More Punjabi Kahaniya  Posts
ਫਿਤਰਤ – ਭਾਗ ਦੂਜਾ


ਪ੍ਰਿੰਸੀਪਲ ਦੀ ਖੇਹ ਖਾਣ ਆਲੀ ਗੱਲ ਨੇ ਨਾ ਸਿਰਫ ਉਹਨਾਂ ਦੇ ਪਰਿਵਾਰ ਆਲਿਆ ਦੇ ਮੂੰਹ ਉਤਾਰ ਦਿੱਤੇ ,ਪ੍ਰਿੰਸ ਦੇ ਸੀਨੇ ਚ ਵੀ ਅੱਗ ਲਾ ਦਿੱਤੀ। ਪ੍ਰਿੰਸ ਨੇ ਲੱਗਪੱਗ ਚੀਕਦੇ ਹੋਏ ਕਿਹਾ ,” ਅਸੀਂ ਕੋਈ ਖੇਹ ਨਹੀਂ ਖਾ ਰਹੇ ,ਬਾਲਿਗ ਹਾਂ ਤੇ ਵਿਆਹ ਵੀ ਕਰਵਾਵਾਂਗੇ। ਆਪਣੀ ਪੜਾਈ ਵੀ ਕਰਾਂਗੇ। ਅਮਨ ਨੂੰ ਪ੍ਰਿੰਸ ਦੀ ਗੱਲ ਤੇ ਮਾਣ ਹੋਇਆ। ਉਸਨੂੰ ਲੱਗਾ ਜਿਵੇਂ ਉਸਦੀਆਂ ਸਾਰੀਆਂ ਭੁੱਲਾਂ ਮਾਫ ਹੋ ਗਈਆਂ ਹੋਣ। ਉਸਦੀ ਜਿੰਦਗੀ ਦੀ ਚੁਆਇਸ ਗਲਤ ਨਹੀਂ ਗਈ ਸੀ। ਉਸਨੂੰ ਅਜਿਹਾ ਮੁੰਡਾ ਮਿਲਿਆ ਸੀ ਜੋ ਉਸ ਲਈ ਸਟੈਂਡ ਲੈ ਸਕਦਾ ਸੀ ਭਰੀ ਮਹਿਫਲ ਚ। ਪਹਿਲੀ ਵਾਰ ਉਸਨੇ ਮੂੰਹ ਉੱਪਰ ਚੱਕਿਆ ਆਪਣੀ ਮਾਂ ਨਾਲ ਨਜਰ ਮਿਲਾਈ ਜਿਸਤੇ ਖੁਸ਼ੀ ਗਮੀ ਦਾ ਮਿਕਸ ਜਿਹਾ ਭਾਵ ਸੀ। ਪ੍ਰਿੰਸ ਦੇ ਮਾਂ ਬਾਪ ਦੇ ਚਿਹਰਿਆਂ ਤੇ ਹੈਰਾਨੀ ਦਾ ਭਾਵ ਸੀ। ਮਗਰੋਂ ਫੈਸਲਾ ਹੋਇਆ ਕਿ ਦੋਵੇਂ ਜਣੇ ਸਕੂਲ ਦੇ ਵਿਦਿਆਰਥੀ ਰਹਿਣਗੇ ਸਿਰਫ ਪੇਪਰ ਦੇਣ ਤੱਕ ਬਾਰਵੀਂ ਦਾ ਆਖ਼ਿਰੀ ਸਾਲ ਸੀ। ਇਸ ਲਈ ਪੇਪਰ ਦੇ ਸਕਣਗੇ। ਪਰ ਸਕੂਲ ਨਹੀਂ ਆਉਣਗੇ।
ਅਮਨ ਦੇ ਪਰਿਵਾਰ ਦੀ ਸੋਚ ਐਡੀ ਬੈਕਵਰਡ ਨਹੀਂ ਸੀ। ਖਾਸ ਕਰਕੇ ਉਸਦੀ ਮਾਂ ਦੀ। ਉਸਦੀ ਮਾਂ ਨੇ ਹਮੇਸ਼ਾ ਉਸਨੂੰ ਇੱਕੋ ਗੱਲ ਕਹੀ ਸੀ। ਧੀਏ , ਆਪਣੇ ਹੱਥੀਂ ਕਮਾ ਕੇ ਖਾਏਗੀ ਤਾਂ ਬੇਗਾਨੇ ਘਰ ਰਾਜ ਕਰੇਗੀ ,ਨਹੀਂ ਪੈਸੇ ਪੈਸੇ ਲਈ ਕਿਸੇ ਦੇ ਸਹਾਰੇ ਰਹੇਗੀ। ਜਦੋਂ ਆਪ ਕਮਾਉਣ ਜੋਗੀ ਉਦੋਂ ਪਿਆਰ ਕਰਿ ਵਿਆਹ ਕਰਵਾਈ ਆਪਣੀ ਮਰਜ਼ੀ ਨਾਲ ਭਾਵੇਂ। ਪਰ ਮੁੰਡਾ ਦੇਖ ਪਰਖ ਲਵੀਂ ਕੋਈ ਵੇਹਲੜ ਨਸ਼ਈ ਨਾ ਹੋਵੇ। ਤੇ ਤੇਰੇ ਨਾਲ ਹਰ ਮਾੜੇ ਚੰਗੇ ਸਮੇਂ ਖੜਨ ਵਾਲਾ ਹੋਵੇ। ਮੇਰੀ ਜ਼ਿੰਦਗੀ ਤਾਂ ਦੇਖ ਐਵੇ ਹੀ ਗੁਜਰੀ ਹੈ ਕਦੇ ਜੇਠ ਦੀਆਂ ਸੁਣੀਆਂ ਕਦੇ ਸੱਸ ਸਹੁਰੇ ਦੀਆਂ। ਖਾਣ ਪਹਿਨਣ ਦੀ ਉਮਰ ਚ ਕੁਝ ਨਾ ਹੰਢਾ ਕੇ ਵੇਖਿਆ। ਬੱਸ ਇੱਕੋ ਚੀਜ਼ ਸੀ ਕਿ ਮੇਰੇ ਧੀ ਪੁੱਤ ਪੜ੍ਹ ਕੇ ਆਪਣੇ ਫ਼ੈਸਲੈ ਮਰਜ਼ੀ ਨਾਲ ਕਰਨ ਆਜ਼ਾਦੀ ਨਾਲ ਜੀਣ।
ਇਹ ਗੱਲਾਂ ਭੁੱਲ ਕੇ ਅਮਨ ਨੂੰ ਲੱਗਾ ਕਿ ਪਿਆਰ ਹੀ ਆਜ਼ਾਦੀ ਦਿੰਦਾ। ਜਦੋਂ ਤੋਂ ਉਸਦਾ ਪਿਆਰ ਪ੍ਰਿੰਸ ਨਾਲ ਹੋਇਆ ਸੀ ਉਦੋਂ ਤੋਂ ਲਗਦਾ ਸੀ ਜਿਵੇਂ ਉਹ ਅਜਾਦ ਹੋ ਗਈ ਹੋਵੇ। ਪ੍ਰਿੰਸ ਉਸਦੀ ਹਰ ਗੱਲ ਮੰਨਦਾ ਹਰ ਖੁਸ਼ੀ ਗਮੀ ਦਾ ਖਿਆਲ ਰੱਖਦਾ। ਉਸਨੂੰ ਰੋਂਦੀ ਵੇਖ ਰੋਂ ਲੱਗ ਜਾਂਦਾ। ਅਮਨ ਨੇ ਕਿੰਨੀਆਂ ਹੀ ਆਪਣੇ ਪਾਸ ਮੁੰਡੇ ਕੁੜੀਆਂ ਵੇਖੇ ਸੀ ਜੋ ਪਿਆਰ ਚ ਹੋਕੇ ਵੀ ਲਵ ਮੈਰਿਜ ਨਾ ਕਰਵਾ ਸਕਾ। ਘਰਦਿਆਂ ਅੱਗੇ ਜਿਹਨਾਂ ਦੀ ਬੱਸ ਨਾ ਚੱਲੀ। ਜਿਵੇਂ ਗੁਲਾਮਾਂ ਨੂੰ ਬਣਨ ਦਿੱਤਾ ਜਾਂਦਾ ਇੰਝ ਉਹਨਾਂ ਦੀਆਂ ਸੱਧਰਾਂ ਨੂੰ ਬੰਨ ਕੇ ਤੋਰ ਦਿੱਤਾ ਸੀ।
ਪਰ ਉਸਨੂੰ ਪਤਾ ਸੀ ਕਿ ਉਹ ਲਵ ਮੈਰਿਜ ਕਰਾਏਗੀ। ਜੋ ਉਸਦੇ ਪਰਿਵਾਰ ਚ ਆਸ ਪਾਸ ਅਜੇ ਬਹੁਤ ਦੇਖਣ ਸੁਣਨ ਨੂੰ ਸੀ। ਜਿੰਦਗੀ ਨੂੰ ਆਪਣੀ ਮਰਜ਼ੀ ਨਾਲ ਜੀਣ ਦੇ ਉਸਦੇ ਸੁਪਨੇ ਸਾਕਾਰ ਸਨ। ਤੇ ਅਮਨ ਦੇ ਉਸ ਦੇ ਲਈ ਲੈ ਸਟੈਂਡ ਨਾਲ ਉਸ ਨੂੰ ਸਾਫ ਲੱਗਾ ਕਿ ਉਸਨੇ ਸਹੀ ਬੰਦਾ ਚੁਣਿਆ ਆਪਣੇ ਲਈ।
ਪ੍ਰਿੰਸ ਦੇ ਘਰਦਿਆਂ ਨੂੰ ਵੀ ਜ਼ਿਆਦਾ ਇਤਰਾਜ਼ ਨਹੀਂ ਸੀ। ਦੋਵੇਂ ਪਰਿਵਾਰ ਇੱਕੋ ਜਿਹੇ ਸਨ। ਤੇ ਕੁੜੀ ਵੀ ਸੋਹਣੀ ਸੀ ਪਰਿਵਾਰ ਤਕੜਾ ਸੀ। ਮੁੰਡੇ ਦੀ ਪਸੰਦ ਨੂੰ ਭਲਾ ਉਹ ਕਿਉਂ ਮੋੜਨ ਲੱਗੇ ਸੀ।
ਦੋਵਾਂ ਪਰਿਵਾਰਾਂ ਦੀ ਰਜਾਮੰਦੀ ਹੋਈ. ਦਿਨਾਂ ਚ ਹੀ ਵਿਆਹ ਹੋ ਗਿਆ। ਸਕੂਲੋਂ ਨਿੱਕਲ ਕੇ ਪ੍ਰਿੰਸ ਨੇ ਪੜਾਈ ਆਲੇ ਕੰਮ ਨੂੰ ਜਮਾਂ ਤਿਲਜਾਂਲੀ ਦੇਕੇ ਆਪਣਾ ਖੇਤੀ ਆਲਾ ਕੰਮ ਦੇਖਣ ਲੱਗਾ। ਹੁਣ ਉਸਦਾ ਸਮਾਂ ਖੇਤਾਂ ਚ ਕੱਟਦਾ ਜਾਂ ਅਮਨ ਦੀ ਬੁੱਕਲ ਚ। ਰਾਤ ਰਾਤ ਭਰ ਜਾਗਕੇ ਵੀ ਤੇ ਦੁਪਹਿਰ ਵੀ ਇੱਕ ਦੂਜੇ ਨਾਲ ਕੱਟਕੇ ਵੀ ਦੋਵਾਂ ਦਾ ਇੱਕ ਦੂਜੇ ਤੋਂ ਦਿਲ ਨਹੀਂ ਸੀ ਭਰਦਾ। ਜਿੰਨਾ ਸਮਾਂ ਇੱਕ ਦੂਜੇ ਨਾਲ ਬਿਤਾ ਰਹੇ ਸੀ ਓਨਨੀ ਹੀ ਤਾਂਘ ਵਧਦੀ ਜਾਂਦੀ ਸੀ। ਜਲਦੀ ਹੀ ਮਾਰਚ ਮਹੀਨਾ ਆ ਗਿਆ। ਉਦੋਂ ਸੂਰਤ ਸੰਭਲੀ ਜਦੋਂ ਪੇਪਰਾਂ ਦੀ ਡੇਟਸ਼ੀਟ ਸਾਹਮਣੇ ਆਗੀ।
ਅਮਨ ਨੂੰ ਪਤਾ ਸੀ ਕਿ ਪ੍ਰਿੰਸ ਨੇ ਨਾ ਹੁਣ ਪੜਨਾ ਨਾ ਉਹਨੇ ਉਸਨੂੰ ਪੜਨ ਦੇਣਾ। ਸੋ ਉਸਨੇ ਸਾਹ ਬਣਾਈ ਕਿ ਉਹ ਆਪਣੇ ਪਿੰਡ ਚਲੇ ਜਾਵੇ ਤੇ ਓਥੋਂ ਪੇਪਰ ਦੇਕੇ ਹੀ ਵਾਪਿਸ ਪਰਤੇ। ਪਰ ਪ੍ਰਿੰਸ ਨੂੰ ਇਹ ਕਿਥੇ ਮਨਜੂਰ ਉਹਦਾ ਵੱਸ ਚਲਦਾ ਤਾਂ ਉਹ ਕਦੇ ਖੇਤ ਨਾ ਜਾਂਦਾ ਉਸਨੂੰ ਅਮਨ ਦਾ ਐਸਾ ਨਸ਼ਾ ਲੱਗਾ ਸੀ। ਅਖੀਰ ਫੈਸਲਾ ਦੋਵਾਂ ਨੇ ਕੀਤਾ ਕਿ ਉਹ ਸਿਰਫ ਰਾਤ ਨੂੰ ਹੀ ਇੱਕਲੇ ਹੋਣਗੇ ਰੂਮ ਚ ਦਿਨ ਚ ਅਮਨ ਪੜੇਗੀ। ਤੇ ਉਸਦੀ ਮਦਦ ਲਈ ਇੱਕ ਟਿਯੂਟਰ ਰੱਖ ਦਿੱਤਾ...

ਜਾਏਗਾ ਤਾਂ ਜੋ ਉਹਨੂੰ ਪਾਸ ਹੋਣ ਚ ਮੁਸ਼ਕਿਲ ਨਾ ਹੋਵੇ।
ਪਿੰਡ ਦੇ ਹੀ ਸਰਕਾਰੀ ਸਕੂਲ ਚ ਪੜਾਉਣ ਵਾਲੇ ਨਾਲਦੇ ਪਿੰਡ ਦੇ ਇੱਕ ਨਵੇਂ ਨਵੇਂ ਮਾਸਟਰ ਬਣੇ ਮੁੰਡੇ ਨੂੰ ਅਮਨ ਨੂੰ ਪੜਾਉਣ ਲਈ ਰੱਖ ਦਿੱਤਾ। ਇੱਕ ਅਲਗ ਕਮਰਾ ਦੇ ਦਿੱਤਾ ਗਿਆ ਤੇ ਮਾਸਟਰ ਜਤਿੰਦਰ ਰੋਜ ਆਉਂਦਾ ਤੇ ਉਸਨੂੰ ਪੜਾ ਜਾਂਦਾ।
ਇਨ੍ਹੀ ਦਿਨੀਂ ਅਮਨ ਨੇ ਸੱਸ ਸਹੁਰੇ ਦਾ ਇੱਕ ਅਜੀਬ ਜਿਹਾ ਰੂਪ ਉਂਝ ਉਸਦੇ ਕੱਲੀ ਪੜਦੀ ਨੂੰ ਕੋਈ ਪੁੱਛਦਾ ਨਹੀਂ ਸੀ ਪਰ ਹੁਣ ਦੋਵਾਂ ਵਿਚੋਂ ਕੋਈ ਨਾ ਕੋਈ ਕਮਰੇ ਚ ਆਇਆ ਹੀ ਰਹਿੰਦਾ। ਕਦੇ ਚਾਹ ਪੁੱਛਣ , ਕਦੇ ਮਾਸਟਰ ਦਾ ਹਾਲ ਲੈਣ ਤੇ ਕਦੇ ਅਮਨ ਦੀ ਪੜਾਈ ਵਾਰੇ। ਬਾਹਰੋਂ ਅਵਾਜ ਨਾ ਆਵੇ ਤਾਂ ਅਮਨ ਦਰਵਾਜ਼ਾ ਕਮਰੇ ਦਾ ਬੰਦ ਕਰ ਦਿੰਦੀ ਤਾਂ ਉਹਨਾਂ ਚੋਂ ਕੋਈ ਵੀ ਆਉਂਦਾ ਤਾਂ ਪੂਰਾ ਦਰਵਾਜਾ ਖੋਲ ਜਾਂਦਾ। ਹੋਰ ਨਹੀਂ ਤਾਂ ਕਿਸੇ ਕਜਨ ਦੇ ਬੱਚੇ ਨੂੰ ਕੋਲ ਬਿਠਾ ਕੇ ਪੜਨ ਲਈ ਭੇਜ ਦਿੰਦੇ। ਅਮਨ ਕੁੜਦੀ ,ਜਤਿੰਦਰ ਸਭ ਸਮਝਦਾ ਪਰ ਚੁੱਪ ਰਹਿੰਦਾ।
ਉਹਨੇ ਸਭ ਕੁਝ ਪ੍ਰਿੰਸ ਨੂੰ ਦੱਸਿਆ ਵੀ। ਪਰ ਪ੍ਰਿੰਸ ਨੇ ਕੋਈ ਗੱਲ ਨੀ ਗੌਲੀ ਉਸਨੂੰ ਲੱਗਿਆ ਬੇਬੇ ਬਾਪੂ ਨੂੰ ਪੜਾਈ ਦੀ ਫਿਕਰ ਹੀ ਹੈ ਅਮਨ ਨੂੰ ਐਵੇਂ ਵਹਿਮ ਹੈ।
ਇੱਕ ਦਿਨ ਤਾਂ ਹੱਦ ਹੀ ਹੋਗੀ ਜਤਿੰਦਰ ਦੀ ਕਿਸੇ ਗੱਲ ਤੇ ਅਮਨ ਹੱਸ ਰਹੀ ਸੀ ਤਾਂ ਸੱਸ ਨੇ ਵੇਖ ਲਿਆ ਉਦੋਂ ਤਾਂ ਕੁਝ ਨੀ ਕਿਹਾ ਪਰ ਮਗਰੋਂ ਜਰੂਰ ਕਹਿ ਦਿੱਤਾ ਕਿ ਐਵੇਂ ਨੀ ਪਰਾਏ ਮਰਦ ਨਾਲ ਹੱਸੀਦਾ ਹੁਣ ਤੂੰ ਵਿਆਹੀ ਵਰੀ ਏ। ਇਹ ਸਭ ਸ਼ੋਭਾ ਨਹੀਂ ਦਿੰਦਾ ਕੋਈ ਦੇਖੁ ਤਾਂ ਕਿ ਕਹੂ।
ਉਸ ਦਿਨ ਅਮਨ ਕਈ ਸਾਲਾਂ ਬਾਅਦ ਰੋਈ। ਰੋਟੀ ਨਾ ਖਾਧੀ। ਪ੍ਰਿੰਸ ਨੇ ਬਥੇਰਾ ਸਮਝਾਇਆ ਕਿ ਸਿਆਣੇ ਕਹਿੰਦੇ ਹੀ ਹੁੰਦੇ ਉਹਨਾਂ ਦੀ ਸੋਚ ਆਪਾਂ ਨਹੀਂ ਬਦਲ ਸਕਦੇ , ਮੈਨੂੰ ਤੇਰੇ ਤੇ ਵਿਸ਼ਵਾਸ ਹੈ ਤੇ ਰਹੇਗਾ। ਤੇ ਮੈਂ ਤੇਰੇ ਨਾਲ ਹਾਂ ਹਮੇਸ਼ਾ ਬੱਸ ਇਹ ਯਕੀਨ ਰੱਖ। ਅੱਜ ਫਿਰ ਅਮਨ ਨੂੰ ਲੱਗਾ ਕਿ ਉਸਨੇ ਜੋ ਜਿੰਦਗੀ ਚ ਖੱਟਿਆ ਉਹ ਪ੍ਰਿੰਸ ਹੀ ਹੈ ਉਸਨੂੰ ਆਪਣੀ ਪਸੰਦ ਤੇ ਮਾਣ ਹੋ ਗਿਆ ਪ੍ਰਿੰਸ ਨੇ ਆਪਣੇ ਹੱਥੀਂ ਉਸ ਰਾਤ ਉਸਨੂੰ ਰੋਟੀ ਖਵਾਈ। ਦੋਵੇਂ ਸਵੇਰ ਹੋਣ ਤੱਕ ਇੱਕ ਦੂਜੇ ਦੀਆਂ ਬਾਹਾਂ ਚ ਸਮਾਏ ਰਹੇ।
ਪੇਪਰ ਚੰਗੇ ਹੋ ਗਏ ਤੇ ਜਤਿੰਦਰ ਦਾ ਪੜਾਉਣਾ ਵੀ ਬੰਦ ਹੋ ਗਿਆ। ਸੱਸ ਸਹੁਰੇ ਨੂੰ ਪ੍ਰਿੰਸ ਨੇ ਕੁਝ ਸਮਝ ਦਿੱਤਾ ਉਹਨਾਂ ਦੀ ਵਿਵਹਾਰ ਵੀ ਬਦਲ ਗਿਆ। ਪਰ ਅਮਨ ਦਾ ਹੁਣ ਘਰ ਕੱਲੇ ਜੀਅ ਨਹੀਂ ਸੀ ਲਗਦਾ। ਪਹਿਲਾਂ ਤਾਂ ਪ੍ਰਿੰਸ ਆਨੀ ਬਹਾਨੀ ਦੁਪਹਿਰੇ ਗੇੜਾ ਮਾਰਦਾ ਸੀ ਹੌਲੀ ਹੌਲੀ ਉਹ ਵੀ ਘਟ ਗਿਆ। ਰਾਤੀ ਵੀ ਕਈ ਵਾਰ ਖੇਤ ਰੁਕ ਜਾਂਦਾ ਤਾਂ ਉਸਨੂੰ ਘਰ ਵੱਡ ਖਾਣ ਨੂੰ ਦੌੜਦਾ।
ਅਮਨ ਨੂੰ ਆਪਣੇ ਪੇਕੇ ਯਾਦ ਆਉਂਦੇ ਜਿਥੇ ਉਹ ਪਲ ਵੀ ਘਰ ਨਹੀਂ ਟਿਕਦੀ ਸੀ ਕਦੇ ਕਿਸੇ ਘਰ ਕਿਸੇ ਕਿਸੇ ਘਰ ਸਾਰਾ ਦਿਨ ਚਾਚੀਆਂ ਤਾਈਆਂ ਤੇ ਭਾਬੀਆਂ ਚ ਰੁਝੀ ਰਹਿੰਦੀ ਸੀ ਜਦੋਂ ਵੀ ਸਕੂਲੋਂ ਵਿਹਲੀ ਹੁੰਦੀ ਸੀ। ਅਖੀਰ ਉਹ ਲਾਇਬ੍ਰੇਰੀ ਚ ਕਿਤਾਬਾਂ ਮੰਗਵਾਣ ਲੱਗੀ ਅਮਨ ਜਤਿੰਦਰ ਤੋਂ ਹੀ ਕਿਤਾਬਾਂ ਲਿਆ ਕਿ ਉਸਨੂੰ ਫੜਾ ਦਿੰਦਾ ਤੇ ਉਹ ਪੜਦੀ ਰਹਿੰਦੀ। ਇੱਕ ਦਿਨ ਕਿਧਰੋਂ ਕੋਈ ਤੋਤਾ ਫੜ ਲਿਆਇਆ ਤੇ ਘਰ ਪਿੰਜਰੇ ਚ ਪਾ ਦਿੱਤਾ। ਜਦੋਂ ਵੀ ਅਮਨ ਦਾ ਦਿਲ ਸਾਰੇ ਕਾਸੇ ਤੋਂ ਊਭ ਜਾਂਦਾ ਤਾਂ ਤੋਤੇ ਨਾਲ ਗੱਲਾਂ ਕਰਦੀ ਰਹਿੰਦੀ ਜਿਵੇਂ ਉਸਦੀ ਕੋਈ ਸਹੇਲੀ ਹੋਵੇ। ਉਹ।
ਦਿਨ ਹਫਤੇ ਤੇ ਮਹੀਨੇ ਲੰਘੇ ਰਿਜਲਟ ਆ ਗਿਆ। ਅਮਨ ਹੁਣ ਕਾਲਜ ਪੜਨਾ ਚਾਹੁੰਦੀ ਸੀ। ਪਰ ਉਸ ਦੇ ਸੱਸ ਸਹੁਰੇ ਨੇ ਸਪਸ਼ਟ ਜਵਾਬ ਦਿੱਤਾ ਕਿ ਚੰਗੇ ਘਰਾਂ ਦੀਆਂ ਬਹੂਆਂ ਵਿਆਹ ਮਗਰੋਂ ਨੀ ਪੜਦੀਆਂ ਹੁੰਦੀਆਂ ਲੋਕ ਕੀ ਕਹਿਣਗੇ। ਅਮਨ ਇਹ ਫੈਸਲਾ ਸੁਣਕੇ ਹੱਕੀ ਬੱਕੀ ਰਹਿ ਗਈ। ਉਸਨੇ ਜਿੱਦ ਫੜ ਲਈ ਉਹ ਪੜੇਗੀ ਹੀ ਪੜੇਗੀ। ਅਮਨ ਨੂੰ ਇਹ ਪਤਾ ਸੀ ਕਿ ਪ੍ਰਿੰਸ ਉਸਦੀ ਗੱਲ ਕਦੀ ਨਹੀਂ ਮੋੜੇਗਾ। ਉਹ ਜਾਣਦਾ ਸੀ ਕਿ ਉਹ ਪੜਕੇ ਆਪਣੇ ਪੈਰਾਂ ਤੇ ਖੜੀ ਹੋਣਾ ਚਾਹੁੰਦੀ ਹੈ।
ਪ੍ਰਿੰਸ ਨੇ ਇਸ ਵਾਰ ਵੀ ਇੱਕ ਐਸਾ ਫੈਸਲਾ ਕੀਤਾ ਜਿਸਨੇ ਇੱਕ ਵਾਰ ਫੇਰ ਉਸਦੀ ਜਿੰਦਗੀ ਬਦਲ ਦਿੱਤੀ। …….
…… ਇਹ ਫੈਸਲਾ ਕਿ ਸੀ ਤੇ ਅੱਗੇ ਕਿ ਹੋਇਆ ਇਹ ਤੁਹਾਨੂੰ ਤੀਸਰੇ ਤੇ ਆਖਰੀ ਭਾਗ ਚ ਪਤਾ ਲੱਗੇਗਾ।

#HarjotDiKalam

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)