More Punjabi Kahaniya  Posts
ਤਿੰਨ ਨਿਆਣੇ ਤਿੰਨੇ ਸਿਆਣੇ


ਭਰੀ ਬੱਸ ਦੀਆਂ ਸਵਾਰੀਆਂ ਨੂੰ ਅੱਗੇ ਅੱਗੇ ਕਰਦੇ ਕੰਡਕਟਰ ਨਾਲ ਲੜਦੀਆਂ ਦੋ ਔਰਤਾਂ ਬੋਲੀਆਂ ।
“ ਭਾਈ ਅਸੀਂ ਸਮਾਨ ਤਾ ਇਥੇ ਹੀ ਰੱਖਾਂਗੇ, ਕੱਚ ਦਾ ਸਮਾਨ ਐ,ਬੱਸ ਦੀ ਡੱਗੀ ਵਿੱਚ ਰੱਖਿਆ ਟੁੱਟ ਜਾਣੈ “ ।
ਦੋਹੇਂ ਔਰਤਾਂ ਸਮਾਨ ਨਾਲ ਭਰੇ ਵੱਡੇ ਵੱਡੇ ਲਿਫਾਫੇ ਲੈ ਕੇ ਬੱਸ ਵਿੱਚ ਹੀ ਖੜ੍ਹੀਆਂ ਰਹੀਆਂ। ਅੱਡੇ ਵਿੱਚੋ ਬੱਸ ਤੁਰਨ ਤੋਂ ਪਹਿਲਾਂ ਹੀ ਓਸੇ ਪਿੰਡ ਦੀ ਇੱਕ ਹੋਰ ਔਰਤ ਆਪਣੇ ਪੇਕਿਆਂ ਤੋਂ ਮੁੜਦੀ ਬੱਸ ਵਿੱਚ ਆ ਖੜ੍ਹੀ। ਉਸ ਕੋਲ ਵੀ ਕੱਪੜਿਆਂ ਦਾ ਵੱਡਾ ਬੈਗ ਸੀ ।
ਪਿੰਡ ਸ਼ਹਿਰ ਤੋ ਨੇੜੇ ਹੋਣ ਕਰਕੇ ਬੱਸ ਜਲਦੀ ਹੀ ਪਿੰਡ ਪਹੁੰਚ ਗਈ। ਪਰ ਪਿੰਡ ਦਾ ਬੱਸ ਅੱਡਾ ਘਰਾ ਤੋ ਥੋੜ੍ਹਾ ਦੂਰ ਹੋਣ ਕਰਕੇ ਤਿੰਨੇ ਔਰਤਾਂ ਦੁਪਹਿਰ ਦੀ ਗਰਮੀ ਕਰਕੇ ਕੁਝ ਸਮਾਂ ਪਿੰਡ ਦੇ ਅੱਡੇ ਵਿੱਚ ਰੋਕ ਗਈਆਂ। ਉਹਨਾਂ ਵਿਚੋ ਇੱਕ ਔਰਤ ਦਾ ਮੁੰਡਾ ਸ਼ਹਿਰੋ ਮੋਟਰਸਾਇਕਲ ਤੇ ਆਪਣੇ ਦੋਸਤ ਨਾਲ ਆਉਂਦਾ ਸੀ। ਆਪਣੀ ਮਾਂ ਅਤੇ ਤਾਈਂਆਂ ਨੂੰ ਦੇਖ ਸਤਿ ਸ੍ਰੀ ਅਕਾਲ ਬੁਲਾ ਕੇ ਦੋਸਤ ਨਾਲ ਗੱਲਾਂ ਕਰਦੇ ਕਰਦੇ ਪਿੰਡ ਵੱਲ ਚਲਾ ਗਿਆ। ਪੁੱਤ ਨੂੰ ਦੇਖ ਮਾਂ ਆਪਣੇ ਪੁੱਤ ਦੀ ਤਾਰੀਫ਼ ਦੂਜੀਆਂ ਔਰਤਾਂ ਨੂੰ ਸੁਣਾਉਂਦੀ ਬੋਲੀ,
“ ਆਹ ਮੇਰਾ ਪੁੱਤ ਸ਼ਹਿਰ ਪੜ੍ਹ ਦੈ ਅੰਗ੍ਰੇਜ਼ੀ ਸਕੂਲ ਚ ”। ਕੱਲ ਇਨਾਮ ਜਿੱਤਿਐ ਸਾਰੇ ਸਕੂਲ ਚੌ ਵਧੀਆ ਅੰਗ੍ਰੇਜੀ ਬੋਲਣ ਵਿੱਚ। ਗੱਲਾਂ ਕਰਦੀਆਂ ਹੀ ਨੇ ਅਚਾਨਕ ਦੂਜੀ ਔਰਤ ਦਾ ਮੁੰਡਾ ਗੱਡੀ ਵਿਚ ਬੈਠਾ ਸ਼ਹਿਰ ਵੱਲ ਜਾ ਰਿਹਾ ਸੀ। ਉਹਨਾਂ...

ਵੱਲ ਦੇਖ ਹਲਕਾ ਮੁਸਕਰਾ ਕੇ ਉਹ ਸ਼ਹਿਰ ਵੱਲ ਲੰਘ ਗਿਆ। ਦੂਜੀ ਔਰਤ ਨੇ ਵੀ ਪਹਿਲੀ ਔਰਤ ਦੀ ਸੁਣਵਾਈ ਸੁਣ ਕੇ ਆਪਣੇ ਪੁੱਤਰ ਦੀ ਤਾਰੀਫ਼ ਵਿਚ ਕੋਈ ਕਮੀ ਨਾ ਰਹਿਣ ਦਿੱਤੀ।
“ ਆਹ ਮੇਰੇ ਪੁੱਤ ਨੂੰ ਵੀ ਸ਼ਹਿਰ ਦੇ ਸਭ ਤੋ ਵਧੀਆਂ ਕਾਲਜ ਵਿਚ
ਦਾਖ਼ਲਾ ਮਿਲਿਆ ”।ਦਿਨ ਰਾਤ ਪੜ੍ਹਦਾ ਰਹਿੰਦਾ ਸੀ ਤਾਂ ਜਾ ਕੇ ਕਿਤੇ ਦਾਖ਼ਲਾ ਮਿਲਿਆ।
ਘਰਾ ਵੱਲ ਆਉਂਦੀਆਂ ਔਰਤਾਂ ਨੂੰ ਰਾਸਤੇ ਵਿੱਚ ਪਿੰਡ ਦੇ ਸਕੂਲ ਦੀ ਛੁੱਟੀ ਵਾਲੀ ਘੰਟੀ ਦੀ ਆਵਾਜ ਸੁਣਾਈ ਦਿੱਤੀ । ਸਬੱਬ ਨਾਲ ਅੱਜ ਉਹਨਾਂ ਨੂੰ ਤੀਜੀ ਔਰਤ ਦਾ ਮੁੰਡਾ ਵੀ ਮਿਲਿਆ। ਮੋਢਿਆਂ ਤੇ ਬਸਤਾ ਚੁੱਕੀ ਆਉਂਦੇ ਮੁੰਡੇ ਨੇ ਜਦ ਆਪਣੀ ਮਾਂ ਨੂੰ ਦੇਖਿਆ ਤਾ ਮਾਂ ਹੱਥੋ ਕੱਪੜਿਆਂ ਦਾ ਬੈਗ ਫੜ ਕੇ ਬੋਲਿਆ
“ ਲਿਆ ਮਾਂ ਬੈਗ ਮੈਂਨੂੰ ਦੇਦੇ ਐਵੇਂ ਔਖੀ ਹੁੰਦੀ ਆਏਗੀ.. ਤੂੰ ਰਾਮ ਨਾਲ ਤਾਈ ਹੋਰਾਂ ਨਾਲ ਗੱਲਾਂ ਕਰਦੀ ਘਰ ਆ ਜੀ ”। ਸਰਕਾਰੀ ਸਕੂਲ ਚ ਪੜ੍ਹਦਾ ਮੁੰਡਾ ਆਪਣੀ ਮਾਂ ਦਾ ਬੈਗ ਲੈ ਕੇ ਘਰ ਵੱਲ ਤੁਰ ਪਿਆ। ਇਹ ਸਭ ਦੇਖ ਕੇ ਦੂਜੀਆਂ ਦੋਹਾਂ ਔਰਤਾਂ ਦੇ ਮੂੰਹਾਂ ਦੇ ਰੰਗ ਫਿੱਕੇ ਹੋ ਗਏ ਅਤੇ ਤੀਜੀ ਔਰਤ ਦੀ ਖਾਮੋਸ਼ੀ ਨੂੰ ਦੇਖਦੀਆਂ ਦੇਖਦੀਆਂ ਘਰ ਆ ਗਈਆਂ।

...
...



Related Posts

Leave a Reply

Your email address will not be published. Required fields are marked *

2 Comments on “ਤਿੰਨ ਨਿਆਣੇ ਤਿੰਨੇ ਸਿਆਣੇ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)