More Punjabi Kahaniya  Posts
ਹੱਸਮੁੱਖ


ਸੋਹਣੀ ਤਾਂ ਉਹ ਕੋਈ ਖਾਸ ਨਹੀਂ ਸੀ ,ਪਰ ਇੱਕ ਖਿੱਚ ਸੀ ਉਸ ‘ਚ। ਰੰਗ ਜ਼ਰੂਰ ਗੋਰਾ ਸੀ ਪਰ ਨੈਣ -ਨਕਸ਼ ਕੋਈ ਜਿਆਦਾ ਤਿੱਖੇ ਨਹੀਂ ਸਨ ਪਰ ਜੱਚਦੀ ਬਹੁਤ ਸੀ। ਕਾਰਨ ਉਸਦਾ ਹਾਸਾ ਸੀ । ਲੱਗਦਾ ਸੀ ਫੁੱਲ ਖਿੜਦੇ ਹੀ ਉਸਦੇ ਹਾਸੇ ਕਰਕੇ ਆ। ਲੱਗਦਾ ਸੀ ਜੇ ਉਹ ਨਾ ਹੱਸੀ ਪੰਛੀ ਉੱਡਣਾ ਭੁੱਲ ਜਾਣਗੇ। ਪੂਰੀ ਕਾਇਨਾਤ ਉਸਦੇ ਹਾਸੇ ਕਰਕੇ ਹੀ ਤਾਂ ਖੇੜੇ ‘ਚ ਆਉਂਦੀ ਸੀ। ਜਦੋਂ ਦੇਖੋ ਹੱਸਦੀ ਹੀ ਰਹਿੰਦੀ ਸੀ। ਉਸਦਾ ਅਸਲੀ ਨਾਮ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ ,ਸਾਰੇ ਹੱਸਮੁੱਖ ਹੀ ਕਹਿੰਦੇ ਸੀ ।
ਇੱਕ ਦਿਨ ਪਤਾ ਲੱਗਿਆ ਵੀ ਹੱਸਮੁੱਖ ਦਾ ਵਿਆਹ ਹੋ ਗਿਆ । ਮੁੰਡਾ ਚੰਡੀਗੜ੍ਹ ਦਾ ਸੀ ਤੇ ਬੜਾ ਪਿਆਰ ਕਰਦਾ ਸੀ ਉਸਨੂੰ।
ਬਹੁਤ ਖੁਸ਼ ਸੀ ਹੱਸਮੁੱਖ ਪਰ ਵਿਆਹ ਤੋਂ ਇੱਕ ਮਹੀਨਾ ਬਾਦ ਪੇਕੇ ਦੋ ਦਿਨ ਮਿਲਣ ਦਾ ਕਹਿ ਕੇ ਆਈ ਵਾਪਸ ਹੀ ਨਹੀਂ ਗਈ। ਪਤੀ ਲੈਣ ਆਇਆ , ਉਹ ਨਾ ਗਈ ਤੇ ਨਾ ਕੁਝ ਦੱਸਿਆ । ਥੋੜੇ ਦਿਨਾਂ ਬਾਦ ਸੱਸ ਸਹੁਰਾ ਆਏ ਤਾਂ ਉਹਨਾਂ ਨਾਲ ਤਾਂ ਗੱਲ ਵੀ ਨਹੀਂ ਕੀਤੀ । ਮਾਂ ਨੇ ਬਹੁਤ ਵਾਰ ਸਹੁਰੇ ਨਾ ਜਾਣ ਦਾ ਕਾਰਨ ਪੁੱਛਣਾ ਪਰ ਹਰ ਵਾਰ ਉਹ ਖਿੱਝ ਕੇ ਅੰਦਰ ਚਲੀ ਜਾਂਦੀ। ਨਾ ਕਿਸੇ ਨਾਲ ਕੋਈ ਗੱਲ ਕਰਦੀ ਸੀ ਤੇ ਨਾ ਰੱਜਕੇ ਖਾਂਦੀ ਪੀਂਦੀ ਸੀ , ਹੱਸਣਾ ਤਾਂ ਬਿਲਕੁਲ ਭੁੱਲ ਹੀ ਗਈ ਸੀ। ਮਾਂ ਨੂੰ ਵੀ ਬਹੁਤ ਫਿਕਰ ਰਹਿੰਦਾ ਸੀ ਉਸਦਾ, ਦੱਸਦੀ ਵੀ ਤਾਂ ਕੁਝ ਨਹੀਂ ਸੀ ਕਿਸੇ ਨੂੰ।
ਥੱਕ ਹਾਰ ਕੇ ਪਤੀ ਨੇ ਆਪਣੇ ਕੁਝ ਰਿਸ਼ਤੇਦਾਰ ਬੁਲਾਏ ਤੇ ਪੰਚਾਇਤ ਲੈ ਕੇ ਸਹੁਰੇ ਘਰ ਗਿਆ ,ਨਾਲ ਉਸਦੇ ਮਾਂ...

-ਬਾਪ ਵੀ ਗਏ। ਸਾਰੀ ਪੰਚਾਇਤ ਨੇ ਹੱਸਮੁੱਖ ਨੂੰ ਬਹੁਤ ਸਮਝਾਇਆ ਪਰ ਉਹ ਟੱਸ ਤੋਂ ਮੱਸ ਨਾ ਹੋਈ।ਸਹੁਰੇ ਨੇ ਵੀ ਬੜਾ ਰੌਲਾ ਪਾਇਆ , ਸਾਰੀ ਪੰਚਾਇਤ ਨੂੰ ਕਿਹਾ ,” ਇਸਨੂੰ ਪੁੱਛੋ ਜੀ ਸਾਡੇ ਘਰ ਇਸਨੂੰ ਤਕਲੀਫ ਹੀ ਕੀ ਏ , ਕਿੰਨੇ ਪਿਆਰ ਨਾਲ ਰੱਖਿਆ ਹੋਇਆ ਇਸਨੂੰ, ਏਥੇ ਭੁੱਖੀ ਮਰਦੀ ਸੀ ,ਉੱਥੇ ਕਿਸੇ ਚੀਜ਼ ਦੀ ਕਮੀ ਨਹੀਂ।”
ਆਖਰ ਸੱਸ ਨੇ ਸਿਰਤੇ ਹੱਥ ਰੱਖ ਕੇ ਕਿਹਾ,” ਪੁੱਤ ਇੱਕ ਮਾਂ ਜਦੋਂ ਪੁੱਤ ਦੀ ਮਾਂ ਬਣਦੀ ਏ ,ਉਦੋਂ ਤੋਂ ਇੱਕ ਰੀਝ ਆਪਣੇ ਦਿਲ ‘ਚ ਪਾਲਦੀ ਏ ਵੀ ਮੈਂ ਪੁੱਤ ਦਾ ਵਿਆਹ ਕਰੂ , ਨੂੰਹ ਘਰੇ ਆਊ । ਮੇਰੀ ਵੀ ਇਹ ਰੀਝ ਸੀ ਪਰ ਪੁੱਤ ਮੇਰੀਆਂ ਰੀਝਾਂ ਪੂਰੀਆਂ ਕਰਨ ਦਾ ਮੌਕਾ ਵੀ ਨਹੀਂ ਦਿੱਤਾ ਤੂੰ ਤਾਂ । ਸੱਚੀ ਬਹੁਤ ਚਾਅ ਸੀ ਨੂੰਹ ਨੂੰ ਲਾਡ ਲੜਾਉਣ ਦਾ । ਧੀਏ ਗਲਤੀ ਕਿੱਥੇ ਹੋਈ ਏ , ਪੁੱਤ ਉਹ ਤੇਰਾ ਘਰ ਏ , ਚੱਲ ਆਪਣੇ ਘਰ ।” ਹੱਸਮੁੱਖ ਕੁਝ ਸੋਚਕੇ ਬੋਲੀ,” ਮਾਂ ਮੈਨੂੰ ਤੁਹਾਡੇ ਤੋਂ ਕੋਈ ਸ਼ਿਕਾਇਤ ਨਹੀਂ ਨਾ ਤੁਹਾਡੇ ਪੁੱਤ ਤੋਂ ,ਮੈਂ ਜਾਣ ਨੂੰ ਤਿਆਰ ਆਂ” ਸਾਰੇ ਇੱਕਦਮ ਹੈਰਾਨ ਰਹਿ ਗਏ ਵੀ ਐਨੀ ਛੇਤੀ ਕਿਉਂ ਮੰਨ ਗਈ ।
ਫਿਰ ਉਸਨੇ ਕਿਹਾ,” ਮਾਂ ਪਰ ਇੱਕ ਗੱਲ ਪੁੱਛਣੀ ਏ।”
“ਹਾਂ ਹਾਂ ਧੀਏ ਪੁੱਛ”ਸੱਸ ਨੇ ਕਿਹਾ।
ਤਾਂ ਉਹ ਬੋਲੀ,”ਮਾਂ ਮੈਨੂੰ ਏਨਾਂ ਹੀ ਦੱਸ ਦਿਓ ਵੀ ਮੇਰਾ ਵਿਆਹ ਤੁਹਾਡੇ ਪੁੱਤ ਨਾਲ ਹੋਇਆ ਜਾਂ ਪੁੱਤ ਦੇ ਪਿਓ ਨਾਲ ”
ਹੁਣ ਕਿਸੇ ਕੋਲ ਕੋਈ ਜਵਾਬ ਨਹੀਂ ਸੀ ਤੇ ਸਹੁਰੇ ਕੋਲ ਉੱਠਕੇ ਤੁਰ ਜਾਣ ਤੋਂ ਬਿਨਾਂ ਕੋਈ ਹੱਲ ਨਹੀਂ ਸੀ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)