ਬਾਜ਼ ਪਿੰਡ ਭੈਣੀ ਦਾ ਰਹਿਣ ਵਾਲਾ ਸੀ .ਜੋ *ਕਿ ਪੈਸਿਆਂ ਪੱਖੋਂ ਬਹੁਤ ਅਮੀਰ ਸੀ ਓਨਾ ਦੇ ਪੰਜ ਮਿੱਤਰਾਂ ਦਾ ਟੋਲਾ ਸੀ ਜੋ ਕਿ ਇੱਕ ਦੂਜੇ ਨੂੰ ਵੀ ਬਹੁਤ ਪਿਆਰ ਕਰਦੇ ਸਨ …
ਉਹ ਇੱਕ ਦੂਜੇ ਉੱਤੇ ਜਾਨਾਂ ਵਾਰਨ ਦੀਆਂ ਗੱਲਾਂ ਕਰਦੇ ਰਹਿੰਦੇ ਸਨ .ਇਕੱਠੇ ਬਹੁਤ ਮੌਜਾਂ ਕਰਦੇ ਸਨ ਉਨ੍ਹਾਂ ਦੇ ਘਰ ਵਿੱਚ ਬਹੁਤ ਖੁਸ਼ੀਆਂ ਮਨਾਉਂਦੇ ਸਨ ..ਉਹ ਕਦੇ ਇਕੱਠੇ ਮਿਲ ਕੇ ਕਦੀ ਕਿਸੇ ਪਾਰਟੀ ਤੇ ਜਾਂਦੇ ਸਨ ਕਦੇ ਕਿਸੇ ਪਾਰਟੀ ਤੇ ਜਾਂਦੇ ਸਨ …ਬਹੁਤ ਪੈਸੇ ਉਡਾਉਂਦੇ ਸਨ ..ਕਰੋਨਾ ਮਹਾਮਾਰੀ ਦੇ ਚੱਲਦਿਆਂ ਬਾਜ਼ ਨੂੰ ਕਰੋਨਾ ਦੀ ਬੀਮਾਰੀ ਹੋ ਗਈ ….ਚੌਦਾਂ ਦਿਨ ਲਈ ਇੱਕ ਦੂਜੇ ਦੇ ਘਰ ਵੀ ਆਉਣਾ ਬੰਦ ਕਰ ਦਿੱਤਾ …ਚੌਦਾਂ ਦਿਨ ਬਾਅਦ ਜਦੋਂ ਬਾਜ ਪੂਰੀ ਤਰ੍ਹਾਂ ਨਾਲ ਠੀਕ ਹੋ ਗਿਆ ਤੇ ਉਹ ਆਪਣੇ ਦੋਸਤਾਂ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਗਿਆ …ਉਹ ਜਦੋਂ ਆਪਣੇ ਦੋਸਤਾਂ ਘਰ ਗਿਆ ਤੇ ਉਸਦੇ ਦੋਸਤਾਂ ਨੇ ਉਸਨੂੰ ਦੇਖ ਕੇ ਕੁੰਡਾ ਲਗਾ ਲਿਆ …ਤੇ ਆਖਣ ਲੱਗੇ ਕਿ ਤੂੰ ਠੀਕ ਨਹੀਂ ਤੂੰ ਆਪਣੇ ਘਰ ਹੀ ਰਹਿ …ਬਾਜ਼ ਆਖਣ ਲੱਗਾ ਕਿ ਉਸ ਦੀ ਰਿਪੋਰਟ ਨੈਗਟਿਵ ਆ ਚੁੱਕੀ ਹੈ ਤੇ ਹੁਣ ਪੂਰੀ ਤਰ੍ਹਾਂ ਨਾਲ ਸਹੀ ਹੈ ..ਫਿਰ ਉਹ...
ਕਹਿਣ ਲੱਗੇ ਸਾਨੂੰ ਆਪਣੇ ਜਾਨ ਦੀ ਪਰਵਾਹ ਕਿਰਪਾ ਕਰ ਕਿਉਂ ਇੱਥੋਂ ਚਲੇ ਜਾਵੇ ..ਬਾਜ਼ ਆਪਣੇ ਘਰੇ ਚਲਾ ਗਿਆ ਤੇ ਸੋਚਣ ਲੱਗਾ ਕਿ ਇਹ ਉਹੀ ਦੋਸਤ ਨੇ ਜੋ ਜਾਨਾਂ ਵਾਰਨ ਦੀਆਂ ਗੱਲਾਂ ਕਰਦੇ ਸਨ …ਬਾਜ਼ ਦੀਆਂ ਅੱਖਾਂ ਵਿੱਚ ਅੱਥਰੂ ਡਿੱਗਣ ਲੱਗ ਪਏ …ਬਾਜ਼ ਦੀ ਮਾਤਾ ਜੀ ਨੇ ਦੇਖਿਆ ਅਤੇ ਉਸ ਤੋਂ ਪੁੱਛਿਆ ਤੂੰ ਕਿਉਂ ਰੋ ਰਿਹਾ ਹੈ ….ਉਸ ਨੇ ਦੱਸਿਆ ਕਿ ਅੱਜ ਮੈਨੂੰ ਸਾਰੇ ਦੋਸਤ ਛੱਡ ਕੇ ਚਲੇ ਗਏ ਹਨ ਤੇ ਉਹ ਇਕੱਲਾ ਰਹਿ ਗਿਆ ਹੈ …
ਬਾਜ਼ ਦੀ ਮਾਤਾ ਜੀ ਨੇ ਉਸ ਨੂੰ ਸਮਝਾਇਆ ਕਿ ਇਹ ਸਾਰੇ ਤੇਰੇ ਸੁੱਖਾਂ ਦੇ ਸਾਥੀ ਨੇ ਦੁੱਖਾਂ ਵਿੱਚ ਤੇਰੇ ਨਾਲ ਕਿਸੇ ਨੇ ਨੀ ਖੜਨਾ..ਬਾਜ਼ ਦੀ ਮਾਤਾ ਜੀ ਨੇ ਗੁਰਬਾਣੀ ਦੀ ਪੰਕਤੀ ਨੂੰ ਸਰਵਣ ਕੀਤਾ. *ਸੁੱਖ ਮੈਂ ਬਹੁਤ ਸੰਗੀ ਭਏ ਦੁਖ ਮੈਂ ਸੰਗ ਨਾ ਕੋਇ ਕਹੁ ਨਾਨਕ ਹਰਿ ਭੱਜ ਮਨਾ ਅੰਤ ਸਹਾਈ ਹੋਏ* ਅੰਤ ਵੇਲੇ ਓ ਪਰਮਾਤਮਾ ਹੀ ਨਾਲ ਖੜ੍ਹਦਾ ਹੈ..
Writer Chahat Sakhuja
Chanpreet Singh
baut vadiya story aa
Rekha Rani
Right G. v nice story👍👍 ✍👌