More Punjabi Kahaniya  Posts
ਦਿਲ ਦੀ ਵਿਆਖਿਆ


ਦਿਲ ਦੀ ਵਿਆਖਿਆ,,,,
ਪਿਛਲੀ ਰਾਤ ਜਦੋਂ ਮੈਂ ਸੋ ਰਹੀ ਸੀ ਤਾਂ ਮੈਂ ਇਕ ਸੁਪਨਾ ਦੇਖਿਆ। ਸੁਪਨੇ ਵਿੱਚ ਮੈਂਨੂੰ ਇੰਝ ਲੱਗਿਆ, ਜਿਵੇਂ ਮੇਰਾ ਪੇਪਰ ਹੋ ਰਿਹਾ ਸੀ। ਸਾਰਾ ਪੇਪਰ ਹਲ ਕਰ ਲਿਆ ਪਰ ਇਕ ਪ੍ਰਸ਼ਨ ਜਿਹੜਾ ਆਇਆ ਕੇ” ਦਿਲ ਦੀ ਵਿਆਖਿਆ ਕਰੋ “ਨੇ ਸਬ ਨੂੰ ਪਰੇਸ਼ਾਨ ਕਰ ਦਿੱਤਾ। ਸਾਰੇ ਵਿਦਿਆਰਥੀ ਇਕ ਦੂਜੇ ਦੇ ਮੂੰਹ ਵੱਲ ਵੇਖ ਰਹੇ ਸੀ, ਪਰ ਕਿਸੇ ਨੂੰ ਸਮਝ ਨਹੀਂ ਆ ਰਹੀ ਸੀ ਕੇ ਇਸ ਦਾ ਉੱਤਰ ਕਿ ਲਿਖੀਏ। ਸਾਰੇ ਹੈਰਾਨ ਸੀ ਕਿ ਨਾ ਤਾਂ ਇਹ ਸਲੇਬਸ ਵਿੱਚ ਹੈ। ਤੇ ਨਾ ਹੀ ਕਦੀ ਕਿਸੇ ਹੋਰ ਕਿਤਾਬ ਵਿੱਚੋ ਪੜ੍ਹਿਆ ਹੈ। ਸਾਰੇ ਬੱਚਿਆਂ ਦੇ ਨਾਲ ਨਾਲ ਮੈਡਮ ਜੀ ਵੀ ਬਹੁਤ ਪਰੇਸ਼ਾਨ ਸਨ।
ਸਵੇਰੇ ਜਦੋਂ ਅੱਖ ਖੁੱਲੀ ਤਾਂ ਰੱਬ ਜੀ ਦਾ ਸ਼ੁਕਰ ਕੀਤਾ ਕਿ ਇਹ ਸਿਰਫ਼ ਸੁਪਨਾ ਸੀ। ਸੁਪਨਾ ਤਾਂ ਸੁਪਨਾ ਰਹਿ ਗਿਆ ਪਰ ਦਿਲ ਵਿੱਚ ਇਕ ਸਵਾਲ ਨੇ ਤੜਪ ਜਿਹੀ ਲਾ ਦਿੱਤੀ।ਹੁਣ ਮੇਰੇ ਦਿਮਾਗ ਵਿੱਚ ਪੁਰਾਣੇ ਤੋਂ ਲੇ ਕੇ ਨਵੇਂ ਤੱਕ ਸਾਰੇ ਗੀਤ ਵਾਰੀ ਵਾਰੀ ਵੱਜਣ ਲੱਗੇ।
ਪਹਿਲਾ ਗੀਤ ਆਇਆ
“ਦਿਲ ਏਕ ਮੰਦਿਰ ਹੈ, ਪਿਆਰ ਕਿ ਜਿਸਮੇ ਹੋਤੀ ਹੈ ਪੂਜਾ,
ਦੇਖੋ ਦਿਲ ਏਨਾ ਲਾਈਨਾਂ ਵਿੱਚ ਇਕ ਮੰਦਿਰ ਦੇ ਬਰਾਬਰ ਹੈ। ਤੁਸੀਂ ਹੈਰਾਨ ਨਹੀ ਹੁੰਦੇ ਕਿੱਥੇ ਦਿਲ, ਕਿੱਥੇ ਮੰਦਿਰ, ਕਿਵੇਂ ਬਰਾਬਰ ਹੋ ਸਕਦੇ ਨੇ।
ਫਿਰ ਇਕ ਹੋਰ ਗੀਤ ਆਇਆ
ਦਿਲ ਕੋ ਇਕ ਖਿਲੌਣਾ ਸਮਝਾ,
ਖੇਲਾ ਔਰ ਠੁਕਰਾਇਆ ___
ਫਿਰ ਇਕ ਨਵੇਂ ਸਵਾਲ ਨੇ ਜਨਮ ਲਿੱਤਾ ਕੇ ਖਿਲੌਣਾ ਤਾ ਜਿੰਨਾ ਮਰਜੀ ਮਹਿੰਗਾ ਹੋਵੇ ਲਿੱਤਾ ਜਾਂ ਸਕਦਾ ਹੈ। ਪਰ ਦਿਲ ਨੂੰ ਖਰੀਦਣਾ ਤਾਂ ਨਾ ਮੁਮਕਿਨ ਜੇਹਾ ਹੈ। ਇਹ ਲਾਈਨਾਂ ਦਿਲ ਨੂੰ ਖਿਲੌਣੇ ਦੀ ਬਰਾਬਰ ਕਰ ਰਹੀਆ ਹਨ।
ਇਨ੍ਹਾਂ ਚੱਕਰਾ ਵਿੱਚ ਹੀ ਅਜੇ ਪਈ ਹੋਈ ਸੀ ਕੇ ਬਾਉਜੀ ਦੇ ਰੇਡੀਉ ਤੇ ਗਾਣਾ ਵੱਜਣ ਲੱਗਾ,
...

ਦਿਲ ਉਸੇ ਦੋ ਜੋ ਜਾਨ ਦੇ ਦੇ,
ਜਾਨ ਓਸੇ ਦੋ ਜੌ ਦਿਲ ਦੇ ਦੇ,
ਫ਼ਿਰ ਸੋਚਣ ਲੱਗੀ ਕਿ ਦਿਲ ਦਾ ਵਟਾ ਸਟਾ ਵੀ ਹੁੰਦਾ ਹੈ? ਕਿਸੇ ਨੂੰ ਦਿਲ ਦਿਓ ਉ ਵੀ ਜਿਹੜਾ ਜਾਨ ਦਿੰਦਾ ਹੈ। ਅਜੇ ਇਸ ਉਲਝਣ ਵਿਚ ਸੀ ਕੇ ਟੀਵੀ ਤੇ ਗਾਣਾ ਵੱਜਣ ਲੱਗਾ।
ਮੈਂਨੇ ਉਸਕੇ ਸ਼ਹਿਰ ਕੋ ਛੋੜਾ,
ਉਸਕੀ ਗਲੀ ਮੇ ਦਿਲ ਕੋ ਤੋੜਾ,
ਹੱਦ ਹੋ ਗਈ, ਦਿਲ ਕਿ ਕੋਈ ਰੋਡੇ ਬੱਜਰੀ ਹੈ ਜਿਸ ਨੂੰ ਗਲੀਆ, ਸੜਕਾਂ ਤੇ ਤੋੜਿਆ ਜਾ ਸਕਦਾ ਹੈ।
ਜਦੋ ਕਿ ਹਰ ਇਕ ਨੂੰ ਪਤਾ ਹੈ ਕਿ ਦਿਲ ਇਕ ਪੰਪ ਹੈ ਜੌ ਖ਼ੂਨ ਨੂੰ ਪੰਪ ਕਰਕੇ ਸ਼ਰੀਰ ਦੇ ਦੂਜੇ ਅੰਗਾਂ ਤਕ ਭੇਜਦਾ ਹੈ। ਜੇ ਇਹ ਟੁੱਟ ਗਿਆ ਤਾਂ ਅਸੀਂ ਜ਼ਿੰਦਾ ਕਿਵੇਂ ਰਹਾ ਗੇ।
ਆਖ਼ਿਰ ਜਦੋਂ ਇਸ ਬਾਰੇ ਦਿਮਾਗ ਵਿੱਚ ਕੁਝ ਨਾ ਪਈ ਤਾਂ ਮੈਂ ਸੌਣ ਦੀ ਕੋਸ਼ਿਸ਼ ਕਰਨ ਲੱਗੀ ਤਾਂ ਕਿਸੇ ਦੇ ਮੋਬਾਈਲ ਦੀ ਰਿੰਗ ਵੱਜੀ ਜਿਸ ਤੇ ਗਾਣਾ ਲਗਿਆ ਸੀ , ਅਚਾਨਕ ਫਿਰ ਤੋਂ ਗਾਣਾ ਸ਼ੁਰੂ ਹੋ ਗਿਆ
ਇਕ ਦਿਲ ਕੇ ਟੁੱਕੜੇ ਹਜ਼ਾਰ ਹੋਏ,
ਕੋਈ ਜਾਹਾ ਗਿਰਾ ਕੋਈ ਵਾਹਾ ਗਿਰਾ,,,,,
ਹਾਏ ਵੇ! ਜੈ ਦਿਲ ਟੁੱਕੜੇ ਟੁੱਕੜੇ ਹੋ ਗਿਆ ਹੁੰਦਾ ਤਾਂ ਆਪਾਂ ਰੱਬ ਜੀ ਕੋਲ਼ ਪੁਹੰਚੇ ਹੋਣਾ ਸੀ। ਮੈਂ ਤਾਂ ਦਿਲ ਦੇ ਬਾਰੇ ਸੋਚ ਸੋਚ ਥੱਕ ਗਈ। ਤੇ ਰੱਬ ਜੀ ਨੂੰ ਕਿਹਾ ਕਿ ਸ਼ੁਕਰ ਹੈ ਰੱਬ ਜੀ ਕੇ ਇਹ ਸਿਰਫ਼ ਸੁਪਨਾ ਸੀ ਤੇ ਅੱਗੇ ਤੋਂ ਰੱਬ ਜੀ ਇਹੋ ਜੇਹੇ ਸੁਪਨਿਆ ਨੂੰ ਵੀ ਮੇਰੇ ਤੋਂ ਦੂਰ ਹੀ ਰੱਖਿਓ।😀
ਮੋਨਿਕਾ ਜਿੰਦਲ
ਮੰਡੀ ਡੱਬਵਾਲੀ,,,,

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)