ਮੇਰੇ ਘਰ ਦੇ ਬਿਲਕੁਲ ਸਾਹਮਣੇ ਹੀ ਇਕ ਛੋਟੇ ਜਿਹੇ ਘਰ ਵਿੱਚ ਇਕ ਬਜੁਰਗ ਜੋੜਾ ਰਹਿੰਦਾ ਸੀ। ਇਕਲੌਤੀ ਧੀ ਸੀ ਜਿਸਦਾ ਉਹਨਾ ਵਿਆਹ ਕਰ ਸਹੁਰੇ ਘਰ ਤੋਰ ਦਿੱਤਾ। ਉਸ ਮਾਤਾ ਜੀ ਦਾ ਸਾਡੇ ਘਰ ਆਉਣਾ ਜਾਣਾ ਵਧਿਆ ਸੀ।
ਅਕਸਰ ਮੈ ਵੀ ਉਹਨਾ ਘਰ ਜਾਦਾ ਤੇ ਖੇਡਦਾ ਰਹਿੰਦਾ। ਮੇਰੇ ਦਾਦਾ-ਦਾਦੀ ਦੋਵੇ ਹੀ ਨਹੀ ਸਨ ਪਰ ਮੈ ਉਹਨਾ ਨੂੰ ਦੇਖ ਕੇ ਸੋਚਦਾ ਸਾਇਦ ਜੇ ਅਜ ਉਹ ਹੁੰਦੇ ਤਾ ਏਨਾ ਵਰਗੇ ਹੋਣਾ ਸੀ।।
ਸਕੂਲੋਂ ਘਰ ਜਾ ਕੇ ਮੈ ਸਿਧਾ ਇਹਨਾ ਘਰ ਚਲੇ ਜਾਣਾ ਮੈ ਅਕਸਰ ਉਹਨਾ ਨੂੰ ਆਪਣਾ ਦਾਦੀ-ਦਾਦਾ ਹੀ ਸਮਝਦਾ ਸੀ। ਕਿਉਕਿ ਉਹ ਮੇਰਾ ਬਹੁਤ ਕਰਦੇ ਸਨ।
ਸ਼ਾਇਦ ਉਹ ਮੇਰੇ ਵਿਚੋਂ ਆਪਣੇ ਪੋਤੇ ਨੂੰ ਦੇਖ ਦੇ ਹੋਣਗੇ।।ਇਸ ਕਰਕੇ ਸਾਡੇ ਦੋਵਾਂ ਦਾ ਚਾਅ ਪੂਰਾ ਹੋ ਜਾਦਾ ਸੀ।
ਮੈ ਉਹਨਾ ਨੂੰ ਦਾਦਾ ਦਾਦੀ ਜੀ ਕਹਿ ਕੇ ਬੁਲਾਉਂਦਾ ਸੀ। ਸਕੂਲੋਂ ਘਰ ਆ ਕੇ ਮੈ ਉਹਨਾ ਦੇ ਘਰ ਹੀ ਰਾਤ ਕੱਟਦਾ ਸੀ। ਰਾਤ ਨੂੰ ਦਾਦਾ ਜੀ ਮੈਨੂੰ ਪਰੀਆਂ ਤੇ ਭੂਤਾਂ ਦੀਆਂ ਕਹਾਣੀਆਂ ਸੁਣਾਉਂਦੇ।
ਉਹਨਾ ਨਾਲ ਮੈਨੂੰ ਵਕਤ ਬਿਤਾਉਣਾ ਬਹੁਤ ਚੰਗਾ ਲਗਦਾ ਸੀ ਭਾਵੇ ਸਾਡਾ ਖੂਨ ਦਾ ਰਿਸ਼ਤਾ ਤਾ ਨਹੀ ਸੀ ਪਰ ਦਿਲਾ ਦੀਆਂ ਤੰਦਾਂ ਇਕ ਦੂਜੇ ਨੂੰ ਜੁੜ ਗਈਆਂ ਸਨ। ਮੈ ਅਕਸਰ ਸੋਚ ਦਾ ਇਹ ਦਾਦਾ-ਦਾਦੀ ਤੇ ਪੋਤੇ ਦਾ ਕਿੰਨਾ ਵਧਿਆ ਰਿਸ਼ਤਾ ਹੁੰਦਾ।
ਜੋ ਵੀ ਮੰਗਦਾ ਹਾਜਰ ਕਰ ਦਿੰਦੇ ਭਾਵੇ ਮਾ ਉਹਨਾ ਨੂੰ ਇਹ ਸਭ ਤੋ ਰੋਕਦੀ ਪਰ ਉਹਨਾ ਦਾ ਮੇਰੇ ਲਈ ਜੋ ਪਿਆਰ ਸੀ ਉਹ ਸਭ ਤੋ ਵੱਡਾ ਸੀ। ਉਹਨਾ ਦੀ ਧੀ ਜੋ ਮਹੀਨੇ ਕੁ ਬਾਦ ਆਪਣੇ ਮਾ-ਬਾਪ ਦਾ ਪਤਾ ਲੈਣ ਆਉਦੀ ਸੀ ਜੋਰ ਬਹੁਤ ਪਾਉਦੀ ਨਾਲ ਲੈ ਜਾਣ ਦਾ ਪਰ ਦੋਵੇ ਪਤੀ-ਪਤਨੀ ਨੇ ਕਦੇ ਹਾਮੀ ਨਾ ਭਰੀ।
ਆਪਣੇ ਸਕੂਲ ਦੀ ਪੜਾਈ ਮੁਕੰਮਲ ਕਰਕੇ ਮੈ ਸ਼ਹਿਰ ਦੇ ਕਾਲਜ ਵਿੱਚ ਦਾਖਲਾ ਲੈ ਲਿਆ। ਹੁਣ ਉਥੇ ਹੀ ਹੋਟਲ ਵਿੱਚ ਰਹਿਣਾ ਸੀ। ਜਦੋ ਇਹ ਗਲ ਮੈ ਆਪਣੇ ਦਾਦਾ-ਦਾਦੀ ਜੀ ਨੂੰ ਦੱਸੀ ਤਾ ਉਹਨਾ ਨੇ ਪਿਆਰ ਨਾਲ ਮੇਰੇ ਸਿਰ ਤੇ ਹੱਥ ਫੇਰਿਆ ਤੇ ਆਪਣਾ ਆਸ਼ੀਰਵਾਦ ਦੇ ਕੇ ਕਿਹਾ…ਜਾ ਪੁੱਤਾਂ ਤਰੀਕਿਆਂ ਕਰੇ ਰੱਬ ਤੈਨੂੰ ਵੱਡਾ ਸਾਰਾ ਅਫਸਰ ਲਾਵੇ ਪਤਾ ਨਹੀ ਹੋਰ ਕਿੰਨਾ ਕੁਝ ਕਹਿ ਦਿੱਤਾ।
ਭਾਵੇ ਰੋਣਾ ਉਹਨਾ ਦਾ ਵੀ ਨਿਕਲ...
ਰਿਹਾ ਸੀ ਪਰ ਪਤਾ ਨਹੀ ਕਿਵੇ ਉਹਨਾ ਨੇ ਇਸ ਸੈਲਾਬ ਨੂੰ ਆਪਣੇ ਅੰਦਰ ਦਬ ਲਿਆ। ਖੈਰ ਭਰੇ ਮਨ ਨਾਲ ਮੈ ਵੀ ਸ਼ਹਿਰ ਵਾਲੀ ਬਸ ਚੜ ਗਿਆ। ਪੜਾਈ ਦੋਰਾਨ ਜਦੋ ਵੀ ਪਿੰਡ ਆਉਦਾ ਤਾ ਆਪਣੇ ਦਾਦਾ ਦਾਦੀ ਨਾਲ ਵਕਤ ਜਰੂਰ ਬਿਤਾਉਦਾ ਭਾਵੇ ਉਹ ਹੁਣ ਕਾਫੀ ਬਜੁਰਗ ਹੋ ਗਏ ਸਨ।
ਪਰ ਖੁਦਗਰਜ਼ ਏਨੇ ਸਨ ਕੀ ਆਪਣੀ ਧੀ ਦਾ ਸਹਾਰਾ ਨਹੀ ਧੱਕਿਆ। ਖੈਰ ਏਦਾਂ ਹੀ ਮੇਰੇ ਪੇਪਰ ਚਲ ਪਏ ਮੈ ਆਪਣੀ ਪੜਾਈ ਵਿੱਚ ਮਸ਼ਰੂਫ ਹੋ ਗਿਆ। ਕਈ ਮਹੀਨੇ ਤਾ ਪੇਪਰਾਂ ਵਿਚ ਹੀ ਲੰਘ ਗਏ। ਪੇਪਰਾਂ ਤੋ ਬਾਦ ਸੋਚਿਆ 10-15 ਦਿਨ ਰਹਿ ਕੇ ਆਉਣਾ।
ਪਰ ਜਦੋ ਘਰ ਪਹੁੰਚਿਆ ਤਾ ਸਭ ਕੁਝ ਬਦਲ ਗਿਆ ਸੀ। ਮਾ ਨੇ ਦੱਸਿਆ ਤੇਰੇ ਦਾਦਾ ਜੀ ਦੀ ਪਿਛਲੇ ਦਿਨੀਂ ਹੀ ਮੋਤ ਹੋ ਗਈ ਸੀ ਰਾਤ ਸੁੱਤੇ ਪਰ ਸਵੇਰੇ ਨਾ ਉਠ ਸਕੇ। ਦਾਦੀ ਕਾਫੀ ਬਜੁਰਗ ਹੋ ਗਈ ਸੀ ਘਰ ਤੇ ਖੁਦ ਨੂੰ ਸੰਭਾਲ ਨਾ ਸਕੀ ਧੀ ਆਈ ਤੇ ਆਪਣੇ ਨਾਲ ਲੈ ਗਈ।
ਹਰ ਵਕਤ ਖੁਲਿਆ ਰਹਿਣ ਵਾਲਾ ਉਹ ਘਰ ਅਜ ਬੰਦ ਸੀ ਉਸਨੂੰ ਤਾਲਾ ਲਗਿਆ ਹੋਇਆ ਸੀ। 10-15 ਦਿਨ ਰਹਿਣਾ ਸੋਚ ਕੇ ਆਇਆ ਸੀ ਪਰ ਏਥੇ ਤਾ ਆ ਕੇ ਇੰਝ ਲੱਗਾ ਜਿਵੇ ਮੈ ਆਪਣੇ ਦਾਦਾ-ਦਾਦੀ ਨੂੰ ਇਕ ਵਾਰ ਫਿਰ ਖੋ ਦਿੱਤਾ।
ਵਾਰ-2 ਧਿਆਨ ਬੰਦ ਪਏ ਉਸ ਘਰ ਵਲ ਜਾ ਰਿਹਾ ਸੀ ਜਿਸ ਵਿੱਚ ਕਦੇ ਮੈ ਆਪਣਾ ਬਚਪਨ ਬਿਤਾਇਆ ਸੀ। ਮਸਾਂ ਦੋ ਕੁ ਦਿਨ ਕੱਟੇ ਫਿਰ ਤੀਸਰੇ ਦਿਨ ਆਪਣਾ ਸਮਾਨ ਪੈਕ ਕਰ ਸ਼ਹਿਰ ਵਾਲੀ ਬਸ ਚੜ ਗਿਆ।
ਜਦੋ ਵੀ ਮਾ ਨਾਲ ਫੋਨ ਤੇ ਗਲ ਕਰਦਾ ਸੀ ਤਾ ਪਹਿਲਾ ਮੈ ਉਸ ਘਰ ਦੀ ਖਬਰ ਪੁਛਦਾ ਤਾ ਅਗੋ ਮਾ ਨੇ ਇਕੋ ਜਵਾਬ ਦੇਣਾ ਬੰਦ ਪਿਆ ਹੁਣ ਨੀ ਕੋਈ ਆਉਦਾ ਮੈ ਸੁਣਿਆ ਸ਼ਾਇਦ ਵੇਚ ਦਿੱਤਾ।
ਅਜ ਭਾਵੇ ਮੈ ਅਫਸਰ ਬਣ ਗਿਆ ਪਰ ਉਸ ਵਕਤ ਦਾ ਬੰਦ ਹੋਇਆ ਇਹ ਘਰ ਮੁੜ ਕਦੇ ਨਾ ਖੁਲਿਆ। ਗੇਟ ਨੂੰ ਲੱਗਾ ਤਾਲਾ ਵੀ ਜਰ ਗਿਆ।
ਕੁਲਦੀਪ ਰਾਮ ✍✍✍