More Punjabi Kahaniya  Posts
ਸਮਝਾਉਂਣ ਦਾ ਸਹੀ ਤਰੀਕਾ


ਥੋੜਾ ਹਾਸਾ ਠੱਠਾ 😄
( ਸਮਝਾਉਂਣ ਦਾ ਸਹੀ ਤਰੀਕਾ )
ਕਿਸੇ ਪਿੰਡ ‘ਚ ਇੱਕ ਮੁੰਡੇਂ-ਕੁੜੀ ਦੀ ਆਪਸ ‘ਚ ਗੱਲਬਾਤ ਸੀ ਜਿਸਦੀ ਕਿਤੇ ਮੁੰਡੇਂ ਦੇ ਘਰਦਿਆਂ ਨੂੰ ਭਿਣਕ ਲੱਗ ਗਈ ।। ਓਹਨਾ ਨੇ ਮੁੰਡੇਂ ਨੂੰ ਸਮਝਾਇਆ ਕਿ ਆਹ ਸਭ ਚੱਕਰ ਛੱਡਦੇ ।। ਜੇਕਰ ਕੱਲ ਨੂੰ ਕੁੜੀ ਆਲਿਆ ਦੇ ਘਰ ਪਤਾ ਲੱਗ ਗਿਆ ਤਾਂ ਤੇਰੇ ਨਾਲ-ਨਾਲ ਸਾਡੇ ਲਈ ਵੀ ਔਖਾ ਹੋਜੂ ।। ਪਰ ਮੁੰਡੇਂ ਨੇ ਪੈਰਾ ਤੇ ਪਾਣੀ ਨੀ ਪੈਣ ਦਿੱਤਾ ।।
ਓਸਦੇ ਘਰਦੇ ਵਾਰ-ਵਾਰ ਓਸਨੂੰ ਗੱਲੀ ਬਾਤੀਂ ਸਮਝਾਉਂਦੇ ਰਹੇ ਪਰ ਓਹ ਇੱਕ ਕੰਨ ਤੋਂ ਸੁਣਕੇ ਦੂਜੇ ਕੰਨ ਚੋਂ ਦੀ ਕੱਢ ਦਿੰਦਾਂ ।। ਕੁੜੀ ਦਾ ਸਾਥ ਨਾਲ ਹੋਣ ਕਰਕੇ ਓਸ ਉਪਰ ਇਸ਼ਕ ਦਾ ਭੂਤ ਸਵਾਰ ਸੀ ।।
ਸੰਖੇਪ ‘ਚ ਕਹਾਣੀ ਇਹ ਆ ਕਿ ਇਕ ਦਿਨ ਕੁੜੀ ਦੇ ਘਰ ਦਿਆ ਨੂੰ ਪਤਾ ਚੱਲ ਗਿਆ ਤੇ ਫਿਰ ਮੁੜਕੇ ਓਹਨਾ ਨੇ ਕਿਸੇ ਬਹਾਨੇ ਓਸਨੂੰ ਅੜਿਕੇ ਲੈ ਬਹੁਤ ਝੰਬਿਆ ।। ਪੂਰੀ ਤਸੱਲੀ ਨਾਲ ਓਹਦਾ ਹਥੌਲਾ ਕੀਤਾ ।। ਕੁੱਟ-ਕੁੱਟ ਕੇ ਭਈਆਂ ਦੇ...

ਪਤੀਲੇ ਜਿਹਾ ਕਰਤਾ ।। ਮੁੜ ਕਿਸੇ ਹੱਥ ਓਸਦੇ ਘਰ ਸੁਨੇਹਾ ਭਿਜਵਾਇਆ ਕਿ ਆਪਣੇ ਲਾਡਲੇ ਨੂੰ ਲੈਜੋ ਚੱਕ ਕੇ ।।
ਮੁੰਡੇਂ ਦੇ ਘਰ ਆਲਿਆਂ ਨੇ ਚੱਕ ਕੇ ਹਸਪਤਾਲ ਭਰਤੀ ਕਰਵਾਤਾ ।। ਕਈ ਦਿਨਾਂ ਬਾਅਦ ਜਦੋਂ ਆਸ਼ਿਕ ਕੁੱਝ ਬੋਲਣ-ਸੁਣਨ ਜੋਗਾ ਹੋਇਆ ਤਾਂ ਓਸਦੇ ਵੱਡੇ ਭਾਈ ਨੇ ਕਿਹਾ ,” ਦੇਖਲਾ ਕਿੰਨਾ ਸਮਝਾਇਆ ਸੀ ਕਿ ਪਿੰਡ ‘ਚ ਆਹ ਕੁੱਛ ਨੀ ਕਰੀਦਾ ।। ਇਹੋ ਜਿਹੇ ਕੰਮਾਂ ਦਾ ਨਤੀਜਾ ਮਾੜਾ ਈ ਹੁੰਦਾਂ ਪਰ ਤੂੰ ਇੱਕ ਨੀ ਸੁਣੀ ।। ਹੁਣ ਪਿਆ ਰਹੀ ਬੈੱਡ ਤੇ ।।”
ਵੱਡੇ ਭਰਾ ਤੇ ਬਾਕੀ ਘਰ ਆਲਿਆਂ ਦੀਆਂ ਗੱਲਾਂ ਸੁਣ ਓਸ ਮੁੰਡੇਂ ਨੇ ਅੱਖਾਂ ਭਰ ਇੱਕ ਬਹੁਤ ਹੀ ਕਮਾਲ ਦੀ ਗੱਲ ਆਖੀ ਕਿ ,
” ਪਰ ਤੁਸੀਂ ਓਵੇਂ ਸਮਝਾਇਆ ਈ ਨੀ , ਜਿਵੇਂ ਓਹਨਾ ਨੇ ਸਮਝਾਇਆ ।।”🤔✍

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)