More Punjabi Kahaniya  Posts
ਮਿਲਾਵਟ


ਮਿਲਾਵਟ”
ਸ਼ਹਿਰ ਦੇ ਬਿਲਕੁਲ ਵਿਚਕਾਰ ਉਸਦੀ ਛੋਟੀ ਜਿਹੀ ਦੁਕਾਨ ਜਿਸ ਤੋ ਹਰ ਚੀਜ ਮਿਲਦੀ ਸੀ। ਤੇ ਅਕਸਰ ਲੋਕਾ ਦੀ ਭੀੜ ਲੱਗੀ ਰਹਿੰਦੀ ਕਿਉਕਿ ਉਹ ਆਪਣੀਆ ਚੀਜਾਂ ਵਿੱਚ ਮਿਲਾਵਟ ਨਹੀ ਕਰਦਾ ਸੀ।
ਬਾਕੀ ਪੂਰਾ ਸ਼ਹਿਰ ਮਿਲਾਵਟ ਕਰਦਾ ਸੀ ਪਰ ਉਸਦਾ ਜਮੀਰ ਉਸ ਨੂੰ ਅਜਿਹਾ ਕਰਨ ਤੋ ਰੋਕਦਾ ਸੀ।
ਵਿਆਹ ਹੋਇਆ ਤਾ ਉਸਦਾ ਪਰਿਵਾਰ ਵੱਡਾ ਹੋਇਆ ਜਿਥੇ ਉਸਨੂੰ 1000 ਰੁਪਏ ਕਾਫੀ ਸਨ ਹੁਣ ਉਸਨੂੰ ਜਿਆਦਾ ਰੁਪਏ ਚਾਹੀਦੇ ਸਨ ਇਸ ਕਰਕੇ ਉਸਨੇ ਦੁਕਾਨ ਦੇ ਇਲਾਵਾ ਇਕ ਆਟੇ ਦੀ ਚੱਕੀ ਵੀ ਲਾਈ ਤੇ ਉਸ ਤੇ ਇਕ ਬੰਦਾ ਰੱਖ ਲਿਆ।
ਉਹ ਬੰਦਾ ਆਟੇ ਵਿੱਚ ਮਿਲਾਵਟ ਕਰਦਾ ਪਰ ਇਸ ਸਭ ਦਾ ਉਸ ਨੂੰ ਥੋੜਾ ਜਿਹਾ ਵੀ ਪਤਾ ਨਾ ਲੱਗਣ ਦਿੰਦਾ। ਆਖਿਰ ਕਿਸੇ ਨੇ ਪੁਲਿਸ ਨੂੰ ਇਸ ਬਾਰੇ ਦਸਿਆ ਮਾਲਕ ਹੋਣ ਕਰਕੇ ਪੁਲਿਸ ਨੇ ਉਸ ਨੂੰ ਫੜ ਲਿਆ ਕੁਝ ਜੁਰਮਾਨੇ ਸਮੇਤ ਤਿੰਨ ਮਹੀਨਿਆਂ ਦੀ ਸਜਾ ਹੋਈ।
ਜੁਰਮਾਨਾ ਤਾ ਉਸਨੇ ਭਰ ਦਿੱਤਾ ਪਰ ਇਹ ਤਿੰਨ ਮਹੀਨਿਆਂ ਦੀ ਕੈਦ ਨੇ ਉਸਦੀ ਸਾਰੀ ਇੱਜਤ ਖਤਮ ਕਰ ਦਿੱਤੀ। ਬਾਹਰ ਆਇਆ ਤਾ ਪਤਨੀ ਛੱਡ...

ਕੇ ਚਲੀ ਗਈ। ਲੋਕ ਉਸ ਤੋ ਸਮਾਨ ਲੈਣੋ ਹੱਟ ਗਏ ਜਿੰਦਗੀ ਉਸ ਨੂੰ ਬੋਝ ਲੱਗਣ ਲੱਗ ਪਈ।
ਸਸਤੇ ਭਾਅ ਆਪਣਾ ਸਭ ਕੁਝ ਵੇਚ ਕੇ ਉਹ ਇਕ ਦੁਕਾਨ ਤੇ ਗਿਆ ਤੇ ਇਕ ਤੇਜ ਜਹਿਰ ਮੰਗਿਆ। ਮਹਿੰਗੇ ਭਾਅ ਤੇ ਦੁਕਾਨਦਾਰ ਨੇ ਉਸਨੂੰ ਇਕ ਜਹਿਰ ਦੀ ਸ਼ੀਸ਼ੀ ਦਿੱਤੀ। ਜਹਿਰ ਨਿਗਲ ਕੇ ਉਹ ਸੜਕ ਦੇ ਕਿਨਾਰੇ ਤੇ ਪਿਆ ਗਿਆ ਤੇ ਬੀਤੇ ਦਿਨਾ ਨੂੰ ਯਾਦ ਕਰਦਾ ਰਿਹਾ। ਖੁਸ਼ ਵੀ ਹੋਇਆ ਵੀ ਚਲੋ ਜਿੰਦਗੀ ਤੋ ਛੁਟਕਾਰਾ ਮਿਲੁਗਾ। ਰਾਤ ਤੋ ਸਵੇਰ ਹੋ ਗਈ ਪਰ ਉਹ ਮਰਿਆ ਨਾ।
ਉਠ ਕੇ ਉਸੇ ਦੁਕਾਨਦਾਰਕੋਲੁ ਜਾ ਕੇ ਪੁਛਿਆ ਵੀ “ਜਹਿਰ ਨੇ ਅਸਰ ਨੀ ਕੀਤਾ ਕੀ ਗਲ “?
ਤਾ ਦੁਕਾਨਦਾਰ ਨੇ ਕਿਹਾ “ਕੀ ਕਰੀਏ ਜਨਾਬ ਜਾ ਤਾ ਜਹਿਰ ਨਕਲੀ ਆਉਦੇ ਆ ਜਾ ਫਿਰ ਇਹਨਾ ਵਿੱਚ ਵੀ #ਮਿਲਾਵਟ ਹੁੰਦੀ ਹੈ।
‘ਕੁਲਦੀਪ ਰਾਮ ✍✍

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)