More Punjabi Kahaniya  Posts
ਨਕਾਰਤਮਿਕਤਾ


ਪੂਰਾਣੇ ਦਫਤਰ ਇੱਕ ਗੋਰਾ ਮੈਨੂੰ ਜਿਥੇ ਵੀ ਵੇਖਦਾ ਬੁੜ-ਬੁੜ ਕਰਨਾ ਸ਼ੁਰੂ ਕਰ ਦਿੰਦਾ..!
ਮੈਂ ਨਜਰਅੰਦਾਜ ਕਰਦਾ..ਇੱਕ ਦਿਨ ਕੋਲ ਹੀ ਆ ਗਿਆ..ਆਖਣ ਲੱਗਾ ਇਹ ਸਾਂਝਾ ਕਮਰਾ ਏ..ਤੂੰ ਸਾਰੇ ਦਿਨ ਇਥੇ ਨਹੀਂ ਬੈਠ ਸਕਦਾ..ਆਪਣੇ ਕਮਰੇ ਵਿਚ ਬੈਠਿਆ ਕਰ..!
ਮੈਂ ਕੁਝ ਨਾ ਆਖਿਆ ਪਰ ਮੈਨੇਜਰ ਨਾਲ ਗੱਲ ਕੀਤੀ..!
ਪੰਝੱਤਰ ਸਾਲ ਦੀ ਗੋਰੀ ਆਖਣ ਲੱਗੀ..ਹਰਪ੍ਰੀਤ ਮੈਨੂੰ ਪਤਾ ਏ ਕੇ ਤੇਰੀ ਸੋਚ ਬੜੀ ਸੰਵੇਦਨਸ਼ੀਲ ਏ..ਪਰ ਇੱਕ ਗੱਲ ਦੱਸਦੀ ਹਾਂ ਤੈਨੂੰ ਐਸੇ ਲੋਕ ਹਰ ਥਾਂ ਮਿਲਣਗੇ..ਚੋਭਾਂ ਲਾਉਣਗੇ..ਤੇਰੇ ਆਤਮ ਵਿਸ਼ਵਾਸ਼ ਦਾ ਘਾਣ ਕਰਨਗੇ..ਬਿਨਾ ਵਜਾ ਤੰਸ ਵੀ ਕੱਸਣਗੇ..ਬੋਲੀ ਕੱਪੜਿਆਂ ਤੇ ਅਤੇ ਹੋਰ ਵੀ ਕਿੰਨੀਆਂ ਚੀਜਾਂ ਤੇ..!
ਇਹਨਾਂ ਦੀ ਇੱਕ ਤਕਨੀਕ ਹੁੰਦੀ ਏ..ਪਹਿਲਾਂ ਅਗਲੇ ਨੂੰ ਆਪਣੇ ਪੱਧਰ ਤੇ ਲਿਆਉਣਗੇ ਫੇਰ ਨੈਗੇਟਿਵ ਊਰਜਾ ਨਾਲ ਭਰ ਦੇਣਗੇ..!
ਆਖਣ ਲੱਗੀ ਉਹ ਬੰਦਾ ਤੇਰੇ ਨਾਲ ਹੀ ਨਹੀਂ ਸਗੋਂ ਹੋਰਨਾਂ ਨਾਲ ਵੀ ਇੰਝ ਹੀ ਕਰਦਾ..ਉਸਨੂੰ ਬੱਸ ਨਜਰ ਅੰਦਾਜ ਕਰਿਆ ਕਰ ਜੇ ਫੇਰ ਵੀ ਗੱਲ ਨਾ ਬਣੇ ਤਾਂ ਦੱਸੀਂ..!
ਦੋਸਤੋ ਮੈਂ ਇੰਝ ਹੀ ਕੀਤਾ..ਮੁਸ਼ਕਿਲ ਹੱਲ ਹੋ ਗਈ..!
ਨਕਾਰਤਮਿਕਤਾ ਨੂੰ ਅਧਾਰ ਬਣਾ ਕੇ ਬੇਵਕੂਫ ਨੂੰ ਜਿੰਦਗੀ ਵਿਚੋਂ ਬਾਹਰ ਕੱਢਿਆ ਤੇ ਸਾਹ ਸੌਖਾ ਹੋ ਗਿਆ..!
ਸੋ ਦੋਸਤੋ ਕਦੇ ਵੀ ਐਸੀਆਂ ਅਲਾਮਤਾਂ ਨੂੰ ਏਨੀ ਗੱਲ ਸੋਚ ਆਪਣੇ ਵਜੂਦ ਨਾਲ ਚੰਬੋੜ ਕੇ ਨਾ ਰੱਖੋ ਕੇ ਲੋਕ ਕੀ ਆਖਣਗੇ..ਲੋਕਾਂ ਦੀ ਪ੍ਰਵਾਹ ਕਰਦੇ ਕਰਦੇ ਉਹ ਘਟੀਆ ਇਨਸਾਨ ਭਾਵੇਂ ਤੁਹਾਡੀ ਮਾਨਸਿਕਤਾ ਨੂੰ ਤਹਿਸ ਨਹਿਸ ਕਰ ਦੇਵੇ..!
ਉਸ ਗੋਰੀ ਨੂੰ ਅਕਸਰ ਪੁੱਛਦਾ ਕੇ ਮੇਰੀ ਮਾਂ ਦੀ ਉਮਰ ਦੀ ਹੈ ਅਜੇ ਵੀ ਕੰਮ ਕਰੀ ਜਾਂਦੀ ਏਂ..ਅੱਗੋਂ ਆਖਦੀ ਜਦੋਂ ਤੇਰੀ ਉਮਰ ਦੀ ਸਾਂ ਤਾਂ ਬੜੀ ਕਮਾਈ ਕੀਤੀ..ਪਰ ਸਾਂਭੀ ਨਹੀਂ..ਕਿਓੰਕੇ ਪਤਾ ਹੀ ਨਹੀਂ ਸੀ ਕੇ ਬਿਮਾਰੀ ਕੀ ਹੁੰਦੀ ਅਤੇ ਬੁੜਾਪਾ ਕੀ ਹੁੰਦਾ..ਹਮੇਸ਼ਾ ਸੋਚਦੀ ਕੇ ਜਦੋਂ ਆਉਣ ਲੱਗੇਗਾ ਤਾਂ ਜਰੂਰ ਦੱਸੇਗਾ..ਪਰ ਜਦੋਂ ਆਇਆ...

ਤਾਂ ਰਾਤੋ ਰਾਤ ਹੀ ਭਾਰੂ ਹੋ ਗਿਆ..ਹੁਣ ਜਵਾਨੀ ਵੇਲੇ ਕੀਤੀ ਉਸ ਗਲਤੀ ਦੀ ਕੀਮਤ ਅਦਾ ਕਰੀ ਜਾਂਦੀ ਹਾਂ..!
ਅੱਜ ਵੀ ਉਸ ਗੋਰੀ ਮੈਨੇਜਰ ਵੱਲੋਂ ਆਖੀਆਂ ਪੱਲੇ ਬੰਨੀਆਂ ਨੇ..!
ਨਕਾਰਾਤਮਕ ਲੋਕ ਜਿੰਦਗੀ ਵਿਚੋਂ ਬਾਹਰ ਕੱਢਣ ਲੱਗਿਆ ਕਦੀ ਦੂਜੀ ਵੇਰ ਨਹੀਂ ਸੋਚਿਆ ਤੇ ਦੂਜਾ ਕੁਝ ਨਾ ਕੁਝ ਆਉਂਦੀ ਜਿੰਦਗੀ ਵਾਸਤੇ ਜਰੂਰ ਬਚਾ ਕੇ ਰੱਖ ਲੈਂਦਾ ਹਾਂ..!
ਭਾਈ ਮਰਦਾਨਾ ਸਰੀਰ ਛੱਡਣ ਲੱਗਾ ਤਾਂ ਬਾਬੇ ਨੇ ਉਸਦਾ ਸਿਰ ਆਪਣੀ ਝੋਲੀ ਵਿਚ ਰੱਖ ਪੁੱਛਿਆ ਮਰਦਾਨਿਆ ਹੁਣ ਦੋ ਚਾਰ ਘੜੀਆਂ ਦਾ ਸਾਥ ਏ..ਮੰਗ ਕੀ ਮੰਗਦਾ ਏਂ..ਆਖਣ ਲੱਗਾ ਬਾਬਾ ਇੱਕ ਚੀਜ ਮੰਗਦਾ ਹਾਂ ਦੇਵੇਂਗਾ..ਆਖਣ ਲੱਗੇ ਹਾਂ ਜਰੂਰ..ਆਖਣ ਲੱਗਾ ਆਪਣੇ ਤੋਂ ਕਦੀ ਵੱਖ ਨਾ ਕਰੀਂ..ਫੇਰ ਸਰੀਰ ਛੱਡ ਦਿੱਤਾ..!
ਬਾਬਾ ਨਾਨਕ ਕੱਲੇ ਹੀ ਰਾਏ ਭੋਏ ਦੀ ਤਲਵੰਡੀ ਦੀ ਜੂਹ ਵਿਚ ਪਹੁੰਚੇ ਤਾਂ ਸਾਰਾ ਪਿੰਡ ਇੱਕਠਾ ਹੋ ਗਿਆ..ਭਾਈ ਮਰਦਾਨੇ ਦਾ ਮੁੰਡਾ ਵੀ ਦੌੜਾ ਦੌੜਾ ਆਇਆ..ਮੌਕਾ ਪਾ ਕੇ ਪੁੱਛਣ ਲੱਗਾ ਬਾਬਾ ਅੱਬਾ ਨਹੀਂ ਦਿਸਦਾ..ਕਿਥੇ ਹੈ ਉਹ?
ਆਖਣ ਲੱਗੇ ਪੁੱਤਰ ਉਹ ਸਾਨੂੰ ਛੱਡ ਸਦੀਵੀ ਸਫ਼ਰ ਨੂੰ ਤੁਰ ਗਿਆ..ਪਰ ਉਸਨੇ ਹਰ ਔਖ ਸੌਖ ਵਿਚ ਸਾਥ ਦਿੱਤਾ..ਉਸ ਸੇਵਾ ਦੇ ਇਵਜ ਕੋਈ ਚੀਜ ਮੰਗਣੀ ਲੋਚਦਾ ਏਂ ਤਾਂ ਮੰਗ ਲੈ..!
ਉਸਨੇ ਅੱਗੋਂ ਇਹ ਨਹੀਂ ਪੁੱਛਿਆ ਕੇ ਮੇਰੇ ਬਾਪ ਨੇ ਜਾਣ ਲਗਿਆਂ ਕੀ ਮੰਗਿਆ ਸੀ..ਸਗੋਂ ਇਹ ਆਖਿਆ ਕੇ ਮੇਰੇ ਅੱਬੇ ਨੇ ਜਾਣ ਲੱਗਿਆਂ ਤੈਥੋਂ ਜੋ ਵੀ ਚੀਜ ਮੰਗੀ ਹੋਣੀ ਏ ਬੱਸ ਓਹੀ ਚੀਜ ਮੇਰੀ ਝੋਲੀ ਪਾ ਦੇ..!
ਆਓ ਅਸੀਂ ਵੀ ਬਾਬੇ ਨਾਨਕ ਕੋਲੋਂ ਬੱਸ ਓਹੀ ਚੀਜ ਹੀ ਮੰਗੀਏ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)