ … ਬੈਠੀ ਇਹੀ ਕਹਿੰਦੀ ਰਹਿੰਦੀ । ਪਰ ਅਸਲੀਅਤ ਵਿੱਚ ਨਾ ਉਸਦਾ ਜਾਣ ਨੂੰ ਜੀ ਕਰਦਾ ਹੁੰਦਾ ਤੇ ਨਾ ਹੀ ਸਾਡਾ ਭੇਜਣ ਦਾ। ਮਾਸੀ ਮੇਰੀ ਮੰਮੀ ਨਾਲੋਂ ਵੱਧ ਜਵਾਨ ਸੀ । ਮਾਸੀ ਦੇ ਘਰ ਜਾ ਜਾ ਕੇ ਮੈਂ ਮਾਸੀ ਦੀਆਂ ਨਵੀਆਂ ਨਵੀਆਂ ਸਾੜੀਆਂ ਬੰਨ ਬੰਨ ਕੇ ਦੇਖਦੀ ਰਹਿੰਦੀ । ਮੈਂਨੂੰ ਸਾੜੀ ਬੰਨਣੀ ਮਾਸੀ ਨੇ ਹੀ ਸਿਖਾਈ ਸੀ ਜੋਂ ਅੱਜ ਤੱਕ ਮੇਰੀ ਸ਼ਖਸ਼ੀਅਤ ਨੂੰ ਪ੍ਰਭਾਵਸ਼ਾਲੀ ਬਣਾਉਂਦੀ ਹੈ । ਕਦੇ ਮੈਚਿੰਗ ਸੈਂਡਲ, ਕਦੇ ਮੈਚਿਗ...

ਗਹਿਣੇ ਸਭ ਕੁੱਝ ਮਾਸੀ ਕੋਲੋਂ ਬੜੀ ਆਸਾਨੀ ਨਾਲ ਮਿਲ ਜਾਂਦਾ ਸੀ। ਮਾਸੀ ਮੈਂਨੂੰ ਸਜਿਆ ਹੋਇਆ ਦੇਖ ਕੇ ਖੂਬ ਖੁਸ਼ ਹੁੰਦੀ । ਇਹੋ ਜਿਹੇ ਰਿਸ਼ਤੇ ਕਰਮਾਂ ਨਾਲ ਹੀ ਮਿਲਦੇ ਨੇ । ਸੌਖੀ ਨਹੀਂ ਸੀ ਮੇਰੀ ਮਾਸੀ ਦੀ ਜ਼ਿੰਦਗੀ । ਬਹੁਤ ਉਤਾਰ ਚੜਾਅ ਦੇਖੇ ਸੀ । ਕੈਂਸਰ ਦੀ ਬਿਮਾਰੀ ਸੀ । ਪਰ ਹੌਂਸਲੇ ਬਹੁਤ ਬੁਲੰਦ ਸੀ । ਜਦੋਂ ਮਿਲਣਾ ਖਿੜੇ ਮੱਥੇ ਹੀ ਮਿਲਣਾ । ਜ਼ਿੰਦਗੀ ਦੀ ਲੜਾਈ ਨੂੰ ਬਹੁਤ ਬਾਖ਼ੂਬੀ ਲੜਿਆ ਸੀ ਉਹਨਾਂ ਨੇ ਅਤੇ ਮੇਰੇ ਲਈ ਹਮੇਸ਼ਾਂ ਪ੍ਰੇਰਨਾਸ੍ਰੋਤ ਹੀ ਰਹੇ ਸੀ ।
ਕੁੱਝ ਸਾਲ ਪਹਿਲਾਂ ਮਾਸੀ ਸਾਨੂੰ ਛੱਡ ਕੇ ਚਲੀ ਗਈ ਸੀ । ਇੰਝ ਲਗਦਾ ਸੀ ਕਿ ਸ਼ਾਇਦ ਮਾਸੀ ਦਾ ਘਰ ਹੁਣ ਬੇਗਾਨਾ ਹੋ ਜਾਵੇਗਾ । ਪਰ ਮਾਸੀ ਦੀਆਂ ਦੋਨੋਂ ਨੂੰਹਾਂ ਨੇ ਅਜਿਹਾ ਨਾ ਹੋਣ ਦਿੱਤਾ ।ਭਰਜਾਈਆਂ ਰੱਜ ਕੇ ਪਿਆਰ ਦਿੰਦੀਆਂ ਨੇ । ਇਹੋ ਜਿਹੇ ਪਿਆਰ ਦੀ ਕੁੜੀਆਂ ਨੂੰ ਬਹੁਤ ਜ਼ਰੂਰਤ ਹੁੰਦੀ ਹੈ । ਜਿਹੜੇ ਘਰ ਵਿੱਚ ਉਹਨਾਂ ਨੇ ਆਪਣਾ ਬਚਪਨ ਗੁਜਾਰਿਆ ਹੁੰਦਾ ਹੈ ਉਸ ਘਰ ਦੀਆਂ ਕੰਧਾਂ ਨਾਲ , ਚੀਜ਼ਾਂ ਨਾਲ ਸਾਂਝ ਬਣੀ ਹੁੰਦੀ ਹੈ । ਅੱਜ ਵੀ ਜਦੋਂ ਮਾਸੀ ਦੇ ਘਰ ਜਾਣ ਦਾ ਮੌਕਾ ਮਿਲਦਾ ਹੈ ਬਹੁਤ ਸਾਰੀਆਂ ਮਿੱਠੀਆਂ ਯਾਦਾਂ ਤਾਜੀਆਂ ਹੋ ਜਾਂਦੀਆਂ ਨੇ ਤੇ ਦੁਬਾਰਾ ਬਚਪਨ ਨੂੰ ਜੀਣ ਦਾ ਮੌਕਾ ਮਿਲ ਜਾਂਦਾ ਹੈ ।
✍️✍️
Meenu Bala
16/03/2021

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)