ਅੱਜ ਸ਼ਰਾਧ ਵਾਲਾ ਦਿਨ ਕਰ ਕੇ ਪੰਮੀ ਵੇਲੇ ਨਾਲ ਹੀ ਉਠ ਕੇ ਰਸੋਈ ਦੇ ਕੰਮ ਕਾਰ ਤੇਜੀ ਨਾਲ ਕਰ ਰਹੀ ਸੀ, ਨਾਲੇ ਮੂੰਹ ਵਿਚ ਬੁੜ ਬੁੜ ਕਰ ਰਹੇ ਸੀ,ਇਨੇ ਨੂੰ ਉਸ ਦੀ ਸੱਸ ਨੇ ਕਿਹਾ ਕੀ ਉਸ ਨੂੰ ਰੋਟੀ ਦੇ ਦਵੇ ਉਸ ਨੇ ਦਵਾਈ ਖਾਣੀ ਹੈ ਤੇ ਨਾਲੇ ਨਾਉਣ ਲਈ ਪਾਣੀ ਰਖ ਦਵੇ ਜੋ ਕੀ ਕਾਫੀ ਸਮੇ ਤੋ ਲਕਵੇ ਨਾਲ ਮੰਜੇ ਤੇ ਬੈਠੀ ਸੀ | ਪੰਮੀ ਨੇ ਆਪਣੀ ਸੱਸ ਨੂੰ ਵਰਜ ਦਿਆ ਕਿਹਾ ਕੀ ਤੈਨੂ ਤਾ ਵੇਲੇ ਨਾਲ ਹੀ ਸਭ ਕੁਝ ਚਾਹੀ ਦਾ ਹੁੰਦਾ ਜੇ ਦਵਾਈ ਚਰੇਕੀ ਖਾ ਲੇ ਗੀ ਤਾ ਕੀ ਹੋਜੁ ਗਾ, ਨਾਲੇ ਇਨੇ ਤੜਕੇ ਨਹਾ ਕੇ ਕਿਹੜੇ ਮੁਕਲਾਵੇ ਜਾਣਾ ਹੈ ਬੈਠ ਜਾ ਚੁਪ ਕਰ ਕੇ | ਉਹ ਬੁੜ ਬੁੜ ਕਰਦੀ ਫੇਰ ਕੰਮ ਕਰਨ ਲਗ ਗਈ ਉਧਰ ਉਸ ਦੀ ਸੱਸ ਰੋਟੀ ਦੀ ਆਸ ਲਈ ਬੈਠੀ ਸੀ | ਇਨੇ ਟਾਇਮ ਨੂੰ ਪੰਡਤ ਜੀ ਆ ਕੇ ਸ਼ਰਾਧ ਖਾਣ ਬੈਠੇ...
ਗਈ ਤੇ ਉਸ ਦੀ ਸੱਸ ਹੁਣ ਪਾਣੀ ਲਈ ਅਵਾਜ ਦੇ ਰਹੀ ਸੀ, ਪੰਮੀ ਉਸ ਦੀ ਅਵਾਜ ਨੂੰ ਅਣਗੋਲਇਆ ਕਰ ਪੱਜ ਪੱਜ ਕੇ ਪੰਡਤ ਜੀ ਨੂੰ ਪਕਵਾਨ ਪਰੋਸ ਰਹੀ ਸੀ ਤਾ ਕੀ ਪਰਵਾਰ ਨੂੰ ਪਿਤਰਾ ਦਾ ਆਸ਼ੀਰਵਾਦ ਮਿਲ ਸਕੇ, ਪੰਡਤ ਜੀ ਦੁਪਹਿਰ ਤਕ ਪਕਵਾਨ ਖਾ ਕੇ ਪਿਤਰਾ ਦਾ ਆਸ਼ੀਰਵਾਦ ਦੇ ਕੇ ਜਾ ਚੁਕੇ ਸਨ ਹੁਣ ਪੰਮੀ ਨਾਲੇ ਤਾ ਬਰਤਨ ਸਮੇਟ ਰਹੀ ਸੀ ਨਾਲੇ ਮਨ ਹੀ ਮਨ ਸੋਚ ਰਹੀ ਸੀ ਵਡ ਵਡੇਰੇ ਖੁਸ਼ ਹੋ ਗਏ ਹੋਣੇ ਨੇ ਸ਼ਰਾਧ ਖਾ ਕੇ ਉਧਰ ਪੰਮੀ ਦੀ ਸੱਸ ਹਾਲੀ ਵੀ ਰੋਟੀ ਪਾਣੀ ਲਈ ਉਸ ਦਾ ਰਾਹ ਦੇਖ ਰਹੀ ਸੀ | ਪੰਮੀ ਆਪਣੀ ਖੁਸ਼ੀ ਵਿਚ ਇਨੀ ਮਗਨ ਸੀ ਕੀ ਉਹ ਅਸਲੀ ਆਸ਼ੀਰਵਾਦ ਤੋ ਬਹੁਤ ਦੂਰ ਸੀ
ਕਿਰਨ ਨਿਮਾਣੀ