More Punjabi Kahaniya  Posts
ਬਾਪੂ ਦੀ ਦਾਰੂ


ਹਰ ਦਿਹਾੜੀ ਨੌਜਵਾਨਾਂ ਦੇ ਨਸ਼ਿਆਂ ਨਾਲ ਧੁੱਤ ਹੋ ਮਰਨ ਮਰਾਉਣ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ।ਕੁਝ ਲੋਕ ਇਸਦੇ ਲਈ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ,ਕੋਈ ਕਹਿੰਦਾ ਹੈ ਔਲਾਦ ਦੇ ਵਿਗੜਨ ਦੇ ਜ਼ਿੰਮੇਵਾਰ ਉਹਨਾਂ ਦੇ ਮਾਤਾ-ਪਿਤਾ ਹੁੰਦੇ ਹਨ ਤੇ ਕੋਈ ਲੋਕਾਂ ਨੂੰ ਜ਼ਿੰਮੇਵਾਰ ਮੰਨਦਾ ਹੈ।ਜਿੰਨ੍ਹੇ ਮੂੰਹ ਉੰਨੀਆਂ ਗੱਲਾਂ।ਹਰ ਕਿਸੇ ਦਾ ਨਜ਼ਰੀਆਂ ਵੱਖ ਹੈ ਪਰ ਸੋਚਣ ਵਾਲੀ ਗੱਲ ਇਹ ਹੈ ਕੇ ਦੇਸ਼ ਦਾ ਨੌਜਵਾਨ ਜੇਕਰ ਅਠਾਰਾਂ ਵਰ੍ਹਿਆਂ ਦੀ ਉਮਰ ਚ ਵੋਟ ਪਾ ਸਰਕਾਰ ਚੁਣ ਸਕਦਾ ਹੈ ਤਾਂ ਆਪਣਾ ਭਲਾ-ਬੁਰਾ ਕਿਉਂ ਨਹੀਂ ਸਮਝ ਸਕਦਾ।
ਕੋਈ ਧੱਕੇ ਨਾਲ ਗਲਤ ਰਾਹੇ ਨਹੀਂ ਪਾ ਸਕਦਾ ਜਿੰਨੀ ਦੇਰ ਤੱਕ ਆਪਣੀ ਸਹਿਮਤੀ ਨਾ ਹੋਵੇ।
ਕੋਈ ਧੱਕੇ ਨਾਲ ਨਸ਼ੇ ਕਰਨ ਨਹੀਂ ਲਗਾ ਸਕਦਾ ਜਦੋਂ ਤੱਕ ਆਪਣਾ ਮਨ ਨਾ ਹੋਵੇ।
ਬਹੁਤੇ ਮੁੰਡੇ ਦੇਖੇ ਹਨ ਜਿੰਨ੍ਹਾ ਦੇ ਮਿੱਤਰ ਸ਼ਰਾਬੀ ਹੁੰਦੇ ਹਨ ਤੇ ਪਾਰਟੀ-ਪ੍ਰੋਗਰਾਮ ਤੇ ਦਾਰੂ ਪੀਂਦੇ ਹਨ ਪਰ ਉਹ ਪਾਣੀ ਦਾ ਗਿਲਾਸ ਪੀ ਸਾਰ ਲੈਂਦੇ ਹਨ।
ਇੱਕ ਵਾਰ ਦੋ ਭਰਾ ਸਨ।ਉਨ੍ਹਾਂ ਦਾ ਪਿਤਾ ਨਸ਼ੇੜੀ ਅਤੇ ਨਿੱਤ ਦਾ ਸ਼ਰਾਬੀ ਸੀ।ਉਹ ਉਨ੍ਹਾਂ ਦੀ ਮਾਂ ਨੂੰ ਮਾਰਦਾ-ਕੁੱਟਦਾ ਤੇ ਜਵਾਕਾਂ ਤੋਂ ਚੋਰੀਆਂ ਤੱਕ ਕਰਵਾ ਆਪਣੇ ਨਸ਼ਿਆਂ ਦੀ ਪੂਰਤੀ ਕਰਦਾ।ਉਨ੍ਹਾਂ ਦੇ ਘਰ ਕਲੇਸ਼ ਹੋਣਾ ਆਮ ਗੱਲ ਸੀ।ਗਲੀ ਵਿੱਚ ਗਾਲੀ ਗਲੋਚ ਹੁੰਦਿਆਂ ਨੂੰ ਦੇਖ ਗੁਆਂਢੀ ਵੀ ਦੁਖੀ ਹੋ ਜਾਂਦੇ।ਮਾਂ ਬਥੇਰਾ ਆਪਣੇ ਬੱਚਿਆਂ ਨੂੰ ਪਿਉ ਦੇ ਮਾੜੇ ਵਿਵਹਾਰ ਤੋਂ ਬਚਾਅ ਕੇ ਰੱਖਦੀ ਪਰ ਕਿਤੇ ਨਾ ਕਿਤੇ ਅਸਫ਼ਲ ਹੋ ਹੀ ਜਾਂਦੀ।ਸਮਾਂ ਬੀਤਦਾ ਗਿਆ।ਉਹ ਮੁੰਡੇ ਜਵਾਨ ਹੋਏ ਤੇ ਮਾਪੇ ਬੁੱਢੇ।
ਜਿਸ ਗੱਲ ਦਾ ਡਰ ਸੀ ਉਹੋ ਹੋਇਆ।ਵੱਡਾ ਮੁੰਡਾ ਨਸ਼ਿਆਂ ਦੀ ਗ੍ਰਿਫਤ ਚ ਆ ਗਿਆ ਤੇ ਸੁੱਕ ਕੇ ਤਾਂਬਾ ਬਣ ਗਿਆ ਤੇ ਛੋਟਾ ਮੁੰਡਾ ਪੜ੍ਹ-ਲਿਖ ਕੇ ਕਾਲਜ ਚ ਲੈਕਚਰਾਰ ਲੱਗ ਗਿਆ ਤੇ ਵਧੀਆ ਸਾਹਿਤਕਾਰ ਬਣ ਗਿਆ।
ਉਸਨੂੰ ਚੰਗੇ ਸਾਹਿਤਕਾਰ ਦੇ ਤੌਰ ਇੱਕ ਅਵਾਰਡ ਦੇਣ ਲਈ ਬੁਲਾਇਆ ਗਿਆ ਤੇ ਉੱਥੇ ਉਸਨੇ ਆਪਣੇ ਭਰਾ ਤੇ ਆਪਣੀ ਕਹਾਣੀ ਸਭ ਨੂੰ ਸੁਣਾਈ।ਉਸਦੇ ਬੋਲ ਸਨ,’ਮੇਰਾ ਤੇ ਮੇਰੇ ਭਰਾ ਦਾ ਇੱਕ ਪਿਉ ਸੀ।ਅਸੀਂ ਦੋਨੋ ਇੱਕ ਘਰ ਚ,ਇੱਕੋ ਜਿਹੇ ਮਾਹੌਲ ਚ,ਇੱਕ...

ਸਕੂਲ ਚ ਪੜ੍ਹੇ।ਮੈਂ ਮੇਰੇ ਪਿਉ ਨੂੰ ਦੇਖ ਖਿਝ ਜਾਂਦਾ ਸੀ।ਉਸਦੇ ਜ਼ੋਰ ਪਾਉਣ ਤੇ ਚੋਰੀ ਕਰ ਸਾਰੇ ਪੈਸੇ ਉਸਨੂੰ ਦੇ ਰੱਬ ਤੋਂ ਮਾਫੀ ਮੰਗ ਬੇਨਤੀ ਕਰਦਾ ਕੇ ਮੈਨੂੰ ਇੱਕ ਚੰਗਾ ਆਦਮੀ ਬਣਨ ਚ ਸਹਾਈ ਹੋਈਂ ਜਿਸ ਨੂੰ ਚਾਹ ਦਾ ਵੀ ਐਬ ਨਾ ਲੱਗੇ ਪਰ ਮੇਰੇ ਤੋਂ ਉਲਟ ਮੇਰਾ ਭਰਾ ਚੋਰੀ ਕੀਤੇ ਪੈਸਿਆਂ ਚੋ ਕੁਝ ਪੈਸੇ ਆਪਣੇ ਕੋਲ ਰੱਖ ਲੈਂਦਾ।ਬਾਪੂ ਨੂੰ ਠੇਕੇ ਤੋਂ ਬੋਤਲ ਲਿਆ ਕੇ ਦਿੰਦਾ ਤਾਂ ਅੱਧੀ ਆਪਣੇ ਲਈ ਕੱਢ ਪਾਣੀ ਨਾਲ ਭਰ ਉਸਨੂੰ ਦੇ ਦਿੰਦਾ।
ਬਾਪੂ ਦੀ ਦਾਰੂ ਚੋਰੀ ਕਰਦਿਆਂ ਕਰਦਿਆਂ ਕਦੋਂ ਉਹ ਬਾਪੂ ਦੇ ਬਰਾਬਰ ਬੈਠ ਪੀਣ ਲੱਗ ਪਿਆ ਪਤਾ ਹੀ ਨਾ ਲੱਗਾ।
ਮੇਰੀ ਮਾਂ ਨੇ ਮੇਰੇ ਤੇ ਮੇਰੇ ਭਰਾ ਚ ਕਦੇ ਕੋਈ ਵਿਤਕਰਾ ਨਹੀਂ ਕੀਤਾ ਸੀ।ਉਸਨੇ ਦੋਵਾਂ ਨੂੰ ਚੰਗੇ ਸੰਸਕਾਰ ਦੇ ਕੇ ਜਵਾਨ ਕੀਤਾ ਪਰ ਵੱਡੇ ਹੁੰਦਿਆਂ ਸਾਡੇ ਰਾਹ ਬਦਲ ਗਏ।
ਅੱਜ ਮੇਰੀ ਮਾਂ ਮੇਰੇ ਨਾਲ ਰਹਿੰਦੀ ਹੈ ਤੇ ਮੇਰਾ ਭਰਾ ਮੇਰੇ ਬਾਪੂ ਨਾਲ।”
ਆਪਣੇ ਹਾਲਾਤਾਂ ਲਈ ਅਸੀਂ ਸਰਕਾਰ,ਮਾਪੇ,ਲੋਕ ਕਿਸੇ ਨੂੰ ਵੀ ਦੋਸ਼ੀ ਨਹੀਂ ਠਹਿਰਾ ਸਕਦੇ।ਸਾਡੇ ਹਾਲਾਤਾਂ ਲਈ ਅਸੀਂ ਆਪ ਜ਼ਿੰਮੇਵਾਰ ਹੁੰਦੇ ਹਾਂ।
ਮਾੜੀ ਸਰਕਾਰ ਦੇ ਕਾਰਨ ਘੱਟ ਸੁਵਿਧਾਵਾਂ ਮਿਲ ਸਕਦੀਆਂ ਹਨ,
ਰੁਜਗਾਰ ਨਹੀਂ ਮਿਲੇਗਾ,
ਨਸ਼ਿਆਂ ਦੀ ਬਹੁਤਾਤ ਹੋ ਸਕਦੀ ਹੈ ਪਰ ਸਰਕਾਰ ਗਲਾਸੀ ਚ ਸ਼ਰਾਬ ਪਾ ਕੇ ਹੱਥ ਚ ਨਹੀਂ ਫੜਾਉਂਦੀ।
ਲੋਕ ਗਲਤ ਮੱਤ ਦੇ ਸਕਦੇ ਹਨ।ਇਹ ਸਾਡੇ ਆਪਣੇ ਹੱਥ ਵੱਸ ਹੈ ਕੇ ਅਗਲਿਆਂ ਦੀ ਗੱਲ ਮੰਨਣੀ ਜਾਂ ਨਹੀਂ।
ਜ਼ਿਆਦਾਤਰ ਮਾਪੇ ਔਲਾਦ ਦਾ ਭਲਾ ਹੀ ਸੋਚਦੇ ਹਨ।ਜੇਕਰ ਲੈਕਚਰਾਰ ਦੇ ਪਿਤਾ ਵਰਗਾ ਕੋਈ ਮਾੜਾ ਪਿਉ ਹੁੰਦਾ ਵੀ ਹੈ ਤਾਂ ਔਲਾਦ ਫੈਸਲਾ ਕਰ ਸਕਦੀ ਹੁੰਦੀ ਹੈ ਉਸਨੇ ਕਿਹੜਾ ਰਾਹ ਅਪਣਾਉਣਾ ਹੈ !!
ਸਾਡੇ ਹਾਲਾਤਾਂ ਦੇ ਅਸੀਂ ਆਪ ਜਿੰਮੇਵਾਰ ਹੁੰਦੇ ਹਾਂ ਕੋਈ ਹੋਰ ਨਹੀਂ !!
— ਜੱਸੀ ਧਾਲੀਵਾਲ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)