More Punjabi Kahaniya  Posts
ਬੀਬੀ ਦੀ ਯਾਦ


ਮੇਰੀ ਮਾਂ ਇਕ ਸੰਤ ਸੁਭਾਅ ਦੀ ਮਾਲਕਣ ਸੀ। ਹਮੇਸ਼ਾ ਰੱਬ ਦੀ ਰਜ਼ਾ ਅਤੇ ਭੈਅ ਵਿੱਚ ਰਹਿੰਦੇ ਸਨ। ਅਨਪੜ੍ਹ ਹੋਣ ਦੇ ਬਾਵਜੂਦ ਸਵੇਰੇ ਸਵੇਰੇ ਜ਼ੁਬਾਨੀ ਪਾਠ ਕਰਨਾ, ਗੁਰਦੁਆਰੇ ਜਾਣਾ। ਹਮੇਸ਼ਾਂ ਵਾਹਿਗੁਰੂ ਦਾ ਸਿਮਰਨ ਕਰਨਾ। ਮੈਂ ਆਪਣੀ ਮਾਂ ਨਾਲ ਹੀ ਸੌਂਦਾ ਸੀ। ਮੇਰੀ ਜਾਗ ਉਨ੍ਹਾਂ ਦੇ ਪਾਠ ਦੀ ਅਵਾਜ਼ ਨਾਲ ਹੀ ਖੁੱਲਦੀ ਸੀ।ਇਸ ਪਾਠ ਦੀ ਅਵਾਜ਼ ਹੁਣ ਵੀ ਕਦੇ ਕਦੇ ਮੇਰੇ ਕੰਨਾਂ ਚ ਗੂੰਜਦੀ ਹੈ।
ਆਪਣਾ ਨੁਕਸਾਨ ਕਰਵਾ ਕੇ ਵੀ ਕਿਸੇ ਦਾ ਭਲਾ ਸੋਚਦੇ ਅਤੇ ਕਰਦੇ ਸਨ। ਇਕ ਵਾਕਿਆ ਮੈਨੂੰ ਅਜ ਵੀ ਯਾਦ ਹੈ।ਸਾਡੇ ਪਿੰਡ, ਇਕ ਲਾਗਲੇ ਪਿੰਡੋਂ ਡਾਕਟਰ ਪਰਿਵਾਰ ਸਮੇਤ ਬਦਲ ਕੇ ਆਏ। ਰਹਿਣ ਲਈ ਜਗ੍ਹਾ ਨਹੀਂ ਸੀ। ਸੋ ਸਾਡੇ ਘਰ ਦੇ ਲਾਗੇ ਹੀ ਕਿਰਾਏ ਤੇ ਰਹਿਣ ਲਗ ਪਏ। ਮੱਝਾਂ ਉਨ੍ਹਾਂ ਦੀਆਂ ਸਾਡੇ ਘਰ ਬੱਝ ਗਈਆਂ । ਆਪਣੇ ਡੰਗਰਾਂ ਨਾਲ ਹੀ ਮੈਂ ਉਨ੍ਹਾਂ ਨੂੰ ਬਾਹਰ ਚਾਰ ਲਿਆਉਣਾ, ਉਥੇ ਹੀ ਪੱਠੇ ਪਾ ਦੇਣੇ। ਦੁੱਧ ਦੋਵੇਂ ਟਾਈਮ ਉਨ੍ਹਾਂ ਚੋ ਕੇ ਲੈ ਜਾਣਾ।
ਮੈਂ ਅਜੇ ਸਕੂਲ ਪੜ੍ਹਨ ਨਹੀਂ ਸੀ ਪਿਆ। ਦਿੱਲ ਹੀ ਨਹੀਂ ਕਰਦਾ ਸੀ। ਫਿਰ ਉਨ੍ਹਾਂ ਦੀਆਂ ਬੱਚੀਆਂ ,ਜਦ ਸਕੂਲ ਜਾਣਾ ਵੇਖ ਕੇ ਮੇਰਾ ਵੀ ਦਿਲ ਪੜ੍ਹਨੇ ਪੈਣ ਲਈ ਪਰੇਰਿਆ ਗਿਆ। ਹੁੰਦੜਹੇੜ ਤਾਂ ਮੈਂ ਪਹਿਲਾਂ ਹੀ ਸੀ। ਦੁੱਧ ਘਿਉ ਘਰ ਦਾ ਸੀ।
ਸਮਾਂ ਆਪਣੀ ਤੋਰ ਚਲਦਾ ਗਿਆ। ਸਾਡੇ ਨਾਲ ਉਨ੍ਹਾਂ ਦਾ ਪਿਆਰ ਬਹੁਤ ਸੀ। ਕਈ ਵਾਰੀ ਮੇਰੀ ਬੀਬੀ ਨਾਲ ਉਨ੍ਹਾਂ ਗਲ ਕਰਨੀ ਕਿ ਤੁਹਾਡੇ ਘਰ ਰਹਿੰਦਿਆਂ ਸਾਡੀ ਬਾਬਾ ਬੁੱਢਾ ਸਾਹਿਬ ਨੇ ਸੁਣੀ ਆਂ । ਬੇਟਾ ਹੋਇਆ ਹੈ। ਕਦੀ ਤੁਹਾਡੀਆਂ ਅਰਦਾਸਾਂ ਦਾ ਮੁੱਲ ਜਰੂਰ ਪਾਵਾਂਗੇ। ਸਾਡੇ ਘਰ ਹੀ ਕਈ ਵਾਰੀ ਉਨ੍ਹਾਂ ਰੋਟੀ ਖਾ ਲੈਣੀ।ਸਾਂਝ ਕਾਫੀ ਗੂਹੜੀ ਹੋ ਗਈ ਸੀ।
ਮੇਨ ਬਾਜ਼ਾਰ ਵਿੱਚ ਸਾਡਾ ਇਕ 7-8 ਮਰਲੇ ਦਾ ਪਲਾਟ ਸੀ। ਉਦੋਂ ਇਹ ਬਾਜ਼ਾਰ ਡਿਵੈਲਪ ਨਹੀਂ ਹੋਇਆ ਸੀ। ਰਾਤ ਨੂੰ ਸਾਡੇ ਘਰੇ ਬੈਠਿਆਂ ਦੋਵਾਂ ਜੀਆਂ ਨੇ ਕਿਹਾ...

ਕਰਨਾ ਕਿ ਤੁਸੀਂ ਸਾਨੂੰ ਉਸ ਜਗ੍ਹਾ, ਥੱਲੇ ਦੁਕਾਨਾਂ ਅਤੇ ਉੱਪਰ ਘਰ ਬਣਾ ਲੈਣ ਦਿਉ। ਜਿੰਨੇ ਪੈਸੇ ਲੱਗਣਗੇ ਅਸੀਂ ਕਰਾਇਆ ਬੰਨ ਕੇ ਕੱਟੀ ਜਾਵਾਂਗੇ। ਜਦੋਂ ਕਿਰਾਏ ਦੇ ਹਿਸਾਬ ਨਾਲ ਪੈਸੇ ਪੂਰੇ ਹੋ ਗਏ, ਉਦੋਂ ਕਿਰਾਇਆ ਤੁਹਾਨੂੰ ਦੇ ਦਿਆ ਕਰਾਂਗੇ। ਜੇ ਕਿਤੇ ਬਦਲੀ ਹੋ ਗਈ ਵਾਧਾ ਘਾਟਾ ਦੇ ਲੈ ਕੇ ਮਕਾਨ ਤੁਹਾਨੂੰ ਦੇ ਜਾਵਾਂਗੇ।
“ਸਾਡੇ ਬੱਚੇ ਜੁਆਨ ਹੋ ਗਏ ਨੇ, ਛੋਟੇ ਜਿਹੇ ਘਰ ‘ਚ ਰਹਿਣਾ ਮੁਸ਼ਕਿਲ ਹੈ। ” ਮਤਲਬ ਕਾਫੀ ਵਾਰ ਉਨ੍ਹਾਂ ਇਹ ਗੱਲਾਂ ਕਰਨੀਆਂ। ਆਖਿਰ ਇਕ ਦਿਨ ਬਾਬੇ ਬੁੱਢਾ ਸਾਹਿਬ ਦੀ ਸੌਂਹ ਖਾ ਕੇ ਮੇਰੀ ਬੀਬੀ ਤੇ ਭਾਅ (ਮਾਂ ਬਾਪ) ਨੂੰ ਮੰਨਾ ਲਿਆ ।
ਦੁਕਾਨ, ਮਕਾਨ ਬਣ ਗਏ , ਰਿਹਾਇਸ਼ ਹੋ ਗਈ। ਫਿਰ ਉਹ ਪਹਿਲਾਂ ਵਾਲਾ ਪਿਆਰ ਗੁਆਚਦਾ ਗਿਆ।ਪਰ ਬੀਬੀ ਨੂੰ ਵਿਸ਼ਵਾਸ ਸੀ ਸੌਂਹ ਦਾ, ਰੱਬ ਦੇ ਭੈਅ ਦਾ।
ਮੈਂ ਵੀ ਸਰਕਾਰੀ ਨੌਕਰੀ ਤੇ ਲਗ ਗਿਆ। 26 ਦਿਸੰਬਰ 1986 ਵਿੱਚ ਬੀਬੀ ਜੀ ਸ਼ਾਮ ਦੇ ਸਮੇਂ ਫਤਿਹ ਬੁਲਾ ਗਏ । ਮੈਂ ਛੁੱਟੀ ਤੇ ਸੀ। ਕਹਿੰਦੇ ਕਿਸੇ ਨਾਲ ਝਗੜਾ ਨਹੀਂ ਕਰਨਾ। ਰਬ ਤੇ ਵਿਸ਼ਵਾਸ ਰੱਖਣਾ। ਸਭ ਕੁੱਝ ਇੱਥੇ ਹੀ ਰਹਿ ਜਾਣਾ ਹੈ।
ਫਿਰ ਮੇਰੀ ਨੌਕਰੀ ਦੇ ਦੌਰਾਨ ਹੀ, ਮੈਂ ਉਦੋਂ ਬੰਗਾਲ ਵਿੱਚ ਸੀ, ਜਦੋਂ ਉਹ “ਸਾਡੇ ਪਲਾਟ ਚ ਬਣਿਆ” ਘਰ ਵੇਚ ਕੇ ਚਲੇ ਗਏ। ਕੁਝ ਵੀ ਨਹੀਂ ਦਿੱਤਾ।
ਅਜ Mother’s Day ਕਰਕੇ ਬੀਬੀ ਦੀ ਯਾਦ ਬਹੁਤ ਆ ਰਹੀ ਹੈ ਜੀ । ਇਸ ਲਈ ਇਹ ਲਿਖਿਆ ਗਿਆ। ਪਤਾ ਨਹੀਂ ਅਜਿਹੀਆਂ ਰੂਹਾਂ ਵਿਰਲੀਆਂ ਹੀ ਕਿਉਂ ਹਨ ਜੋ ਆਪਣਾ ਵਿਗਾੜਦਾ ਵੇਖਕੇ ਵੀ ਦੂਜੇ ਦਾ ਸਵਾਰ ਜਾਂਦੀਆਂ ਨੇ?
ਜੋਗਿੰਦਰ ਸਿੰਘ ਵਡਾਲਾ ਬਾਂਗਰ
9 ਮਈ 2021

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)