ਇੱਕ ਉਹ ਸੀ ਚੰਗੇ ਟੱਬਰ ਚ ਪਲਿਆ , ਬਾਹਰ ਪੜਿਆ । ਇੱਕ ਕੇਸ ਦਰਜ਼ ਹੋ ਗਿਆ , ਅੰਗਰੇਜ਼ਾਂ ਨੇ ਕਾਲੇ ਪਾਣੀ ਭੇਜ ਤਾ । ਪਹਿਲੇ ਮਹੀਨੇ ਹੀ ਸਰਕਾਰ ਨੂੰ ਚਿੱਠੀਆਂ ਲਿਖ ਕੇ ਲੇਲੜੀਆਂ ਕੱਢਣ ਲੱਗ ਪਿਆ,ਮਾਈ ਬਾਪ ਗਲਤੀ ਹੋਗੀ ਹੁਣ ਛੱਡ ਦੋ ਅੱਗੋਂ ਨੀ ਕਰਦਾ ।
ਇੱਕ ਹੋਰ ਸੀ ਗਰੀਬ ਘਰੇ ਜੰਮਿਆ , ਮਾਂ ਬਾਪ ਬਚਪਨ ਵਿੱਚ ਹੀ ਗੁਜ਼ਰ ਗਏ , ਅਨਾਥ ਆਸ਼ਰਮ ਚ ਦੂਜੇ ਭਰਾ ਨਾਲ ਪਲਿਆ , ਲੰਡਨ ਪਹੁੰਚਿਆ ਇੱਕੀ ਸਾਲ ਬਾਅਦ ਜਲਿਆਂ ਵਾਲੇ ਬਾਗ ਦਾ ਬਦਲਾ ਉਡਵਾਇਰ ਨੂੰ ਫੁੰਡ ਕੇ ਲਿਆ ਤੇ ਹਿੱਕ ਚੌੜੀ ਕਰਕੇ ਫਾਂਸੀ ਚੜਿਆ ।
ਇਹ ਫਰਕ ਆ “ਵੀਰ” ਸਾਵਰਕਰ ਤੇ “ਸ਼ਹੀਦ” ਊਧਮ ਸਿੰਘ ਚ ।
ਨਹੀਂ ਜਿੰਨੀਆਂ ਤੰਗੀਆਂ ਤੁਰਸ਼ੀਆਂ ਚ ਜ਼ਿੰਦਗੀ ਲੰਘੀ ਸੀ ਲੰਡਨ ਆਰਾਮ ਦੀ ਜ਼ਿੰਦਗੀ ਜਿਉਂਦਾ..
ਸੋ ਭਾਈ ਊਧਮ ਆਲਿਆਂ...
ਦੇ ਸਿਰ ਤੇ ਹੀ ਤਿਰੰਗੇ ਝੂਲਦੇ ਆ…
ਗਾਂਧੀ ਕਹਿੰਦਾ ਊਧਮ ਸਿੰਘ ਨੇ ਗਲਤ ਕੀਤਾ ਉਹਨੂੰ ‘ਸ਼ਾਂਤੀ’ ਰੱਖਣੀ ਚਾਹੀਦੀ ਸੀ , ਊਧਮ ਸਿੰਘ ਕਹਿੰਦਾ ਅਸੀਂ ਤਾਂ ਰੱਖ ਲਈਏ ਪ੍ਰਧਾਨ ,ਸਾਡੇ ਰਹਿੰਦੀ ਨੀ ।
ਜਾਂਦੇ ਜਾਂਦੇ ਗਾਂਧੀ ਦੀ ਵੀ ਸੁਣਲੋ , ਗਾਂਧੀ ਨੇ ਕਾਂਗਰਸ ਵੱਲੋਂ ਅੰਗਰੇਜ਼ੀ ਸਰਕਾਰ ਤੇ ਦਬਾਅ ਪਾ ਕੇ ਕਾਲੇ ਪਾਣੀ ਲੇਲੜੀਆਂ ਕੱਢਦੇ ਸਾਵਰਕਰ ਨੂੰ ਆਜ਼ਾਦ ਕਰਵਾਇਆ ਸੀ ।
1920 ਚ ਜਿਹੜੇ ਸਾਵਰਕਰ ਨੂੰ ਗਾਂਧੀ ਨੇ ਆਜ਼ਾਦ ਕਰਵਾਕੇ ਬਚਾਇਆ ਸੀ ਉਸੇ “ਵੀਰ” ਸਾਵਰਕਰ ਨੇ 1948 ਚ ਗੌਡਸੇ ਹੋਰਾਂ ਨਾਲ ਮਿਲਕੇ ਗਾਂਧੀ ਮਾਰਤਾ ।
ਕਹਿੰਦਾ ਲੈ ਬਾਪੂ “ਰੱਖਲਾ ਸ਼ਾਂਤੀ”..,
_✍️Harkewal Rakkar