More Punjabi Kahaniya  Posts
ਦਾਦਾ ਜੀ ਦਾ ਪੈਂਤੜਾ


ਦਾਦਾ ਜੀ ਦਾ ਪੈਂਤੜਾ
ਮੈਂ ਓਦੋਂ ਚਾਰ ਯ ਪੰਜ ਕ਼ੁ ਸਾਲ ਦਾ ਹੋਵਾਂਗਾ। 1965 ਤੋਂ ਸ਼ਾਇਦ ਪਹਿਲਾਂ ਦੀ ਗੱਲ ਹੈ ਕਿਸੇ ਗੱਲ ਨੂੰ ਲੈਕੇ ਮੇਰੇ ਦਾਦਾ ਜੀ ਤੇ ਪਾਪਾ ਜੀ ਦੀ ਆਪਸ ਵਿੱਚ ਗਰਮਾ ਗਰਮੀ ਹੋ ਗਈ। ਮੇਰੇ ਪਾਪਾ ਜੀ ਅੱਗੋਂ ਬੋਲਣੋਂ ਨਾ ਹਟੇ। ਦਾਦਾ ਜੀ ਨੇ ਗਾਲਾਂ ਦੀ ਹਨੇਰੀ ਲਿਆ ਦਿੱਤੀ। ਮਾਵਾਂ ਭੈਣਾਂ ਤੋਂ ਲੈ ਕੇ ਕੰਜਰਾਂ ਤੱਕ ਸਭ ਗਾਲਾਂ ਸ਼ਰਧਾ ਨਾਲ ਭੇਂਟ ਕੀਤੀਆਂ। ਉਸ ਸਮੇ ਵੱਡੇ ਗਾਲਾਂ ਦਾ ਪ੍ਰਸ਼ਾਦ ਆਮ ਹੀ ਵਰਤਾਉਂਦੇ ਸਨ। ਘੱਟ ਪਾਪਾ ਜੀ ਵੀ ਨਹੀਂ ਸਨ। ਉਹ ਵੀ ਅੱਗੋਂ ਬੋਲਣੋਂ ਨਾ ਰੁਕੇ। ਪਰ ਮੇਰੀ ਮਾਂ ਚੁੱਪ ਰਹੀ। ਫਿਰ ਗੁੱਸੇ ਵਿੱਚ ਆਏ ਪਾਪਾ ਜੀ ਨੇ ਸਾਨੂੰ ਤਿੰਨਾਂ ਭੈਣ ਭਰਾਵਾਂ ਨੂੰ ਸਾਈਕਲ ਤੇ ਬਿਠਾ ਲਿਆ। ਤੇ ਮੰਡੀ ਡੱਬਵਾਲੀ ਨੂੰ ਚੱਲ ਪਏ। ਮੈਨੂੰ ਸਾਈਕਲ ਦੇ ਅਗਲੇ ਡੰਡੇ ਤੇ ਬਿਠਾਇਆ ਤੇ ਭੈਣ ਨੂੰ ਪਿਛਲੇ ਕੈਰੀਅਰ ਤੇ। ਛੋਟੇ ਨੂੰ ਮੇਰੀ ਮਾਂ ਨੇ ਕੁੱਛੜ ਚੁੱਕ ਲਿਆ। ਅਸੀਂ ਉਦੋਂ ਅਲੱਗ ਨਹੀਂ ਸੀ ਹੋਏ। ਸਾਰਾ ਪਿੰਡ ਪਾਰ ਕਰਕੇ ਅਸੀਂ ਬਿਰਾਨੀ ਛੱਪੜ ਵਾਲੇ ਪਾਸੇ ਅਖੌਤੀ ਅੱਡੇ ਤੇ ਆ ਗਏ। ਮੇਰੇ ਯਾਦ ਨਹੀਂ ਉਸ ਸਮੇਂ ਤੱਕ ਸੜਕ ਬਣੀ ਸੀ ਯ ਨਹੀਂ। ਪਰ ਇੰਨਾ ਯਾਦ ਹੈ ਕਿ ਕਿਸੇ ਰਾਹ ਦੇ ਨੇੜੇ ਕਿਸੇ ਦੇ ਖੇਤ ਵਿਚ ਵੱਡੀ ਟਾਹਲੀ ਥੱਲੇ ਸਾਰੇ ਰੁਕਦੇ ਸੀ ਤੇ ਓਥੋਂ ਹੀ ਟਾਂਗੇ ਚਲਦੇ ਸੀ। ਬਹੁਤੇ ਵਾਰੀ ਟਾਂਗੇ ਦਾ ਤੇ ਫਿਰ ਸਵਾਰੀਆਂ ਦਾ ਇੰਤਜ਼ਾਰ ਕਰਨਾ ਪੈਂਦਾ ਸੀ। ਸਾਡੇ ਘਰੋਂ ਚੱਲਣ ਦੇ ਨਾਲ ਹੀ ਹਨੇਰੀ ਦਾ ਮਾਹੌਲ ਬਣ ਗਿਆ। ਕਾਲੀਆਂ ਬੋਲੀਆਂ ਹਨੇਰੀਆਂ ਆਮ ਆਉਂਦੀਆਂ ਸਨ। ਫਿਰ ਹੱਥ ਨੂੰ ਹੱਥ ਵਿਖਾਈ ਨਹੀਂ ਸੀ ਦਿੰਦਾ। ਗਲੀਆਂ ਵਿਚ ਹਨੇਰਾ ਹੋ ਜਾਂਦਾ ਸੀ। ਵੱਡੇ ਤੇ ਪੁਰਾਣੇ ਦਰਖਤ ਡਿੱਗ ਪੈਂਦੇ। ਪਿੰਡ ਘੁਮਿਆਰੇ ਦੇ ਨੇੜੇ ਹੀ ਰਾਜਸਥਾਨ ਦੀ ਹੱਦ ਲਗਦੀ ਸੀ ਤੇ ਰੇਤੇ ਨਾਲ ਭਰਪੂਰ ਹਨੇਰੀ ਬੰਦੇ ਨੂੰ ਅੰਨਾ ਕਰ ਦਿੰਦੀ ਸੀ। ਪਾਣੀ ਦੀ ਵੀ ਕਿੱਲਤ ਹੋਣ ਕਰਕੇ ਬਹੁਤਾ ਇਲਾਕਾ ਬਰਾਨੀ ਹੁੰਦਾ ਸੀ। ਹਨੇਰੀ ਨੂੰ ਵੇਖਕੇ ਮੇਰੇ ਦਾਦਾ ਜੀ ਵੀ ਡਰ ਗਏ। ਪਰ ਉਹਨਾਂ ਵਿਚਲੀ ਪਿਓ ਵਾਲੀ ਹਉਮੈ ਤੇ ਆਕੜ ਉਹਨਾਂ ਦੇ ਝੁਕਣ ਵਿਚ ਮੁੱਖ ਅੜਿੱਕਾ ਸੀ। ਪਾਪਾ ਜੀ...

ਦੀ ਭੂਆ ਸਾਵੋ ਆਈ ਹੋਈ ਸੀ। ਉਹ ਆਦਮਪੁਰ ਹਰਿਆਣੇ ਵਿੱਚ ਵਿਆਹੀ ਸੀ। ਤੇ ਵੱਡੇ ਫੁਫੜ ਜੀ ਗੁਜਰ ਚੁਕੇ ਸਨ। ਮੇਰੇ ਦਾਦੀ ਜੀ ਵੀ ਨਹੀਂ ਸਨ ਤੇ ਇਸ ਲਈ ਕੋਈ ਨਾ ਕੋਈ ਭੂਆ ਸਾਡੇ ਘਰ ਰਹਿੰਦੀ ਹੀ ਸੀ। ਦੋ ਦੋ ਮਹੀਨੇ ਆਮ ਹੀ ਪਿੰਡ ਰਹਿ ਜਾਂਦੀਆਂ ਸੀ। ਭੂਆ ਸਾਵੋ ਨੇ ਮੇਰੇ ਦਾਦਾ ਜੀ ਨੂੰ ਸਮਝਾਇਆ। ਮੌਕੇ ਮੌਸਮ ਅਤੇ ਪਰਿਵਾਰ ਦਾ ਵਾਸਤਾ ਦਿੱਤਾ ਤੇ ਕਿਸੇ ਅਣਹੋਣੀ ਦਾ ਡਰਾਵਾ ਵੀ। ਤੇਜ ਹਨੇਰੀ ਵਿਚ ਮੇਰੇ ਦਾਦਾ ਜੀ ਉਸੇ ਟਾਹਲੀ ਕੋਲ ਪਹੁੰਚੇ ਜਿੱਥੇ ਅਸੀਂ ਪੰਜੇ ਜੀਅ ਟਾਂਗੇ ਦੀ ਉਡੀਕ ਕਰ ਰਹੇ ਸੀ। ਪਹਿਲਾਂ ਤਾਂ ਦਾਦਾ ਜੀ ਪਾਪਾ ਜੀ ਨਾਲ ਉਸੇ ਗੁੱਸੇ ਵਿਚ ਬੋਲੇ। ਸਮਝੌਤੇ ਤੇ ਨਰਮਾਈ ਵਾਲੀ ਕੋਈ ਗੱਲ ਨਾ ਕੀਤੀ। ਝੁਕਣਾ ਓਹਨਾ ਦੀ ਫਿਤਰਤ ਨਹੀਂ ਸੀ। ਫਿਰ ਅਚਾਨਕ ਹੀ ਓਹਨਾ ਨੇ ਇੱਕ ਦਾਅ ਵਰਤਿਆ ਤੇ ਮੇਰੀ ਮਾਂ ਨੂੰ ਕਹਿੰਦੇ “ਚੱਲ ਕਰਤਾਰ ਕੁਰੇ ਘਰੇ ਚੱਲ। ਇਹਨੂੰ ਜਾਣ ਦੇ ਜਿੱਥੇ ਜਾਂਦਾ ਹੈ। ਤੇ ਇੰਨਾ ਕਹਿ ਕੇ ਉਹਨਾਂ ਨੇ ਮੈਨੂੰ ਗੋਦੀ ਚੁੱਕ ਲਿਆ ਤੇ ਭੈਣ ਦੀ ਉਂਗਲ ਫੜ੍ਹ ਲਈ। ਮੇਰੀ ਮਾਂ ਨੇ ਘੁੰਡ ਕੱਢਿਆ ਹੋਇਆ ਸੀ। ਹੁਣ ਜਦੋਂ ਬਾਈ ਬੁਲਾਉਣ ਹੀ ਆ ਗਿਆ ਤਾਂ ਗੁੱਸਾ ਥੁੱਕ ਦੇਵੋ। ਮੇਰੀ ਮਾਂ ਮੇਰੇ ਦਾਦਾ ਜੀ ਦੇ ਪਿੱਛੇ ਚੱਲ ਪਈ। ਤੇ ਪਾਪਾ ਜੀ ਨੇ ਸਾਈਕਲ ਘਰ ਨੂੰ ਮੋੜ ਲਿਆ। ਮੇਰੀ ਮਾਂ ਨੇ ਸਹੁਰੇ ਦਾ ਆਖਿਆ ਨਹੀਂ ਟਾਲਿਆ ਤੇ ਘਰ ਟੁੱਟਣ ਤੋਂ ਬੱਚ ਗਿਆ। ਉਸਦਿਨ ਘਰੇ ਆਕੇ ਮੈਂ ਮੇਰੇ ਦਾਦਾ ਜੀ ਨੂੰ ਪਹਿਲੀ ਤੇ ਅਖੀਰਲੀ ਵਾਰ ਰੋਂਦੇ ਵੇਖਿਆ।
“ਕਰਤਾਰ ਕੁਰੇ ਤੈਨੂੰ ਨਹੀਂ ਪਤਾ ਇਹਨਾਂ ਦੀ ਮਾਂ ਤੋਂ ਬਿਨਾਂ ਮੈਂ ਇਹਨਾਂ ਨੂੰ ਕਿਵੇਂ ਪਾਲਿਆ ਹੈ। ਛੋਟਾ ਮੰਗਲ ਚੌਵੀ ਦਿਨਾਂ ਦਾ ਸੀ ਜਦੋਂ ਤੇਰੀ ਸੱਸ ਗੁਜਰ ਗਈ ਸੀ। ਹੁਣ ਇਹ ਮੇਰੀ ਸੁਣਦੇ ਨਹੀਂ।” ਦਾਦਾ ਜੀ ਦੇ ਬੋਲਾਂ ਵਿਚ ਅਥਾਹ ਦਰਦ ਛੁਪਿਆ ਸੀ।
ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)