More Punjabi Kahaniya  Posts
ਦੋ ਸ਼ੈਆਂ ਦੀ ਰਾਖੀ


ਜਰੂਰੀ ਮੀਟਿੰਗ ਦੇ ਸਿਲਸਿਲੇ ਵਿਚ ਸਰਦਾਰ ਹੁਰਾਂ ਨੂੰ ਲੈ ਕੇ ਦਿੱਲੀ ਜਾ ਰਿਹਾਂ ਸਾਂ!
ਕਰਨਾਲ ਬਾਈ ਪਾਸ ਤੋਂ ਥੋੜਾ ਪਹਿਲਾਂ “ਫਟਾਕ” ਕਰਦਾ ਇੱਕ ਪੰਛੀ ਅਗਲੇ ਪਾਸੇ ਆਣ ਵੱਜਾ..ਤੇ ਵਾਈਪਰ ਵਿਚ ਫਸ ਤੜਫਣ ਜਿਹਾ ਲੱਗਾ!
ਮੈਂ ਕਾਹਲੀ ਨਾਲ ਬ੍ਰੇਕ ਲਾ ਗੱਡੀ ਸਾਈਡ ਤੇ ਲਾ ਲਈ!
ਉਸਨੂੰ ਫਸੇ ਹੋਏ ਨੂੰ ਲਾਹਿਆ..ਉਹ ਚੁੰਝ ਵਿਚ ਕੁਝ ਤੀਲੇ ਫਸਾਈ ਮੇਰੀ ਤਲੀ ਤੇ ਚੌਫਾਲ ਲੰਮਾ ਪਿਆ ਅਜੇ ਵੀ ਹੌਲੀ ਹੌਲੀ ਸਹਿਕ ਰਿਹਾ ਸੀ..!
ਸ਼ਾਇਦ ਲਾਗੇ ਹੀ ਕਿਧਰੇ ਆਪਣਾ ਆਲ੍ਹਣਾ ਪਾਉਣ ਦੇ ਚੱਕਰ ਵਿਚ ਤੀਲੇ ਕੱਠੇ ਕਰਦਾ ਹੋਇਆ ਗੱਡੀ ਵਿਚ ਆਣ ਵੱਜਾ ਸੀ..!
ਮੈਂ ਛੇਤੀ ਨਾਲ ਜਾ ਸੀਟ ਤੇ ਪਈ ਪਾਣੀ ਦੀ ਬੋਤਲ ਚੁੱਕ ਲਿਆਂਦੀ!
ਸਹਿਕਦੇ ਹੋਏ ਦੀ ਚੁੰਝ ਵਿਚ ਘੁੱਟ ਕੇ ਫੜੇ ਹੋਏ ਥੋੜੇ ਜਿਹੇ ਤੀਲੇ ਪਰਾਂ ਕਰ ਕੁਝ ਕੂ ਤੁਬਕੇ ਪਾਣੀ ਦੇ ਪਾ ਦਿੱਤੇ!
ਇੱਕ ਅੱਧਾ ਹੀ ਅੰਦਰ ਲੰਘਾਇਆ ਹੋਣਾ..ਫੇਰ ਇੱਕ ਦੋ ਲੰਮੇ ਲੰਮੇ ਸਾਹ ਲਏ ਤੇ ਮੁੜ ਸਦਾ ਲਈ ਸ਼ਾਂਤ ਹੋ ਗਿਆ..ਚੁੰਝ ਵਿਚ ਰਹਿ ਗਏ ਕੁਝ ਕੂ ਤੀਲਿਆਂ ਤੇ ਪਕੜ ਵੀ ਢਿੱਲੀ ਪੈ ਗਈ ਸੀ..!
ਮੈਂ ਆਪ ਮੁਹਾਰੇ ਹੀ ਸ਼ਲੋਕ ਮੁਹੱਲਾ ਨੌਵਾਂ ਉਚਾਰਨ ਲੱਗ ਪਿਆ..!
ਏਨੇ ਨੂੰ ਪਿਛਲੀ ਸੀਟ ਤੇ ਘੂਕ ਸੁੱਤੇ ਹੋਏ ਸਰਦਾਰ ਜੀ ਦੀ ਜਾਗ ਖੁੱਲ ਗਈ..ਅੱਖਾਂ ਮਲਦੇ ਹੋਏ ਬਾਹਰ ਆ ਗਏ..ਮੂਹਰਲੇ ਸ਼ੀਸ਼ੇ ਤੇ ਪਈ ਨਿੱਕੀ ਜਿਹੀ ਤਰੇੜ ਵੇਖ ਆਪੇ ਤੋਂ ਬਾਹਰ ਹੋ ਗਏ..ਆਖਣ ਲੱਗੇ..”ਗੁਰਮੁਖ ਸਿਆਂ” ਯਾਰ ਧਿਆਨ ਨਾਲ ਚਲਾਇਆ...

ਕਰ..ਸੁਵੇਰੇ ਸੁਵੇਰੇ ਬਿਨਾ ਮਤਲਬ ਤੋਂ ਨੁਕਸਾਨ ਕਰਵਾ ਦਿੱਤਾ ਈ!
ਅੱਗੋਂ ਬਹਿਸ ਕਰਨੀ ਚੰਗੀ ਨਾ ਸਮਝੀ..”ਚੰਗਾ ਸਰਦਾਰ ਜੀ” ਆਖਦੇ ਹੋਏ ਨੇ ਮਰੇ ਹੋਏ ਨੂੰ ਚੁੱਕ ਲਾਗੇ ਢਾਬੇ ਦੇ ਕੂੜੇ ਦਾਨ ਵਿਚ ਪਾ..ਫੇਰ “ਮੁਆਫ ਕਰੀਂ ਦੋਸਤਾ” ਆਖ ਢੱਕਣ ਬੰਦ ਕਰ ਦਿੱਤਾ..!
ਸਰਸਰੀ ਜਿਹੀ ਨਜਰ ਮਾਰੀ..ਲਾਗੇ ਹੀ ਉੱਗੇ ਇੱਕ ਰੁੱਖ ਤੇ ਬਿਜੜਿਆਂ ਦੇ ਕਿੰਨੇ ਸਾਰੇ ਆਲ੍ਹਣੇ ਲਮਕ ਰਹੇ ਸਨ..ਸ਼ਾਇਦ ਇਹਨਾਂ ਵਿਚੋਂ ਹੀ ਕਿਸੇ ਅੱਧ ਬੁਣੇ ਨੂੰ ਪੂਰਾ ਕਰਦਾ ਹੋਇਆ ਉਹ ਰਵਾਨਗੀ ਪਾ ਗਿਆ ਹੋਣਾ..!
ਫੇਰ ਅਚਾਨਕ ਅਵਾਜ ਆਈ..ਗੁਰਮੁੱਖ ਸਿਹਾਂ ਛੇਤੀ ਕਰ..ਜੇ ਕਿਧਰੇ ਕੁਵੇਲਾ ਹੋ ਗਿਆ ਤਾਂ ਟੈਂਡਰ ਪੱਕਾ ਹੱਥੋਂ ਨਿੱਕਲ ਜਾਣਾ..!
ਕਾਰ ਹੁਣ ਅੱਗੇ ਨਾਲੋਂ ਤੇਜ ਦਿੱਲੀ ਸ਼ਹਿਰ ਵੱਲ ਵੱਧ ਰਹੀ ਸੀ..ਪਰ ਡਰਾਈਵਰ ਸੀਟ ਤੇ ਸਟੇਰਿੰਗ ਫੜੀ ਬੈਠਾ ਗੁਰਮੁੱਖ ਸਿੰਘ ਅੱਗੇ ਨਾਲੋਂ ਵੀ ਜਿਆਦਾ ਫ਼ਿਕਰਮੰਦ ਸੀ..!
ਕਿਓੰਕੇ ਉਸਦਾ ਖੁਦ ਸ਼ਹਿਰ ਵਾਲਾ ਆਲ੍ਹਣਾ ਇਕ ਤਾਂ ਹੈ ਕਿਰਾਏ ਤੇ ਸੀ ਤੇ ਦੂਜਾ ਉਸਦੇ ਅੰਦਰ ਪਲਦੇ ਨਿੱਕੇ ਨਿੱਕੇ ਚਾਰ ਬੋਟ ਅਜੇ ਉੱਡਣਾ ਵੀ ਨਹੀਂ ਸਨ ਸਿੱਖੇ..!
ਇਹ ਆਲ੍ਹਣੇ ਅਤੇ ਬੋਟ..ਇਨਸਾਨ ਦੇ ਪੈਰਾਂ ਵਿੱਚ ਪਈਆਂ ਹੋਈਆਂ ਸਦੀਵੀ ਬੇੜੀਆਂ..ਕਿੰਨਾ ਕੁਝ ਸਹਿਣਾ ਅਤੇ ਕਿੰਨੇ ਕੁਝ ਸੁਣਨਾ ਪੈਂਦਾ..ਇਹਨਾ ਦੋ ਸ਼ੈਆਂ ਦੀ ਰਾਖੀ ਲਈ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)