More Punjabi Kahaniya  Posts
ਰਿਅਲ ਇੰਨਵੈਸਟਮੈਂਟ


ਹੁਣ ਦੇਵ ਕਨੇਡਾ ਪੱਕਾ ਸੈੱਟ ਹੋ ਗਿਆ ਸੀ। ਪਿੰਡ ਤਾ ਹੁਣ ਭੁੱਲ ਗਿਆ ਕੰਮ ਕਾਰ ਵਿੱਚ ਕਦੋ ਦਿਨ ਲੰਘ ਜਾਂਦਾ ਪਤਾ ਹੀ ਨਹੀਂ ਚੱਲਦਾ ਸੀ।ਘਰ ਵਾਲੀ ਨੂੰ ਲੈ ਕੇ ਕਨੇਡਾ ਆਏਆ ਵੀਹ ਕੁ ਸਾਲ ਹੋ ਗਏ ਸੀ ਬੱਚੇ ਵੀ ਹੁਣ ਵੱਡੇ ਹੋ ਰਹੇ ਸਨ।ਪੈਸੇ ਦੀ ਵੀ ਜ਼ਿੰਦਗੀ ਵਿੱਚ ਕੋਈ ਘਾਟ ਨਹੀਂ ਸੀ ਪਰ ਫਿਰ ਵੀ ਜ਼ਿੰਦਗੀ ਵਿੱਚ ਕੁਝ ਨਾ ਕੁਝ ਤਾ ਘੱਟ ਸੀ।ਪਰ ਕੀ?? ਸਮਝ ਨਹੀਂ ਆ ਰਿਹਾ ਸੀ।
ਇਕ ਦਿਨ ਦੇਵ ਆਪਣੀ ਘਰ ਵਾਲੀ ਨੂੰ ਕਹਿੰਦਾ ਭਾਗਵਾਨੇ ਚੱਲ ਆਪਾ ਪੰਜਾਬ ਚੱਲਦੇ ਹਾ।ਘਰਵਾਲ਼ੀ ਵੀ ਹੈਰਾਨ ਕੀ ਅਚਾਨਕ ਕੀ ਹੋ ਗਿਆ ਇਹਨਾ ਨੂੰ ।
ਅਗਲੇ ਦਿਨ ਜਹਾਜ਼ ਚੜ ਗਏ ਤੇ ਸਭ ਤੋਂ ਪਹਿਲਾ ਦੇਵ ਆਪਣੇ ਪਿੰਡ ਵਾਲੇ ਸਕੂਲੇ ਗਿਆ ਜਿੱਥੇ ਬਚਪਨ ਬਿਤਾਏਆ ਸੀ ਸਕੂਲ ਬਹੁਤ ਬਦਲ ਗਿਆ ਸੀ ਦੇਵ ਦੋ ਘੰਟੇ ਉੱਥੇ ਰਿਹਾ ਤੇ ਫੇਰ ਆਪਣੇ ਘਰ ਚਲਾ ਗਿਆ ਬੁੱਢੇ ਮਾ ਬਾਪ ਤਾ ਦੇਵ ਨੂੰ ਦੇਖ ਕੇ ਹੈਰਾਨ ਹੀ ਹੋ ਗਏ ਰੋਜ਼ ਫ਼ੋਨ ਆਉਦਾ ਸੀ ਪੈਸੇ ਵੀ ਆਉਦੇ ਸੀ ਪਰ ਦੇਵ ਨਹੀਂ ਆਉਦਾ ਸੀ ਪਰ ਅੱਜ ਅਚਾਨਕ ਕਿੱਦਾਂ ?ਬਾਪੂ ਨੇ ਘੁੱਟ ਕੇ ਜਦੋ ਦੇਵ ਨੂੰ ਜੱਫੀ ਪਾਈ ਤਾ ਦੇਵ ਦੀ ਸਮਝ ਆਣ ਲੱਗ ਪਿਆਂ ਕੀ ਮੇਰੀ ਜ਼ਿੰਦਗੀ ਵਿੱਚ ਮਾ ਬਾਪ ਦੇ ਪਿਆਰ ਦੀ ਹੀ ਘਾਟ ਸੀ।ਜਿਹੜਾ ਮੈਨੂੰ ਬੇਚੈਨ ਕਰ ਰਿਹਾ ਸੀ
ਬੇਬੇ ਬਾਪੂ ਦੇ ਘਰੇ ਤਾ ਅੱਜ ਰੌਣਕਾਂ ਲੱਗੀਆ ਸੀ।ਅੱਜ ਦੇਵ ਦਾ ਛੋਟਾ ਭਰਾ ਵੀ ਬੜਾ ਖੁਸ਼ ਸੀ
ਸਾਰੇ ਜਣੇ ਮਿੱਲ ਕੇ ਇਕੱਠੇ ਵੀਹ ਸਾਲਾ ਬਾਅਦ ਰੋਟੀ ਖਾ ਰਹੇ ਸੀ।
ਰੋਟੀ ਖਾਂਦੇ ਹੋਏ ਪਿੰਡ ਦੀਆ ਰਿਸ਼ਤੇਦਾਰਾਂ ਦੀਆ ਗੱਲਾ ਵੀ ਹੋਣ ਲੱਗੀਆ ਗੱਲਾ ਗੱਲਾ ਵਿੱਚ ਹੀ ਪਤਾ ਲੱਗਾ ਹੁਣ ਪਿੰਡਾਂ ਵਿੱਚ ਪਹਿਲਾ ਵਰਗਾ ਪਿਆਰ ਨਹੀਂ ਰਿਹਾ ਭਰਾ ਆਪਣੇ ਭਰਾ ਤੋਂ ਹੀ ਤੰਗ ਮਾ ਬਾਪ ਦੀ ਖ਼ਬਰ ਸਾਰ ਲੈਣ ਵਾਲਾ ਵੀ ਕੋਈ ਨਹੀਂ ।ਨੇੜੇ ਦੇ ਪਿੰਡਾਂ ਵਿੱਚੋਂ ਸਾਡਾ ਘਰ ਹੀ ਇਕੱਲਾ ਜਿੱਥੇ ਤੇਰੇ ਬੇਬੇ ਬਾਪੂ ਇਕੱਠੇ ਨੇ ਤੇ ਤੂੰ ਖ਼ਰਚਾ ਪਾਣੀ ਭੇਜਦਾ ਰਹਿੰਦਾ ਘਰੇ। ਬਾਕੀਆਂ ਦੇ ਬੁੜਾ ਕਿਤੇ ਹੋਰ ਤੇ ਬੁੜੀ ਕਿਤੇ ਹੋਰ ਚਾਰ ਦਿਨ ਕਿਸੇ ਰਿਸ਼ਤੇਦਾਰ ਕੌਲ ਚਾਰ ਦਿਨ ਕਿਸੇ ਕੋਲ ਕਾਕਾ ਤੂੰ ਹੀ ਬੀਬਾ ਪੁੱਤ ਹੈ ਜਿਹਨੇ ਮਾ ਬਾਪ ਸੰਭਾਲ਼ੇ ਹੋਏ ਨੇ ਬੋਲਦੇ ਬੋਲਦੇ ਬਾਪੂ ਜੀ ਦੀਆ ਅੱਖਾਂ ਭਰ ਆਈਆ।
ਅਗਲੇ ਦਿਨ ਪਿੰਡ ਘੁੰਮਦੇ ਹੋਏ ਬਾਪੂ ਜੀ ਬੋਲੇ ਪੁੱਤਰਾਂ ਮੇਰੇ ਦਿਲ ਦੀ ਖਵਾਹਿਸ ਹੈ ਕੀ ਸਾਰੇਆ ਦੇ ਮਾ ਬਾਪ ਇਕੱਠੇ ਰਹਿਣ।ਪਤੀ ਪਤਨੀ ਦੋਵੇਂ ਇਕੱਠੇ ਹੋਣ ਬੁਢਾਪਾ ਵੀ ਖ਼ੁਸ਼ੀ ਖ਼ੁਸ਼ੀ ਲੰਘ ਜਾਂਦਾ ਹੋਰ ਨਾਲ ਕੀ ਬੰਦੇ ਨੇ ਲੈ ਕੇ ਜਾਣਾ ਇੱਥੋਂ ।
ਹੁਣ ਦੇਵ ਨੂੰ ਸਾਰਾ ਕੁਝ ਸਮਝ ਆ ਗਿਆ ਉਸਨੇ ਪਿੰਡ ਦੇ ਸਰਪੰਚ ਨੂੰ ਨਾਲ ਲੈ ਕੇ ਜਿੰਨੀ ਵੀ ਕਨੂੰਨੀ ਕਾਰਵਾਈ ਸੀ ਕਰਾ ਲਈ ਤੇ ਪਿੰਡ ਵਿੱਚ ਇਕ ਬਿਰਧ ਆਸ਼ਰਮ ਦੀ ਤਿਆਰੀ ਸ਼ੁਰੂ ਕਰ ਦਿੱਤੀ । ਕਨੇਡਾ ਦਾ ਸਾਰਾ ਕੰਮ ਆਪਣੇ ਮੁੰਡੇ ਨੂੰ ਦੇ ਕੇ ਉਧਰੋ ਫ੍ਰੀ ਹੋ ਗਿਆ ਸਾਰਾ ਧਿਆਨ ਪਿੰਡ ਵਾਲੇ ਆਸ਼ਰਮ ਤੇ ਲਾ ਦਿੱਤਾ।
ਹੌਲੀ ਹੌਲੀ ਲੋਕਾਂ ਨੇ ਆਣਾਂ ਸ਼ੁਰੂ ਕਰ ਦਿੱਤਾ ਸਾਰੇ ਜਣੇ ਹੱਸੀ ਖ਼ੁਸ਼ੀ ਰਹਿ ਰਹੇ ਸੀ।ਦੇਵ ਨੇ ਪੂਰੀ ਤਰਾਂ ਆਪਣੇ ਆਪ ਨੂੰ ਆਪਣੇ ਪਿੰਡ ਤੇ ਸ਼ਹਿਰ ਲਈ ਸਮਰਪਿਤ ਕਰ ਦਿੱਤਾ ਸੀ । ਇਲਾਕੇ ਲਈ ਦੇਵ ਇਕ ਮਿਸਾਲ ਬਣ ਿਗਆ ਸੀ।ਨੇੜੇ ਨੇੜੇ ਦੇ ਪਿੰਡਾਂ ਦੇ ਹੋਰ ਵੀ ਪਰਦੇਸੀ ਵੀਰ ਨਾਲ ਜੁੜ ਗਏ ਪੈਸੇ ਦੀ ਤਾ ਪਹਿਲਾ ਹੀ ਕੋਈ ਘਾਟ ਨਹੀਂ ਸੀ ।ਹੁਣ ਜਿਹਦਾ ਵੀ ਪੁੱਤ ਨਾਲ ਨਹੀਂ ਰੱਖਦਾ ਆਪਣੇ ਮਾ ਬਾਪ ਨੂੰ ਉਹ ਆਸ਼ਰਸ ਵਿੱਚ ਆ ਜਾਂਦੇ
ਦੇਵ ਦੇ ਮਾ ਬਾਪੂ ਤੇ ਸਾਰਾ ਪਰਿਵਾਰ ਤਾ ਖੁਸ਼ ਸੀ ਪਰ ਦੇਵ ਨੂੰ ਹਾਲੇ ਵੀ ਸਕੂਨ ਨਹੀਂ ਮਿਲ ਰਿਹਾ ਸੀ ਬਿਰਧ ਆਸ਼ਰਮ ਵਿੱਚ ਆ ਕੇ ਮਾ ਬਾਪ ਤਾ ਖੁਸ ਸਨ ਲੋਕਾਂ ਦੇ ਪਰ ਆਪਣਾ ਘਰ ਤਾ ਆਪਣਾ ਹੀ ਹੁੰਦਾ ਦੇਵ ਨੂੰ ਸਮਝ ਨਹੀਂ ਆ ਰਿਹਾ ਸੀ ਕੋਈ ਧੀ ਪੁੱਤ ਏਨੇ ਕਠੋਰ ਕਿਵੇਂ ਹੋ ਸਕਦੇ ਨੇ ਜ਼ਿਹਨਾਂ ਮਾ ਬਾਪ ਨੇ ਤਕਲੀਫ਼ਾਂ ਝੱਲ ਕੇ ਆਪਣੇ ਪੁਤਰਾ ਨੂੰ ਪਾਲੇਆ ਓਹ ਕਿਵੇਂ ਮਾ ਬਾਪ ਨੂੰ ਘਰੋਂ ਕੱਢ ਸਕਦੇ ਨੇ।ਬਿਰਧ ਆਸ਼ਰਮ ਕੋਈ ਪੱਕਾ ਹੱਲ...

ਨਹੀਂ ਸੀ ਉਹਨਾ ਦੀ ਤਕਲੀਫ਼ ਦਾ।ਦੇਵ ਦਿਲੋਂ ਚਾਹੁੰਦਾ ਸੀ ਕਿਸੇ ਮਾ ਬਾਪ ਨੂੰ ਆਪਣਾ ਘਰ ਨਾ ਛੱਡਣਾ ਪਵੇ ਪਰ ਹੱਲ ਕੀ ਹੋ ਸਕਦਾ ਦੇਵ ਦਾ ਰਾਹੁਲ ਨਾਮ ਦਾ ਇਕ ਵਕੀਲ ਦੋਸਤ ਸੀ ਉਹ ਕਦੇ ਕਦੇ ਦੇਵ ਨੂੰ ਮਿਲਣ ਉਸਦੇ ਘਰ ਆਉਦਾ ਰਹਿੰਦਾ ਸੀ ਦੇਵ ਨੂੰ ਸੋਚਾ ਵਿੱਚ ਡੁਬੇਆ ਦੇਖ ਕੇ ਰਾਹੁਲ ਕਹਿੰਦਾ ਕੀ ਸੋਚ ਰਿਹਾ ਦੇਵ, ਦੇਵ ਕਹਿੰਦਾ ਯਾਰ ਰਾਹੁਲ ਬਿਰਧ ਆਸ਼ਰਮ ਖੋਲੇਆ ਸੀ ਬੁੱਢੇ ਮਾ ਬਾਪ ਨੂੰ ਸਹਾਰਾ ਦੇਣ ਲਈ ਪਰ ਮੈਨੂੰ ਲੱਗਦਾ ਸਹਾਰੇ ਦੀ ਥਾਂ ਲੋਕਾ ਨੂੰ ਆਪਣੇ ਮਾ ਬਾਪ ਨੂੰ ਘਰੋਂ ਕੱਢਣ ਦਾ ਬਹਾਨਾ ਮਿਲ ਗਿਆ ਯਾਰ ਮੇਰਾ ਦਿਲ ਰੌਂਦਾਂ ਜਦੋ ਕੋਈ ਆਪਣਾ ਹੱਸਦਾ ਵੱਸਦਾ ਘਰ ਛੱਡ ਕੇ ਆਉਦਾ ਮੇਰੇ ਕੋਲ ਮੈਨੂੰ ਲੱਗਦਾ ਜਲਦੀ ਹੀ ਇਸ ਮੁਸੀਬਤ ਦਾ ਹੱਲ ਲੱਭਣਾ ਪੈਣਾ ।
ਆਸ਼ਰਮ ਬਣੇ ਨੂੰ ਪੁਰਾ ਇਕ ਸਾਲ ਹੋ ਗਿਆ।ਇਕ ਸਾਲ ਪੁਰੇ ਹੋਣ ਦੀ ਖੁਸ਼ੀ ਵਿੱਚ ਇਕ ਪ੍ਰੋਗਰਾਮ ਰੱਖੇਆ ਗਿਆ ਦੇਵ ਨੇ ਸਾਰੇ ਪੱਤਵੰਤੇ ਸੱਜਣਾਂ ਦੇ ਨਾਲ ਨਾਲ ਬਿਰਧ ਆਸ਼ਰਮ ਵਿੱਚ ਰਹਿੰਦੇ ਮਾ ਬਾਪ ਦੇ ਬੱਚੇਆ ਨੂੰ ਵੀ ਸੱਦਾ ਪੱਤਰ ਦਿੱਤਾ ਸਾਰੇ ਜਣੇ ਆ ਗਏ ਰੋਟੀ ਤੋਂ ਬਾਅਦ ਛੋਟੇ ਬੱਚੇਆ ਦਾ ਇਕ ਨਾਟਕ ਵੀ ਸੀ “ਰਿਅਲ ਇੰਨਵੈਸਟਮੈਂਟ”ਰੋਟੀ ਖਾਣ ਤੋਂ ਬਾਅਦ ਬੱਚੇਆ ਨੇ ਨਾਟਕ ਸ਼ੁਰੂ ਕੀਤਾ ਨਾਟਕ ਵਿੱਚ ਦਿਖਾਇਆ ਗਿਆ ਕੀ ਇਕ ਪਤੀ ਪਤਨੀ ਕਿੰਨੇ ਖੁਸ਼ ਹੁੰਦੇ ਹਨ ਕੀ ਉਹਨਾ ਦੇ ਘਰੇ ਔਲਾਦ ਦਾ ਜਨਮ ਹੋਏਆ ਹੈ।ਮਾ ਵੀ ਸਾਰੇ ਸ਼ੌਕ ਭੁੱਲਾ ਆਪਣੇ ਬੱਚੇ ਦੀ ਫਿਕਰ ਕਰਦੀ ਹੈ ਬਾਪ ਵੀ ਓਵਰ ਟਾਇਮ ਕਰ ਕੇ ਆਪਣੇ ਸ਼ੌਕ ਆਪਣੇ ਯਾਰਾ ਦੋਸਤਾਂ ਤੋਂ ਦੂਰੀ ਬਣਾ ਕੇ ਬੱਚੇ ਦੀ ਹਰ ਇਕ ਮੰਗ ਪੂਰੀ ਕਰਦਾ ਹੈ। ਹਜ਼ਾਰਾਂ ਲੱਖਾਂ ਰੁਪਏ ਖਰਚ ਕਰ ਕੇ ਪੜਾਇਆ ਲਿਖਾਇਆ। ਬੱਚਾ ਨੌਕਰੀ ਕਰਨ ਲੱਗ ਪਿਆਂ ਫੇਰ ਮਾ ਬਾਪ ਨੇ ਵਿਆਹ ਕਰਵਾ ਦਿੱਤਾ ਉਸਦਾ।ਮਾ ਬਾਪ ਹੁਣ ਬਜ਼ੁਰਗ ਹੋ ਗਏ ਸੀ ਇਕ ਦਿਨ ਬੁੱਢੀ ਮਾ ਤੋਂ ਘਰ ਦਾ ਕੰਮ ਕਰਦੇ ਹੋਏ ਨੂੰਹ ਦੇ ਰੂਮ ਵਿੱਚ ਲਗਾਏਆ ਸ਼ੀਸ਼ਾ ਦਾ ਸੈੱਟ ਟੁੱਟ ਗਿਆ ਨੂੰਹ ਸੱਸ ਤੇ ਭੜਕ ਜਾਂਦੀ ਹੈ ਮੰਮੀ ਜੀ ਅਸੀ ਇਕ ਇਕ ਰੁਪਏ ਜੋੜ ਕੇ ਬੜੀ ਮੁਸਕਿਲ ਨਾਲ ਸ਼ੀਸ਼ਾ ਸੈੱਟ ਬਣਾਇਆਂ ਸੀ ਸਾਡੀ ਇੰਨੇ ਦਿਨਾਂ ਦੀ ਕੀਤੀ ਮਿਹਨਤ ਜ਼ੀਰੋ ਕਰ ਦਿੱਤੀ ।ਮਾ ਕੁਝ ਵੀ ਨਾ ਬੋਲੀ ਰੌਦੀ ਰੌਦੀ ਚੁੱਪ ਚਾਪ ਚੱਲੀ ਗਈ ਰਾਤ ਨੂੰ ਮੁੰਡਾ ਘਰ ਆਏਆ ਅੱਗੇ ਜ਼ਨਾਨੀ ਨੇ ਸਾਰਾ ਕੁਝ ਦੱਸੇਆ ਮੁੰਡਾ ਮਾ ਬਾਪ ਦੇ ਕਮਰੇ ਵਿੱਚ ਜਾ ਕੇ ਕਹਿੰਦਾ ਤੁਸੀਂ ਕਿਉਂ ਲਹੂ ਪੀੰਣ ਲੱਗੇ ਹੋ ਮੇਰਾ ਮਾ ਤੈਨੂੰ ਪਤਾ ਜਿਹੜਾ ਸੈੱਟ ਤੂੰ ਤੋੜੇਆ ਚਾਰ ਸਾਲ ਹੋ ਸੀ ਗਏ ਪੈਸੇ ਜੋੜਦੇ ਨੂੰ ਹੁਣ ਲਿਆ ਸੀ ਪਰ ਤੂੰ ਤੋੜ ਦਿੱਤਾ ਚਾਰ ਸਾਲ ਦੀ ਕਮਾਈ ਮਿੱਟੀ ਕਰ ਦਿੱਤੀ ਮੇਰੀ। ਬਾਪੂ ਤੋਂ ਰਿਹਾ ਨਾ ਗਿਆ ਬਾਪੂ ਕਹਿੰਦਾ ਪੁੱਤ ਤੈਨੂੰ ਚਾਰ ਸਾਲ ਦੀ ਕਮਾਈ ਮਿੱਟੀ ਹੋਣ ਦਾ ਦੁੱਖ ਹੈ ਸਾਥੋਂ ਪੁੱਛ ਜ਼ਿਹਨਾਂ ਦੀ ਪੱਚੀ ਸਾਲ ਦੀ ਕਮਾਈ ਮਿੱਟੀ ਹੋ ਗਈ ਚੰਗਾ ਹੁੰਦਾ ਧੀ ਨੂੰ ਕੁੱਖ ਵਿੱਚ ਮਾਰਨ ਦੀ ਥਾਂ ਜੰਮ ਲੈਂਦੇ ਅੱਜ ਸਹਾਰਾ ਤਾ ਬਣਦੀ ਬੁਢਾਪੇ ਦਾ ਪੁੱਤਰਾਂ ਜਿਵੇਂ ਸ਼ੀਸ਼ਾ ਲੈਣ ਲਈ ਤੂੰ ਪੈਸੇ ਜੋੜੇ ਇਵੇਂ ਹੀ ਬੁਢਾਪਾ ਸੁੱਖੀ ਕਰਨ ਲਈ ਅਸੀ ਤੇਰੀ ਪੜਾਈ ਲਿਖਾਈ ਕਰਾਈ ਸੀ ਅੱਜ ਸਾਡੀ ਕਮਾਈ ਵੀ ਮਿੱਟੀ ਹੋ ਗਈ ਚੱਲ ਪੁੱਤਰਾਂ ਕੋਈ ਨਾ ਤੇਰਾ ਕੋਈ ਕਸ਼ੂਰ ਨੀ ਅਸੀ ਵੀ ਪੁੱਤ ਦੀ ਚਾਹ ਵਿੱਚ ਧੀ ਮਾਰੀ ਸੀ ਸਜ਼ਾ ਤਾ ਭੁਗਤਣੀ ਪੈਣੀ ਏ।
ਪੈਸਾ ਖਰਚ ਹੋ ਜਾਊ ਮੁੜ ਜੋੜ ਸਕਦੇ ਹਾ ਪਰ ਰਿਸ਼ਤੇਦਾਰ ਮਾ ਬਾਪ ਭੈਣ ਭਰਾ ਇਕ ਵਾਰ ਵਿੱਛੜ ਗਏ ਮੁੜ ਨਹੀਂ ਮਿਲਣੇ
ਬੱਚੇਆ ਦਾ ਨਾਟਕ ਤਾ ਖਤਮ ਹੋ ਗਿਆ ਪਰ ਸਭਨਾਂ ਦੇ ਦਿਲਾ ਵਿੱਚ ਇਕ ਸਵਾਲ ਛੱਡ ਗਿਆ ਕੀ ਅਸੀ ਕਿਸ ਲਈ ਤੇ ਕਾਹਦੇ ਲਈ ਕਰ ਰਹੇ ਹਾ
ਉਸ ਦਿਨ ਤੋਂ ਬਾਅਦ ਬਿਰਧ ਆਸ਼ਰਮ ਵਿੱਚ ਬਜ਼ੁਰਗਾਂ ਦੀ ਗਿਣਤੀ ਘੱਟ ਗਈ ਤੇ ਲੋਕ ਸੇਵਾ ਕਰਨ ਵਾਲੇਆ ਦੀ ਵੱਧ ਗਈ

Sandeep Rajwalia

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)