More Punjabi Kahaniya  Posts
ਨਰਸ ਜੋ 42 ਸਾਲ ਤੱਕ ਲਾਸ਼ ਬਣ ਕੇ ਜਿਓਂਦੀ ਰਹੀ


ਅਰੁਣਾ ਰਾਮਚੰਦਰ ਸ਼ਾਨਬਾਗ ਇਕ ਅਜਿਹੀ ਨਰਸ ਸੀ ਜੋ 42 ਸਾਲ ਤੱਕ ਅੱਧੀ ਕੋਮਾ ਦੀ ਸਥਿਤੀ ਨਾਲ ਜੂਝਦੀ ਰਹੀ। ਅਜਿਹੀ ਨਰਸ ਜੋ 42 ਸਾਲ ਤੱਕ ਲਾਸ਼ ਬਣ ਕੇ ਜਿਓਂਦੀ ਰਹੀ।
ਓਹ vegetative state ਵਿੱਚ ਸੀ। ਇਹ ਇਕ ਅਜਿਹੀ ਸਥਿਤੀ ਹੁੰਦੀ ਹੈ ਜਦੋਂ ਮਰੀਜ਼ ਕੋਮਾ ਵਿੱਚੋਂ ਤਾਂ ਬਾਹਰ ਆ ਜਾਂਦਾ ਹੈ ਪਰ ਓਹ ਹਿੱਲ ਨਹੀਂ ਪਾਂਓਦਾ, ਬੋਲ ਨਹੀਂ ਪਾਉਂਦਾ, ਆਪਣੇ ਆਪ ਕੁੱਛ ਨਹੀਂ ਕਰ ਪਾਂਓਦਾ। ਬੱਸ ਇਕ ਜਿਉਂਦੀ ਲਾਸ਼ ਬਣਕੇ ਰਹਿ ਜਾਂਦਾ ਹੈ।
ਅਰੁਣਾ ਸ਼ਾਨਬਾਗ ਦਾ ਜਨਮ ਕਰਨਾਟਕ ਵਿੱਚ 1948 ਵਿੱਚ ਹੋਇਆ ਸੀ। ਓਹ KEM ਹੱਸਪਤਾਲ ਮੁੰਬਈ ਵਿੱਚ ਇਕ ਨਰਸ ਦਾ ਕੰਮ ਕਰਦੀ ਸੀ। ਉਸ ਵਕਤ ਓਹ 25 ਸਾਲਾਂ ਦੀ ਜਵਾਨ ਲੜਕੀ ਸੀ ਜਦੋਂ ਉਸਦਾ ਬਲਾਤਕਾਰ ਹੱਸਪਤਾਲ ਵਿੱਚ ਹੀ ਕੰਮ ਕਰਦੇ ਇਕ ਵਾਰਡ-ਬੁਆਏ ਨੇ ਕਰਨ ਦੀ ਕੋਸ਼ਿਸ਼ ਕਰੀ।
ਜਦੋਂ ਅਰੁਣਾ ਨਾਲ ਇਹ ਹਾਦਸਾ ਵਾਪਰਿਆ ਤਾਂ ਉਸਦੀ ਮੰਗਣੀ ਹੋਈ ਸੀ। ਉਸ ਵਾਰਡ-ਬੁਆਏ ਦਾ ਨਾਮ ਸੀ -ਸੋਹਨਲਾਲ। 25 ਨਵੰਬਰ 1973 ਨੂੰ ਹੱਸਪਤਾਲ ਵਿੱਚ ਰਾਤ ਦੀ ਡਿਊਟੀ ਕਰ ਰਹੀ ਅਰੁਣਾ ਉਪਰ ਜਦੋਂ ਸੋਹਨਲਾਲ ਨੇ ਮਾੜੀ ਨੀਤ ਪਾਈ ਤਾਂ ਅਰੁਣਾ ਨੇ ਆਪਣੇ ਆਪ ਨੂੰ ਬਚਾਓਣ ਦੀ ਕੋਸ਼ਿਸ਼ ਕੀਤੀ।
ਸੋਹਨਲਾਲ ਨੇ ਅਰੁਣਾ ਦੇ ਗਲੇ ਵਿੱਚ ਚੇਨ ਪਾ ਕੇ ਉਸਦਾ ਗਲਾ ਦਬਾ ਦਿੱਤਾ ਜਿਸ ਨਾਲ ਉਸਦੇ ਦਿਮਾਗ ਨੂੰ ਆਕਸੀਜਨ ਦੀ ਸਪਲਾਈ ਟੁੱਟ ਗਈ। ਸਵੇਰੇ ਓਹ 7:45 ਤੇ ਇਕ ਸਫਾਈ ਕਰਮਚਾਰੀ ਨੇ ਬੇਹੋਸ਼ ਪਈ ਦੇਖੀ।
ਸੋਹਨਲਾਲ ਭੱਜ ਚੁੱਕਿਆ ਸੀ। ਪਰ ਓਹ ਫੜਿਆ ਗਿਆ। ਅਰੁਣਾ ਦੋਬਾਰਾ ਕਦੇ ਨਾ ਉਠੀ। ਓਹ ਕੋਮਾ ਵਿੱਚ ਜਾ ਚੁੱਕੀ ਸੀ। ਜਦੋਂ ਕੋਮਾ ਵਿੱਚੋਂ ਹੋਸ਼ ਵੀ ਆਇਆ ਤਾਂ ਨਾ ਬੋਲਣ ਜੋਗੀ ਰਹੀ, ਨਾ ਹਿੱਲਣ ਜੋਗੀ ਅਤੇ ਨਾ ਹੀ ਜਿਓਣ ਜੋਗੀ!
ਜਿਸ ਲੜਕੇ ਨਾਲ ਉਸਦੀ ਮੰਗਣੀ ਹੋਈ ਸੀ, ਉਹ ਉਸਨੂੰ ਛੱਡ ਗਿਆ। ਜਿਸ ਸੋਹਨਲਾਲ ਨੇ ਅਰੁਣਾ ਦੀ ਜਿੰਦਗੀ ਬਰਬਾਦ ਕਰ ਦਿੱਤੀ, ਓਹ ਵੀ 1980 ਵਿੱਚ ਜੇਲ ਵਿੱਚੋਂ ਸਜ਼ਾ ਪੂਰੀ ਕਰ ਕੇ ਬਾਹਰ ਆ ਗਿਆ ਅਤੇ ਮਜ਼ੇ ਨਾਲ ਜਿੰਦਗੀ ਜਿਓਣ ਲੱਗਾ।
ਅਰੁਣਾ ਦਾ ਪਰਿਵਾਰ ਵੀ ਉਸਨੂੰ ਛੱਡ ਗਿਆ। ਅਰੁਣਾ ਨੂੰ ਸੰਭਾਲਿਆ ਤਾਂ ਹੱਸਪਤਾਲ ਦੇ ਸਟਾਫ ਨੇ! ਹੱਸਪਤਾਲ ਦੀਆਂ ਨਰਸਾਂ ਨੇ!
42 ਸਾਲ! ਇਕ ਲੰਬਾ ਅਰਸਾ ਹੁੰਦਾ ਹੈ। ਅਰੁਣਾ ਲਾਸ਼ ਬਣੀ ਹੱਸਪਤਾਲ ਦੇ ਬੈਡ ਉਪਰ ਪਈ ਰਹੀ। ਨਰਸਾਂ ਦੱਸਦੀਆਂ ਸਨ ਕਿ ਹਾਦਸੇ ਤੋਂ ਪਹਿਲਾਂ ਅਰੁਣਾ ਜਦੋਂ ਸਲਾਮਤ ਹੁੰਦੀ ਸੀ, ਤਾਂ ਉਸਨੂੰ ਮੱਛੀ ਖਾਣਾ ਪਸੰਦ ਸੀ।
ਹੁੱਣ ਜਦੋਂ ਓਹ ਆਪਣੇ ਆਪ ਹਿੱਲ-ਜੁੱਲ ਨਹੀਂ ਸੀ ਸਕਦੀ...

ਤਾਂ ਜਦੋਂ ਉਸਨੂੰ ਬਣੀ ਹੋਈ ਮੱਛੀ ਦੀ ਖੁਸ਼ਬੂ ਆਂਓਦੀ ਸੀ ਤਾਂ ਓਹ ਮੁਸਕੁਰਾਓਣ ਦੀ ਕੋਸ਼ਿਸ਼ ਕਰਦੀ ਸੀ। ਹਿੱਲਣ ਦੀ ਕੋਸ਼ਿਸ਼ ਕਰਦੀ ਸੀ।
ਜੇਕਰ ਤੁਸੀਂ ਇੰਟਰਨੈੱਟ ਉਪਰ ਅਰੁਣਾ ਦੀ ਪੁਰਾਣੀ ਤਸਵੀਰ ਅਤੇ ਬੀਮਾਰ ਹੋਈ ਦੀ ਤਸਵੀਰ ਕੱਢ ਕੇ ਦੇਖੋਂਗੇ ਤਾਂ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ ਕਿ ਇਸ ਪਿਆਰੀ ਲੜਕੀ ਦਾ ਕੀ ਕਸੂਰ ਸੀ ਜੋ ਇਸਦਾ ਇਹ ਹਾਲ ਕਰ ਦਿੱਤਾ!
ਸਮਾਜ ਸੇਵੀ ਅਤੇ ਪੱਤਰਕਾਰ ਪਿੰਕੀ ਵਿਰਾਨੀ ਨੇ ਉਸ ਪਾਪੀ ਸੋਹਨਲਾਲ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕਰੀ ਤਾਂ ਜੋ ਉਸਨੂੰ ਉਸਦੀ ਬਣਦੀ ਸਜ਼ਾ ਦਵਾ ਸਕੇ। ਪਰ ਸੋਹਨਲਾਲ ਨਾ ਮਿਲਿਆ। ਉਸ ਬਾਰੇ ਕੋਈ ਜਾਣਕਾਰੀ ਸਰਕਾਰ ਜਾਂ ਕਿਸੇ ਹੱਸਪਤਾਲ ਕੋਲ ਨਹੀਂ ਸੀ।
ਪਿੰਕੀ ਵਿਰਾਨੀ ਨੇ ਹੀ ਮਾਣਯੋਗ ਸੁਪਰੀਮ ਕੋਰਟ ਵਿੱਚ ਇਹ ਅਰਜੀ ਪਾਈ ਸੀ ਕਿ ਅਰੁਣਾ ਸ਼ਾਨਬਗ ਨੂੰ ਦਵਾਈ ਦੇ ਕੇ ਮਾਰਨ ਦੀ ਇਜਾਜ਼ਤ ਦੇ ਦਿੱਤੀ ਜਾਵੇ। ਅਤੇ ਆਪਣੇ ਇਤਿਹਾਸਕ ਫੈਸਲੇ ਵਿੱਚ ਇਸ ਗੱਲ ਲਈ ਇਕ ਵਾਰ ਸੁਪਰੀਮ ਕੋਰਟ ਮੰਨ ਵੀ ਗਿਆ ਸੀ। ਪਰ ਹੱਸਪਤਾਲ ਦਾ ਨਰਸ ਸਟਾਫ ਜੋ 42 ਸਾਲ ਤੋਂ ਅਰੁਣਾ ਸ਼ਾਨਬਗ ਨੂੰ ਸੰਭਾਲ ਰਿਹਾ ਸੀ, ਓਹ ਨਾ ਮੰਨਿਆ।
ਅੰਤ 18 ਮਈ 2015 ਨੂੰ ਅਰੁਣਾ ਸ਼ਾਨਬਗ ਨਿਮੋਨੀਆ ਦੀ ਸ਼ਿਕਾਰ ਹੋ ਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ।
1973 ਤੋਂ 2015 ਤੱਕ ਓਹ ਇਕ ਲਾਸ਼ ਬਣੀ ਰਹੀ ਅਤੇ ਉਸਦਾ ਓਹ ਬਲਾਤਕਾਰੀ ਸੋਹਨਲਾਲ ਆਪਣੇ ਪਿੰਡ ਰਹਿੰਦਾ ਰਿਹਾ। ਅਰੁਣਾ ਦੀ ਮੌਤ ਤੋਂ ਬਾਅਦ ਸੋਹਨਲਾਲ ਨੂੰ ਲੱਭ ਲਿਆ ਗਿਆ। ਪਿੰਕੀ ਵਿਰਾਨੀ ਨੇ ਉਸਨੂੰ ਲੱਭਿਆ।
ਸੋਹਨਲਾਲ ਨੇ ਦੱਸਿਆ ਕਿ ਉਸਨੇ ਅਰੁਣਾ ਨਾਲ ਦੁਸ਼ਕਰਮ ਨਹੀਂ ਕੀਤਾ। ਓਹ ਝੂਠ ਹੀ ਬੋਲ ਰਿਹਾ ਹੋਵੇਗਾ। ਉਸਨੇ ਦੱਸਿਆ ਕਿ ਓਹ ਅਰੁਣਾ ਨਾਲ ਲੜਿਆ ਹੋਇਆ ਸੀ। ਕਿਓਂਕਿ ਅਰੁਣਾ ਨੇ ਸੋਹਨਲਾਲ ਨੂੰ ਇਕ ਦਿਨ ਦੀ ਛੁੱਟੀ ਨਹੀਂ ਸੀ ਦਿੱਤੀ।
ਸਿਰਫ ਇਕ ਦਿਨ ਦੀ ਛੁੱਟੀ ਨਾ ਮਿਲਣ ਕਰਕੇ ਕਿਸੇ ਪਾਗਲ ਵਹਿਸ਼ੀ ਨੇ ਇਕ ਮਿਹਨਤੀ, ਜਵਾਨ, ਜਿੰਦਗੀ ਦੀਆਂ ਖੁਸ਼ੀਆਂ ਮਾਣਦੀ ਨਰਸ ਨੂੰ ਬਰਬਾਦ ਕਰ ਦਿੱਤਾ!!ਨਾ ਉਸਨੂੰ ਮਾਰਿਆ ਅਤੇ ਨਾ ਹੀ ਜਿਓਂਦਾ ਰੱਖਿਆ!
ਕੀ ਕਿਸੇ ਵੀ ਜਾਨ ਦੀ ਕੀਮਤ ਇੰਨੀ ਸਸਤੀ ਹੈ ਇਸ ਮੁਲਕ ਚ!?
ਗੁਰਪ੍ਰੀਤ ਸਿੰਘ ਭੰਬਰ
11 Comments
Write a comment…

Parveen Kaur
ਗੰਦੀ ਮਾਨਸਿਕਤਾ😥😥
· Reply · 20h

...
...



Related Posts

Leave a Reply

Your email address will not be published. Required fields are marked *

One Comment on “ਨਰਸ ਜੋ 42 ਸਾਲ ਤੱਕ ਲਾਸ਼ ਬਣ ਕੇ ਜਿਓਂਦੀ ਰਹੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)