More Punjabi Kahaniya  Posts
ਅਨੋਖੀ ਧੋਖਾਧੜੀ


ਅਨੋਖੀ ਧੋਖਾਧੜੀ
ਮੰਜੂ ਇੱਕ ਗਰੀਬ ਮੱਧਵਰਗੀ ਪਰਿਵਾਰ ਦੀ ਕੁੜੀ ਸੀ ।ਸ਼ਕਲੋਂ ਸੋਹਣੀ ਸੀ।ਉਸਦੇ ਪਿਤਾ ਇੱਕ ਦਫ਼ਤਰ ਚ ਕਲਰਕ ਸਨ।ਉਸਦੇ ਘਰ ਵਿੱਚ ਇੱਕ ਵੱਡੀ ਭੈਣ ਤੇ ਛੋਟਾ ਭਰਾ ਸਨ।ਮਾਂ ਬੱਸ ਘਰ ਸਾਂਭਦੀ ਸੀ।ਪਿਤਾ ਦੇ ਇਕੱਲੇ ਕਮਾਉਣ ਕਰਕੇ ਬੱਸ ਖਿੱਚ-ਧੂਹਕੇ ਗੁਜਾਰਾ ਹੀ ਹੁੰਦਾ ਸੀ,ਜਿਵੇਂ ਕਿ ਆਮ ਬਹੁਤੇ ਪਰਿਵਾਰਾਂ ਚ ਹੁੰਦਾ ਐ।
ਮੰਜੂ ਦੀ ਵੱਡੀ ਭੈਣ ਐਮ.ਏ ਅੰਗਰੇਜ਼ੀ ਕਰਕੇ ਸਕੂਲ ਦੀ ਨੌਕਰੀ ਵਾਸਤੇ ਇੰਟਰਵਿਊ ਦੇ ਰਹੀ ਸੀ ਤੇ ਮੰਜੂ ਵੀ ਐਮ.ਕਾਮ ਦੇ ਦੂਜੇ ਸਾਲ ਚ ਸੀ।ਭਰਾ ਹਲੇ ਦਸਵੀਂ ਚ ਹੀ ਸੀ।
ਘਰ ਵਿੱਚ ਇੱਕ ਸਮਾਰਟ ਫ਼ੋਨ ਰੱਖਿਆ ਹੋਇਆ ਸੀ, ਜਿਸਤੇ ਲੋੜ੍ਹ ਪੈਣ ਤੇ ਸਭ ਗੱਲ ਕਰ ਲੈਂਦੇ ਸੀ।ਪਰ ਜ਼ਿਆਦਾ ਪ੍ਰਯੋਗ ਮੰਜੂ ਹੀ ਕਰਦੀ ਸੀ।ਇੱਕ ਦਿਨ ਜਦੋਂ ਫ਼ੋਨ ਵੱਜਿਆ ਤਾਂ ਮੰਜੂ ਨੇ ਚੱਕਿਆ ਤਾਂ ਅੱਗੋ ਫ਼ੋਨ ਕਰਨ ਵਾਲਾ ਬੋਲਦਾ ਐ,” ਕੀ ਉਹ ਆਪਣਾ ਕਰੈਡਿਟ ਕਾਰਡ ਬਣਾਉਣਾ ਚਾਹੁੰਦੀ ਐ!”
ਪਹਿਲਾਂ ਤਾਂ ਮੰਜੂ ਨੇ ਮਨਾਂ ਕਰ ਦਿੱਤਾ,ਪਰ ਅੱਗੋਂ ਫ਼ੋਨ ਕਰਨ ਵਾਲੇ ਨੇ ਐਨੇ ਕੁ ਫ਼ਾਇਦੇ ਗਿਣਾਏ ਕਿ ਉਸਨੂੰ ਵੀ ਲੱਗਿਆ ਕਿ ਇੱਕ ਕਰੈਡਿਟ ਕਾਰਡ ਘਰ ਹੋਣਾ ਬਹੁਤ ਜ਼ਰੂਰੀ ਐ।ਪਰ ਉਸਦੇ ਲਈ ਉਸ ਆਦਮੀ ਨੇ ਕੁੱਝ ਦਸਤਾਵੇਜ਼ ਮੰਗੇ ਤੇ ਕੁੱਝ ਉਸਦੀਆਂ ਤਸਵੀਰਾਂ ਵੀ।ਆਪਣੇ ਮਾਂ-ਬਾਪ ਦੀ ਮਰਜ਼ੀ ਨਾਲ ਮੰਜੂ ਨੇ ਸਭ ਕੁੱਝ ਭੇਜ਼ ਦਿੱਤਾ।
ਪਰ ਹੈਰਾਨੀ ਦੀ ਗੱਲ ਉਦੋਂ ਹੋਈ ਜਦੋਂ ਅਜੀਬ ਨੰਬਰਾਂ ਤੋਂ ਕੌਲ(ਫ਼ੋਨ) ਆਉਣ ਲੱਗੇ ਕਿ ਸਾਨੂੰ 15000 ਰੁਪਇਆ ਦੇਵੋ ਨਹੀਂ ਤਾਂ ਤੁਹਾਡੀ ਧੀ ਦੀਆਂ ਨੰਗੀਆਂ ਤਸਵੀਰਾਂ ਵਾਇਰਲ ਕਰ ਦਵਾਂਗੇ।ਘਰਦਿਆਂ ਨੂੰ ਆਪਣੀਆਂ ਦੋਵੇਂ ਧੀਆਂ ਤੇ ਪੂਰਾ ਭਰੋਸਾ ਸੀ ਕਿ ਕੋਈ ਵੀ ਐਸਾ ਕੰਮ ਨੀਂ ਕਰ ਸਕਦੀਆਂ ਜਿਸ ਨਾਲ ਉਹਨਾਂ ਦੀ ਇੱਜ਼ਤ ਘੱਟੇ।
ਇਸਲਈ ਕਿਸੇ ਨੇ ਵੀ ਇਸ ਫ਼ੋਨ ਤੇ ਧਿਆਨ ਨਾ ਦਿੱਤਾ ਤਾਂ ਅਗਲਿਆਂ ਨੇ ਇੱਕ ਪੋਰਨ(ਗੰਦੀ) ਵੀਡੀਓ ਭੇਜ ਦਿੱਤੀ ਜਿਸ ਵਿੱਚ ਮੰਜੂ ਦੀ ਸ਼ਕਲ ਨਜ਼ਰ ਆ ਰਹੀ ਸੀ।ਘਰਵਾਲੇ ਬਹੁਤ ਸ਼ਰਮਸਾਰ ਹੋਏ,,ਮੰਜੂ ਨੂੰ ਵੀ ਲੱਖ ਲਾਹਨਤਾਂ ਪਾਈਆਂ ਗਈਆਂ ਤੇ ਕਿਸੇ ਤਰ੍ਹਾਂ ਪੈਸੇ ਉਹਨਾਂ ਨੂੰ ਭੇਜੇ ਗਏ।ਹੁਣ ਇਹ ਰੋਜ਼ ਦਾ ਸਿਲਸਿਲਾ ਹੋ ਗਿਆ ,ਕਦੇ 10,000 ਕਦੇ 20,000 ਦੀ ਮੰਗ ਹੋਣ ਲੱਗੀ।ਹੁਣ ਅਗਲੇ ਐਨੇ ਅਮੀਰ ਤਾਂ ਹੈ ਨੀਂ ਸੀ।ਜੋੜ-ਤੋੜ ਕਰਕੇ ਕਿਸੇ ਤਰ੍ਹਾਂ...

ਪੈਸਿਆਂ ਦਾ ਇੰਤਜ਼ਾਮ ਕਰਦੇ।ਕਦੇ ਘਰ ਦੇ ਰਾਸ਼ਨ,ਕਦੇ ਬੱਚੇ ਦੀ ਫ਼ੀਸ,ਕਦੇ ਕੋਈ ਜ਼ਰੂਰੀ ਚੀਜ਼ ਦਾ ਖ਼ਰਚਾ ਛੱਡਕੇ ਪੈਸੇ ਦਿੱਤੇ ਜਾਂਦੇ।ਇੱਕ ਦੋ ਵਾਰ ਮੰਜੂ ਦੀ ਮਾਂ ਦੇ ਗਹਿਣੇ ਵੀ ਵੇਚਣੇ ਪਏ।ਇੱਜ਼ਤ ਤਾਂ ਹਰ ਹਾਲ ਵਿੱਚ ਬਚਾਉਣੀ ਸੀ।ਆਮ ਲੋਕਾਂ ਕੋਲ ਇੱਜ਼ਤ ਤੋਂ ਵੱਧ ਹੋਰ ਕੁੱਝ ਨਹੀਂ ਹੁੰਦਾ।
ਪੂਰਾ ਪਰਿਵਾਰ ਪੂਰੀ ਦਹਿਸ਼ਤ ਵਿੱਚ ਜੀ ਰਿਹਾ ਸੀ ਤੇ ਮੰਜੂ ਦੇ ਬਾਪ ਨੇ ਸਭਨੂੰ ਮਨਾਂ ਕੀਤਾ ਹੋਇਆ ਸੀ ਕਿ ਇਹ ਗੱਲ ਘਰੋਂ ਬਾਹਰ ਨਹੀਂ ਜਾਣੀ ਚਾਹੀਂਦੀ।ਪਰ ਔਰਤਾਂ ਦੇ ਢਿੱਡ ਚ ਕਦੇ ਕੋਈ ਗੱਲ ਨੀਂ ਪੱਚਦੀ,ਮੰਜੂ ਦੀ ਮਾਂ ਨੇ ਇਹ ਗੱਲ ਆਪਣੀ ਸਕੀ ਭੈਣ ਯਾਨੀ ਕਿ ਮੰਜੂ ਦੀ ਮਾਸੀ ਨਾਲ ਕਰ ਦਿੱਤੀ।
ਪਰ ਸ਼ਾਇਦ ਕੁੱਝ ਗੱਲਾਂ ਚੰਗੇ ਵਾਸਤੇ ਹੀ ਹੁੰਦੀਆਂ ਨੇ।ਬਲੈਕਮੇਲਰਾਂ ਨੇ ਇਸ ਵਾਰ ਇੱਕ-ਲੱਖ ਦੀ ਮੰਗ ਕੀਤੀ ਸੀ।ਪਰ ਇਹ ਇੰਤਜ਼ਾਮ ਕਿੱਥੋਂ ਕਰਦੇ?
ਕਿਹੜਾ ਕੋਈ ਮੋਟੀ ਆਸਾਮੀ ਸੀ।ਸਭ ਇਹੀਂ ਸੋਚ ਰਹੇ ਸਨ ਕਿ ਘੁਟ-ਘੁੱਟਕੇ ਜੀਣ ਨਾਲੋਂ ਖੁਦਕੁਸ਼ੀ ਕਰ ਲੈਣੀ ਚੰਗੀ ਐ।ਪਰ ਮੰਜੂ ਦੀ ਮਾਸੀ ਨੂੰ ਜਦੋਂ ਇਹ ਗੱਲ ਪਤਾ ਲੱਗੀ ਤਾਂ ਉਸਨੇ ਪੁਲਿਸ ਨੂੰ ਸ਼ਿਕਾਇਤ ਕਰਨ ਦੀ ਸਲਾਹ ਦਿੱਤੀ।
ਪੁਲਿਸ ਨੇ ਸ਼ਿਕਾਇਤ ਮਿਲਦੇ ਹੀ ਜ਼ਲਦ ਹੀ ਓਨਾਂ ਅਪਰਾਧੀਆਂ ਨੂੰ ਫੜ੍ਹ ਲਿਆ।ਪੁਲਿਸ ਨੂੰ ਇਹਨਾਂ ਦੀ ਲੰਬੇ ਸਮੇਂ ਤੋਂ ਤਲਾਸ਼ ਸੀ।
ਜਾਂਚ-ਪੜਤਾਲ ਤੋਂ ਪਤਾ ਚੱਲਿਆ ਕਿ ਉਹਨਾਂ ਨੇ ਮੰਜੂ ਦੀਆਂ ਤਸਵੀਰਾਂ ਤੋਂ ਐਡਿਟਿੰਗ ਕਰਕੇ ਉਸਦੇ ਚਿਹਰੇ ਨੂੰ ਕਿਸੇ ਹੋਰ ਕੁੜੀ ਦੇ ਸਰੀਰ ਨਾਲ ਜੋੜ ਦਿੱਤਾ ਸੀ।ਇਹ ਉਹਨਾਂ ਦਾ ਰੋਜ਼ ਦਾ ਹੀ ਕੰਮ ਸੀ।ਹਜ਼ਾਰਾਂ ਸ਼ਰੀਫ਼ ਕੁੜੀਆਂ ਨੂੰ ਆਪਣੇ ਜਾਲ ਚ ਫ਼ਸਾਕੇ ਕਿਸੇ ਤਰ੍ਹਾਂ ਉਹਨਾਂ ਦੀਆਂ ਤਸਵੀਰਾਂ ਲੈਕੇ ਉਹਨਾਂ ਦੇ ਚਿਹਰੇ ਨੂੰ ਕਿਸੇ ਹੋਰ ਸਰੀਰ ਤੇ ਜੋੜ ਦੇਣਾ ਤੋਂ ਉਹਨਾਂ ਤੋਂ ਮੂੰਹਮੰਗੇ ਪੈਸਿਆਂ ਦੀ ਮੰਗ ਕਰਨਾ ।
ਸਭ ਹੈਰਾਨ ਸਨ।ਆਮ ਕਰਕੇ ਪੈਸੇ ਦੀ ਜਾਂ ਅਕਾਊਂਟ ਦੀ ਹੇਰਾਫ਼ੇਰੀ ਹੁੰਦੀ ਐ,, ਪਰ ਇਹ ਇੱਕ ਅਨੋਖੇ ਕਿਸਮ ਦੀ ਧੋਖਾਧੜੀ ਜਿਸਨੂੰ ਜਾਨਣਾ ਸਭ ਲਈ ਜ਼ਰੂਰੀ ਹੋ ਗਿਆ ਐ।
ਰੀ…..ਤ
reetikakhankaur

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)