More Punjabi Kahaniya  Posts
ਭਾਪਾ ਜੀ


ਵੱਡੇ ਭੈਣ ਭਰਾ,ਚਾਚੇ ਤਾਇਆਂ ਦੇ ਨਿਆਣੇ ਸਾਰੇ ਵੱਡੇ ਪਾਪਾ ਆਖ ਕੇ ਬੁਲਾਇਆ ਕਰਦੇ ਸੀ।ਮੈਂ ਇਕੱਲੀ ਭਾਪਾ ਜੀ ਆਖ ਕੇ ਬੁਲਾਉਂਦੀ ਹੁੰਦੀ ਸੀ।ਮੈਨੂੰ ਮੰਮੀ ਹੁਣਾ ਨੇ ਵੀ ਕਹਿਣਾ ਕਿ ਜਦ ਸਾਰੇ ਵੱਡੇ ਪਾਪਾ ਕਹਿੰਦੇ ਆ ਤਾਂ ਤੂੰ ਇਕੱਲੀ ਭਾਪਾ ਜੀ ਕਿਉਂ ਕਹਿੰਦੀ ਆ ਤਾਂ ਇਸ ਗੱਲ ਦਾ ਜਵਾਬ ਭਾਪਾ ਜੀ ਆਪ ਦਿਆ ਕਰਦੇ ਸੀ।ਆਖਣਾ ਇਹਦੇ ਮੂੰਹੋਂ ਮੈਨੂੰ ਭਾਪਾ ਜੀ ਸੁਣਨਾ ਹੀ ਚੰਗਾ ਲਗਦਾ ਆ।ਜਦ ਇਹ ਮੈਨੂੰ ਭਾਪਾ ਜੀ ਕਹਿ ਕੇ ਬੁਲਾਉਂਦੀ ਆ ਤਾਂ ਮੈਨੂੰ ਆਪਣੇ ਬਾਪੂ ਜੀ ਤੋਂ ਲੈਕੇ ਦਾਦਾ ਜੀ ਤੱਕ ਦੀ ਯਾਦ ਤਾਜ਼ਾ ਹੋ ਜਾਂਦੀ ਆ।

ਸਭ ਨੂੰ ਵੱਡੇ ਪਾਪਾ ਕਹਿਣ ਦੀ ਆਦਤ ਸੀ ਤੇ ਓਹਨਾਂ ਦੀ ਇਹ ਆਦਤ ਓਹਨਾ ਕੋਲੋਂ ਬਦਲ ਹੀ ਨਾ ਹੋਈ।ਮੈਂ ਘਰ ਚ ਸਭ ਤੋਂ ਛੋਟੀ ਸੀ ਤੇ ਕੱਦ ਚ ਵੀ ਮਧਰੀ ਸਾਂ।ਸਾਰੇ ਮੈਨੂੰ ਗਿੱਠੀ ਕਹਿ ਕੇ ਛੇੜਿਆ ਕਰਦੇ ਸੀ ਤੇ ਭਾਪਾ ਜੀ ਕਿਹਾ ਕਰਦੇ ਸੀ ਮੇਰੀ ਪੋਤੀ ਦਾ ਮੜੰਗਾ ਮੇਰੀ ਦਾਦੀ ਤੇ ਪੈਂਦਾ ਆ।ਕਹਿਣਾ ਇਹਦੀਆਂ ਗੱਲਾਂ,ਇਹਦੀ ਤੌਰ ਤੇ ਸਾਰਾ ਕੁਝ ਮੈਨੂੰ ਮੇਰੀ ਦਾਦੀ ਦਾ ਭੁਲੇਖਾ ਪਾਉਂਦਾ ਆ।

ਮੈਨੂੰ ਵੀ ਆਪਣੇ ਮਾਂ ਪਿਓ ਤੋਂ ਵਧਕੇ ਭਾਪੇ ਦਾ ਮੋਹ ਹੁੰਦਾ ਸੀ। ਬੀਬੀ ਦਾ ਮੇਰੇ ਨਾਲ ਘੱਟ ਤੇ ਦੂਜੇ ਪੋਤੇ ਪੋਤੀਆਂ ਨਾਲ ਜਿਆਦਾ ਮੋਹ ਸੀ।ਸਾਰੇ ਜਣੇ ਬੀਬੀ ਦੇ ਆਲੇ ਦੁਆਲੇ ਤੇ ਭਾਪਾ ਜੀ ਕੋਲੋਂ ਸਭ ਡਰਦੇ ਕੋਲ ਨਹੀਂ ਆਓਂਦੇ ਹੁੰਦੇ ਸੀ ਤੇ ਮੈਂ ਭਾਪਾ ਜੀ ਦੀ ਲਾਡਲੀ ਹੁੰਦੀ ਸੀ।

ਬਾਕੀ ਭੈਣ ਭਰਾ ਸਕੂਲ ਬੱਗੀ ਚ ਜਾਇਆ ਕਰਦੇ ਸੀ ਤੇ ਮੇਰੀ ਪਿੱਕ ਐਂਡ ਡ੍ਰੌਪ ਭਾਪਾ ਜੀ ਦੇ ਸਾਇਕਲ ਤੇ ਹੋਇਆ ਕਰਦੀ ਸੀ।ਅੰਮੀ ਦਸਦੇ ਜਦ ਤੈਨੂੰ ਸਕੂਲ ਲਗਾਇਆ ਤਾਂ ਤੂੰ ਕਹਿੰਦੀ ਸੀ ਮੈਂ ਇਥੇ ਨਹੀਂ ਰਹਿਣਾ ਜਾਂ
ਭਾਪਾ ਜੀ ਨੂੰ ਵੀ ਮੇਰੇ ਨਾਲ ਸਕੂਲ ਲਗਾਓ।ਫੇਰ ਕਹਿੰਦੇ ਤੂੰ ਆਪਣੀ ਮੈਡਮ ਨੂੰ ਕਿਹਾ ਕਰਦੀ ਸੀ ਕਿ ਮੈਨੂੰ ਗੇਟ ਕੋਲ ਹੀ ਬਿਠਾ ਦਿਓ ਇੱਥੋਂ ਮੇਰੇ
ਭਾਪਾ ਜੀ ਨੇ ਲੰਘਣਾ ਆ।ਕਹਿੰਦੇ ਤੇਰੀ ਜ਼ਿੱਦ ਕਰਨ ਤੇ ਭਾਪਾ ਜੀ ਨੇ ਤੇਰੀ ਛੁੱਟੀ ਹੋਣ ਤੱਕ ਗੇਟ ਤੇ ਬੈਠਣਾ ਹੀ ਸ਼ੁਰੂ ਕਰ ਦਿੱਤਾ ਸੀ।ਕਹਿੰਦੇ ਭਾਪਾ ਜੀ ਨੇ ਕਿਸੇ ਰਿਸ਼ਤੇਦਾਰੀ ਚ ਵੀ ਜਾਣਾ ਹੁੰਦਾ ਸੀ ਤਾਂ ਰਾਤ ਨਹੀਂ ਰੁਕਿਆ ਕਰਦੇ ਸੀ।ਆਖਦੇ ਹੁੰਦੇ ਸੀ ਕਿ ਮੈਨੂੰ ਮੇਰੀ ਪੋਤੀ ਬਿਨਾ ਨੀਂਦ ਨਹੀਂ ਆਉਂਦੀ।

ਦਾਦੇ ਪੋਤੀ ਦਾ ਇੰਨਾ ਪਿਆਰ ਵੇਖ...

ਕੇ ਸਭ ਆਖਿਆ ਕਰਦੇ ਸੀ ਸੋਹਰੀਂ ਵੀ ਆਪਣੇ ਦਾਦੇ ਨੂੰ ਨਾਲ ਲੈਕੇ ਚਲੀ ਜਾਈਂ ਤਾਂ ਮੈਂ ਆਖਣਾ ਆਪਾਂ ਦਾਦੇ ਨੂੰ ਨਾਲ ਹੀ ਲਿਜਾਣਾ ਆ। ਪਰ ਮੇਰੀ ਤਾਂ ਸੋਹਰੇ ਘਰ ਪੁੱਜਣ ਦੀ ਹਜੇ ਉਮਰ ਵੀ ਨਹੀਂ ਆਈ ਸੀ ਜਦ ਭਾਪਾ ਜੀ ਨੂੰ ਅਧਰੰਗ ਦਾ ਦੌਰਾ ਪੈ ਗਿਆ।

ਹਸਪਤਾਲ ਚ ਵੀ ਓਹਨਾ ਕੋਲ ਮੈਂ ਤੇ ਦਾਦੀ ਜੀ ਹੀ ਰਹੇ।ਹਸਪਤਾਲ ਚ ਘੁੰਮਦੀਆਂ ਨਰਸਾਂ ਨੂੰ ਵੇਖ ਕੇ ਮੈਨੂੰ ਕਹਿੰਦੇ ਪੁੱਤ ਤੂੰ ਵੀ ਨਰਸ ਬਣਨ ਦੀ ਪੜਾਈ ਪੜ ਲਵੀਂ ਤੇ ਦਿਲ ਲਗਾ ਕੇ ਲੋਕਾਂ ਦੀ ਸੇਵਾ ਕਰਿਆ ਕਰੀਂ।ਮੈਂ ਓਹਨਾ ਦਾ ਘੁੱਟ ਕੇ ਹੱਥ ਪਕੜ ਲਿਆ ਤੇ ਕਿਹਾ ਤੁਸੀਂ ਜਲਦੀ ਠੀਕ ਹੋ ਜਾਵੋ ਤੁਸੀਂ ਜਿਹੜੀ ਪੜਾਈ ਕਰਨ ਨੂੰ ਕਹੋਗੇ ਮੈਂ ਓਹੀ ਪੜਾਂਗੀ।ਫੇਰ ਠੀਕ ਹੋ ਕੇ ਘਰ ਆ ਗਏ ਤੇ ਕੁਝ ਦਿਨਾਂ ਬਾਅਦ ਦੁਬਾਰਾ ਦੌਰਾ ਪਿਆ ਤੇ ਹਸਪਤਾਲ ਤੱਕ ਪੁੱਜਣ ਦਾ ਵੀ ਟਾਇਮ ਨਾ ਮਿਲਿਆ ਘਰ ਹੀ ਸਾਹ ਤਿਆਗ ਦਿੱਤੇ।

ਓਹਨਾ ਦੀ ਮੌਤ ਵੇਖ ਕੇ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਸ਼ਾਇਦ ਮੇਰਾ ਪਿਓ ਦੁਨੀਆਂ ਤੋਂ ਚਲਾ ਗਿਆ ਆ।ਪਰ ਡਾਹਢੀ ਮੌਤ ਅੱਗੇ ਕਿਸਦਾ ਜ਼ੋਰ ਆ ਮੈਨੂੰ ਵੀ ਮੰਨ ਸਮਜਾਉਣਾ ਪਿਆ ਤੇ ਘਰ ਕਹਿ ਦਿੱਤਾ ਕਿ ਮੈਂ ਨਰਸਿੰਗ ਕਰਨੀ ਆ।ਗਿਆਰਵੀਂ ਕਾਮਰਸ ਦਾ ਅੱਧਾ ਸਾਲ ਗੁਜ਼ਰ ਗਿਆ ਸੀ ਤਾਂ ਵਿਚੋਂ ਹੋ ਪੜਾਈ ਛੱਡਕੇ ਦੂਸਰੇ ਸਕੂਲ ਚ ਮੈਡੀਕਲ ਚ ਦਾਖਲਾ ਲੈ ਲਿਆ।

ਦਾਦਾ ਜੀ ਨਾਲ ਕੀਤਾ ਵਾਅਦਾ ਪੁਗਾਉਣ ਕਰਕੇ ਨਰਸਿੰਗ ਦੀ ਪੜਾਈ ਕੀਤੀ ਤੇ ਸ਼ਹਿਰ ਦੇ ਵੱਡੇ ਹਸਪਤਾਲ ਚ ਨੌਕਰੀ ਵੀ ਮਿਲ ਗਈ।ਹੁਣ ਜਦ ਵੀ ਕੋਈ ਬਜ਼ੁਰਗ ਮਰੀਜ਼ ਹਸਪਤਾਲ ਚ ਆਉਂਦਾ ਆ ਤਾਂ ਆਪਣੀ ਡਿਊਟੀ ਸਪੈਸ਼ਲ ਚੇਂਜ ਕਰਵਾ ਕੇ ਓਸੇ ਵਾਰਡ ਚ ਲਗਵਾ ਲੈਂਦੀ ਆ ਤੇ ਹਰ ਬਜ਼ੁਰਗ ਦੇ ਚਿਹਰੇ ਵਿਚੋਂ ਭਾਪਾ ਜੀ ਨੂੰ ਲੱਭਦੀ ਰਹਿੰਦੀ ਆ।

ਭਾਪਾ ਜੀ ਨੂੰ ਵੀ ਸ਼ਾਇਦ ਪਤਾ ਸੀ ਕਿ ਮੇਰੀ ਪੋਤੀ ਦਾ ਮੇਰੇ ਬਿਨਾ ਦਿਲ ਨਹੀ ਲਗਣਾ।ਇਸੇ ਕਰਕੇ ਹੀ ਓਹ ਮੈਨੂੰ ਨਰਸਿੰਗ ਦਾ ਕਹਿ ਕੇ ਸਾਰੀ ਉਮਰ ਲਈ ਭਾਪਿਆਂ ਦੇ ਇਲਾਜ ਕਰਨ ਲਈ ਛੱਡ ਗਏ ਆ।

ਫੋਟੋ ਫਰੋਮ ਗੂਗਲ

ਧੰਨਵਾਦ,
ਜਸਕਰਨ ਬੰਗਾ।।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)