ਅੱਖੀਆਂ ਨੂੰ ਸਮਝਾਇਆ ਸੀ ਕੇ ਗੱਲ ਦਿਲ ਤੱਕ ਨਾ ਲੈ ਜਾਇਉਂ ਸੋਹਣਾ ਵੀ ਕੋਈ ਲੱਗ ਜਾ ਤਾਂ ਦੋ ਪਲ ਟਿਕ ਕੇ ਬੈਹ ਜਾਇਉਂ ਪਰ ਅੱਖਾਂ ਮੇਰੀਆਂ ਰਹੀਆਂ ਨੀਂ ਜਦ ਦੀਆਂ ਚਾਰ ਹੋਈਆ ਕਿਹੜਾ ਵਾਰ-ਵਾਰ ਐ ਹੋਣੀਆਂ ਨੇ ਐਵੇਂ ਪਹਿਲੀ ਵਾਰ ਹੋਈਆਂ ਮੈਂ ਸੋਚ ਸੋਚ ਸਭ ਬੋਲਦਾਂ ਏ ਕੋਈ ਗੱਲ ਨਾ ਚੁਭ ਜੇ ਤੈਨੂੰ ਮੈਂ ਕਦੇ ਦੇਖਿਆ ਨਹੀਂ ਨਾਂ ਐ ਸਭ ਬਹੁਤਾ ਵੱਲ ਨਹੀਂ ਗਾ ਮੈਨੂੰ। ਇਸ਼ਕ ਇਸ਼ਕ ਮੈਂ ਸੁਣਿਆ ਸੀ ਕਦੇ ਹੋਇਆ ਨਹੀਂ ਸੀ ਮੈ ਤਾਂ ਖੁੱਲ੍ਹ ਕੇ ਸਭ ਕੁਝ ਦੱਸਦਾ ਸੀ ਕਦੇ ਕੁਝ ਲੁਕੋਇਆ ਨਹੀਂ ਸੀ। ਮੈਨੂੰ ਹਜ਼ਾਰਾਂ ਦੀ ਭੀੜ ਚੋਂ ਵੀ ਅਲੱਗ ਦਿਸਦਾ ਆ ਉਹ ਚਿਹਰਾ ਤੇਰਾ ਕਿਉਂ ਐਂ ਤੂੰ ਤਾਂ ਆਪੇ ਚੱਲ ਬੁਝਣਾ ਹੀ ਕੀ ਸੀ ਮੈਂ ਵੀ ਨਾ ਦੱਸ ਸਕਿਆ ਐਡਾ ਮਾੜਾ ਮੇਰਾ ਜੇਰਾ ਕਿਉ ਐ ਸੋਹਣਾ ਦਿਖਣਾ ਚਾਹੁਣਾ ਐ ਖੁਦ ਲਈ ਨਹੀਂ ਪਰ ਤੇਰੇ ਲਈ ਬਣਥਣ ਕੇ ਰਹਿਣਾ ਕਦੇ ਖ਼ਾਬ ਨਹੀਂ ਸੀ ਮੇਰੇ ਲੲੀ । ਤੇਰੀ ਹਰ ਇੱਕ ਗੱਲ ਨੂੰ ਹਾਂ ਮੇਰੀ ਤੂੰ ਪੁੱਛਦੀ ਨਹੀਂ ਗੱਲ ਵੱਖਰੀ ਮੈਂ ਮਨਾਉਣ ਨੂੰ ਸਦਾ ਤਿਆਰ ਖੜਾ ਤੂੰ ਮੇਰੇ ਤੋਂ ਰੁੱਸਦੀ ਨਹੀਂ ਗੱਲ ਵੱਖਰੀ ਐਂ ਮੈਂ ਦੱਸਣਾ ਚਾਹਿਆ ਬੜੀ ਵਾਰ ਪਰ ਮੇਰਾ ਸਾਥ ਨਹੀਂ ਦਿੱਤਾ ਹਰਫ਼ਾਂ ਨੇ ਦੇਖਦੇ ਦੇਖਦੇ ਦੇਖ ਲੈ ਇਸ਼ਕ ਸਾਡਾ ਹੋ ਚੱਲਿਆ ਇੱਕ ਤਰਫਾ ਵੇ ਬੜਾ ਸ਼ਾਇਰ ਏ ਤੂੰ ਜੱਗ ਲੲੀ ਪਰ ਤੈਥੋਂ ਨਾ ਅੱਖਾਂ ਪੜ ਹੋਈਆ ਦੇਖ ਕੇ ਤੇਰੀ ਬੇਪਰਵਾਹੀ ਹੁਣ ਕਦੇ ਚੱਜ ਨਾਲ ਨਹੀਂ ਸੋਈਆ ਜੀਨਾ ਚੰਗੀ ਗੱਲ ਐ ਯਾਰਾਂ ਹੋਰ ਹੈ ਕਾਦੇ ਲਈ ਇਹ ਜਿੰਦਗੀ ਪਰ ਜਗ੍ਹਾ-ਜਗ੍ਹਾ ਐਵੇਂ ਦਿਲਾਂ ਨੂੰ ਸੁੱਟਣਾ ਇਹਨੀਂ ਮਾੜੀ ਵੀ ਨੀ ਜ਼ਿੰਦਗੀ ਹੁੰਦੇ ਪਿਆਰ ਨਹੀਂ ਅੱਜਕਲ੍ਹ ਜੇ ਆਵੇ ਸਮਝ ਤੇ ਜਾਈਂ ਸਮਝ ਯਾਰਾਂ ਹੁੰਦੇ ਸੋਹਣੇ ਚਿਹਰੇ ਬਾਹਲੇ ਚੰਗੇ ਨਾਂ ਚਿਹਰਿਆਂ ਨੂੰ ਦੇਖ ਕੇ ਨਾ ਬਦਲ ਯਾਰਾਂ। ਮੇਰੇ ਨਾਲ ਨਹੀਂ ਨਾਂ ਤੇਰੇ ਵਾਂਗੂ ਹੱਸਣ ਖੇਡਣ ਵਾਲੇ ਮੇਰੇ ਨਾਲ ਨਹੀਂ ਨਾਂ ਤੇਰੇ ਵਾਂਗੂ ਮੇਰੇ ਕੋਲੇ ਬੈਠਣ ਵਾਲੇ ਆਪਣੇ ਆਪ ਚ ਰਹਿਣਾ ਬਚਪਨ ਤੋਂ ਹੀ ਮੈਂ ਚੁਣਦਾ ਐ ਮੇਰੀ ਇੱਕ ਕਿਤਾਬ ਏ ਮੇਰੇ ਨਾਲ ਮੇਰੇ ਦਿਨ ਰਾਤ ਦਾ ਹਾਲ ਜੋ ਸੁਣਦੀ ਐ ਬੜੇ ਆਉਣ ਖਿਆਲ ਦਿਨ ਰਾਤ ਮੈਨੂੰ ਕਿੱਥੇ ਹੋਵੇਗੀ ਕਿ ਕਰਦੀ ਤੂੰ ਕਿਉਂ ਬੇਪਰਵਾਹ ਹੋਈ ਜ਼ਿੰਦਗੀ ਲੲੀ ਕਿਉ ਅਜਨਬੀਆਂ ਤੋਂ ਨੀਂ ਡਰਦੀ ਤੂੰ ਇਕੱਲੇ ਹਾਸੇ ਨੀਂ ਯਾਰਾਂ ਮੈਂ ਤੇਰੇ ਦੁੱਖ ਵੀ ਵਡਾਉਣੇ ਆ ਦਿਲਾਸੇ ਹੀ ਨੇ ਐਂ ਦਿਨ ਹਜੇ ਕਿੱਥੇ ਆਉਂਣੇ ਆ ਅਸੀਂ ਦਿਲ ਚੱਕ ਕੇ ਕੱਚ ਜਿਹਾ ਫਿਰਦੇ ਆ ਪੱਥਰਾਂ ਵਿੱਚ ਵੱਜਦੇ ਐ ਇਸ਼ਕ ਰੁਹਾਨੀ ਆ ਪਾਂਗਲੇ ਨਾ ਜੋ ਕਰਦੇ ਲੋਕ ਅੱਜ ਦੇ ਕਿ ਇੱਕ ਤਰਫਾ ਆ ਮੇਰਾ ਯਕੀਨ ਜਿਹਾ ਉਠਦਾ ਜਾਂਦਾ ਮੈਂ ਜਿਹਨਾਂ ਜੋੜਾਂ ਦਿਲ ਆਪਣੇ ਨੂੰ ਇਹ ਉਹਨਾਂ ਟੁੱਟਦਾ ਜਾਂਦਾ ਪਹਿਲਾਂ ਵਾਂਗੂ ਨਹੀਂ ਪੈਂਦੀਆ ਵਕ਼ਤ ਨਾਲ ਕਦਰਾਂ ਅੱਜਕਲ੍ਹ ।ਕੋਈ ਇਹਨਾਂ ਸ਼ਾਇਰਾਂ ਨੂੰ ਦੱਸਦੋ ਕਿਸੇ ਕੰਮ ਦੀਆਂ ਨੀਂ ਸਬਰਾ ਅੱਜਕਲ੍ਹ ।ਸੀਰਤਾ ਲੱਭਣ ਵਾਲਾ ਕਿਉਂ ਸੂਰਤਾਂ ਤੇ ਡੁੱਲ ਗਿਆ ਤੂੰ ਆਪ ਹੀ ਜੋ ਗੱਲਾਂ ਕਰਦਾਂ...
ਸੀ ਉਹ ਸਾਰੀਆਂ ਭੁੱਲ ਗਿਆ ਐਂ ਇਸ਼ਕ ਨੀਂ ਮਾੜਾ ਸੱਜਣਾ ਲੋਕਾਂ ਨੂੰ ਕਰਨਾ ਹੀ ਨਹੀਂ ਆਇਆ ਤੂੰ ਆਪ ਹੀ ਕਹਿੰਦੀ ਸੀ ਆਪਾਂ ਆਪਣੀਆਂ ਗਲਤੀਆਂ ਦਾ ਨਾਂ ਵਿਚ ਯਾਰੀ ਦੇ ਲਾਇਆਂ। ਅੱਖਾਂ ਨੂੰ ਕਰ ਸਾਫ ਤੇ ਆਸਾ ਪਾਸਾ ਤੱਕ ਯਾਰਾਂ ਜਿਹੜੇ ਦਿਲ ਤੋਂ ਤੇਰਾ ਕਰਦੇ ਉਹਨਾਂ ਤੋਂ ਨਾ ਅੱਕ ਯਾਰਾਂ ਕਿੱਥੋਂ ਲੱਭੇ ਇਸ਼ਕ ਪੁਰਾਣਾ ਇਸ ਨਵੇ ਜੱਗ ਤੇ ਕਈ ਵਾਰੀ ਨੇ ਹੀਰੇ ਬੁੱਟਰਾਂ ਘਰ ਵਿੱਚੋਂ ਹੀ ਲੱਭਦੇ ਏ ਕਿ ਬੋਲਾਂ ਕਰੇ ਜੋ ਬਿਆਨ ਮੇਰਿਆ ਜਜ਼ਬਾਤਾਂ ਨੂੰ ਮੈਂ ਲੱਗਦਾ ਹੋਊ ਨਾ ਨਾਕਾਮ ਮੇਰਿਆ ਜਜ਼ਬਾਤਾਂ ਨੂੰ ਇਹਨਾਂ ਨਵਿਆਂ ਨੂੰ ਆਉਣਾਂ ਸਮਝ ਨਹੀਂ ਤੂੰ ਕਿਵੇਂ ਆਪਣਾਂ ਆਪ ਬਣਾਇਆ ਆ ਐ ਦੁਨੀਆ ਮਤਲਬੀ ਆ ਯਾਰ ਤੈਨੂੰ ਕਿੰਨੀਂ ਵਾਰ ਸਮਾਝਿਆ ਆ।
ਮੈਂ ਦੱਸਿਆ ਨਹੀਂ ਕਦੇ ਬੋਲ ਕੇ ਚੱਲ ਅੱਜ ਸੁਣ ਨਹੀਂ ਚੰਗਾ ਲੱਗਦਾ ਤੇਰਾ ਨਾਮ ਕਿਸੇ ਹੋਰ ਨਾਲ ਨਹੀਂ ਚੰਗੀ ਲੱਗਦੀ ਤੂੰ ਸ਼ਰੇਆਮ ਕਿਸੇ ਹੋਰ ਨਾਲ ਬੁੱਟਰਾਂ ਤੂੰ ਕੋਲ ਏ ਹੀਰਾਂ ਏ ਮੇਰੇ ਲਈ। ਕਿਵੇਂ ਰਹਿ ਸਕਦੀ ਏ ਤੂੰ ਬਣ ਇਹਨੀਂ ਆਮ ਕਿਸੇ ਹੋਰ ਨਾਲ। ਉਮਰਾਂ ਦੀਆਂ ਬਾਤਾਂ ਪਾਉਣ ਵਾਲੇ ਘੱਟ ਮਿਲਦੇ ਆ ਤੁਰਦਿਆਂ ਰਾਹਾਂ ਤੇ । ਦਿਲ ਮੋਮ ਤੇਰਾ ਲੱਗੇ ਅੱਗ ਬੜੀ ਕਿਉਂ ਵੈਰ ਪਿਆ ਤੂੰ ਸ਼ਾਹਾ ਦੇ ਕਿ ਲੱਭਦਾ ਆ ਇਸ ਦੁਨੀਆਂ ਤੋਂ ਸਭ ਦੀ ਅਲੱਗ ਕਹਾਣੀ ਐਂ ਕਦਰ ਪਵਾ ਇੱਕ ਦੀ ਹੋ ਕੇ ਕਿਉਂ ਫਿਰਦੀ ਦਰ ਦਰ ਤੇ ਆ ਜਿਵੇਂ ਮਰਜ਼ੀ ਰਹਿ ਲੈ ਐਂ ਇਹ ਜਿੰਦਗੀ ਲੱਗ ਤਾਂ ਜਾਨੀ ਆ ਇਹਨਾਂ ਦੇ ਪੱਲੇ ਨਹੀਂ ਉ ਪੈਦਾ ਕਿਉਂਕਿ ਅੱਜਕਲ੍ਹ ਕੋਈ ਨੀਂ ਏ
ਗੱਲਾਂ ਕਹਿੰਦਾ ਤੂੰ ਕਿਸ਼ਮਤ ਵਾਲੀ ਐਂ ਜੇ ਤੈਨੂੰ ਕੋਈ ਪਿਆਰ ਕਰਦਾਂ। ਐਸੇ ਪਿਆਰਾ ਨੂੰ ਪਾਉਣ ਲਈ ਬੰਦਾਂ ਨਿੱਤ ਨਿੱਤ ਹੈ ਮਰਦਾ ਆਪਣੇ ਹਾਸਿਆਂ ਦੀ ਵਜ੍ਹਾ ਅੱਖਾਂ ਵਿਚ ਆਉਣ ਨਾ ਦੇ ਹੰਝੂਆਂ ਨੂੰ ਜੇ ਕੋਈ ਰੁੱਸ ਗਿਆ ਤਾਂ ਨੀਵਾਂ ਹੋ ਕੇ ਆਪ ਮਨਾਂ ਲੈ ਬੁੱਟਰਾ ਤੂੰ ਨਾਂ ਰੋਲ ਪੈਰਾਂ ਵਿਚ ਇਸ਼ਕ ਨੀਂ ਸੌਖੇ ਮਿਲਿਆ ਕਰਦੇ ।ਜਰ ਲੲੀ ਦੀ ਇੱਕ ਅੱਧੀ ਯਾਰਾਂ ਹਰ ਇੱਕ ਤੇ ਨਹੀਂ ਲੜਦੇ। ਜੇ ਕੋਈ ਅੱਖਾਂ ਨੂੰ ਭਰ ਕੇ ਰੋਕੇ ਤਾਂ ਰੁਕ ਜਾਣਾ ਚਾਹੀਦਾ ।ਮਾਸੂਮੀਅਤ ਨੂੰ ਦੇਖ ਕੇ ਚਮਕਾ ਦੇਖ ਕੇ ਛੱਡ ਕੇ ਨਹੀਂ ਜਾਈਦਾ। ਜਦੋਂ ਕੋਲ ਕੋਈ ਨਾ ਉਦੋਂ ਕਦਰ ਸਮਝ ਆਉਂਦੀ ਐ ਪੁਛਦਾ ਹੀ ਕੋਣ ਪਿੰਜਰੇ ਦੇ ਕੈਦ ਪੰਛੀਆਂ ਨੂੰ ਯਾਦ ਤਾਂ ਅਕਸਰ ਉਡ ਜਾਣ ਵਾਲਿਆਂ ਦੀ ਆਉਂਦੀ ਐ ।
ਜਿੰਦਗੀ ਚ ਆਉਣ ਵਾਲੇ ਲੋਕ ਨਹੀਉਂ ਘੱਟ ਪਰ ਪਤਾਂ ਵਕਤ ਨਾਲ ਲੱਗਦਾ ਐਂ ਰੰਗਦਾ ਆਪਣੇ ਨਾਲ ਜੁੜਦੇ ਆ ਲੱਖਾਂ ਯਾਰਾਂ ਹੱਥ ਪਰ ਹਰ ਹੱਥ ਦੁਆਵਾਂ ਨਹੀਂਉ ਮੰਗਦਾਂ। ਰੱਖ ਲੈ ਸੰਭਾਲ ਕੇ ਕਿਤੇ ਦਈ ਨਾ ਗਵਾਹ ਮੁਕ ਚੱਲਿਆ ਐ ਇਸ਼ਕ ਰੁਹਾਨੀ ਬੁੱਟਰਾਂ ਹਰ ਇੱਕ ਨੂੰ ਨਹੀਂ ਮਿਲਦਾ -ਹਰ ਇੱਕ ਨਹੀਂ ਮਿਲਦਾ
Malkeet singh