More Punjabi Kahaniya  Posts
ਭੂਤ ਬੰਗਲਾ ਭਾਗ 4


ਪਿਛਲੇ ਭਾਗ ਵਿੱਚ ਦੇਖਿਆ ਕਿ ਦਿਲਪ੍ਰੀਤ ਕੁਝ ਖਾਣ ਪੀਣ ਦਾ ਸਮਾਨ ਲੈਣ ਦੁਕਾਨਾਂ ਤੇ ਗਿਆ ਪਰ ਖਾਣ ਲਈ ਕੁਝ ਨਹੀਂ ਮਿਲਦਾ, ਸਗੋਂ ਬੰਗਲੇ ਬਾਰੇ ਹੀ ਸੁਣਨ ਨੂੰ ਮਿਲਦਾ ਹੈ। ਦਿਲਪ੍ਰੀਤ ਹੁਣ ਕਾਫੀ ਸੋਚਾਂ ਵਿਚ ਪੈ ਗੱਡੀ ਸਟਾਰਟ ਕਰਕੇ ਬੰਗਲੇ ਵੱਲ ਚਲ ਪੈਂਦਾ ਹੈ। ਇਧਰ ਸਾਰੇ ਦਿਲਪ੍ਰੀਤ ਦਾ ਇੰਤਜ਼ਾਰ ਕਰ ਰਹੇ ਹਨ। ਸੁਮਨ ਕਾਫ਼ੀ ਪ੍ਰੇਸ਼ਾਨ ਹੈ ਕਿ ਕਿਤੇ ਦਿਲਪ੍ਰੀਤ ਨੂੰ ਕੁਝ ਹੋ ਹੀ ਨਾ ਜਾਵੇ । ਉਸ ਦੀ ਦੋਸਤ ਰੀਨਾ ਹੋਂਸਲਾ ਦਿੰਦੇ ਹੋਏ ਬੋਲ ਦੀ ਹੈ, ਬਸ ਹੁਣ ਤਾਂ ਆਉਣ ਵਾਲ ਹੈ ਤੂੰ ਇਹਨੀ ਚਿੰਤਾ ਨਾ ਕਰ ਉਸ ਦੀ , ਇਨ੍ਹੇ ਨੂੰ ਪ੍ਰੀਤ ਸੁਮਨ ਨੂੰ ਆਵਾਜ਼ ਦਿੰਦੀ ਹੈ, ਪ੍ਰੀਤ ਰਸੋਈ ਵਿੱਚ ਮਾਸ ਤੇ ਟੁਕੜੇ ਛੋਟੇ ਕਰ ਰਹੀ ਹੈ ਤੇ ਨਾਲ ਹੀ ਕੜਾਹੀ ਵਿੱਚ ਤੇਲ ਗਰਮ ਕਰ ਰਹੀ ਹੈ।ਪ੍ਰੀਤ ਸੁਮਨ ਨੂੰ ਕਹਿੰਦੀ ਯਾਰ ਆ ਕੇ ਮੇਰੀ ਮੱਦਦ ਕਰ ਦੇ ਸੁਮਨ ਤੇ ਰੀਨਾ ਦੋਵੇਂ ਹੀ ਰਸੋਈ ਵਿੱਚ ਚਲੇ ਜਾਂਦੇ ਹਨ। ਰੀਨਾ ਨੂੰ ਮਾਸ ਭਲੇ ਹੀ ਪਸੰਦ ਨਹੀਂ ਪਰ ਫਿਰ ਵੀ ਉਹ ਆਪਣੀਆਂ ਦੋਸਤਾਂ ਕੋਲ ਖੜ੍ਹ ਉਹਨਾਂ ਨੂੰ ਖਾਣਾ ਤਿਆਰ ਕਰਦੇ ਦੇਖ ਕੁਝ ਚਟ ਪਟੇ ਸਵਾਲ ਕਰ ਰਹੀ ਹੈ। ਇਧਰ ਜਗਦੀਪ ਤੇ ਸ਼ਰਮਾ ਦੋਵੇਂ ਆਪਸ ਵਿੱਚ ਗੱਲਾਂ ਕਰ ਰਹੇ ਹਨ। ਫਿਰ ਉਹਨਾਂ ਨੂੰ ਖ਼ਿਆਲ ਆਉਂਦਾ ਕਿ ਬੰਗਲਾ ਉਪਰੋ ਤਾ ਦੇਖਿਆ ਹੀ ਨਹੀਂ ਕਿਉਂ ਨਾ ਦੇਖਿਆ ਜਾਵੇ। ਸ਼ਰਮਾ ਮਨਾਂ ਕਰਦਾ ਹੈ । ਨਾ ਬਾਈ ਉਪਰ ਕੀ ਪਤਾ ਕੀ ਹੈ, ਸਵੇਰ ਦੇਖ ਲੲੀ, ਪਰ ਜਗਦੀਪ ਕਹਿੰਦਾ ਮੈਂ ਤਾਂ ਹੁਣੇ ਹੀ ਜਾਵਾਂਗਾ ਤੂੰ ਚਲ ਜਾ ਨਾ ਚਲ, ਸ਼ਰਮਾ ਮਨਾਂ ਕਰਦਾ ਹੈ ਮੈਂ ਨਹੀਂ ਜਾਵਾਂਗਾ । ਜਗਦੀਪ ਪੋੜੀਆਂ ਤੇ ਪੈਰ ਰੱਖਦਾ ਡਰਾਉਣ ਵਾਲੀਆ ਅਵਾਜ਼ਾਂ ਕੱਢਦੇ ੳੁਪਰ ਵਲ ਚਲ ਪੈਂਦਾ ਹੈ । ਸ਼ਰਮਾ ਆਪਣੇ ਫੋਨ ਵਿੱਚ ਕੁੱਝ ਵਿਡੀਉ ਦੇਖਣ ਲੱਗਾ ਜਾਂਦਾ ਹੈ। ਜਗਦੀਪ ਉਪਰ ਪਹੁੰਚ ਕੇ ਅਲੱਗ ਅਲੱਗ ਰੂਮ ਵਿਚ ਜਾਂਦਾ ਹੈ । ਪਰ ਇੱਕ ਰੂਮ ਨੂੰ ਤਾਲਾ ਲਗਾ ਹੁੰਦਾ ਹੈ। ਉਹ ਉਸ ਰੂਮ ਨੂੰ ਵੀ ਦੇਖਣਾ ਚਾਹੁੰਦਾ ਹੈ। ਉਹ ਬਾਕੀ ਰੂਮਾਂ ਵਿੱਚ ਜਾ ਲੰਮਬਾਰੀਆ ਤੇ ਬੈਡ ਦੇ ਦਰਜ਼ ਚੈਕ ਕਰਦਾ ਹੈ । ਉਸ ਨੂੰ ਕਿਤੋਂ ਚਾਬੀ ਨਹੀਂ ਮਿਲਦੀ, ਫਿਰ ਉਸ ਦੇ ਹੱਥ ਇੱਕ ਹਥੌੜੀ ਲੱਗ ਜਾਂਦੀ ਹੈ। ਉਹ ਮਨ ਵਿੱਚ ਸੋਚਦਾ ਹੈ ਇਸ ਨਾਲ ਹੀ ਤਾਲਾ ਤੌੜ ਦਿੰਦਾ ਹਾਂ, ਉਹ ਪੂਰੇ ਜੋਸ਼ ਨਾਲ ਤਾਲਾ ਤੌੜਨ ਲਈ ਅੱਗੇ ਵਧਿਆ ਤਾਂ ਬੰਦ ਰੂਮ ਵਿਚੋਂ ਇੱਕ ਆਵਾਜ਼ ਸੁਣਾਈ ਦਿੱਤੀ,,
,,,ਆ ਜਾਉ,,, ਜਗਦੀਪ ਕਾਫ਼ੀ ਹੈਰਾਨ ਹੋ ਕੇ ਬੋਲਿਆ ਕੋਣ ਹੈ,ਪਰ ਕੋਈ ਜਵਾਬ ਨਹੀਂ ਮਿਲਿਆ। ਉਹ ਹਥੋੜੀ ਨਾਲ ਤਾਲਾ ਤੌੜ ਦਿੰਦਾ ਹੈ ਤੇ ਦਰਵਾਜ਼ੇ ਨੂੰ ਖੋਲ ਅੰਦਰ ਜਾਂਦਾ ਹੈ। ਉਹ ਅੰਦਰ ਦੇਖਦਾ ਹੈ ਤਾਂ ਉਸ ਨੂੰ ਲਹੂ ਨਾਲ ਭਰੇ ਹੱਡੀਆ ਦੇ ਪਿੰਜਰ ਦਿਖਾਈ ਦਿੱਤੇ ਥੋੜਾ ਅੱਗੇ ਵੱਧਿਆ ਤਾਂ ਬੂਹਾ ਬੰਦ ਹੋ ਗਿਆ । ਹੁਣ ਸ਼ਰਮੇ ਨੂੰ ਜਗਦੀਪ ਦੀਆਂ ਚੀਕਾਂ ਦੀ ਅਵਾਜ਼ ਸੁਣਾਈ ਦਿੰਦੀ ਹੈ । ਸ਼ਰਮਾ ਘਬਰਾਹਟ ਵਿਚ ਉਸ ਨੂੰ ਵਾਜ ਦਿੰਦਾ ਹੈ। ਪਰ ਜਗਦੀਪ ਦੀਆਂ ਇੱਕਵਾਰ ਫਿਰ ਤੋਂ ਚੀਕਾਂ ਦੀ ਅਵਾਜ਼ ਸੁਣਾਈ ਦਿੰਦੀ ਹੈ । ਇਸ ਵਾਰ ਤਾਂ ਰਸੋਈ ਵਿੱਚ ਵੀ ਅਵਾਜ਼ ਸੁਣਾਈ ਦਿੰਦੀ ਹੈ । ਤਿੰਨੋ ਸਹੇਲੀਆਂ ਰਸੋਈ ਵਿੱਚੋਂ ਬਾਹਰ ਆਉਂਦਿਆਂ ਤੇ ਸ਼ਰਮੇ ਨੂੰ ਸਵਾਲ ਕਰਦੀਆਂ ਕੀ ਹੋਇਆ ਹੈ ‌। ਸ਼ਰਮਾ ਕਾਫ਼ੀ ਡਰਿਆ ਹੋਇਆ ਬੋਲਿਆ ਜਗਦੀਪ ਉਪਰਲੀ ਮੰਜ਼ਿਲ ਤੇ ਗਿਆ ਸੀ ਤੇ ਉਸ ਦੀ ਇਸ ਤਰ੍ਹਾਂ ਦੀ ਆਵਾਜ਼ ਆਈ ਹੈ । ਸਾਰੇ ਘਬਰਾਹਟ ਵਿਚ ਭੱਜ ਕੇ ਉਪਰ ਜਾਂਦੇ ਹਨ ਤਾਂ ਖੂਨ ਨਾਲ ਲੱਥਪੱਥ ਹੋਈ ਲਾਸ਼ ਦੇਖਦੇ ਹਨ। ਸਭ ਦੀਆਂ ਚੀਕਾਂ ਨਿਕਲ ਗਈਆਂ, ਇਹ ਲਾਸ਼ ਜਗਦੀਪ ਦੀ ਸੀ। ਪ੍ਰੀਤ ਜਗਦੀਪ ਨੂੰ ਲਾਸ਼ ਬਣਿਆ ਦੇਖ ਫੁਟ ਫੁਟ ਕੇ ਰੋਣ ਲੱਗ ਪਈ ਤੇ ੳੁਸ ਦੇ ਚਹਿਰੇ ਨੂੰ ਸਪਰਸ਼ ਕਰਦੀ ਹੈ। ਰੀਨਾ ਬੋਲ ਦੀ ਹੈ ਮੈਂ ਪਹਿਲਾਂ ਹੀ ਕਿਹਾ ਸੀ ਸਭ ਨੂੰ ਪਰ ਕਿਸੇ ਨੇ ਗੱਲ ਨਹੀਂ ਸੁਣੀ, ਹੁਣ ਕੋਈ ਨਹੀਂ ਬਚੇਗਾ ਸਭ ਹੀ ਮਾਰੇ ਜਾਵਾਂਗੇ। ਸੁਮਨ ਵੀ ਕਾਫੀ ਡਰ ਚੁੱਕੀ ਹੈ। ਉਹ ਜਲਦੀ ਨਾਲ, ਦਿਲਪ੍ਰੀਤ ਨੂੰ ਕਾਲ ਕਰਦੀ ਹੈ। ਦਿਲਪ੍ਰੀਤ ਫ਼ੋਨ ਨਹੀਂ ਅਟੈਂਡ ਕਰਦਾ, ਸੁਮਨ ਵਾਰ ਵਾਰ ਕਾਲ ਕਰਦੀ ਹੈ ਪਰ ਹਰ ਵਾਰ ਨਾ ਕਾਮ ਹੀ ਰਹੀ ।
ਹੁਣ ਸਾਰੇ ਠੱਲੇ ਆਉਂਦੇ ਹਨ ਤੇ ਬੰਗਲੇ ਚੋ ਬਾਹਰ ਨਿਕਲਣ ਲਈ ਆਪਸ ਵਿੱਚ ਗੱਲਾਂ ਕਰਦੇ ਹਨ। ਇੱਕ ਦੂਸਰੇ ਨੂੰ...

ਜੱਲਦੀ ਨਾਲ ਸਮਾਣ ਪੈਕ ਕਰਨ ਲਈ ਕਹਿੰਦੇ ਹਨ ਤੇ ਨਾਲ ਹੀ ਪੁਲਿਸ ਨੂੰ ਫੋਨ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਇਹ ਕੀ ਸਭ ਫੋਨਾਂ ਦਾ ਨੈਟਵਰਕ ਚਲਾ ਜਾਂਦਾ ਹੈ । ਸਭ ਡਰ ਵਿਚ ਭੈਭੀਤ ਹੋ ਆਪਣੇ ਆਪਣੇ ਰੂਮ ਵਿਚ ਜਾ ਆਪਣਾ ਸਮਾਣ ਚੱਕਣ ਲਈ ਜਾਂਦੇ ਹਨ । ਕਿ ਦਿਲਪ੍ਰੀਤ ਆਉਂਦੇ ਹੀ ਇਥੋਂ ਚਲੇ ਜਾਵਾਂਗੇ । ਪਰ ਇਹ ਕੀ ਹੋਇਆ ਪ੍ਰੀਤ ਜਦੋਂ ਆਪਣੇ ਕਮਰੇ ਵਿਚ ਜਾਂਦੀ ਹੈ ਤਾਂ ਉਹ ਦੇਖਦੀ ਹੈ ਖੂਨ ਨਾਲ ਲੱਥਪੱਥ ਇੱਕ ਵਿਅਕਤੀ ਖੜ੍ਹਾ ਹੈ । ਉਹ ਚੀਕਣ ਦੀ ਕੋਸ਼ਿਸ਼ ਕਰਦੀ ਹੈ, ਪਰ ਉਸ ਦੀ ਆਵਾਜ਼ ਨਹੀਂ ਨਿਕਲਦੀ , ਜਦੋਂ ਪ੍ਰੀਤ ਉਸ ਦਾ ਚਿਹਰਾ ਵੇਖਦੀ ਹੈ ਤਾਂ ਉਹ ਬੇਹੱਦ ਘਿਨਾਉਣਾ ਤੇ ਬਦਸੂਰਤ ਚਹਿਰੇ ਵਾਲਾ ਬਣ ਚੁੱਕਾ ਦਿਲਪ੍ਰੀਤ ਹੁੰਦਾ ਹੈ । ਇਧਰ ਸਮਾਣ ਪੈਕ ਕਰ ਰਹੇ ਬਾਕੀ ਦੋਸਤਾਂ ਨੂੰ ਹੁਣ ਪ੍ਰੀਤ ਦੇ ਚੀਕਣ ਦੀ ਆਵਾਜ਼ ਸੁਣਾਈ ਦਿੰਦੀ ਹੈ। ਸਭ ਜਲਦੀ ਨਾਲ, ਪ੍ਰੀਤ ਦੇ ਕਮਰੇ ਵਿੱਚ ਗਏ । ਸਭ ਦੀਆਂ ਇਹ ਦੇਖ ਫਿਰ ਤੋਂ ਚੀਕਾਂ ਨਿਕਲ ਗਈਆਂ ਪ੍ਰੀਤ ਵੀ ਮਰ ਚੁੱਕੀ ਹੈ । ਪ੍ਰੀਤ ਦੀ ਹਾਲਤ ਦੇਖ ਲੱਗਦਾ ਹੈ ਕਿ ਉਸ ਬੜੀ ਬੁਰੀ ਤਰ੍ਹਾਂ ਮਾਰਿਆ ਗਿਆ ਹੈ ਉਸ ਦੇ ਚਿਹਰੇ, ਗਰਦਨ ਅਤੇ ਲੱਤਾਂ ਬਾਹਾਂ ਤੇ ਨਹੁੰਆਂ ਦੇ ਨਿਸ਼ਾਨ ਦਿਖਾਈ ਦੇ ਰਹੇ ਹਨ । ਇਹ ਸਭ ਬੇਹੱਦ ਡਰ ਚੁੱਕੇ ਹਨ। ਸਮਝ ਨਹੀਂ ਆ ਰਹੀ ਉਹਨਾਂ ਨੂੰ ਹੁਣ ਕੀਤਾ ਜਾਵੇ। ਇਨ੍ਹਾਂ ਨੂੰ ਗੱਡੀ ਦੀ ਅਵਾਜ਼ ਸੁਣਾਈ ਦਿੰਦੀ ਹੈ। ਰੀਨਾ, ਸ਼ਰਮਾ, ਸੁਮਨ ਬੰਗਲੇ ਚੋ ਬਾਹਰ ਆਉਂਦੇ ਹਨ। ਦਿਲਪ੍ਰੀਤ ਗੱਡੀ ਚੋਂ ਉਤਾਰ ਕੇ ਆਪਣੇ ਹਰਾਨ ਪ੍ਰੇਸ਼ਾਨ ਆਪਣੇ ਦੋਸਤ ਨੂੰ ਦੇਖ ਹੋਰ ਘਬਰਾਹਟ ਮਹਿਸੂਸ ਕਰਦਾ ਹੈ। ਉਹ ਪਹਿਲਾਂ ਹੀ ਦੁਕਾਨਦਾਰ ਦੀਆਂ ਗੱਲਾਂ ਸੁਣ ਕਾਫ਼ੀ ਡਰਿਆ ਹੋਇਆ ਸੀ। ਉਹ ਇਕ ਦਮ ਦੋਸਤ ਕੋਲ ਜਾ ਕੇ ਪੁਛਦਾ ਹੈ ਕਿ ਕੀ ਹੋਇਆ ਤੁਸੀਂ ਇਹਨਾਂ ਡਰੇ ਹੋਏ ਕਿਉਂ ਹੋ। ਸੁਮਨ ਜਲਦੀ ਜਲਦੀ ਬੋਲਦੀ ਹੋਈ ਅੱਖੀਂ ਡਿੱਠਾ ਪ੍ਰੀਤ ਤੇ ਜਗਦੀਪ ਦਾ ਹਾਲ ਸਣਾਉਦੀ ਹੈ। ਦਿਲਪ੍ਰੀਤ ਹੁਣ ਹੋਰ ਜਾਦਾ ਪ੍ਰੇਸ਼ਾਨ ਹੁੰਦਾ ਹੋਇਆ ਬੋਲਿਆ, ਜੋ ਵੀ ਬੰਗਲੇ ਬਾਰੇ ਸੁਣਿਆ ਹੈ ਉਹ ਸੱਚ ਹੀ ਸੁਣਿਆ ਸੀ। ਹੁਣ ਸਭ ਬਗਲੇ ਵਿਚ ਜਾਂਦੇ ਹਨ । ਦਿਲਪ੍ਰੀਤ ਉਸ ਕਮਰੇ ਵਿਚ ਜਾਂਦਾ ਹੈ । ਜਿਸ ਵਿੱਚ ਪ੍ਰੀਤ ਦੀ ਲਾਸ਼ ਦੇਖੀ ਸੀ ਦੋਸਤਾਂ ਨੇ ਪਰ ਇਹ ਕੀ ਉਹ ਕਮਰਾ ਬਿਲਕੁਲ ਸਾਫ਼ ਹੁੰਦਾ ਹੈ । ਉਹ ਅਵਾਜ਼ ਦੇ ਕੇ ਇਨ੍ਹਾਂ ਨੂੰ ਬੁਲਾ ਲੈਂਦਾ ਹੈ ਜਦੋਂ ਤਿੰਨੇ ਕਮਰੇ ਵਿਚ ਗੈ ਤਾ ਦੇਖਕੇ ਹੈਰਾਨ ਹੋ ਗਏ। ਦਿਲਪ੍ਰੀਤ ਨੂੰ ਹੁਣ ਲੱਗਦਾ ਹੈ ਕਿ ਉਹ ਉਸ ਨੂੰ ਡਰਾਂ ਰਹੇ ਹਨ। ਇਸ ਲਈ ਉਹ ਪ੍ਰੀਤ , ਜਗਦੀਪ ਚਲਾਉਂਦਾ ਹੋਇਆ ਸਭ ਕਮਰਿਆਂ ਵਿੱਚ ਜਾਂਦਾ ਹੈ । ਪਰ ਦੋਵਾਂ ਵਿਚੋਂ ਕੋਈ ਨਹੀਂ ਮਿਲਦਾ ਹੁਣ ਮੰਜ਼ਿਲ ਵੱਲ ਵਧਦਾ ਹੈ, ਸ਼ਰਮਾ ਉਸ ਨੂੰ ਮਨਾਂ ਕਰਦਾ ਹੈ ਤੇ ਕਹਿੰਦਾ ਹੈ ਜੋ ਅਸੀਂ ਕਹਿ ਰਹੇ ਹਾ ਉਹ ਸਭ ਸੱਚ ਹੈ। ਪਰ ਦਿਲਪ੍ਰੀਤ ਉਪਰ ਚਲਾ ਗਿਆ ਮ, ਤੇ ਸਾਰੇ ਰੂਮ ਦੇਖਣ ਲੱਗਾ ਉਸ ਨੂੰ ਹੁਣ ਉਸ ਕਮਰੇ ਵਿੱਚੋਂ ਆਵਾਜ਼ ਸੁਣਾਈ ਦਿੱਤੀ ਜਿਸ ਦਾ ਪਹਿਲਾਂ ਦਿਲਪ੍ਰੀਤ ਨੇ ਤਲਾ ਤੌੜਿਆਂ ਸੀ। ਹੁਣ ਉਹ ਉਸ ਕਮਰੇ ਅੰਦਰ ਜਾਂਦਾ ਹੈ ਉਹ ਦੇਖਦਾ ਹੈ ਕਿ ਇਕ ਲੰਬੇ ਵਾਲ ਵਾਲੀ ਜਿਸਮ ਖੂਨ ਨਾਲ ਲੱਥਪੱਥ ਫਟੇ ਕਪੜੇ ਦੋ ਲਾਸ਼ਾਂ ਦੀਆਂ ਨੂੰ ਕਰਚ ਕਰਚ ਹੱਡੀਆਂ ਮਾਸ ਤੇ ਖੂਨ ਨਾਲ ਲਿਬੜੀਆਂ ਹੋਈਆਂ ਖਾਂ ਰਹੀ ਸੀ। ਉਹ ਲਾਸ਼ ਦੇ ਚਿਹਰੇ ਦੇਖਦਾ ਹੈ ਤਾਂ ਉਹ ਪ੍ਰੀਤ ਤੇ ਜਗਦੀਪ ਦੀ ਹੁੰਦੀ ਹੈ ਉਸ ਦੇ ਸਾਰੇ ਕਪੜੇ ਪਸੀਨੇ ਨਾਲ ਭਿੱਜ ਜਾਂਦੇ ਹਨ। ਉਹ ਜਲਦੀ ਨਾਲ ਪੂਰੇ ਡਰ ਵਿਚ ਚੂਰ ਹੋਇਆ ਮੁੜ ਕੇ ਪੋੜੀਆਂ ਵੱਲ ਨੂੰ ਭੱਜਣ ਦੀ ਕੋਸ਼ਿਸ਼ ਕਰਦਾ ਹੈ। ਪਰ ਉਹ ਚੜੇਲ ਉਸ ਤੇ ਹਮਲਾ ਕਰ ਦਿੰਦੀ ਹੈ। ,,,,,,,

ਇਹ ਕਹਾਣੀ ਦਾ 4 ਭਾਗ ਸੀ । ਬਾਕੀ ਅੱਗੇ ਦੀ ਕਹਾਣੀ ਜਲਦੀ ਹੀ ਤੁਹਾਡੇ ਸਾਹਮਣੇ ਹੋਵੇਗੀ, ਤੁਹਾਡੇ ਉਤਸ਼ਾਹ ਨੂੰ comment ਵਿੱਚ ਦੇਖਣ ਲਈ ਮੇਰੀਆਂ ਅੱਖਾਂ ਬੇਸਬਰੀ ਨਾਲ ਦੇਖ ਰਹੀਆਂ ਹਨ। ਪਿਛਲੇ ਭਾਗਾਂ ਵਿਚ ਆਪ ਦਾ ਬਹੁਤ ਪਿਆਰ ਮਿਲਿਆ , ਇਸੇ ਤਰ੍ਹਾਂ ਮੇਰਾ ਭਰੋਸਾ ਬਣਾਈਂ ਰੱਖਣ, ਆਪ ਜੀ ਦਾ ਧੰਨਵਾਦ।
✍️ Mudki wala Sekhon

...
...



Related Posts

Leave a Reply

Your email address will not be published. Required fields are marked *

3 Comments on “ਭੂਤ ਬੰਗਲਾ ਭਾਗ 4”

  • ਗੌਰ ਕਰਿਓ ਵੀਰ ਤਾਲਾ ਜਗਦੀਪ ਨੇ ਤੋੜਿਆ ਸੀ ਦਿਲਪ੍ਰੀਤ ਨੇ ਨਹੀਂ ਥੋੜਾ ਧਿਆਨ ਨਾਲ ਪਾਤਰਾਂ ਨੂੰ ਬਿਆਨ ਕਰੋ ਵੀਰ ਕਹਾਣੀ ਬਹੁਤ ਸੋਹਣੀ ਏ ਦਿਲ ਨੂੰ ਛੂਹਣ ਵਾਲੀ ਏ ਹੋਰ ਵੀ ਕਈ ਗਲਤੀਆਂ ਆ ਵੀਰ ਪੋਸਟ ਕਰਨ ਤੋਂ ਪਹਿਲਾਂ ਦੇਖ ਲਿਆ ਕਰੋ ਵੀਰ ਪੜਿਆ ਜ਼ਰੂਰ ਕਰੋ
    9878282707

  • ਬਹੁਤ ਵਧੀਆ ਕਹਾਣੀ ਆ ਅੱਗੇ ਵੀ ਦੱਸੋ

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)