More Punjabi Kahaniya  Posts
ਜਿਉਂਦੇ ਜੀਅ


ਅੱਜ ਭਾਨੇ ਦੇ ਫੁੱਲ ਚੁਗਣ ਮਗਰੋਂ ਉਸਦੇ ਦੋਵੇਂ ਪੁੱਤਰਾਂ ਨੇ ਭੋਗ ਤੇ ਰੋਟੀ ਪਾਣੀ ਸੰਬੰਧੀ ਤੇ ਗੁਰਦੁਆਰੇ ਨੂੰ ਦਾਨ ਦੇਣ ਸੰਬੰਧੀ ਯੋਜਨਾ ਬਣਾਉਣੀ ਸ਼ੁਰੂ ਕੀਤੀ। ਵੱਡਾ ਜੋ ਕਿ ਸ਼ਹਿਰ ਸਰਕਾਰੀ ਨੌਕਰੀ ਕਰਦਾ ਸੀ ਤੇ ਉਥੇ ਹੀ ਰਹਿੰਦਾ ਸੀ ਤੇ ਛੋਟਾ ਪਿੰਡ ਹੀ ਖੇਤੀਬਾੜੀ ਕਰਦਾ ਸੀ। ਭਾਨੇ ਨੂੰ ਬੁਢਾਪੇ ਵਿੱਚ ਬਹੁਤਾ ਕੋਈ ਮਾਣ ਸਤਿਕਾਰ ਨਹੀ ਮਿਲਿਆ ਸੀ ਤੇ ਬਸ ਦੁੱਖ ਦਾ ਮਾਰਿਆ ਦਿਨ ਕੱਟੀਆਂ ਹੀ ਕਰ ਰਿਹਾ ਸੀ। ਦੋਵੇਂ ਪੁੱਤ ਉਸਨੂੰ ਆਪਣੇ ਨਾਲ ਰੱਖ ਕੇ ਰਾਜੀ ਨਹੀ ਸੀ ਕਿਉਂਕਿ ਉਸਨੇ ਪਹਿਲਾਂ ਹੀ ਆਪਣੀ ਜਮੀਨ ਪੁੱਤਾਂ ਦੇ ਨਾਂ ਲੁਆ ਦਿੱਤੀ ਸੀ। ਪੁੱਤਰਾਂ ਨਹੁੰਆਂ ਦੇ ਭੈੜੇ ਰਵੱਈਏ ਕਰਕੇ ਹੀ ਪਹਿਲਾਂ ਉਸਦੀ ਪਤਨੀ ਚੱਲ ਵਸੀ ਸੀਂ। ਭਾਨਾ ਜਿਆਦਾਤਰਾ ਆਪਣੇ ਦੋਸਤ ਮੇਹਰ ਸਿੰਘ ਕੋਲ ਹੀ ਰਹਿੰਦਾ ਸੀ ਤੇ ਕਦੇ ਕਦਾਈ ਰਿਸਤੇਦਾਰੀਆਂ ਵਿੱਚ ਵੀ ਚਲਾ ਜਾਂਦਾ ਸੀ। ਭਾਨੇ ਨੇ ਮੇਹਰ ਸਿੰਘ ਨੂੰ ਪੁੱਤਰਾਂ ਨੂੰ ਸਮਝਾਉਣ ਲਈ ਕਈ ਵਾਰ ਭੇਜਿਆ ਸੀ ਪਰ ਉਹ ਤੀਵੀਆਂ ਦੇ ਆਖੇ ਲੱਗ ਕੇ ਉਸਦੀ ਇਕ ਵੀ ਨਹੀਂ ਸੁਣਦੇ ਸਨ। ਆਪਣੇ ਪੁੱਤਰਾਂ ਤੇ ਨਹੁੰਆਂ ਦੀ ਬੇਰੁਖੀ ਕਾਰਨ ਉਸਨੇ ਇਸੇ ਦੁੱਖ ਵਿੱਚ ਪ੍ਰਾਣ ਤਿਆਗ ਦਿੱਤੇ ਸਨ। ਹੁਣ ਭੋਗ ਤੇ ਵੱਡੇ ਦਾ ਖਿਆਲ ਸੀ ਕਿ ਗੁਲਾਬ ਜਾਮਣਾ ਤੇ ਪਨੀਰ ਪਕੌੜੇ ਖੁਆਏ ਜਾਣ ਤੇ ਛੋਟੇ ਦਾ ਖਿਆਲ ਸੀ ਕਿ ਦੇਸੀ ਘਿਓ ਦੀਆਂ ਜਲੇਬੀਆਂ ਤੇ ਪਕੌੜੇ ਖੁਆਏ ਜਾਣ। ਗੁਰਦੁਆਰੇ ਨੂੰ ਦਾਨ ਦੇਣ ਸੰਬੰਧੀ ਵੀ ਦੋਹਾਂ ਦੀ ਸਹਿਮਤੀ ਨਹੀਂ ਬਣ ਰਹੀ ਸੀ। ਵੱਡਾ ਕਹਿੰਦਾ ਇੱਕ ਲੱਖ ਰੁਪਿਆ ਦੇਣਾ ਹੈ ਤੇ ਛੋਟਾ ਕਹਿੰਦਾ ਪੰਜਾਹ ਹਜਾਰ ਦੇਣਾ ਹੈ। ਉਹਨਾਂ ਨੇ ਇਸ ਸੰਬੰਧ ਵਿੱਚ ਆਪਣੇ ਪਿਤਾ ਦੇ ਦੋਸਤ ਮੇਹਰ ਸਿੰਘ ਤੋਂ ਸਲਾਹ ਲੈਣੀ ਵਾਜਿਬ ਸਮਝੀ ਕਿਉਂਕਿ ਉਹ ਉਸਦਾ ਪੱਕਾ ਮਿੱਤਰ...

ਸੀ। ਮੇਹਰ ਸਿੰਘ ਭੇਜੇ ਸੁਨੇਹੇ ਅਨੁਸਾਰ ਘਰੇ ਆ ਗਿਆ ਤੇ ਕਹਿਣ ਲੱਗਾ , ਦੱਸੋ ਪੁੱਤਰੋ, ਕਿਵੇਂ ਬੁਲਾਵਾ ਭੇਜਿਆ? ਤੁਹਾਨੂੰ ਪਤਾ ਹੀ ਹੈ ਤਾਇਆ ਜੀ , ਐਤਵਾਰ ਨੂੰ ਭੋਗ ਪੈਣਾ ਹੈ ਤੇ ਮੇਰਾ ਵਿਚਾਰ ਸੀ ਕਿ ਭੋਗ ਤੇ ਚੰਗਾ ਖਰਚ ਕਰ ਦਈਏ ਕਿਉਂਕਿ ਪਿੰਡ ਵਿਚ ਆਪਣਾ ਵੀ ਮਾਣ ਸਤਿਕਾਰ ਬਣ ਜਾਊ ਪਰ ਇਹ ਛੋਟਾ ਥੋੜਾ ਹੱਥ ਪਿੱਛੇ ਖਿੱਚਦਾ ਹੈ, ਇਹਨੂੰ ਥੋੜਾ ਸਮਝਾਓ।ਪਿਤਾ ਦੇ ਮਰਨੇ ਤੇ ਚੰਗਾ ਖਰਚ ਹੋ ਜਾਊ , ਇਸ ਨਾਲੋਂ ਵੱਡੀ ਗੱਲ ਕਿਹੜੀ ਹੈ? ਦੁਨੀਆ ਤਾਂ ਯਾਦ ਕਰੂਗੀ, ਨਾ ਭੋਗ ਪਾਇਆ ਸੀ। ਉਹਨਾਂ ਦੋਵਾਂ ਦੀਆਂ ਖਿਚੋਤਾਣ ਵਾਲੀਆਂ ਗੱਲਾਂ ਸੁਣ ਕੇ ਮੇਹਰ ਸਿੰਘ ਨੇ ਵਿਅੰਗ ਕਰਦੇ ਹੋਏ ਕਿਹਾ ਕਿ ਪੁੱਤਰੋ, ਮੇਰੀ ਗੱਲ ਦਾ ਗੁੱਸਾ ਨਾ ਕਰਿਓ, ਹੁਣ ਭੋਗ ਤੇ ਭਾਵੇਂ ਬਰਫੀ ਖੁਆ ਦਿਓ, ਚਾਹੇ ਪਨੀਰ ਵਾਲੇ ਪਕੌੜੇ ਖੁਆ ਦਿਓ ਜਾਂ ਦੇਸੀ ਘਿਓ ਦੀਆਂ ਜਲੇਬੀਆਂ ਖੁਆ ਦਿਓ ਜਾਂ ਦੋ ਲੱਖ ਰੁਪਏ ਦਾਨ ਕਰ ਦਿਓ । ਹੁਣ ਇਸ ਨਾਲ ਕੋਈ ਫਰਕ ਨਹੀ ਪੈਂਦਾ ਕਿਉਕਿ ਜਿਉਂਦੇ ਜੀਅ ਤਾਂ ਉਹ ਵਿਲਕਦਾ ਮਰ ਗਿਆ , ਉਦੋਂ ਤਾਂ ਤੁਸੀਂ ਉਸਨੂੰ ਚੰਗਾ ਖਾਣਾ ਪੀਣਾ, ਪਹਿਨਣਾ ਤੇ ਰਹਿਣ ਲਈ ਇਕ ਕਮਰਾ ਨਹੀ ਦਿੱਤਾ ਤੇ ਹੁਣ ਲੋਕ ਲਾਜ ਤੇ ਦਿਖਾਵੇ ਲਈ ਐਵੇਂ ਫਜੂਲ ਖਰਚ ਕਰੀਂ ਜਾਂਦੇ ਹੋ। ਜੇ ਇਹੀ ਖਰਚ ਉਸਦੇ ਜਿਉਂਦੇ ਜੀਅ ਕਰ ਦਿੰਦੇ ਤਾਂ ਇਸਤੋਂ ਵੱਡਾ ਪੁੰਨ ਕੋਈ ਨਹੀਂ ਸੀ। ਮੇਹਰ ਸਿੰਘ ਦੀਆਂ ਸੱਚੀਆਂ ਗੱਲਾਂ ਸੁਣ ਕੇ ਦੋਵੇਂ ਨਿੰਮੋਝੂਣੇ ਹੋ ਗਏ ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)