More Punjabi Kahaniya  Posts
ਚੁੰਝਾਂ ਚੋਗੇ ਨਾਲ ਭਰੀਆਂ


ਮੇਰੇ ਦੋ ਪੁੱਤ..ਦੋਹਾਂ ਨੂੰ ਨਿੱਕੇ ਹੁੰਦਿਆਂ ਬਥੇਰੇ ਲਾਡ ਲਡਾਏ..ਚੰਗੀ ਪੜਾਈ ਕਰਵਾਈ..ਫੇਰ ਵਧੀਆ ਕਾਲਜ ਯੁਨੀਵਰਸਿਟੀਆਂ..!
ਨਿੱਕਾ ਪੜਨ ਵਿਚ ਚੰਗਾ ਸੀ..ਆਖਣ ਲੱਗਾ ਬਾਹਰ ਜਾਣਾ..ਫੇਰ ਅਮਰੀਕਾ ਭੇਜਿਆ..ਓਥੇ ਚੰਗੀ ਨੌਕਰੀ ਲੱਗ ਗਈ..!
ਮੁੜਕੇ ਉਸਨੇ ਸਾਨੂੰ ਕੋਲ ਸੱਦਿਆ..ਕਿੰਨੀਆਂ ਚੀਜਾਂ ਵਿਖਾਈਆਂ..ਬੜਾ ਮਾਨ ਮਹਿਸੂਸ ਕੀਤਾ..!
ਫੇਰ ਇੱਕ ਦਿਨ ਇੱਕ ਗੋਰੀ ਨਾਲ ਮਿਲਾਇਆ..ਆਖਣ ਲੱਗਾ ਇਸ ਨਾਲ ਵਿਆਹ ਕਰਵਾਉਣ ਏ..
ਅਸਾਂ ਕੁਝ ਨਾ ਆਖਿਆ..ਪਰ ਨਾਲਦੀ ਸਦਮੇਂ ਕਾਰਨ ਰਾਤੀ ਰੋਂਦੀ ਰਹਿੰਦੀ..ਰੋਣ ਮੈਨੂੰ ਵੀ ਆਉਂਦਾ ਪਰ ਮਰਦਾਨਗੀ ਸਾਮਣੇ ਆ ਜਾਂਦੀ..
ਵਿਆਹ ਮਗਰੋਂ ਫੇਰ ਉਸਦਾ ਵਿਵਹਾਰ ਬਦਲ ਜਿਹਾ ਗਿਆ..ਆਖਣ ਲੱਗਾ ਵਾਪਿਸ ਮੁੜ ਜਾਵੋ..ਨਾਲਦੀ ਪ੍ਰਾਈਵੇਸੀ ਚਾਹੁੰਦੀ ਏ..ਕੱਲਿਆਂ ਰਹਿਣਾ ਚਾਹੁੰਦੀ ਏ..!
ਅਸੀਂ ਵਾਪਿਸ ਮੁੜ ਆਏ..
ਹੁਣ ਸਾਰੀਆਂ ਆਸਾਂ ਵੱਡੇ ਤੇ ਸਨ..ਸਾਰੀ ਦੌਲਤ ਵੇਚ ਵੱਟ ਕੇ ਉਸਨੂੰ ਕੰਮ ਖੋਹਲ ਕੇ ਦਿੱਤਾ..ਮੁੜਕੇ ਵਿਆਹ ਕੀਤਾ..ਸਹੁਰੇ ਪੈਸੇ ਵਾਲੇ ਸਨ..
ਓਹਨਾ ਉਸਨੂੰ ਆਪਣੇ ਕੋਲ ਸ਼ਹਿਰ ਬੁਲਾ ਲਿਆ..ਇਸਨੇ ਵੀ ਫੈਕਟਰੀ ਵੇਚਣ ਲਗਿਆਂ ਇੱਕ ਵਾਰ ਵੀ ਨਾ ਪੁੱਛਿਆ..!
ਅਸੀਂ ਮੁੜ ਕੱਲੇ ਦੇ ਕੱਲੇ ਰਹਿ ਗਏ..ਦੋਵੇਂ ਮਿਲਣੋਂ ਗਿਲਣੋ ਵੀ ਗਏ..ਕਈ ਵਾਰ ਜੀ ਕਰਦਾ..ਬਾਹਰ ਫੋਨ ਲਾਉਂਦੇ ਤੇ ਅੱਗਿਓਂ ਰਿਕਾਰਡਿੰਗ ਤੇ ਜਾ ਵੜਦਾ..!
ਫੇਰ ਪੈਸੇ ਧੇਲੇ ਦੀ ਤੰਗੀ ਜਿਹੀ ਆਉਣੀ ਸ਼ੁਰੂ...

ਹੋ ਗਈ..ਪੂਰਾਣੇ ਕੰਮ ਤੇ ਜਾ ਵੜੇ..ਪਰ ਹੁਣ ਉਮਰ ਥੋੜੀ ਸੀ ਕੰਮ ਕਰਨ ਦੀ..ਓਥੋਂ ਜਵਾਬ ਮਿਲ ਗਿਆ..!
ਫੇਰ ਇੱਕ ਦਿਨ ਵਕੀਲ ਦਾ ਫੋਨ ਆਇਆ..
ਸ਼ਹਿਰ ਵਾਲੇ ਦੋ ਪਲਾਟਾਂ ਦੇ ਝਗੜੇ ਦੇ ਸਬੰਧ ਵਿਚ ਚੱਲਦੇ ਮੁੱਕਦਮੇਂ ਦਾ ਫੈਸਲਾ ਹੱਕ ਵਿਚ ਹੋ ਗਿਆ ਸੀ..ਕੁਝ ਦਿਨਾਂ ਬਾਅਦ ਕਬਜਾ ਵੀ ਮਿਲ ਗਿਆ..!
ਦਲਾਲਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ..ਐਸਟੀਮੇਟ ਲਵਾਇਆ..ਦੋਵੇਂ ਪਲਾਟ 25 ਕਰੋੜ ਦੇ ਨਿੱਕਲੇ..!
ਗੱਲ ਚਾਰੇ ਪਾਸੇ ਧੁੰਮ ਗਈ..ਕਿੰਨੇ ਚਿਰ ਤੋਂ ਬੰਦ ਹੋ ਗਈ ਰਿਸ਼ਤੇਦਾਰੀ ਦਾ ਆਉਣ ਜਾਣ ਵੀ ਫੇਰ ਤੋਂ ਸ਼ੁਰੂ ਹੋ ਗਿਆ..
ਅੱਜ ਨਾਲਦੀ ਨੇ ਇੱਕ ਖਬਰ ਸੁਣਾਈ..ਦੋਵੇਂ ਪੁੱਤਰ ਵੀ ਇੱਕਠੇ ਮਿਲਣ ਆ ਰਹੇ ਨੇ..!
ਬਾਹਰ ਰੁੱਖ ਤੇ ਪਏ ਆਲ੍ਹਣੇ ਦੇ ਬੋਟ ਉਚੀ ਉਚੀ ਰੌਲਾ ਪਾ ਰਹੇ ਸਨ..ਚੋਗਾ ਚੁਗ ਕੇ ਆਏ ਚਿੜੇ ਦੀਆਂ ਚੁੰਝਾਂ ਚੋਗੇ ਨਾਲ ਭਰੀਆਂ ਜੂ ਹੋਈਆਂ ਸਨ!
(ਹਿੰਦੀ ਕਹਾਣੀ ਦਾ ਅਨੁਵਾਦ)
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

2 Comments on “ਚੁੰਝਾਂ ਚੋਗੇ ਨਾਲ ਭਰੀਆਂ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)