More Punjabi Kahaniya  Posts
ਖ਼ਤਮ ਹੋ ਰਹੇ ਖੂਨ ਦੇ ਰਿਸ਼ਤਿਆਂ ਦੀ ਗੱਲ


ਖ਼ਤਮ ਹੋ ਰਹੇ ਖੂਨ ਦੇ ਰਿਸ਼ਤਿਆਂ ਦੀ ਗੱਲ **
ਅੱਜ ਸਵੇਰੇ ਅਮਰੀਕਾ ਤੋਂ ਇੱਕ ਫ਼ੋਨ ਆਇਆ । ਬੋਲਣ ਵਾਲਾ ਕਹਿ ਰਿਹਾ ਸੀ ਕਿ ਮੈਂ ਤੁਹਾਡਾ ਨੰਬਰ ਫੇਸਬੁੱਕ ਤੇ ਪਾਈ ਤੁਹਾਡੀ ਇੱਕ ਪੋਸਟ ਤੋਂ ਲਿਆ ਹੈ । ਪੋਸਟ ਚੰਗੀ ਲੱਗੀ ਸੀ ਤੇ ਤੁਹਾਡੇ ਨਾਲ ਗੱਲਬਾਤ ਕਰਨ ਨੂੰ ਦਿਲ ਕੀਤਾ । ਉਹਨੇ ਦੱਸਿਆ ਕਿ ਸਾਡਾ ਪਿੰਡ ਮਾਝੇ ਵਿੱਚ ਕੱਥੂਨੰਗਲ ਦੇ ਨੇੜੇ ਆ ਤੇ 20 ਸਾਲ ਹੋ ਗਏ ਅਮਰੀਕਾ ਗਏ ਨੂੰ । ਮੇਰੀ ਪਤਨੀ ਤੇ ਦੋਵੇਂ ਬੱਚੇ ਉਥੇ ਹੀ ਰਹਿ ਰਹੇ ਆ । ਮੈਂ ਉਹਨਾਂ ਨੂੰ ਕਿਹਾ ਕਿ ਮੇਰਾ ਪਿੰਡ ਸ੍ਰੀ ਮੁਕਤਸਰ ਸਾਹਿਬ ਦੇ ਨੇੜੇ ਭਾਗਸਰ ਆ । ਤੁਸੀਂ ਜਦੋਂ ਵੀ ਪੰਜਾਬ ਆਏ ਸਾਡੇ ਪਾਸੇ ਵੱਲ ਗੇੜਾ ਲੱਗਿਆ ਤਾਂ ਜ਼ਰੂਰ ਸਾਨੂੰ ਮਿਲ ਕੇ ਜਾਣਾ । ਉਹ ਭਾਵੁਕ ਹੋ ਗਿਆ ਤੇ ਕਹਿੰਦਾ ਕਿ ਜਦੋਂ ਆਵਦੇ ਹੀ ਨਹੀਂ ਬੋਲਦੇ ਤਾਂ ਫੇਰ ਆਈਏ ਕੀਹਦੇ ਕੋਲੇ । ਮਾਂ ਬਾਪ ਤੇ ਭਰਾ ਭਰਜਾਈਆਂ ਦਾ ਬਹੁਤ ਕੀਤਾ । ਪੈਸੇ ਵੀ ਬਥੇਰੇ ਭੇਜੇ । ਮਾਂ ਬਾਪ ਦੋਵੇਂ ਨਹੀਂ ਰਹੇ...

। ਭੈਣ ਭਣੋਈਏ ਨੂੰ 10 ਲੱਖ ਰੁਪਈਆਂ ਕੰਮ ਚਲਾਉਣ ਵਾਸਤੇ ਦਿੱਤਾ । ਨਾ ਪੈਸੇ ਮੋੜੇ ਨਾ ਹੁਣ ਬੋਲਦੇ ਆ । ਮਨ ਬਹੁਤ ਉਦਾਸ ਆ । ਪੰਜਾਬ ਆਉਣ ਨੂੰ ਤਾਂ ਦਿਲ ਕਰਦਾ । ਪਰ ਅੱਗੋਂ ਦਿਸਦਾ ਕੁੱਝ ਨਹੀਂ । ਉਸ ਦੀ ਗੱਲ ਸੁਣ ਕੇ ਮੈਂ ਉਹਨੂੰ ਕਿਹਾ ਕਿ ਤੂੰ ਉਦਾਸ ਨਾ ਹੋ । ਆਪਣਾ ਪਰਿਵਾਰ ਲੈ ਕੇ ਸਾਡੇ ਕੋਲ ਆ, ਜਿੰਨੇ ਦਿਨ ਜੀਅ ਕਰੇ ਰਿਹੋ । ਉਹਨੇ ਦੱਬਵਾਂ ਜਿਹਾ ਹੁੰਗਾਰਾ ਤਾਂ ਭਰਿਆ ।‌ ਪਰ ਫੇਰ ਫ਼ੋਨ ਕੱਟ ਦਿੱਤਾ । ਕਹਿੰਦਾ ਹੋਣਾ ਕਿ ਅਜਨਬੀ ਲੋਕਾਂ ਕੋਲ ਜਾ ਕੇ ਕੀ ਕਰਾਂਗੇ । ਮੈਂ ਸੋਚ ਰਿਹਾ ਸਾਂ ਕਿ ਖੂਨ ਦੇ ਰਿਸ਼ਤਿਆਂ ਵਿੱਚ ਵੀ ਕਿੰਨੀਆਂ ਤਰੇੜਾਂ ਪੈ ਚੁੱਕੀਆਂ ਹਨ ਤੇ ਰਿਸ਼ਤੇ ਦਿਨੋ-ਦਿਨ ਖ਼ਤਮ ਹੋ ਰਹੇ ਹਨ ।
———————-
ਸੁਖਪਾਲ ਸਿੰਘ ਢਿੱਲੋਂ
9815288208

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)