ਦੋਸਤੋ ਮੇਰਾ ਨਾਮ ਰਾਜਪਾਲ ਸਿੰਘ ਹੈ,
ਅੱਜ ਮੈਂ ਤੁਹਾਡੇ ਨਾਲ ਆਪਣੀ ਸਕੂਲ ਟਾਈਮ ਦੀ ਸੱਚੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਗੱਲ ਉਦੋਂ ਦੀ ਹੈ ਜਦੋਂ ਮੈਂ ਆਪਣੇ ਪਿੰਡ ਮਿਡਲ ਸਕੂਲ ਵਿੱਚ ਪੜ੍ਹਦਾ ਹੁੰਦਾ ਸੀ ਉਦੋਂ ਦੀ ਕਹਾਣੀ ਸਾਂਝੀ ਕਰਨ ਜਾ ਰਿਹਾ ਹਾਂ ਸਾਡੇ ਪਿੰਡ ਸਕੂਲ ਵਿੱਚ ਪ੍ਰਾਰਥਨਾ ਸਮੇਂ ਜਿਨ੍ਹਾਂ ਬੱਚਿਆਂ ਦੇ ਕੇਸ ਰੱਖੇ ਹੁੰਦੇ ਸਨ ਉਨ੍ਹਾਂ ਦੇ ਸਿਰ ਤੇ ਪੱਗ ਜਾਂ ਪਟਕਾ ਬੰਨ੍ਹਿਆ ਹੋਣਾ ਜ਼ਰੂਰੀ ਹੁੰਦਾ ਸੀ ਕਿਸੇ ਵੀ ਕੇਸ ਰੱਖੇ ਹੋਏ ਬੱਚੇ ਨੂੰ ਜੂੜੇ ਤੇ ਪਟਕਾ ਬੰਨ੍ਹਣ ਨਹੀਂ ਦਿੱਤਾ ਜਾਂਦਾ ਸੀ ਤੇ ਸਭ ਦੇ ਇੱਕੋ ਕਲਰ ਦੇ ਪੱਟ ਕੇ ਜਾਂ ਪੱਗਾਂ ਬੰਨ੍ਹੀਆਂ ਹੁੰਦੀਆਂ ਸਨ ਜੋ ਕੇ ਨਾਭੀ ਰੰਗ ਵਿੱਚ ਹੁੰਦੀਆਂ ਸੀ ਤੇ ਸਾਰੇ ਬੱਚੇ ਬਹੁਤ ਸੋਹਣੇ ਲੱਗਦੇ ਸਨ ਸਾਡੇ ਪਿੰਡ ਦੇ ਸਕੂਲ ਦਾ ਸਾਰਾ ਹੀ ਸਟਾਫ ਬਹੁਤ ਹੀ ਵਧੀਆ ਸੀ ਸਾਰੇ ਹੀ ਟੀਚਰ ਬੱਚਿਆਂ ਨੂੰ ਆਪਣੇ ਪਰਿਵਾਰ ਦੀ ਤਰ੍ਹਾਂ ਸਮਝਦੇ ਸਨ ਮੈਨੂੰ ਵੀ ਪੱਗ ਬੰਨ੍ਹਣ ਦਾ ਬਹੁਤ ਸ਼ੌਕ ਸੀ ਉਹ ਸਤਾਇਆ ਮੈਂ ਗੁਰੂਘਰ ਵੀ ਜਾਂਦਾ ਹੁੰਦਾ ਸੀ ਤੇ ਆਪਣੀ ਸਿਸਟਰ ਨਾਲ ਪਾਠ ਵੀ ਹਰ ਰੋਜ਼ ਕਰਦਾ ਹੁੰਦਾ ਸੀ ਜਿਵੇਂ ਜਿਵੇਂ ਟਾਇਮ ਲੰਘਦਾ ਗਿਆ ਤੇ ਕਲਾਸਾਂ ਵਧਦੀਆਂ ਗਈਆਂ ਮੈਂ ਅੱਠਵੀਂ ਕਲਾਸ ਤੋਂ ਨੌਵੀਂ ਕਲਾਸ ਵਿਚ ਹੋ ਗਿਆ ਸਾਡੇ ਪਿੰਡ ਦਾ ਸਕੂਲ ਅੱਠਵੀਂ ਕਲਾਸ ਤੱਕ ਹੋਣ ਕਾਰਨ ਮੈਨੂੰ ਅੱਗੇ ਦੀ ਪੜ੍ਹਾਈ ਕਰਨ ਲਈ ਦੂਜੇ ਪਿੰਡ ਜਾਣਾ ਸੀ ਪਰ ਆਪਣੇ ਪਿੰਡ ਦਾ ਸਕੂਲ ਛੱਡਣ ਲੱਗੇ ਬਹੁਤ ਅਫ਼ਸੋਸ ਹੋਇਆ ਜਦੋਂ ਅਸੀਂ ਸਾਰੇ ਦੋਸਤ ਨਾਲ ਦੇ ਪਿੰਡਾਂ ਵਿਚ ਪਤਾ ਕਰਨ ਗਏ ਨੌਵੀਂ ਕਲਾਸ ਵਿੱਚ ਦਾਖਲਾ ਲੈਣ ਲਈ ਕੁਝ ਕੁ ਦੋਸਤਾਂ ਨੇ ਅਲੱਗ ਅਲੱਗ ਪਿੰਡਾਂ ਵਿਚ ਦਾਖਲਾ ਲੈ ਲਿਆ ਜ਼ਿਆਦਾ ਦੋਸਤ ਇਕ ਪਿੰਡ ਦੇ ਸਕੂਲ ਵਿਚ ਲਾਗੇ ਹੀ ਦਾਖਲਾ ਲੈ ਕੇ ਅੱਗੇ ਦੀ ਪੜ੍ਹਾਈ ਕਰਨ ਲੱਗੇ ਸਾਡੀ ਪੜ੍ਹਾਈ ਸ਼ੁਰੂ ਹੋਣ ਤੋਂ ਬਾਅਦ ਸਾਡੇ ਜੱਦੀ ਪਿੰਡ ਦੇ ਸਕੂਲ ਦੇ ਸਟਾਫ਼ ਵਿੱਚੋਂ ਦੋ ਅਧਿਆਪਕਾਂ ਦੀ ਬਦਲੀ ਹੋਣ ਤੋਂ ਬਾਅਦ ਜਿੱਥੇ ਅਸੀਂ ਆਪਣੀ ਪੜ੍ਹਾਈ ਨੌਵੀਂ ਦੀ ਸ਼ੁਰੂ ਕੀਤੀ ਸੀ ਉੱਥੇ ਹੀ ਆ ਗਏ ਤੇ ਸਾਨੂੰ ਸਾਰੇ ਸਟੂਡੈਂਟ ਨੂੰ ਬਹੁਤ ਖੁਸ਼ੀ ਹੋਈ ਤੇ ਉਨ੍ਹਾਂ ਅਧਿਆਪਕਾਂ ਨੇ ਵੀ ਸਾਡੀ ਫੁੱਲ ਸਪੋਰਟ ਕੀਤੀ ਪਰ ਉਸ ਸਕੂਲ ਦਾ ਮਾਹੌਲ ਸਾਡੇ ਪਿੰਡ ਦੇ ਸਕੂਲ ਦੇ ਮਾਹੌਲ ਤੋਂ ਬਹੁਤ ਹੀ ਅਲੱਗ ਸੀ ਤੇ ਜਿਨ੍ਹਾਂ ਬੱਚਿਆਂ ਦੇ ਕੇਸ ਰੱਖੇ ਹੋਏ ਸਨ ਉਹ ਬੱਚੇ ਪ੍ਰਾਰਥਨਾ ਸਮੇਂ ਰੁਮਾਲ ਜਾਂ ਪੱਟ ਕੇ ਹੀ ਬੰਨ੍ਹਦੇ ਸਨ ਪੱਗ ਕੋਈ ਬੱਚਾ ਨਹੀਂ ਬੰਨ੍ਹਦਾ ਸੀ ਮੈਨੂੰ ਪੱਗ ਬੰਨ੍ਹਣ ਦਾ ਸ਼ੌਕ ਹੋਣ ਕਰਕੇ ਪੂਰੇ ਸਕੂਲ ਵਿੱਚੋਂ ਮੈਂ ਹੀ ਇਕ ਅਜਿਹਾ ਸਟੂਡੈਂਟ ਸੀ ਜੋ ਮੈਂ ਪੱਗ ਬੰਨ੍ਹ ਕੇ ਸਕੂਲ ਜਾਂਦਾ ਸੀ ਹੌਲੀ ਹੌਲੀ ਟਾਈਮ ਲੰਘਦਾ ਗਿਆ ਤੇ ਸਾਡੇ ਅਧਿਆਪਕਾਂ ਨੂੰ ਵੀ ਮਹਿਸੂਸ ਹੋਣ ਲੱਗਾ ਤੇ ਪੂਰੇ ਸਕੂਲ ਵਿੱਚੋਂ ਇੱਕ ਹੀ ਸਟੂਡੈਂਟ ਹੈ ਜੋ ਪੱਗ ਬੰਨ੍ਹ ਕੇ ਆਉਂਦਾ ਹੈ ਦੂਜੇ ਬੱਚੇ ਨੇ ਜੋ ਰੁਮਾਲ ਜਾਂ ਪਟਕਾ ਹੀ ਬੰਨ੍ਹ ਕੇ ਸਕੂਲ...
ਆਉਂਦੇ ਨੇ ਮੈਨੂੰ ਬਹੁਤ ਸਟੂਡੈਂਟ ਕਹਿੰਦੇ ਸੀ ਤੈਨੂੰ ਗਰਮੀ ਨਹੀਂ ਲੱਗਦੀ ਸਾਰੀ ਦਿਹਾੜੀ ਪੱਗ ਬੰਨ੍ਹ ਕੇ ਰੱਖਦਾ ਹੈ ਮੈਂ ਉਨ੍ਹਾਂ ਨੂੰ ਕਿਹਾ ਨਹੀਂ ਮੈਨੂੰ ਕਦੇ ਗਰਮੀ ਨਹੀਂ ਲੱਗਦੀ ਨਾ ਕਦੇ ਇਵੇਂ ਮਹਿਸੂਸ ਨਹੀਂ ਹੋਇਆ ਇੱਕ ਦਿਨ ਅਚਾਨਕ ਸਾਡੇ ਸਕੂਲ ਦੇ ਸਾਰੇ ਸਟਾਫ ਨੇ ਸਕੂਲ ਦੇ ਮੈਦਾਨ ਵਿੱਚ ਸਭ ਸਟੂਡੈਂਟ ਨੂੰ ਇਕੱਠੇ ਕਰ ਲਿਆ ਤੇ ਸਭ ਨੂੰ ਬੈਠਣ ਲਈ ਕਿਹਾ ਜਦੋਂ ਸਾਰੇ ਸਟੂਡੈਂਟ ਬੈਠ ਗਏ ਤੇ ਮੈਨੂੰ ਇਕੱਲੇ ਨੂੰ ਹੀ ਖੜ੍ਹਾ ਕਰ ਲਿਆ ਤੇ ਇਹ ਕਹਿਣ ਲੱਗੇ ਕਿ ਪੂਰੇ ਸਕੂਲ ਵਿੱਚੋਂ ਇਹ ਇੱਕ ਹੀ ਸਟੂਡੈਂਟ ਹੈ ਜੋ ਸਕੂਲ ਵਿੱਚ ਪੱਗ ਬੰਨ੍ਹ ਕੇ ਆਉਂਦਾ ਹੈ ਕਦੇ ਪਟਕਾ ਨਹੀਂ ਬੰਨ੍ਹਿਆ ਉਨ੍ਹਾਂ ਟੀਚਰਾਂ ਨੇ ਬੱਚਿਆਂ ਨੂੰ ਕਿਹਾ ਜਿਨ੍ਹਾਂ ਦੇ ਕੇਸ ਰੱਖੇ ਹੋਏ ਸਨ ਤੁਸੀਂ ਕੋਈ ਵੀ ਬੱਚਾ ਜਿਨ੍ਹਾਂ ਦੇ ਕੇਸ ਰੱਖੇ ਹੋਏ ਨੇ ਜੂੜੇ ਤੇ ਰੁਮਾਲ ਨਹੀਂ ਬੰਨ੍ਹ ਕੇ ਆਵੇਗਾ ਜਦੋਂ ਇਹ ਇਕ ਸਟੂਡੈਂਟ ਪੱਗ ਬੰਨ੍ਹ ਸਕਦਾ ਹੈ ਤਾਂ ਬਾਕੀ ਕਿਉਂ ਨਹੀਂ ਬੰਨ੍ਹ ਸਕਦੇ ਉਹ ਸਟੈਮ ਮੈਨੂੰ ਵੀ ਬਹੁਤ ਖ਼ੁਸ਼ੀ ਹੋਈ ਇੱਕ ਮੇਰੀ ਕਰ ਕੇ ਸਕੂਲ ਦੇ ਸਟਾਫ ਨੇ ਸਾਰੇ ਬੱਚਿਆਂ ਨੂੰ ਪੱਗਾਂ ਬੰਨ੍ਹਣ ਲਈ ਕਿਹਾ ਚਲੋ ਕੁਝ ਸਮਾਂ ਬੀਤਦਾ ਗਿਆ ਤੇ ਜੋ ਬੱਚੇ ਰੁਮਾਲ ਜਾਂ ਪਾਟ ਕੇ ਬੰਨ੍ਹਦੇ ਸਨ ਉਨ੍ਹਾਂ ਚੋਂ ਜੂੜੇ ਤੇ ਰੁਮਾਲ ਬੰਨ੍ਹਣ ਵਾਲੇ ਤਾਂ ਜਮ੍ਹਾਂ ਈ ਹਟ ਗਏ ਰੁਮਾਲ ਬੰਨ੍ਹਣ ਤੋਂ ਫਿਰ ਵੀ ਬਹੁਤ ਬੱਚੇ ਅਜਿਹੇ ਸੀ ਜਿਨ੍ਹਾਂ ਨੂੰ ਪੱਗਾਂ ਵੀ ਬੰਨ੍ਹਣੀਆਂ ਨਹੀਂ ਆਉਂਦੀਆਂ ਸੀ ਤੇ ਕੋਸ਼ਿਸ਼ ਕਰਦੀ ਸੀ ਮੈਨੂੰ ਉਦੋਂ ਵਧੀਆ ਲੱਗਣ ਲੱਗਾ ਜਦੋਂ ਮੈਂ ਬਹੁਤੇ ਬੱਚਿਆਂ ਦੇ ਆਪਣੇ ਹੱਥੀਂ ਪੱਗਾਂ ਬੰਨ੍ਹਦਾ ਸੀ ਹੌਲੀ ਹੌਲੀ ਇਕ ਦਿਨ ਅਜਿਹਾ ਆਇਆ ਸਾਰੇ ਬੱਚੇ ਪੱਗਾਂ ਬੰਨ੍ਹਣ ਲੱਗ ਗਏ ਤੇ ਮੇਰੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ ਤੇ ਸਕੂਲ ਦਾ ਵੀ ਮਾਹੌਲ ਇੰਨਾ ਵਧੀਆ ਲੱਗਣ ਲੱਗ ਗਿਆ ਜਿਵੇਂ ਕਿ ਸਾਡੇ ਨਿੱਜੀ ਪਿੰਡ ਦੇ ਮਿਡਲ ਸਕੂਲ ਦਾ ਸੀ ਪ੍ਰਾਰਥਨਾ ਸਮੇਂ ਇਨ੍ਹਾਂ ਵਧੀਆ ਲੱਗਣ ਲੱਗ ਗਿਆ ਸੀ ਜਿਵੇਂ ਕਿ ਮੇਰੇ ਪਿੰਡ ਦਾ ਆਪਣਾ ਹੀ ਸਕੂਲ ਹੋਵੇ ਪਤਾ ਹੀ ਨਹੀਂ ਲੱਗਿਆ ਕਦੋਂ ਦੋ ਸਾਲ ਲੰਘ ਗਏ ਤੇ ਸਕੂਲ ਦੇ ਸਾਰੇ ਵਿਦਿਆਰਥੀ ਮੇਰੇ ਕਰਕੇ ਪੱਗਾਂ ਬੰਨ੍ਹਣ ਲੰਘ ਗਏ ਸੀ ਮੈਨੂੰ ਕਦੀ ਕਦੀ ਬਹੁਤ ਮਾਣ ਮਹਿਸੂਸ ਹੁੰਦਾ ਹੈ ਗੁਰੂ ਸਾਹਿਬ ਦੀ ਬਖ਼ਸ਼ੀ ਇਹ ਪੱਗ ਕਰਕੇ ਮੇਰੇ ਜ਼ਰੀਏ ਲਾਗੇ ਪਿੰਡ ਦੇ ਸਕੂਲ ਵਿਚ ਸਾਰੇ ਸਟੂਡੈਂਟ ਪੱਗਾਂ ਬੰਨ੍ਹਣ ਲੱਗ ਗਏ ਨੇ ਕਦੇ ਕਦੇ ਉਹ ਦਿਨ ਯਾਦ ਕਰਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਕੀ ਮੇਰੇ ਧਰ ਕੇ ਦੂਜੇ ਪਿੰਡ ਦੇ ਸਕੂਲ ਦੇ ਸਾਰੇ ਵਿਦਿਆਰਥੀ ਜਿਨ੍ਹਾਂ ਦੇ ਕੇਸ ਰੱਖੇ ਹੋਏ ਸਨ ਉਹ ਪੱਗਾਂ ਬੰਨ੍ਹਣ ਲੱਗ ਗਏ ਹਨ
ਦੋਸਤੋ ਜੇ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਤੇ ਕੁਮੈਂਟ ਜ਼ਰੂਰ ਕਰ ਕੇ ਦੱਸੋ
ਰਾਜਪਾਲ ਸਿੰਘ ….✍️